CSK vs KKR IPL Final: ਚੇਨੱਈ ਦੇ ਸਿਰ ਚੌਥੀ ਵਾਰ ਸਜਿਆ ਤਾਜ

author img

By

Published : Oct 16, 2021, 6:40 AM IST

Updated : Oct 16, 2021, 6:58 AM IST

ਚੇਨਈ ਦੇ ਸਿਰ ਚੌਥੀ ਵਾਰ ਸਜਿਆ ਤਾਜ

ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ 2021) ਵਿੱਚ ਚੇਨੱਈ ਸੁਪਰ ਕਿੰਗਜ਼ (Chennai Super Kings) ਨੇ ਕੋਲਕਾਤਾ ਨਾਈਟ ਰਾਈਡਰਜ਼ (Kolkata Knight Riders) ਨੂੰ 27 ਦੌੜਾਂ ਨਾਲ ਹਰਾ ਕੇ ਚੌਥੀ ਵਾਰ ਆਈਪੀਐਲ (IPL) ਚੈਂਪੀਅਨ ਬਣਿਆ ਹੈ। ਚੇਨੱਈ ਸੁਪਰ ਕਿੰਗਜ਼ (Chennai Super Kings) ਨੇ ਇਸ ਤੋਂ ਪਹਿਲਾਂ 2010, 2011, ਤੇ 2018 ਵਿੱਚ ਖਿਤਾਬ ਜਿੱਤੇ ਸਨ ਜਦਕਿ ਕੋਲਕਾਤਾ 2012 ਤੇ 2014 ਦੇ ਆਪਣੇ ਖਿਤਾਬ 'ਚ ਵਾਧਾ ਨਹੀਂ ਕਰ ਸਕਿਆ।

ਚੰਡੀਗੜ੍ਹ: ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ 2021) ਵਿੱਚ ਚੇਨੱਈ ਸੁਪਰ ਕਿੰਗਜ਼ (Chennai Super Kings) ਨੇ ਕੋਲਕਾਤਾ ਨਾਈਟ ਰਾਈਡਰਜ਼ (Kolkata Knight Riders) ਨੂੰ 27 ਦੌੜਾਂ ਨਾਲ ਹਰਾ ਕੇ ਚੌਥੀ ਵਾਰ ਆਈਪੀਐਲ (IPL) ਚੈਂਪੀਅਨ ਬਣਿਆ ਹੈ। ਦੱਸ ਦਈਏ ਕਿ ਇਹ ਮੈਚ ਦੁਬਈ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਖੇਡਿਆ ਗਿਆ ਸੀ।

ਇਹ ਵੀ ਪੜੋ: ਅਭਿਆਸ ਸੈਸ਼ਨ ਦੇ ਦੌਰਾਨ ਦੁਬਾਰਾ ਕਨਕਸ਼ਨ ਦਾ ਸ਼ਿਕਾਰ ਹੋਏ ਵਿਲ ਪੁਕੋਵਸਕੀ

ਦੱਸ ਦਈਏ ਕਿ ਚੇਨੱਈ ਸੁਪਰ ਕਿੰਗਜ਼ (Chennai Super Kings) ਨੇ ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਤਿੰਨ ਵਿਕਟਾਂ 'ਤੇ 192 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ। ਇਸ ਦੇ ਜਵਾਬ ਵਿੱਚ ਕੋਲਕਾਤਾ ਨਾਈਟ ਰਾਈਡਰਜ਼ (Kolkata Knight Riders) ਵਧੀਆ ਸ਼ੁਰੂਆਤ ਦਾ ਫਾਇਦਾ ਨਹੀਂ ਚੁੱਕ ਸਕੀ ਤੇ 9 ਵਿਕਟਾਂ 'ਤੇ 165 ਦੌੜਾਂ ਹੀ ਬਣਾ ਸਕੀ।

ਚੇਨੱਈ ਸੁਪਰ ਕਿੰਗਜ਼ (Chennai Super Kings) ਤੋਂ ਜਿੱਤ ਲਈ 193 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਕੇਕੇਆਰ ਦੇ ਦੋਵੇਂ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਅਤੇ ਵੈਂਕਟੇਸ਼ ਅਈਅਰ ਨੇ ਪਹਿਲੀ ਵਿਕਟ ਲਈ 91 ਦੌੜਾਂ ਜੋੜ ਕੇ ਸ਼ੁਰੂਆਤ ਦਿੱਤੀ, ਜਿਸਦੀ ਕੋਲਕਾਤਾ ਨਾਈਟ ਰਾਈਡਰਜ਼ (Kolkata Knight Riders) ਨੂੰ ਜ਼ਰੂਰਤ ਸੀ, ਪਰ ਇੱਕ ਵਾਰ ਜਦੋਂ ਇਹ ਦੋਵੇਂ ਆਊਟ ਹੋ ਗਏ ਤਾਂ ਫਿਰ ਕੋਈ ਬੱਲੇਬਾਜ਼ ਜ਼ਿਆਦਾ ਸਮੇਂ ਪਿੱਚ ’ਤੇ ਨਹੀਂ ਟਿਕ ਸਕਿਆ। ਉਸ ਤੋਂ ਮਗਰੋਂ 34 ਦੌੜਾਂ ਦੇ ਅੰਦਰ 8 ਵਿਕਟਾਂ ਗੁਆ ਦਿੱਤੀਆਂ।

