Clash between relatives: ਡੀਜੇ ਉੱਤੇ ਭੰਗੜਾ ਪਾਉਣ ਨੂੰ ਲੈਕੇ ਜ਼ਬਰਦਸਤ ਝੜਪ, ਚੱਲੀਆਂ ਗੋਲੀਆਂ

Clash between relatives: ਡੀਜੇ ਉੱਤੇ ਭੰਗੜਾ ਪਾਉਣ ਨੂੰ ਲੈਕੇ ਜ਼ਬਰਦਸਤ ਝੜਪ, ਚੱਲੀਆਂ ਗੋਲੀਆਂ
ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਦੇ ਪਿੰਡ ਘਰਿੰਡਾ ਵਿੱਚ ਵਿਆਹ ਸਮਾਗਮ ਦੌਰਾਨ ਰਿਸ਼ਤੇਦਾਰਾਂ ਦੀ ਆਪਸੀ ਲੜਾਈ ਵਿੱਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਦੂਜੇ ਪਾਸੇ ਰਿਸ਼ਤੇਦਾਰਾਂ ਦੀ ਇੱਕ ਧਿਰ ਨੇ ਦੂਜੀ ਉੱਤੇ ਘਰ ਵਿੱਚ ਦਾਖਿਲ ਹੋਕੇ ਸਮਾਨ ਤੋੜਨ ਅਤੇ ਕੁੱਟਮਾਰ ਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ। ਦੂਜੇ ਪਾਸੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਅੰਮ੍ਰਿਤਸਰ: ਜ਼ਿਲ੍ਹੇ ਦੇ ਪਿੰਡ ਘਰਿੰਡਾ ਦੇ ਵਿੱਚ ਇੱਕ ਵਿਆਹ ਸਮਾਗਮ ਉੱਤੇ ਰਾਤ ਨੂੰ ਚੱਲ ਰਹੇ ਡੀਜੇ ਉੱਤੇ ਭੰਗੜਾ ਪਾਉਣ ਲਈ ਰਿਸ਼ਤੇਦਾਰ ਆਪਸ ਵਿੱਚ ਹੀ ਲੜ ਕੇ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਨਰਾਇਣ ਸਿੰਘ ਨਾਂਅ ਨੌਜਵਾਨ ਨੇ ਦੱਸਿਆ ਕਿ ਉਹਨਾਂ ਦੇ ਗੁਆਂਢ ਵਿੱਚ ਵਿਆਹ ਸੀ ਅਤੇ ਉਹ ਹਮੇਸ਼ਾ ਪਰਿਵਾਰਿਕ ਮੈਂਬਰਾਂ ਦੀ ਤਰ੍ਹਾਂ ਮਿਲਦੇ ਵਰਤਦੇ ਸਨ ਅਤੇ ਵਿਆਹ ਵਾਲੇ ਦਿਨ ਉਨ੍ਹਾਂ ਦੇ ਕਾਫੀ ਰਿਸ਼ਤੇਦਾਰ ਆਏ ਸਨ ਅਤੇ ਰਾਤ ਸਮੇਂ ਡੀਜੇ ਉੱਤੇ ਭੰਗੜਾ ਪਾਉਣ ਨੂੰ ਲੈ ਕੇ ਆਪਸ ਵਿੱਚ ਹੀ ਰਿਸ਼ਤੇਦਾਰਾਂ ਦਾ ਝਗੜਾ ਹੋ ਗਿਆ।
ਨਾਰਾਇਣ ਸਿੰਘ ਨੇ ਅੱਗੇ ਬੋਲਦੇ ਹੋਏ ਦੱਸਿਆ ਕਿ ਜਿਸ ਘਰ ਵਿੱਚ ਵਿਆਹ ਸੀ ਉਹਨਾਂ ਦੇ ਚਾਚਾ ਨੇ ਉਹਨਾਂ ਨੂੰ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਉਨ੍ਹਾਂ ਨੇ ਸਾਡੇ ਘਰ ਆ ਕੇ ਪਥਰਾਅ ਵੀ ਕੀਤਾ ਅਤੇ ਗੋਲੀ ਵੀ ਚਲਾਈ। ਬਾਅਦ ਵਿੱਚ ਖ਼ੁਦ ਨੂੰ ਸੱਟ ਲਗਾ ਕੇ ਖੁਦ ਜ਼ਖਮੀ ਹੋ ਕੇ ਪੁਲਸ ਨੂੰ ਦਰਖਾਸਤ ਦੇਕੇ ਸਾਡੇ ਉੱਤੇ ਹੀ ਮਾਮਲਾ ਦਰਜ ਕਰਵਾਇਆ ਜਾ ਰਿਹਾ ਜਿਸ ਤੋਂ ਬਾਅਦ ਹੁਣ ਨਰਾਇਣ ਸਿੰਘ ਇਨਸਾਫ਼ ਦੀ ਗੁਹਾਰ ਲਗਾ ਰਿਹਾ
