ਤਿਹਾੜ ਜੇਲ੍ਹ ਤੋਂ ਅੰਮ੍ਰਿਤਸਰ ਦੀ ਅਦਾਲਤ ਪਹੁੰਚੇ ਸਾਂਸਦ ਸੰਜੇ: ਮਜੀਠੀਆ ਦੇ ਮਾਣਹਾਨੀ ਮਾਮਲੇ 'ਚ ਚੱਲ ਰਹੀ ਹੈ ਸੁਣਵਾਈ
Published: Nov 18, 2023, 4:58 PM

ਤਿਹਾੜ ਜੇਲ੍ਹ ਤੋਂ ਅੰਮ੍ਰਿਤਸਰ ਦੀ ਅਦਾਲਤ ਪਹੁੰਚੇ ਸਾਂਸਦ ਸੰਜੇ: ਮਜੀਠੀਆ ਦੇ ਮਾਣਹਾਨੀ ਮਾਮਲੇ 'ਚ ਚੱਲ ਰਹੀ ਹੈ ਸੁਣਵਾਈ
Published: Nov 18, 2023, 4:58 PM
ਸ਼੍ਰੋਮਣੀ ਅਕਾਲੀ ਆਗੂ ਬਿਕਰਮ ਮਜੀਠੀਆ ਵੱਲੋਂ ਆਪ ਆਗੂ ਸੰਜੇ ਸਿੰਘ 'ਤੇ ਮਾਣਹਾਨੀ ਦਾ ਕੇਸ ਦਰਜ ਕੀਤਾ ਗਿਆ ਸੀ, ਜਿਸ ਨੂੰ ਲੈ ਕੇ ਅੱਜ ਸੰਜੇ ਸਿੰਘ ਅੰਮ੍ਰਿਤਸਰ ਅਦਾਲਤ 'ਚ ਪੇਸ਼ੀ ਲਈ ਆਏ। ਇਸ ਮੌਕੇ ਸੰਜੇ ਸਿੰਘ ਦੇ ਵਕੀਲ ਵੱਲੋਂ ਕੀ ਕਿਹਾ ਗਿਆ ਜਾਣਨ ਲਈ ਪੜ੍ਹੋ ਪੂਰੀ ਖ਼ਬਰ AAP leader sanjay singh appear in amritsar court.
ਅੰਮ੍ਰਿਤਸਰ: ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਜੇ ਸਿੰਘ ਅਦਾਲਤ ਵਿੱਚ ਪੇਸ਼ ਹੋਣ ਲਈ ਤਿਹਾੜ ਜੇਲ੍ਹ ਤੋਂ ਸਿੱਧੇ ਅੰਮ੍ਰਿਤਸਰ ਸੀਜੇਐਮ ਅਦਾਲਤ ਵਿੱਚ ਪਹੁੰਚੇ। ਇਸੇ ਪੇਸ਼ੀ ਦੌਰਾਨ ਸੰਜੇ ਸਿੰਘ ਦੀ ਪਤਨੀ ਅਨੀਤਾ ਸਿੰਘ ਅੰਮ੍ਰਿਤਸਰ ਅਦਾਲਤ ਪਹੁੰਚੇ। ਕਾਬਲੇਜ਼ਿਕਰ ਹੈ ਕਿ ਬਿਕਰਮ ਮਜੀਠੀਆ ਮਾਣਹਾਨੀ ਕੇਸ ਵਿੱਚ ਅੱਜ ਸੰਜੇ ਸਿੰਘ ਦੀ ਪੇਸ਼ੀ ਹੋਈ। ਇਸ ਮੌਕੇ ਵਕੀਲ ਪਰਮਿੰਦਰ ਸਿੰਘ ਸੇਠੀ ਨੇ ਮੀਡੀਆ ਨੂੰ ਦਿੱਤੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਸੰਜੇ ਸਿੰਘ ਦੀ ਕੋਰਟ ਦੇ ਵਿੱਚ ਪੇਸ਼ੀ ਸੀ ਬਿਕਰਮਜੀਤ ਸਿੰਘ ਮਜੀਠੀਆ ਨੇ ਅਰਵਿੰਦ ਕੇਜਰੀਵਾਲ ਅਤੇ ਸੰਜੇ ਸਿੰਘ 'ਤੇ ਇੱਕ ਹੋਰ ਆਮ ਆਦਮੀ ਪਾਰਟੀ ਦੇ ਆਗੂ 'ਤੇ ਕੇਸ ਦਰਜ ਕੀਤਾ ਸੀ। ਜਿਸ 'ਚ ਸਿਰਫ ਸੰਜੇ ਸਿੰਘ ਨੇ ਆਪਣੀ ਗਲਤੀ ਨੂੰ ਨਹੀਂ ਮੰਨਿਆ ਸੀ ਜਿਸ ਦੇ ਚਲਦੇ ਉਹ ਅੱਜ ਤੱਕ ਇਹ ਕੇਸ ਨੂੰ ਲੜ ਰਹੇ ਹਨ। ਜਦਕਿ ਬਾਕੀ ਦੋ ਜਣਿਆਂ ਦਾ ਕੇਸ ਵਿਡਰੋਲ ਹੋ ਗਿਆ ਸੀ।
