ਬਿਕਰਮ ਮਜੀਠੀਆ ਨੇ ਛੇਹਰਟਾ ਸਾਹਿਬ ਵਿਖੇ ਟੇਕਿਆ ਮੱਥਾ, ਵਿਰੋਧੀਆਂ ਉਤੇ ਸਾਧੇ ਨਿਸ਼ਾਨੇ

author img

By

Published : Sep 19, 2022, 2:44 PM IST

Bikram Majithia

Bikram Majithia ਵੱਲੋ ਗੁਰੂਦੁਆਰਾ ਛੇਹਰਟਾ ਸਾਹਿਬ ਵਿਖੇ ਮੱਥਾ ਟੇਕਿਆ। ਉਨ੍ਹਾਂ ਕਿਹਾ ਆਪ ਸਰਕਾਰ ਵਿਚ ਵੱਡੇ ਫੇਰਬਦਲ ਹੋ ਸਕਦੇ ਹਨ। ਆਪ ਵਿਧਾਇਕ ਖੁਦ ਸੀਐਮ ਦਾ ਚਿਹਰਾ ਬਦਲਣ ਦੀ ਗੱਲ ਕਹਿ ਰਹੇ ਹਨ। ਮਜੀਠਿਆ ਨੇ ਕਿਹਾ ਕਿ ਫਰੈਕਫਰਟ ਏਅਰਪੋਰਟ 'ਤੇ ਸੀਐਮ ਦੇ ਕਾਰਨ ਪੰਜਾਬੀਆਂ ਨੂੰ ਨਮੋਸ਼ੀ ਝੱਲਣੀ ਪਈ।

ਅੰਮ੍ਰਿਤਸਰ: ਬਿਕਰਮ ਸਿੰਘ ਮਜੀਠੀਆ ਨੇ ਅੱਜ ਗੁਰਦੁਆਰਾ ਛੇਹਰਟਾ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਕਿਹਾ ਕਿ ਉਹ ਗੁਰੂ ਘਰ ਵਿਖੇ ਸ਼ੁਕਰਾਨਾ ਕਰਨ ਆਏ ਹਨ ਤੇ ਉਨਾਂ 'ਤੇ ਜੋ ਝੂਠੇ ਕੇਸ ਪਾਏ ਸਨ ਪਰ ਸੰਗਤਾਂ ਦੀਆਂ ਅਰਦਾਸਾਂ ਤੇ ਗੁਰੂ ਨੇ ਉਨਾਂ 'ਤੇ ਕ੍ਰਿਪਾ ਕੀਤੀ।



ਬਿਕਰਮ ਮਜੀਠੀਆ




ਮਜੀਠੀਆ ਨੇ ਆਮ ਆਦਮੀ ਪਾਰਟੀ ਦੇ ਹਾਲਾਤਾਂ ਬਾਰੇ ਕਿਹਾ ਕਿ 'ਆਲ ਇਜ ਨਾਟ ਵੈੱਲ' ਕਿਉਂਕਿ ਭਗਵੰਤ ਮਾਨ ਨੂੰ ਬਦਲਣ ਦੀ ਗੱਲ ਵੀ ਚੱਲ ਰਹੀ ਹੈ ਤੇ ਆਪ ਦੇ ਵਿਧਾਇਕ ਹਰ ਬਿਆਨ ਮੁੱਖ ਮੰਤਰੀ ਦੇ ਬਿਆਨ ਦੇ ਉਲਟ ਦੇ ਰਹੇ ਹਨ। ਭਗਵੰਤ ਮਾਨ ਦੇ ਜਰਮਨੀ ਏਅਰਪੋਰਟ 'ਤੇ ਹੋਏ ਹੰਗਾਮੇ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਵੱਲੋ ਸੱਦੇ ਇਜਲਾਸ 'ਤੇ ਸੀਐਮ ਦੇ ਨਾਂ ਜਾਣ ਦੇ ਸੰਕੇਤ ਹਨ ਕਿ ਕੋਈ ਗੜਬੜ ਤਾਂ ਹੈ। ਉਨ੍ਹਾਂ ਕਿਹਾ ਕਿ ਜ਼ਹਾਜ ਚੜਨ ਵੇਲੇ ਸੀਐਮ ਕੋਲੋ ਵੱਧ ਖਾਂਦਾ ਪੀਤਾ ਗਿਆ ਜਿਸ ਕਰਕੇ ਉਨਾਂ ਨੂੰ ਡੀਪਲੇਨ ਕਰ ਦਿੱਤਾ। ਇਸੇ ਕਰਕੇ ਉਹ ਪਹੁੰਟ ਨਹੀਂ ਸਕੇ ਜੋ ਨਮੋਸ਼ੀ ਦੀ ਗੱਲ ਹੈ। ਕਿਉਕਿ ਸੀਐਮ ਦਾ ਸਾਰੇ ਸਟਾਫ ਦਾ ਸਾਮਾਨ ਵੀ ਏਅਰਪੋਰਟ 'ਤੇ ਉਤਾਰਣਾ ਪਿਆ।



ਸੀਐਮ ਦੇ ਜਰਮਨੀ ਦੇ ਫੇਰੇ ਨੇ ਪੰਜਾਬ ਤੇ ਪੰਜਾਬੀਆਂ ਨੂੰ ਨਮੋਸ਼ੀ ਦਾ ਸਾਹਮਣਾ ਕਰਵਾਇਆ ਹੈ ਕਿਉਂਕਿ ਪਹਿਲਾਂ ਬੀਐਮਡਬਲਿਊ ਨੇ ਪੰਜਾਬ 'ਚ ਨਿਵੇਸ਼ ਕਰਨ ਤੋ ਸਾਫ ਮਨਾ ਕਰ ਦਿੱਤਾ ਸੀ।ਸੀਯੂ ਵਿਖੇ ਹੋਏ ਕਾਂਡ ਨੇ ਪੰਜਾਬ ਦੇ ਨਾਮ ਨੂੰ ਦੁਨੀਆਂ ਭਰ ਵਿਚ ਖਰਾਬ ਕੀਤਾ ਹੈ ਜਿਸਦੇ ਚੱਲਦੇ ਇਹ ਪੰਜਾਬ ਸਰਕਾਰ ਦਾ ਵੱਡਾ ਫੈਲਿਅਰ ਹੈ। ਕੈਪਟਨ ਸਾਹਿਬ ਨੂੰ ਭਾਜਪਾ 'ਚ ਜਾਣ 'ਤੇ ਵਧਾਈ ਦਿੰਦਿਆ ਉਹਨਾ ਕਿਹਾ ਕਿ ਕੈਪਟਨ ਸਾਬ ਨੂੰ ਭਾਜਪਾ ਵਿਚ ਸ਼ਾਮਿਲ ਹੋਣ ਦੀ ਬਹੁਤ ਬਹੁਤ ਵਧਾਈ ਹੋਵੇ।

ਇਹ ਵੀ ਪੜ੍ਹੋ:- ਕਸਟਮ ਵਿਭਾਗ ਦੀ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਕਾਰਵਾਈ, ਕਰੋੜਾਂ ਦੀ ਅਮਰੀਕੀ ਡਾਲਰ ਕਰੰਸੀ ਜ਼ਬਤ

ETV Bharat Logo

Copyright © 2024 Ushodaya Enterprises Pvt. Ltd., All Rights Reserved.