ਪਾਕਿਸਤਾਨ ਦੇ ਖਿਲਾਫ ਭਾਰਤ ਦੀ ਰੋਮਾਂਚਿਕ ਜਿੱਤ ਉੱਤੇ ਸਿਆਸਤਦਾਨਾਂ ਸਮੇਤ ਕਈਆਂ ਨੇ ਦਿੱਤੀ ਵਧਾਈ

author img

By

Published : Aug 29, 2022, 3:09 PM IST

Updated : Aug 29, 2022, 3:26 PM IST

Asia Cup 2022 IND vs PAK

ਭਾਰਤ ਨੇ ਏਸ਼ੀਆ ਕੱਪ ਦੇ ਆਪਣੇ ਪਹਿਲੇ ਮੈਚ ਵਿੱਚ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਨ ਆਈ ਪਾਕਿਸਤਾਨ ਦੀ ਟੀਮ ਸਿਰਫ਼ 147 ਦੌੜਾਂ ਬਣਾ ਕੇ ਆਊਟ ਹੋ ਗਈ। ਜਵਾਬ ਵਿੱਚ ਭਾਰਤ ਦੀ ਟੀਮ ਨੇ ਪੰਜ ਵਿਕਟਾਂ ਅਤੇ ਦੋ ਗੇਂਦਾਂ ਬਾਕੀ ਰਹਿੰਦਿਆਂ ਮੈਚ ਜਿੱਤ ਲਿਆ।

ਨਵੀਂ ਦਿੱਲੀ: ਏਸ਼ੀਆ ਕੱਪ 2022 (Asia Cup 2022) ਦੇ ਆਪਣੇ ਪਹਿਲੇ ਮੈਚ ਵਿੱਚ ਭਾਰਤ ਨੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਨੇ ਐਤਵਾਰ ਨੂੰ ਭਾਰਤੀ ਟੀਮ ਨੂੰ ਪਾਕਿਸਤਾਨ 'ਤੇ ਜਿੱਤ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਟੀਮ ਨੇ ਸ਼ਾਨਦਾਰ ਹੁਨਰ ਅਤੇ ਸਬਰ ਦਾ ਪ੍ਰਦਰਸ਼ਨ ਕੀਤਾ। ਮੋਦੀ ਨੇ ਜਿੱਤ ਤੋਂ ਬਾਅਦ ਇੱਕ ਟਵੀਟ ਵਿੱਚ ਕਿਹਾ, ਟੀਮ ਇੰਡੀਆ ਨੇ ਅੱਜ ਏਸ਼ੀਆ ਕੱਪ 2022 (Asia Cup 2022) ਦੇ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਟੀਮ ਨੇ ਸ਼ਾਨਦਾਰ ਹੁਨਰ ਅਤੇ ਸਬਰ ਦਾ ਪ੍ਰਦਰਸ਼ਨ ਕੀਤਾ, ਉਨ੍ਹਾਂ ਨੂੰ ਜਿੱਤ ਦੀ ਵਧਾਈ ਦਿੱਤੀ ਹੈ।



  • #TeamIndia put up a spectacular all-round performance in today’s #AsiaCup2022 match. The team has displayed superb skill and grit. Congratulations to them on the victory.

    — Narendra Modi (@narendramodi) August 28, 2022 " class="align-text-top noRightClick twitterSection" data=" ">





ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਟਵੀਟ ਕੀਤਾ, ਉਨ੍ਹਾਂ ਕਿਹਾ ਕਿ ਕਿੰਨਾ ਰੋਮਾਂਚਿਕ ਮੈਚ ਸੀ। ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਖੇਡਾਂ ਦੀ ਖ਼ੂਬਸੂਰਤੀ ਇਹ ਹੈ ਕਿ ਉਹ ਕਿਵੇਂ ਦੇਸ਼ ਨੂੰ ਪ੍ਰੇਰਿਤ ਅਤੇ ਇਕਜੁੱਟ ਕਰਦੀਆਂ ਹਨ। ਬਹੁਤ ਖੁਸ਼ੀ ਅਤੇ ਮਾਣ ਦੀ ਭਾਵਨਾ, ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕੀਤਾ, ਏਸ਼ੀਆ ਕੱਪ 'ਚ ਭਾਰਤੀ ਟੀਮ ਦੀ ਸ਼ਾਨਦਾਰ ਸ਼ੁਰੂਆਤ। ਬਹੁਤ ਰੋਮਾਂਚਕ ਮੈਚ, ਟੀਮ ਨੂੰ ਇਸ ਸ਼ਾਨਦਾਰ ਜਿੱਤ 'ਤੇ ਵਧਾਈ।




  • What a thriller of a match! Well played, #TeamIndia 🇮🇳

    The beauty of sports is how it inspires and unites the country - with a feeling of great joy & pride. #AsiaCup2022

    — Rahul Gandhi (@RahulGandhi) August 28, 2022 " class="align-text-top noRightClick twitterSection" data=" ">





