ਭਾਰਤੀ ਹਿੰਦੂ ਯਾਤਰੀਆਂ ਦਾ ਜੱਥਾ ਪਾਕਿਸਤਾਨ ਵਿਚ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਰਵਾਨਾ

author img

By

Published : Nov 23, 2022, 7:55 PM IST

Updated : Nov 23, 2022, 8:03 PM IST

96 Indian Hindu pilgrims left for Pakistan

ਭਾਰਤੀ ਹਿੰਦੂ ਯਾਤਰੀਆਂ ਦਾ ਜੱਥਾ ਅਟਾਰੀ ਵਾਘਾ ਸਰਹੱਦ Attari Wagah border ਰਾਹੀਂ ਪਾਕਿਸਤਾਨ ਵਿਚ ਅਤੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰ ਲਈ ਰਵਾਨਾ ਹੋਇਆ ਹੈ। ਦੱਸ ਦਈਏ ਕਿ ਕੁੱਲ 127 ਦੇ ਕਰੀਬ ਹਿੰਦੂ ਯਾਤਰੀਆਂ ਵਿੱਚੋਂ 96 ਦੇ ਕਰੀਬ ਯਾਤਰੀਆਂ ਨੂੰ ਵੀਜ਼ਾ ਮਿਲਿਆ ਹੈ। 96 Indian Hindu pilgrims left for Pakistan

ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਮੰਗਲਵਾਰ ਨੂੰ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਇਕੱਠੇ ਹੋ ਕੇ ਹਿੰਦੂ ਯਾਤਰੀਆਂ ਦਾ ਇਕ ਜੱਥਾ ਅਟਾਰੀ ਵਾਘਾ ਸਰਹੱਦ Attari Wagah border ਰਾਹੀਂ ਪਾਕਿਸਤਾਨ ਵਿੱਚ ਆਪਣੇ ਗੁਰੂ ਸਥਾਨਾਂ ਦੇ ਦਰਸ਼ਨ ਕਰਨ ਲਈ ਰਵਾਨਾ ਹੋਇਆ। ਤੁਹਾਨੂੰ ਦੱਸ ਦਈਏ ਕਿ ਕੁੱਲ 127 ਦੇ ਕਰੀਬ ਹਿੰਦੂ ਯਾਤਰੀਆਂ ਨੇ ਵੀਜ਼ੇ ਲਈ ਅਪਲਾਈ ਕੀਤਾ ਗਿਆ ਸੀ, ਪਰ ਪਾਕਿਸਤਾਨੀ ਐਂਬੈਸੀ ਵੱਲੋਂ 96 ਯਾਤਰੀਆਂ ਨੂੰ ਹੀ ਪਾਕਿਸਤਾਨ ਜਾਣ ਦਾ ਵੀਜ਼ਾ ਮਿਲਿਆ ਹੈ। ਇਸ ਜੱਥੇ ਦੀ ਅਗਵਾਈ ਯੁਧਿਸ਼ਟਰ ਲਾਲ ਸਦਾਨੀ ਜੀ ਕਰ ਰਹੇ ਹਨ। 96 Indian Hindu pilgrims left for Pakistan

ਪਾਕਿਸਤਾਨ ਵਿੱਚ 314 ਜਨਮ ਦਿਹਾੜਾ ਸ਼ਿਵ ਅਵਤਾਰ ਸਤਿਗੁਰੂ:- ਇਸ ਮੌਕੇ ਗੱਲਬਾਤ ਕਰਦਿਆ ਹਿੰਦੂ ਯਾਤਰੀਆਂ ਨੇ ਦੱਸਿਆ ਕਿ ਪਾਕਿਸਤਾਨ ਵਿੱਚ 314 ਜਨਮ ਦਿਹਾੜਾ ਸ਼ਿਵ ਅਵਤਾਰ ਸਤਿਗੁਰੂ ਸੰਤ ਸਦਾਰਾਮ ਸਾਹਿਬ ਸ਼ਦਾਨੀ ਦਰਬਾਰ ਹਯਾਤ ਪਿਤਾਫ਼ੀ ਪਾਕਿਸਤਾਨ ਵਿੱਚ ਮਨਾਉਣ ਲਈ ਜਾ ਰਹੇ ਹਨ। ਇਹ ਪਾਕਿਸਤਾਨ ਦੇ ਵਿੱਚ ਵੱਖ-ਵੱਖ ਸੂਬਿਆਂ ਵਿਚ ਆਪਣੇ ਗੁਰੂ ਸਥਾਨਾਂ ਦੇ ਦਰਸ਼ਨ ਕਰਨ ਤੋਂ ਬਾਅਦ 3 ਦਿਸੰਬਰ ਨੂੰ ਅਟਾਰੀ ਵਾਘਾ ਸਰਹੱਦ ਰਾਹੀਂ ਭਾਰਤ ਪੁੱਜੇਗਾ।