ਘਰ ਉੱਤੇ ਪਥਰਾਅ: ਦੂਜੇ ਪਾਸੇ ਜਿਸ ਘਰ ਵਿੱਚ ਵਿਆਹ ਸੀ ਅਤੇ ਉਸ ਵਿਆਹ ਵਾਲੇ ਲੜਕੇ ਦੇ ਭਰਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਾਡੇ ਰਿਸ਼ਤੇਦਾਰਾਂ ਅਤੇ ਗੁਆਂਢੀਆਂ ਦਾ ਡੀ ਜੇ ਉੱਤੇ ਭੰਗੜਾ ਪਾਉਣ ਨੂੰ ਲੈ ਕੇ ਝਗੜਾ ਹੋਇਆ ਅਤੇ ਸਾਡੇ ਰਿਸ਼ਤੇਦਾਰ ਅਤੇ ਚਾਚਾ ਨੇ ਗੋਲੀ ਚਲਾਈ ਅਤੇ ਸਾਡੇ ਗੁਆਂਢੀ ਨਰਾਇਣ ਸਿੰਘ ਦੇ ਘਰ ਉੱਤੇ ਪਥਰਾਵ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਸ ਨੂੰ ਚਾਹੀਦਾ ਹੈ ਕਾਨੂੰਨ ਮੁਤਾਬਕ ਕਾਰਵਾਈ ਹੋਵੇ ਕਿਉਂਕਿ ਸਾਡੇ ਪਿੰਡ ਵਿੱਚ ਪਹਿਲੀ ਵਾਰ ਗੋਲੀ ਚੱਲੀ ਹੈ ਅਤੇ ਗੋਲੀ ਚੱਲਣ ਤੋਂ ਬਾਅਦ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਉਹਨਾਂ ਕਿਹਾ ਕਿ ਅਸੀਂ ਆਪਣੇ ਗੁਆਂਢੀ ਨਰਾਇਣ ਸਿੰਘ ਨੂੰ ਹਮੇਸ਼ਾ ਪਰਿਵਾਰਿਕ ਮੈਂਬਰਾਂ ਦੀ ਤਰ੍ਹਾਂ ਮਿਲਦੇ ਵਰਤਦੇ ਆਏ ਹਾਂ ਪਰ ਸਾਡੇ ਰਿਸ਼ਤੇਦਾਰਾਂ ਨੇ ਲੜਾਈ ਕਰਕੇ ਬਹੁਤ ਗਲਤ ਕੀਤਾ ਹੈ ਅਤੇ ਕਾਨੂੰਨ ਮੁਤਾਬਕ ਉਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ
ਇਹ ਵੀ ਪੜ੍ਹੋ: Intentional murder cases on China Door User : ਹੁਣ ਚਾਈਨਾ ਡੋਰ ਵਰਤਣ ਵਾਲਿਆਂ ਉੱਤੇ ਦਰਜ ਹੋਣਗੇ ਇਰਾਦਾ ਕਤਲ ਦੇ ਮਾਮਲਾ
ਦੂਜੇ ਪਾਸੇ ਇਸ ਮਾਮਲੇ ਵਿਚ ਥਾਣਾ ਘਰਿੰਡਾ ਦੀ ਪੁਲਸ ਅਧਿਕਾਰੀ ਨੇ ਕਿਹਾ ਕਿ ਵਿਆਹ ਸਮਾਗਮ ਦੌਰਾਨ ਚੱਲਦੇ ਡੀਜੇ ਉੱਤੇ ਭੰਗੜਾ ਪਾਉਣ ਨੂੰ ਲੈ ਕੇ ਆਪਸ ਵਿਚ ਹੀ ਰਿਸ਼ਤੇਦਾਰਾਂ ਦਾ ਝਗੜਾ ਹੋਇਆ ਹੈ ਅਤੇ ਦੋਵੇਂ ਧਿਰਾਂ ਦੀ ਦਰਖ਼ਾਸਤ ਉਨ੍ਹਾਂ ਕੋਲ ਆਈ ਹੈ ਅਤੇ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਜਾਂਚ ਤੋਂ ਬਾਅਦ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ
