ਓਡੀਸ਼ਾ ਭੁਵਨੇਸ਼ਵਰ ‘ਚ ਜੂਨੀਅਰ ਪੁਰਸ਼ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਲਈ ਤਿਆਰ

author img

By

Published : Nov 4, 2021, 1:30 PM IST

ਓਡੀਸ਼ਾ ਭੁਵਨੇਸ਼ਵਰ ਵਿੱਚ ਜੂਨੀਅਰ ਪੁਰਸ਼ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਲਈ ਤਿਆਰ

ਮੁੱਖ ਸਕੱਤਰ ਐਸ.ਸੀ ਮੋਹਪਾਤਰਾ (SC Mohapatra) ਨੇ ਟੂਰਨਾਮੈਂਟ ਨਾਲ ਸਬੰਧਤ ਵੱਖ-ਵੱਖ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ ਸਬੰਧਤ ਵਿਭਾਗਾਂ ਨੂੰ ਸਾਰੇ ਕੰਮ ਸਮੇਂ ਤੋਂ ਪਹਿਲਾਂ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ।

ਭੁਵਨੇਸ਼ਵਰ: ਓਡੀਸ਼ਾ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਭੁਵਨੇਸ਼ਵਰ ਵਿੱਚ 24 ਨਵੰਬਰ ਤੋਂ 5 ਦਸੰਬਰ ਤੱਕ ਹੋਣ ਵਾਲੇ ਜੂਨੀਅਰ ਪੁਰਸ਼ ਹਾਕੀ ਵਿਸ਼ਵ ਕੱਪ (JUNIOR HOCKEY WORLD CUP) ਦੀ ਮੇਜ਼ਬਾਨੀ ਲਈ ਪੂਰੀ ਤਰ੍ਹਾਂ ਤਿਆਰ ਹੈ।

ਮੁੱਖ ਸਕੱਤਰ ਐਸ.ਸੀ ਮੋਹਪਾਤਰਾ (SC Mohapatra) ਨੇ ਟੂਰਨਾਮੈਂਟ ਨਾਲ ਸਬੰਧਤ ਵੱਖ-ਵੱਖ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ ਸਬੰਧਤ ਵਿਭਾਗਾਂ ਨੂੰ ਸਾਰੇ ਕੰਮ ਸਮੇਂ ਤੋਂ ਪਹਿਲਾਂ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ।

ਖੇਡ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਸਕੱਤਰ ਵਿਨੀਲ ਕ੍ਰਿਸ਼ਨਾ (Secretary Vinil Krishna) ਨੇ ਦੱਸਿਆ ਕਿ ਇਹ ਟੂਰਨਾਮੈਂਟ ਕਲਿੰਗਾ ਸਟੇਡੀਅਮ ਵਿੱਚ ਹੋਵੇਗਾ ਜਿੱਥੇ ਵਿਸ਼ਵ ਦੀਆਂ ਚੋਟੀ ਦੀਆਂ 16 ਟੀਮਾਂ ਹਿੱਸਾ ਲੈਣਗੀਆਂ। ਟੀਮਾਂ ਨੂੰ ਚਾਰ ਪੂਲਾਂ ਵਿੱਚ ਵੰਡਿਆ ਗਿਆ ਹੈ। ਜਿਸ ਤੋਂ ਬਾਅਦ ਕੁਆਰਟਰ ਫਾਈਨਲ ਅਤੇ ਸੈਮੀ ਫਾਈਨਲ ਹੋਣਗੇ ਅਤੇ ਫਾਈਨਲ ਹੋਵੇਗਾ।

ਟੂਰਨਾਮੈਂਟ ਵਿੱਚ ਕੁੱਲ 48 ਮੈਚ ਖੇਡੇ ਜਾਣਗੇ। ਭਾਰਤ ਨੂੰ ਕੈਨੇਡਾ, ਫਰਾਂਸ ਅਤੇ ਪੋਲੈਂਡ ਦੇ ਨਾਲ ਪੂਲ ਬੀ ਵਿੱਚ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ:- ਟੀ-20 ਵਿਸ਼ਵ ਕੱਪ: ਨਿਊਜ਼ੀਲੈਂਡ ਨੇ ਸਕਾਟਲੈਂਡ ਨੂੰ 16 ਦੌੜਾਂ ਨਾਲ ਹਰਾਇਆ

ETV Bharat Logo

Copyright © 2024 Ushodaya Enterprises Pvt. Ltd., All Rights Reserved.