ਭਾਰਤੀ ਹਿੰਦੂ ਯਾਤਰੀਆਂ ਦਾ ਜੱਥਾ ਪਾਕਿਸਤਾਨ ਵਿਚ ਧਾਰਮਿਕ ਸਥਾਨਾਂ ਦੇ ਦਰਸ਼ਨ ਕਰ ਲਈ ਰਵਾਨਾ

ਇਹ ਜੱਥਾ ਹਰ ਸਾਲ ਪਾਕਿਸਤਾਨ ਵਿੱਚ ਦਰਸ਼ਨਾਂ ਲਈ ਜਾਂਦਾ ਹੈ:- ਇਸ ਮੌਕੇ ਜੱਥੇ ਦੀ ਅਗਵਾਈ ਕਰ ਰਹੇ ਯੁਧਿਸ਼ਟਰ ਲਾਲ ਨੇ ਕਿਹਾ ਕਿ ਅਸੀਂ ਹਰ ਸਾਲ ਜੱਥਾ ਲੈ ਕੇ ਆਪਣੇ ਸਨਾਤਨ ਧਰਮ ਦੇ ਗੁਰੂ ਸਥਾਨਾਂ ਦੇ ਦਰਸ਼ਨ ਕਰਨ ਲਈ ਪਾਕਿਸਤਨ ਜਾਂਦੇ ਹਾਂ ਅਤੇ ਇਸ ਵਾਰ ਵੀ 96 ਹਿੰਦੂ ਯਾਤਰੀਆਂ ਦਾ ਜੱਥਾ ਅੱਜ ਮੰਗਲਵਾਰ ਨੂੰ ਪਾਕਿਸਤਨ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੰਧ ਪਾਕਿਸਤਨ ਦੇ ਵਿੱਚ ਜੋ ਸਾਡੇ ਮੰਦਿਰ ਹਨ, ਉਨ੍ਹਾਂ ਦੇ ਦਰਸ਼ਨ ਕਰਕੇ 3 ਦਿਸੰਬਰ ਨੂੰ ਵਾਪਸ ਭਾਰਤ ਪੁੱਜੇਗਾ।

ਹਿੰਦੂ ਯਾਤਰੀ ਵੀਜ਼ਾ ਮਿਲਣ ਉੱਤੇ ਖੁਸ਼:- ਇਸ ਜੱਥੇ ਦੇ ਨਾਲ ਜਾ ਰਹੇ ਯਾਤਰੀਆਂ ਦਾ ਕਹਿਣਾ ਹੈ ਕਿ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਨੂੰ ਆਪਣੇ ਗੁਰੂ ਸਥਾਨਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਅਸੀਂ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਅਪੀਲ ਕਰਦੇ ਹਾਂ ਕਿ ਆਪਸੀ ਭਾਈਚਾਰਕ ਸਾਂਝ ਬਣੀ ਰਹੇ ਅਤੇ ਇਹ ਜਿਹੜੀ ਦੋਵਾਂ ਦੇਸ਼ਾਂ ਦੇ ਵਿਚਕਾਰ ਦੀਵਾਰ ਖੜੀ ਕੀਤੀ ਹੈ ਇਸਨੂੰ ਗਿਰਾ ਦੱਈਏ।

ਪਾਕਿਸਤਾਨੀ ਐਂਬੈਸੀ ਵੱਲੋਂ 96 ਦੇ ਕਰੀਬ ਹਿੰਦੂ ਯਾਤਰੀਆਂ ਨੂੰ ਵੀਜ਼ਾ:- ਇਸ ਮੌਕੇ ਅਟਾਰੀ ਵਾਘਾ ਬਾਰਡਰ ਤੇ ਪ੍ਰੋਟੋਕੋਲ ਅਧੀਕਾਰੀ ਅਰੁਣ ਮਾਹਲ ਨੇ ਮੀਡੀਆ ਨੂੰ ਦੱਸਿਆ ਕਿ ਅੱਜ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚੋਂ 96 ਦੇ ਕਰੀਬ ਹਿੰਦੂ ਯਾਤਰੀਆਂ ਦਾ ਜੱਥਾ ਪਾਕਿਸਤਨ ਵਿਚ ਆਪਣੇ ਗੁਰੂ ਸਥਾਨਾਂ ਦੇ ਦਰਸ਼ਨ ਕਰਨ ਲਈ ਜਾ ਰਿਹਾ ਹੈ, ਜਿਨ੍ਹਾਂ ਨੂੰ 10 ਦਿਨ ਦਾ ਵੀਜ਼ਾ ਮਿਲਿਆ ਹੈ ਤੇ ਇਹ ਜੱਥਾ ਦਰਸ਼ਨ ਕਰਕੇ 3 ਦਿਸੰਬਰ ਨੂੰ ਭਾਰਤ ਵਾਪਿਸ ਆਵੇਗਾ। ਉਨ੍ਹਾਂ ਕਿਹਾ ਕਿ 127 ਦੇ ਕਰੀਬ ਹਿੰਦੂ ਯਾਤਰੀਆਂ ਨੇ ਵੀਜ਼ੇ ਲਈ ਅਪਲਾਈ ਕੀਤਾ ਸੀ, ਪਰ ਪਾਕਿਸਤਾਨੀ ਐਂਬੈਸੀ ਵੱਲੋਂ 96 ਦੇ ਕਰੀਬ ਹਿੰਦੂ ਯਾਤਰੀਆਂ ਨੂੰ ਹੀ ਪਾਕਿਸਤਾਨ ਜਾਣ ਦਾ ਵੀਜ਼ਾ ਮਿਲਿਆ ਹੈ।

ਇਹ ਵੀ ਪੜੋ:- ਟੀਪੂ ਸੁਲਤਾਨ 'ਤੇ ਆਧਾਰਿਤ ਕਿਤਾਬ ਦੀ ਵਿਕਰੀ ਅਤੇ ਵੰਡ 'ਤੇ ਪਾਬੰਦੀ

Last Updated :Nov 23, 2022, 8:03 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.