ਫੁੱਲਾਂ ਤੇ ਨਾਰੀਅਲਾਂ ਤੋਂ ਪੂਨਮ ਸ਼ਰਮਾ ਕਰ ਰਹੀ ਹੈ ਘੇਰੂਲ ਸਮੱਗਰੀ ਤਿਆਰ, ਜਾਣੋ ਕਿਵੇਂ...

author img

By

Published : Jun 26, 2022, 8:07 PM IST

ਫੁੱਲਾਂ ਤੇ ਨਾਰੀਅਲਾਂ ਤੋਂ ਪੂਨਮ ਸ਼ਰਮਾ ਕਰ ਰਹੀ ਹੈ ਘੇਰੂਲ ਸਮੱਗਰੀ ਤਿਆਰ

ਅੰਮ੍ਰਿਤਸਰ ਵਿਖੇ ਪੂਨਮ ਸ਼ਰਮਾ ਨਾਮ ਦੀ ਮਹਿਲਾ ਮਹਿਲਾਵਾਂ ਅਤੇ ਨੌਜਵਾਨਾਂ ਦੇ ਲਈ ਇੱਕ ਮਿਸਾਲ ਬਣ ਰਹੀ ਹੈ। ਮਹਿਲਾ ਵੱਲੋਂ ਮੰਦਿਰ ਵਿੱਚ ਹਰ ਰੋਜ਼ ਫੁੱਲ ਅਤੇ ਨਾਰੀਅਲ ਲਿਆ ਕੇ ਉਸ ਤੋਂ ਘੇਰੂਲ ਸਮਾਨ ਤਿਆਰ ਕਰ ਰਹੀ ਹੈ। ਇਸਦੇ ਨਾਲ ਹੀ ਹਰ ਵੀ ਕਈ ਤਰ੍ਹਾਂ ਦੀਆਂ ਚੀਜ਼ਾਂ ਉਸ ਵਲੋਂ ਤਿਆਰ ਕੀਤੀਆਂ ਜਾ ਰਹੀਆਂ ਹਨ।

ਅੰਮ੍ਰਿਤਸਰ: ਕਹਿੰਦੇ ਹਨ ਕਿ ਲਾਕਡਾਊਨ 'ਚ ਲੋਕਾਂ ਦਾ ਕੰਮ ਖਤਮ ਹੋ ਗਿਆ ਸੀ ਅਤੇ ਲੋਕ ਵਿਹਲੇ ਹੋ ਗਏ ਪਰ ਕਈ ਲੋਕ ਅਜਿਹੇ ਵੀ ਹਨ, ਜਿੰਨ੍ਹਾਂ ਨੇ ਲਾਕਡਾਊਨ 'ਚ ਘਰ 'ਚ ਵਿਹਲੇ ਬੈਠ ਕੇ ਆਪਣੇ ਦਿਮਾਗ ਦੀ ਵਰਤੋਂ ਕਰਕੇ ਕਈ ਉਪਲੱਬਧੀਆਂ ਹਾਸਲ ਕੀਤੀਆਂ ਹਨ ਇਨ੍ਹਾਂ ਵਿੱਚੋਂ ਹੀ ਇੱਕ ਹੈ ਅੰਮ੍ਰਿਤਸਰ ਦੀ ਪੂਨਮ ਸ਼ਰਮਾ।

