ਜੇਲ 'ਚ ਬੰਦ ਬੰਦੀ ਸਿੰਘ ਗੁਰਦੀਪ ਸਿੰਘ ਖੇੜਾ ਦੀ ਵਿਗੜੀ ਤਬੀਅਤ, ਹਸਪਤਾਲ 'ਚ ਕਰਵਾਇਆ ਦਾਖਲ

author img

By

Published : May 22, 2023, 7:38 PM IST

ਬੰਦੀ ਸਿੰਘ ਗੁਰਦੀਪ ਸਿੰਘ ਖੈੜਾ ਹਸਪਤਾਲ 'ਚ ਦਾਖ਼ਲ

ਲੰਬੇ ਸਮੇਂ ਤੋਂ ਜੇਲ 'ਚ ਕੈਦ ਬੰਦੀ ਸਿੰਘ ਗੁਰਦੀਪ ਸਿੰਘ ਖੈੜਾ ਨੂੰ ਕੇਂਦਰੀ ਜੇਲ੍ਹ ਵਿੱਚ ਹਾਰਟ ਅਟੈਕ ਆਉਣ ਕਰਕੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਪੜੋ ਪੂਰੀ ਖਬਰ...

ਬੰਦੀ ਸਿੰਘ ਗੁਰਦੀਪ ਸਿੰਘ ਖੈੜਾ ਹਸਪਤਾਲ 'ਚ ਦਾਖ਼ਲ

ਅੰਮ੍ਰਿਤਸਰ: ਦਿੱਲੀ 'ਚ ਬੰਬ ਧਮਾਕਿਆਂ ਦੇ ਦੋਸ਼ 'ਚ ਲੰਬੇ ਸਮੇਂ ਤੋਂ ਜੇਲ 'ਚ ਕੈਦ ਬੰਦੀ ਸਿੰਘ ਗੁਰਦੀਪ ਸਿੰਘ ਖੈੜਾ ਨੂੰ ਕੇਂਦਰੀ ਜੇਲ੍ਹ ਵਿੱਚ ਹਾਰਟ ਅਟੈਕ ਆਉਣ ਕਰਕੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਿੱਥੇ ਉਨ੍ਹਾਂ ਦਾ ਹਾਲ ਜਾਣਨ ਲਈ ਅਕਾਲੀ ਦਲ ਦੇ ਨੇਤਾ ਅਤੇ ਸ੍ਰੋਮਣੀ ਕਮੇਟੀ ਮੈਂਬਰ ਗੁਰੂ ਨਾਨਕ ਦੇਵ ਹਸਪਤਾਲ ਪੁੱਜੇ।

ਵਲਟੋਹਾ ਨੇ ਖੈੜਾ ਬਾਰੇ ਦਿੱਤੀ ਜਾਣਕਾਰੀ: ਇਸ ਮੌਕੇ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਬੜੇ ਦੁੱਖ ਦੀ ਗੱਲ ਹੈ ਸਿੱਖ ਕੌਮ ਦਾ ਹੀਰਾ ਪਿੱਛਲੇ 33 ਸਾਲ ਤੋਂ ਜੇਲ੍ਹ ਵਿੱਚ ਬੰਦ ਹੈ । ਉਨ੍ਹਾਂ ਦੱਸਿਆ ਕਿ ਜੱਲੁਪੁਰ ਖੈੜਾ ਦੇ ਰਹਿਣ ਵਾਲ਼ੇ ਬੰਦੀ ਸਿੰਘ ਗੁਰਦੀਪ ਸਿੰਘ ਖੈੜਾ ਨੂੰ ਦਿਲ ਦੀਆਂ ਨਾੜੀਆ ਬੰਦ ਹੋਣ ਕਰਕੇ ਗੁਰੂ ਨਾਨਕ ਹਸਪਤਾਲ਼ ਦਾਖ਼ਿਲ ਕਰਵਾਈਆ ਗਿਆ। ਉਨ੍ਹਾਂ ਕਿਹਾ ਕਿ ਬਜ਼ੁਰਗ ਅਵਸਥਾ ਵਿੱਚ ਹੋਣ ਕਰਕੇ ਉਨ੍ਹਾਂ ਨੂੰ ਦਿਲ ਦੀ ਬਿਮਾਰੀ ਪੈਦਾ ਹੋ ਗਈ ।

