ਪੀਐਮ ਨਰੇਂਦਰ ਮੋਦੀ ਨੇ ਨਰਵਾਲ ਤੇ ਅਡਾਨਾ ਦੀ ਸਲਾਘਾ ਕੀਤੀ

author img

By

Published : Sep 4, 2021, 1:55 PM IST

Updated : Sep 4, 2021, 3:08 PM IST

ਮੋਦੀ ਨੇ ਨਰਵਾਲ ਤੇ ਅਡਾਨਾ ਨੂੰ ਵਧਾਈ ਦਿੱਤੀ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮਨੀਸ਼ ਨਰਵਾਲ ਅਤੇ ਸਿੰਘਰਾਜ ਸਿਂਘ ਅਡਾਨਾ ਦੀ ਸਲਾਘਾ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਭਾਰਤੀ ਖੇਡਾਂ ਲਈ ਇਹ ਖਾਸ ਪਲ ਹਨ

ਟੋਕਿਓ : ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਟੋਕਿਓ ਪੈਰਾਲੰਪਿਕ ਵਿੱਚ ਨਿਸ਼ਾਨੇਬਾਜੀ ਮਿਕਸ 50 ਮੀਟਰ ਪਿਸਟਲ ਐਸਐਚ-1 ਮੁਕਾਬਲੇ ਵਿੱਚ ਸੋਨੇ ਦਾ ਅਤੇ ਚਾਂਦੀ ਦਾ ਤਗਮਾ ਜਿੱਤਣ ਵਾਲੇ ਮਨੀਸ਼ ਨਰਵਾਲ ਅਤੇ ਸਿੰਘਰਾਜ ਸਿੰਘ ਅਡਾਨਾ ਦੀ ਪ੍ਰਸ਼ੰਸ਼ਾ ਕਰਦੇ ਹੋਏ ਕਿਹਾ, ਭਾਰਤੀ ਖੇਡਾਂ ਲਈ ਇਹ ਖਾਸ ਛਿਣ (ਪਲ) ਹਨ।

  • The outstanding Singhraj Adhana does it again! He wins yet another medal, this time in the Mixed 50m Pistol SH1 event. India rejoices due to his feat. Congrats to him. Wishing him the very best for the future endeavours. #Paralympics #Praise4Para. pic.twitter.com/EWa9gCRaor

    — Narendra Modi (@narendramodi) September 4, 2021 " class="align-text-top noRightClick twitterSection" data=" ">

ਮੋਦੀ ਨੇ ਟਵੀਟ ਖੇਡਾਂ ਲਈ ਖਾਸ ਪਲ ਦੱਸਿਆ

ਮੋਦੀ ਨੇ ਟਵੀਟ ਕੀਤਾ, ‘ਟੋਕਿਓ ਪੈਰਾਲੰਪਿਕ ਵਿੱਚ ਜਿੱਤ ਦਾ ਸਿਲਸਿਲਾ ਜਾਰੀ ਹੈ। ਜਵਾਨ ਅਤੇ ਬੇਹੱਦ ਭਾਗਾਂ ਵਾਲੇ ਮਨੀਸ਼ ਨਰਵਾਲ ਦੀ ਸ਼ਾਨਦਾਰ ਪ੍ਰਾਪਤੀ ਹੈ। ਉਨ੍ਹਾਂ ਦਾ ਸੋਨ ਤਗਮਾ ਹਾਸਲ ਕਰਨਾ ਭਾਰਤੀ ਖੇਡਾਂ ਲਈ ਖਾਸ ਛਿਣ (ਪਲ) ਹਨ। ਉਨ੍ਹਾਂ ਨੂੰ ਵਧਾਈ ਅਤੇ ਭਵਿੱਖ ਲਈ ਸ਼ੁਭਕਾਮਨਾ।‘