ਸਚਿਨ ਤੇਂਦੁਲਕਰ ਨੇ ਟਵੀਟ ਕਰਕੇ ਕਿਹਾ ਦਬਾਅ 'ਚ ਦੋਵਾਂ ਟੀਮਾਂ ਦੇ ਤੇਜ਼ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਹਾਰਦਿਕ ਦੀ ਅਹਿਮ ਪਾਰੀ ਸਾਨੂੰ ਅੰਤ ਤੱਕ ਲੈ ਜਾਣ 'ਚ ਸਭ ਤੋਂ ਮਹੱਤਵਪੂਰਨ ਸੀ। ਜਡੇਜਾ ਅਤੇ ਵਿਰਾਟ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ। ਵਰਿੰਦਰ ਸਹਿਵਾਗ ਨੇ ਕਿਹਾ, ਵਾਹ ਵਾਹ! ਸ਼ਾਨਦਾਰ ਹਾਰਦਿਕ ਪੰਡਯਾ। ਮੈਂ ਸਭ ਕੁਝ ਕਰਾਂਗਾ। ਭੁਵੀ ਦਾ ਸ਼ਾਨਦਾਰ ਪ੍ਰਦਰਸ਼ਨ, ਜੱਦੂ ਅਤੇ ਕੋਹਲੀ ਦਾ ਵੀ ਚੰਗਾ ਹੱਥ। ਲੰਬੇ ਸਮੇਂ ਬਾਅਦ #INDvsPAK ਦਾ ਅਜਿਹਾ ਰੋਮਾਂਚਿਕ ਮੈਚ ਦੇਖ ਕੇ ਖੁਸ਼ੀ ਹੋਈ। ਬਹੁਤ ਮਜ਼ਾ ਆਇਆ।



  • It came down to fitness of the fast bowlers while put under pressure, though both teams’ pacers bowled well upfront.

    Crucial knock by Hardik to stay till the end & get us over the line & ably supported by @imjadeja & Virat.

    Congrats 🇮🇳 on a nail-biting win.#INDvsPAK pic.twitter.com/dYhiaa3Omh

    — Sachin Tendulkar (@sachin_rt) August 28, 2022 " class="align-text-top noRightClick twitterSection" data=" ">
  • Wow wow wow ! Fantastic Hardik Pandya. Sab kuchh main karega. Brilliant performance by Bhuvi, good hand by Jaddu and Kohli as well.
    Glad to see a close #INDvsPAK match after a long time. Mast maza aa gaya. pic.twitter.com/HLNrnLRpK8

    — Virender Sehwag (@virendersehwag) August 28, 2022 " class="align-text-top noRightClick twitterSection" data=" ">





ਭਾਰਤ ਦੀ ਜਿੱਤ 'ਤੇ ਕਈ ਸਾਬਕਾ ਕ੍ਰਿਕਟਰਾਂ ਨੇ ਵੀ ਪ੍ਰਤੀਕਿਰਿਆ ਦਿੱਤੀ। ਤੁਹਾਨੂੰ ਦੱਸ ਦੇਈਏ ਕਿ ਇਸ ਮੈਚ ਤੋਂ ਪਹਿਲਾਂ ਭਾਰਤ ਅਤੇ ਪਾਕਿਸਤਾਨ ਪਿਛਲੇ ਸਾਲ ਟੀ-20 ਵਿਸ਼ਵ ਕੱਪ ਵਿੱਚ ਆਹਮੋ-ਸਾਹਮਣੇ ਸਨ। ਉਸ ਮੈਚ ਵਿੱਚ ਪਾਕਿਸਤਾਨ ਨੇ ਭਾਰਤ ਨੂੰ ਹਰਾ ਕੇ ਪੁਰਾਣਾ ਰਿਕਾਰਡ ਤੋੜ ਦਿੱਤਾ ਸੀ। ਸਾਬਕਾ ਭਾਰਤੀ ਗੇਂਦਬਾਜ਼ ਇਰਫਾਨ ਪਠਾਨ ਨੇ ਕਿਹਾ ਹੈ ਕਿ ਹਾਰ ਤੋਂ ਬਾਅਦ ਜੋ ਜਿੱਤ ਮਿਲਦੀ ਹੈ, ਉਸ ਦਾ ਮਜ਼ਾ ਦੋਹਰਾ ਹੁੰਦਾ ਹੈ।




  • Wow wow wow ! Fantastic Hardik Pandya. Sab kuchh main karega. Brilliant performance by Bhuvi, good hand by Jaddu and Kohli as well.
    Glad to see a close #INDvsPAK match after a long time. Mast maza aa gaya. pic.twitter.com/HLNrnLRpK8

    — Virender Sehwag (@virendersehwag) August 28, 2022 " class="align-text-top noRightClick twitterSection" data=" ">

ਇਹ ਵੀ ਪੜ੍ਹੋ: india vs pakistan ਰੋਮਾਂਚਕ ਮੈਚ ਵਿੱਚ ਭਾਰਤ ਨੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ

Last Updated :Aug 29, 2022, 3:26 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.