ਐਸਟੀਐਫ ਨੇ ਨਸ਼ਾ ਤਸਕਰ ਕੀਤਾ ਗ੍ਰਿਫਤਾਰ, ਡਰੋਨ ਜ਼ਰੀਏ ਪਾਕਿਸਤਾਨ ਤੋਂ ਮੰਗਵਾਉਂਦਾ ਸੀ ਹੈਰੋਇਨ

author img

By

Published : May 23, 2023, 9:49 AM IST

Amritsar STF arrested a smuggler

ਅੰਮ੍ਰਿਤਸਰ ਵਿੱਚ ਸਪੈਸ਼ਲ ਟਾਸਕ ਫੋਰਸ ਟੀਮ ਨੇ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਉੱਤੇ ਪਾਕਿਸਤਾਨ ਤੋਂ ਡਰੋਨ ਜ਼ਰੀਏ ਹੈਰੋਇਨ ਤੇ ਹਥਿਆਰ ਮੰਗਵਾਉਣ ਦੇ ਇਲਜ਼ਾਮ ਹਨ।

ਅੰਮ੍ਰਿਤਸਰ: ਅੰਮ੍ਰਿਤਸਰ ਐਸਟੀਐਫ ਨੇ ਇੱਕ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਕੋਲੋਂ 1600 ਗ੍ਰਾਮ ਹੈਰੋਇਨ, ਇੱਕ ਚੈਨਾਇਜ਼ ਡ੍ਰੋਨ ਇੱਕ ਪਿਸਟਲ 32 ਬੋਰ ਅਤੇ 315 ਬੋਰ ਰਾਈਫਲ ਬਰਾਮਦ ਕੀਤੀ ਹੈ। ਇਹ ਨਸ਼ਾ ਤਸਕਰ ਡਰੋਨ ਦੇ ਜ਼ਰੀਏ ਪਾਕਿਸਤਾਨ ਤੋਂ ਹੈਰੋਇਨ ਮੰਗਵਾਉਂਦਾ ਹੈ।

ਇਸ ਤੋਂ ਪਹਿਲਾਂ ਬੀਐਸਐਫ ਨੇ ਬਰਾਮਦ ਕੀਤੀ 2 ਕਿਲੋ ਹੈਰੋਇਨ: ਬੀਐਸਐਫ ਜਵਾਨਾਂ ਨੇ ਚਾਰ ਦਿਨਾਂ 'ਚ ਇਸ ਪੰਜਵੇਂ ਡਰੋਨ ਨੂੰ ਢੇਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਖਾਸ ਗੱਲ ਇਹ ਹੈ ਕਿ ਇਸ ਡਰੋਨ ਨੂੰ ਵੀ ਅੰਮ੍ਰਿਤਸਰ ਸੈਕਟਰ 'ਚ ਹੀ ਡੇਗਿਆ ਗਿਆ। ਘਟਨਾ ਤੋਂ ਬਾਅਦ ਡਰੋਨ ਦੇ ਨਾਲ-ਨਾਲ ਜਵਾਨਾਂ ਨੇ ਹੈਰੋਇਨ ਦੀ ਇਕ ਖੇਪ ਵੀ ਜ਼ਬਤ ਕੀਤੀ, ਜਿਸ ਦੀ ਅੰਤਰਰਾਸ਼ਟਰੀ ਕੀਮਤ 14 ਕਰੋੜ ਰੁਪਏ ਦੇ ਕਰੀਬ ਹੈ।

ਬੀਐਸਐਫ ਨੂੰ ਇਹ ਸਫਲਤਾ ਅੰਮ੍ਰਿਤਸਰ ਦੇ ਬੀਓਪੀ ਰਾਜਾਤਾਲ ਅਧੀਨ ਪੈਂਦੇ ਸਰਹੱਦੀ ਪਿੰਡ ਭੈਣੀ ਰਾਜਪੂਤਾਨਾ ਵਿੱਚ ਮਿਲੀ। ਘਟਨਾ ਦੇ ਸਮੇਂ ਬੀਐਸਐਫ ਦੀ ਬਟਾਲੀਅਨ 144 ਦੇ ਜਵਾਨ ਗਸ਼ਤ 'ਤੇ ਸਨ। ਰਾਤ ਕਰੀਬ 10 ਵਜੇ ਡਰੋਨ ਦੀ ਆਵਾਜ਼ ਸੁਣਾਈ ਦਿੱਤੀ। ਸਿਪਾਹੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਕੁਝ ਸਮੇਂ ਬਾਅਦ ਡਰੋਨ ਦੀ ਆਵਾਜ਼ ਵੀ ਬੰਦ ਹੋ ਗਈ। ਇਲਾਕੇ ਨੂੰ ਸੀਲ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਬੀਐਸਐਫ ਦੇ ਕਮਾਂਡੈਂਟ ਅਜੈ ਕੁਮਾਰ ਮਿਸ਼ਰਾ ਨੇ ਦੱਸਿਆ ਕਿ ਡਰੋਨ ਖੇਤਾਂ ਵਿੱਚ ਡਿੱਗਿਆ ਮਿਲਿਆ ਹੈ। ਜਿਸ ਨਾਲ ਇੱਕ ਬੈਗ ਬੰਨ੍ਹਿਆ ਹੋਇਆ ਸੀ। ਖੋਲ੍ਹਣ 'ਤੇ ਸ਼ੱਕੀ ਹੈਰੋਇਨ ਦੇ 2 ਪੈਕੇਟ ਬਰਾਮਦ ਹੋਏ ਹਨ। ਜਿਸ ਵਿਚ 2.1 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ ਹੈ।