- ਲਾਰੈਂਸ ਬਿਸ਼ਨੋਈ ਦਾ ਨਾਂ ਲੈ ਕੇ ਮੰਗੀ ਫਿਰੌਤੀ, ਫੋਨ ਕਰਨ ਵਾਲਾ ਬੋਲਿਆ-5 ਕਰੋੜ ਦਿਓ, ਨਹੀਂ ਤਾਂ ਮੈਂ ਤੁਹਾਨੂੰ ਗੋਲੀ ਮਾਰ ਦਿਆਂਗਾ
- ਲੁਧਿਆਣਾ ਦੇ ਪਿੰਡ ਨੱਥੋਵਾਲ ਦੇ ਨੌਜਵਾਨ ਦਾ ਕੈਨੇਡਾ 'ਚ ਗੋਲੀਆਂ ਮਾਰ ਕੇ ਕਤਲ, ਦੋ ਨਕਾਬਪੋਸ਼ਾਂ ਨੇ ਕੀਤੀ ਵਾਰਦਾਤ
- ASI Murdered update: ASI ਦੇ ਕਤਲ ਮਾਮਲੇ 'ਚ ਪੁਲਿਸ ਦਾ ਖੁਲਾਸਾ, ਮੁੱਖ ਮੁਲਜ਼ਮ ਦੀ ਹੋਈ ਪਹਿਚਾਣ, ਨਿੱਜੀ ਰੰਜਿਸ਼ ਤਹਿਤ ਕੀਤਾ ਗਿਆ ਕਤਲ
ਕੇਸ 'ਚ ਕਿੰਨਾ ਦਮ: ਇਸ ਮੌਕੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਉਹਨਾਂ ਕਿਹਾ ਕਿ ਹੁਣ ਕੇਸ ਵਿੱਚ ਕੋਈ ਦਮ ਨਹੀਂ ਰਹਿ ਗਿਆ। ਹਾਈ ਕੋਰਟ ਦੇ ਵੱਲੋਂ ਵੀ ਸੋ ਮੋਟੋ ਨੋਟਿਸ ਜਾਰੀ ਕਰਦੇ ਹੋਏ ਸਾਰੀਆਂ ਰਿਪੋਰਟਾਂ ਜਮ੍ਹਾ ਕਰਵਾਉਣ ਦਾ ਆਦੇਸ਼ ਦਿੱਤਾ ਸੀ। ਜਿਸ ਦੇ ਚੱਲਦੇ ਬਹੁਤ ਸਾਰੀਆਂ ਰਿਪੋਰਟਾਂ ਅਦਾਲਤ 'ਚ ਜਮ੍ਹਾਂ ਕਰਵਾਈਆਂ ਗਈਆਂ ਹਨ। ਵਕੀਲ ਨੇ ਆਖਿਆ ਕਿ ਸੰਜੇ ਸਿੰਘ ਨੇ ਆਪਣੀ ਗਲਤੀ ਨਾ ਮੰਨਦੇ ਹੋਏ ਕੇਸ ਲੜਨਾ ਮੁਨਾਸਿਬ ਸਮਝਿਆ ਪਰ ਹੁਣ ਇਸ ਕੇਸ ਵਿਚ ਕੋਈ ਦਮ ਨਹੀ। ਸੇਠੀ ਨੇ ਕਿਹਾ ਕਿ ਕੇਸ ਸਾਫ ਹੋ ਚੁਕਾ ਹੈ ਅਤੇ ਸੰਜੇ ਸਿੰਘ ਦਾ ਕ੍ਰਿਿਮਨਲ ਕੇਸ ਹੋਣ ਕਾਰਨ ਪੇਸ਼ ਹੋਣਾ ਜਰੂਰੀ ਸੀ ਜਿਸਦੇ ਚਲਦੇ ਉਹਨਾ ਨੂੰ ਤਿਹਾੜ ਜੇਲ੍ਹ ਤੋਂ ਇਥੇ ਆਉਣਾ ਪੈਣਾ ਸੀ। ਇਸ ਦੇ ਨਾਲ ਹੀ ਅੱਜ ਬਿਕਰਮ ਮਜੀਠੀਆ ਦਾ ਕਰਾਸ ਇਗਜਾਮਿਨੇਸ਼ਨ ਹੋਣਾ ਸੀ।
2016 'ਚ ਸ਼ੁਰੂ ਹੋਇਆ ਸੀ ਮਾਮਲਾ : ਪੰਜਾਬ 'ਚ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 2016 'ਚ ਮਾਣਹਾਨੀ ਦਾ ਮਾਮਲਾ ਸ਼ੁਰੂ ਹੋਇਆ ਸੀ। ਸੰਜੇ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮਿਲ ਕੇ ਬਿਕਰਮ ਮਜੀਠੀਆ 'ਤੇ ਨਸ਼ਾ ਤਸਕਰੀ ਦੇ ਦੋਸ਼ ਲਾਏ ਸਨ। ਜਿਸ 'ਤੇ ਬਿਕਰਮ ਮਜੀਠੀਆ ਨੇ ਅਦਾਲਤ 'ਚ ਪਹੁੰਚ ਕੇ ਮਾਣਹਾਨੀ ਦਾ ਦਾਅਵਾ ਕੀਤਾ ਹੈ।