ਭਾਰਤ ਨੂੰ ਪ੍ਰਾਪਤੀ ‘ਤ ਮਾਣ

ਉਥੇ ਹੀ ਪੀਐਮ ਨੇ ਅੱਗੇ ਕਿਹਾ, ‘ਸਿੰਘਰਾਜ ਸਿੰਘ ਅਡਾਨਾ ਨੇ ਫੇਰ ਇਹ ਕਰ ਵਿਖਾਇਆ। ਉਨ੍ਹਾਂ ਨੇ ਇੱਕ ਅਤੇ ਤਗਮਾ ਜਿੱਤਿਆ ਅਤੇ ਇਸ ਵਾਰ ਮਿਕਸ 50 ਮੀਟਰ ਪਿਸਟਲ ਐਸੈਚ-1 ਵਿੱਚ ਤਗਮਾ ਜਿੱਤਿਆ। ਭਾਰਤ ਨੂੰ ਉਨ੍ਹਾਂ ਦੀ ਪ੍ਰਾਪਤੀ ਉੱਤੇ ਮਾਣ ਹੈ। ਉਨ੍ਹਾਂ ਨੂੰ ਵਧਾਈ ਅਤੇ ਭਵਿੱਖ ਲਈ ਸ਼ੁਭਕਾਮਨਾ।‘

  • Glory from the Tokyo #Paralympics continues. Great accomplishment by the young and stupendously talented Manish Narwal. His winning the Gold Medal is a special moment for Indian sports. Congratulations to him. Best wishes for the coming times. #Praise4Para. pic.twitter.com/gGHUXnetWA

    — Narendra Modi (@narendramodi) September 4, 2021 " class="align-text-top noRightClick twitterSection" data=" ">

ਨਰਵਾਲ ਦਾ ਵਿਸ਼ਵ ਰਿਕਾਰਡ

ਵਿਸ਼ਵ ਰਿਕਾਰਡ ਬਣਆਉਣ ਵਾਲੇ 19 ਸਾਲ ਦੇ ਨਰਵਾਲ ਨੇ ਪੈਰਾਲੰਪਿਕ ਦਾ ਰਿਕਾਰਡ ਬਣਾਉਂਦੇ ਹੋਏ 218.2 ਸਕੋਰ ਬਣਾ ਕੇ ਸੋਨ ਤਗਮਾ ਜਿੱਤਿਆ। ਉਥੇ ਹੀ ਪੀ-1 ਪੁਰਸ਼ਾਂ ਦੀ ਐਸ ਮੀਟਰ ਏਅਰ ਪਿਸਟਲ ਐਸਐਚ-1 ਮੁਕਾਬਲੇ ਵਿੱਚ ਮੰਗਲਵਾਰ ਨੂੰ ਕਾਂਸੇ ਦਾ ਤਗਮਾ ਜਿੱਤਣ ਵਾਲੇ ਅਡਾਨਾ ਨੇ 216.7 ਅੰਕ ਬਣਾ ਕੇ ਚਾਂਦੀ ਦਾ ਤਗਮਾ ਆਪਣੇ ਨਾਮ ਕੀਤਾ। ਇਸ ਦੇ ਨਾਲ ਹੀ ਅਡਾਨਾ ਇੱਕ ਹੀ ਖੇਡ ਵਿੱਚ ਦੋ ਤਗਮੇ ਜਿੱਤਣ ਵਾਲੇ ਚੋਣਵੇਂ ਖਿਡਾਰੀਆਂ ਵਿੱਚ ਸ਼ੁਮਾਰ ਹੋ ਗਏ।

ਇਹ ਵੀ ਪੜ੍ਹੋ:ਪੈਰਾਲੰਪਿਕ:ਹਰਵਿੰਦਰ ਨੇ ਤੀਰਅੰਦਾਜੀ ਵਿੱਚ ਕਾਂਸੀ ਦਾ ਤਗਮਾ ਜਿੱਤਿਆ

Last Updated :Sep 4, 2021, 3:08 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.