ਪਹਿਲਾਂ ਬੱਲੇਬਾਜ਼ੀ ਕਰਦਿਆਂ ਚੇਨੱਈ ਸੁਪਰ ਕਿੰਗਜ਼ (Chennai Super Kings) ਨੇ ਕੇਕੇਆਰ ਨੂੰ ਜਿੱਤ ਲਈ 193 ਦੌੜਾਂ ਦਾ ਟੀਚਾ ਦਿੱਤਾ। ਚੇਨੱਈ ਸੁਪਰ ਕਿੰਗਜ਼ (Chennai Super Kings) ਦੇ ਦੋਵੇਂ ਸਲਾਮੀ ਬੱਲੇਬਾਜ਼ਾਂ ਰਿਤੂਰਾਜ ਗਾਇਕਵਾੜ 32 ਦੌੜਾਂ ਤੇ ਡੂ ਪਲੇਸਿਸ ਨੇ 86 ਦੌੜਾਂ ਬਣਾਈਆਂ, ਜਿਸ ਵਿਚ 7 ਚੌਕੇ ਤੇ 3 ਛੱਕੇ ਸ਼ਾਮਲ ਹਨ। ਦੋਵੇ ਨੇ 61 ਦੌੜਾਂ ਜੋੜ ਕੇ ਚੰਗੀ ਸ਼ੁਰੂਆਤ ਦਿੱਤੀ। ਉਸ ਤੋਂ ਮਗਰੋਂ ਰੌਬਿਨ ਉਥੱਪਾ 15 ਗੇਂਦਾਂ 'ਤੇ 31 ਦੌੜਾਂ ਦੇ ਨਾਲ ਦੂਜੇ ਵਿਕਟ ਦੇ ਲਈ 63 ਦੌੜਾਂ ਤੇ ਮੋਇਨ ਅਲੀ ਨੇ 20 ਗੇਂਦਾਂ 'ਤੇ 37 ਦੌੜਾਂ ਦੇ ਨਾਲ ਤੀਜੇ ਵਿਕਟ ਦੇ ਲਈ 68 ਦੌੜਾਂ ਦੀ ਸਾਂਝੇਦਾਰੀ ਕੀਤੀ। ਪਾਰੀ ਦੇ ਅੰਤ ਤੱਕ ਸੁਪਰ ਕਿੰਗਜ਼ ਨੇ ਕੋਟਾ ਦੇ 20 ਓਵਰਾਂ ਵਿੱਚ 2 ਵਿਕਟਾਂ 'ਤੇ 192 ਦਾ ਸਕੋਰ ਬਣਾ ਲਿਆ।

ਇਹ ਵੀ ਪੜੋ: ਜੋਅ ਰੂਟ ਦੀ ਨਜ਼ਰ ਅਗਲੇ ਸਾਲ ਪਹਿਲਾ IPL ਖੇਡਣ 'ਤੇ: ਰਿਪੋਰਟ

ਚੇਨੱਈ ਸੁਪਰ ਕਿੰਗਜ਼ (Chennai Super Kings) ਨੇ ਇਸ ਤੋਂ ਪਹਿਲਾਂ 2010, 2011, ਤੇ 2018 ਵਿੱਚ ਖਿਤਾਬ ਜਿੱਤੇ ਸਨ ਜਦਕਿ ਕੋਲਕਾਤਾ ਨਾਈਟ ਰਾਈਡਰਜ਼ (Kolkata Knight Riders) 2012 ਤੇ 2014 ਦੇ ਆਪਣੇ ਖਿਤਾਬ 'ਚ ਵਾਧਾ ਨਹੀਂ ਕਰ ਸਕਿਆ। ਮੁੰਬਈ ਇੰਡੀਅਨਜ਼ ਸਭ ਤੋਂ ਜ਼ਿਆਦਾ ਪੰਜ ਵਾਰ ਚੈਂਪੀਅਨ ਬਣਿਆ ਹੈ।

Last Updated :Oct 16, 2021, 6:58 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.