ਮਾਨ ਸਰਕਾਰ 'ਤੇ ਨਿਸ਼ਾਨਾ: ਵਿਰਸਾ ਸਿੰਘ ਵਲਟੋਹਾ ਨੇ ਭਗਵੰਤ ਮਾਨ ਸਰਕਾਰ 'ਤੇ ਨਿਸ਼ਾਨਾ ਸਾਧਿਆ ਅਤੇ ਆਖਿਆ ਕਿ ਖੈੜਾ ਸਵੇਰੇ ਦੇ ਹਸਪਤਾਲ਼ ਵਿੱਚ ਦਾਖਿਲ ਹਨ ਪਰ ਕੋਈ ਇਲਾਜ਼ ਸ਼ੁਰੂ ਨਹੀਂ ਕੀਤਾ ਗਿਆ। ਅਸੀਂ ਆਕੇ ਹਸਪਤਾਲ਼ ਪ੍ਰਸ਼ਾਸਨ ਨੂੰ ਇਲਾਜ਼ ਸ਼ੁਰੂ ਕਰਨ ਦੀ ਬੇਨਤੀ ਕੀਤੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਵੱਖਰੇ ਕਮਰੇ 'ਚ ਰੱਖਿਆ ਗਿਆ ਅਤੇ ਉਨ੍ਹਾਂ ਦਾ ਇਲਾਜ਼ ਸ਼ੁਰੂ ਕੀਤਾ ਗਿਆ।ਮਾਨ ਸਰਕਾਰ 'ਤੇ ਭੜਕਦੇ ਹੋਏ ਵਲਟੋਹਾ ਨੇ ਆਖਿਆ ਕਿ ਸਰਕਾਰ ਇਸ ਬਿਮਾਰ ਵਿਅਕਤੀ ਕੋਲੋਂ ਹੁਣ ਕਿਹੜਾ ਬਦਲਾ ਲੈ ਰਹੀ ਹੈ ਇਹ ਸਮਝ ਤੋਂ ਪਰੇ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਗੁਰਦੀਪ ਸਿੰਘ ਖੈੜਾ ਹਸਪਤਾਲ਼ ਵਿੱਚ ਦਾਖਿਲ ਰਹੇ ਇਲਾਜ ਸਹੀ ਢੰਗ ਨਾਲ ਨਾ ਹੋਣ ਕਰਕੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਮੁੜ ਸਵੇਰੇ ਦਰਦ ਉੱਠੀ ਅਤੇ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ।

ਰਿਹਾਈ ਬਾਰੇ ਅਪੀਲ਼: ਇਸ ਮੌਕੇ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਇਨ੍ਹਾਂ ਨੇ ਸਜਾ ਪੂਰੀ ਕਰਨ ਤੋਂ ਵੱਧ ਸਜਾਵਾਂ ਭੁਗਤ ਚੁੱਕੇ ਹਨ ਅਤੇ 1990 ਤੋਂ ਜੇਲ੍ਹ ਵਿੱਚ ਬੰਦ ਹਨ। ਪਹਿਲਾਂ ਤਿਹਾੜ ਜੇਲ੍ਹ ਵਿੱਚ ਬੰਦ ਸਨ ਪਿੱਛੇ ਪੈਰੋਲ 'ਤੇ ਬਾਹਰ ਆਏ ਸਨ। ਉਨ੍ਹਾਂ ਆਖਿਆ ਕਿ ਕਈ ਵਾਰ ਸਰਕਾਰਾਂ ਨੂੰ ਇਨ੍ਹਾਂ ਦੀ ਰਿਹਾਈ ਦੇ ਲਈ ਅਪੀਲ਼ ਕਰ ਚੁਕੇ ਹਾਂ ਪਰ ਰਿਹਾਈ ਨਹੀੌਂ ਹੋ ਰਹੀ। ਉਨ੍ਹਾਂ ਕਿਹਾ ਕਿ ਰਾਜੀਵ ਗਾਂਧੀ ਦੇ ਕਾਤਲ ਰਿਹਾਅ ਹੋ ਸਕਦੇ ਹਨ, ਰੇਪ ਦੇ ਦੋਸ਼ੀ ਰਿਹਾਅ ਹੋ ਸਕਦੇ ਹਨ ਫਿਰ ਬੰਦੀ ਸਿੰਘ ਰਿਹਾਅ ਕਿਉਂ ਨਹੀਂ ਹੋ ਸਕਦੇ। ਉਹਨਾਂ ਕਿਹਾ ਕਿ ਪਿਛਲੇ 29 ਸਾਲ ਤੋਂ ਦਵਿੰਦਰ ਪਾਲ ਭੁੱਲਰ ਵੀ ਜੇਲ੍ਹ 'ਚ ਬੰਦ ਹਨ ਉਨ੍ਹਾਂ ਦੀ ਸਿਹਤ ਠੀਕ ਨਹੀਂ ਰਹਿੰਦੀ। ਸਰਕਾਰ ਨੂੰ ਬੰਦੀ ਸਿੰਘ ਰਿਹਾਅ ਕਰਨੇ ਚਾਹੀਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.