ਪੂਨਮ ਸ਼ਰਮਾ ਦੀ ਗੱਲ ਕਰੀਏ ਤਾਂ ਪੂਨਮ ਹਰ ਰੋਜ਼ ਮੰਦਿਰ ਜਾਂਦੀ ਹੈ ਅਤੇ ਜੋ ਲੋਕ ਫੁੱਲ ਚੜ੍ਹਾਉਂਦੇ ਹਨ, ਉਹ ਅਗਲੇ ਦਿਨ ਮੰਦਰ ਤੋਂ ਲੈ ਕੇ ਆਉਂਦੇ ਹਨ, ਨਾਰੀਅਲ ਲੈ ਕੇ ਆਉਂਦੇ ਹਨ ਅਤੇ ਆਪਣਾ ਘਰੇਲੂ ਸਮਾਨ ਬਣਾਉਂਦੇ ਹਨ, ਜਿਸ ਦੀ ਵਰਤੋਂ ਲਗਭਗ 40 ਦਿਨਾਂ ਤੱਕ ਹੁੰਦੀ ਹੈ। ਨਾਰੀਅਲ ਤੋਂ ਸਾਬਣ ਰੱਖਣ ਲਈ ਘਰ 'ਚ ਬਰਤਨ ਸਰਪਰ ਬਣਾਉਣਾ ਅਤੇ ਸਾਬਣ ਦਾਨੀ ਬਣਾਉਣਾ ਅਤੇ ਕਿਸਾਨਾਂ ਲਈ ਜੈਵਿਕ ਖੇਤੀ ਬਣਾਉਣਾ ਆਦਿ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੋ ਲੋਕ ਰਸਤੇ 'ਚ ਕੂੜਾ ਸੁੱਟਦੇ ਹਨ, ਉਹ ਆਰਗੈਨਿਕ ਖੇਤੀ ਲਈ ਖਾਦ ਵੀ ਬਣਾ ਰਹੀ ਹੈ।

ਫੁੱਲਾਂ ਤੇ ਨਾਰੀਅਲਾਂ ਤੋਂ ਪੂਨਮ ਸ਼ਰਮਾ ਕਰ ਰਹੀ ਹੈ ਘੇਰੂਲ ਸਮੱਗਰੀ ਤਿਆਰ

ਉਨ੍ਹਾਂ ਕਿਹਾ ਕਿ ਸਵੱਛ ਭਾਰਤ ਮਿਸ਼ਨ ਵੀ ਲੈ ਕੇ ਚੱਲ ਰਹੀ ਹੈ ਅਤੇ ਸ਼ਹਿਰ ਨੂੰ ਸਾਫ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪੂਨਮ ਦਾ ਕਹਿਣਾ ਹੈ ਕਿ ਫੁੱਲ ਲੋਕ ਮੰਦਰਾਂ ਵਿਚ ਚੜ੍ਹਾਉਂਦੇ ਹਨ ਪੰਡਿਤ ਅਗਲੇ ਦਿਨ ਪਾਣੀ ਵਿੱਚ ਪਰਵਾਹ ਕਰਦੇ ਹਨ, ਪਰ ਉਹ ਸਾਰੇ ਫੁੱਲ ਅਤੇ ਨਾਰੀਅਲ ਆਪਣੇ ਘਰ ਲਿਆਉਂਦੀ ਹੈ। ਉਨ੍ਹਾਂ ਦੱਸਿਆ ਕਿ ਨਾਰੀਅਲ ਦੇ ਉੱਪਰਲੇ ਹਿੱਸੇ ਨਾਲ ਵੱਖਰਾ ਸਮਾਨ ਬਣਾਉਂਦੀ ਹੈ ਤੇ ਅਤੇ ਉਸ ਵਿਚੋਂ ਨਿਕਲਣ ਵਾਲੀ ਗਿਰੀ ਦੁਬਾਰਾ ਮੰਦਿਰ ਵਿੱਚ ਦੇ ਆਉਂਦੀ ਹੈ ਤਾਂ ਜੋ ਇਹ ਪਰਸ਼ਾਦ ਦੇ ਰੂਪ ਵਿੱਚ ਸ਼ਰਧਾਲੂਆਂ ਨੂੰ ਦਿੱਤਾ ਜਾ ਸਕੇ।

ਇਹ ਵੀ ਪੜ੍ਹੋ: ਜਿੱਤ ਤੋਂ ਬਾਅਦ ਜਸ਼ਨਾਂ ’ਚ ਡੁੱਬੇ ਮਾਨ ਦੇ ਸਮਰਥਕ, ਟਰੈਕਟਰ ਪਿੱਛੇ ਘੜੀਸਿਆ 'ਝਾੜੂ'

ETV Bharat Logo

Copyright © 2024 Ushodaya Enterprises Pvt. Ltd., All Rights Reserved.