  1. ਅਗਲੇ ਕੁਝ ਦਿਨਾਂ ਲਈ ਪੰਜਾਬ ਤੋਂ ਬਾਹਰ ਰਹਿਣਗੇ ਮੁੱਖ ਮੰਤਰੀ ਮਾਨ, 3 ਤੋਂ ਵੱਧ ਸੂਬਿਆਂ ਦਾ ਕਰਨਗੇ ਦੌਰਾ
  2. 2000 notes exchange: ਅੱਜ ਤੋਂ ਬਦਲੇ ਜਾਣਗੇ 2000 ਰੁਪਏ ਦੇ ਨੋਟ, ਜਾਣੋ RBI ਦੇ ਦਿਸ਼ਾ-ਨਿਰਦੇਸ਼
  3. ਸੀਐਮ ਮਾਨ ਦਾ ਐਸਜੀਪੀਸੀ ਪ੍ਰਧਾਨ 'ਤੇ ਨਿਸ਼ਾਨਾ, ਕਿਹਾ- "ਮੈਨੂੰ ਕਹਿੰਦੇ ਧਾਰਮਿਕ ਮਾਮਲਿਆਂ 'ਚ ਦਖ਼ਲ ਨਾ ਦਿਓ, ਖੁਦ ਤੱਕੜੀ ਲਈ ਵੋਟ ਮੰਗ ਰਹੇ"

DJI Matris 300 RTK ਡਰੋਨ ਦੀ ਵਰਤੋਂ ਕਰਦੇ ਹੋਏ ਤਸਕਰ: BSF ਦੁਆਰਾ ਜ਼ਬਤ ਕੀਤੇ ਗਏ ਡਰੋਨ ਦੀ ਕਿਸਮ DJI Matris 300 RTK ਹੈ। ਇਹ ਵੀ ਉਹੀ ਡਰੋਨ ਹੈ, ਜੋ ਪਿਛਲੇ ਦਿਨੀਂ ਬਰਾਮਦ ਹੋਇਆ ਸੀ। ਇਸ ਦੇ ਛੋਟੇ ਆਕਾਰ, ਲੰਮੀ ਰੇਂਜ ਅਤੇ ਡਬਲ ਬੈਟਰੀ ਕਾਰਨ ਲੰਬੇ ਸਮੇਂ ਤੱਕ ਹਵਾ 'ਚ ਰਹਿਣ ਦੀ ਸਮਰੱਥਾ ਕਾਰਨ ਪਾਕਿਸਤਾਨੀ ਤਸਕਰ ਇਸ ਦੀ ਜ਼ਿਆਦਾ ਵਰਤੋਂ ਕਰ ਰਹੇ ਹਨ। ਇਹ ਡਰੋਨ ਆਸਾਨੀ ਨਾਲ ਸਰਹੱਦ ਪਾਰ ਤੋਂ ਛੋਟੀਆਂ ਅਤੇ ਘੱਟ ਵਜ਼ਨ ਵਾਲੀਆਂ ਖੇਪਾਂ ਪ੍ਰਾਪਤ ਕਰ ਲੈਂਦਾ ਹੈ। ਇਹ 3 ਤੋਂ 5 ਕਿਲੋ ਖੇਪ ਦਾ ਵਜ਼ਨ ਆਸਾਨੀ ਨਾਲ ਅਤੇ ਵੱਧ ਤੋਂ ਵੱਧ 9 ਕਿਲੋ ਤੱਕ ਦਾ ਭਾਰ ਚੁੱਕ ਕੇ ਟੇਕਆਫ ਕਰ ਸਕਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.