CSK vs GT Qualifier 1: ਗੁਜਰਾਤ ਟਾਈਟਨਜ਼ 15 ਦੌੜਾਂ ਨਾਲ ਹਾਰੀ, ਚੇਨੱਈ ਸੁਪਰ ਕਿੰਗਜ਼ ਰਿਕਾਰਡ 10ਵੀਂ ਵਾਰ ਫਾਈਨਲ 'ਚ ਪਹੁੰਚੀ
Published: May 23, 2023, 10:06 PM


CSK vs GT Qualifier 1: ਗੁਜਰਾਤ ਟਾਈਟਨਜ਼ 15 ਦੌੜਾਂ ਨਾਲ ਹਾਰੀ, ਚੇਨੱਈ ਸੁਪਰ ਕਿੰਗਜ਼ ਰਿਕਾਰਡ 10ਵੀਂ ਵਾਰ ਫਾਈਨਲ 'ਚ ਪਹੁੰਚੀ
Published: May 23, 2023, 10:06 PM
ਚੇਨੱਈ ਸੁਪਰ ਕਿੰਗਜ਼ ਨੇ ਗੁਜਰਾਤ ਟਾਈਟਨਸ ਨੂੰ 15 ਦੌੜਾਂ ਨਾਲ ਹਰਾ ਦਿੱਤਾ। ਚੇਨੱਈ ਸੁਪਰ ਕਿੰਗਜ਼ ਆਈਪੀਐਲ 2023 ਦੇ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ ਹੈ।
ਚੰਡੀਗੜ੍ਹ : ਚੇਨੱਈ ਸੁਪਰ ਕਿੰਗਜ਼ ਨੇ ਟਾਟਾ ਆਈਪੀਐਲ 2023 ਦੇ ਕੁਆਲੀਫਾਇਰ-1 ਵਿੱਚ ਗੁਜਰਾਤ ਟਾਈਟਨਜ਼ ਨੂੰ 15 ਦੌੜਾਂ ਨਾਲ ਹਰਾ ਕੇ ਆਈਪੀਐਲ ਦੇ ਇਤਿਹਾਸ ਵਿੱਚ ਰਿਕਾਰਡ 10ਵੀਂ ਵਾਰ ਫਾਈਨਲ ਵਿੱਚ ਥਾਂ ਬਣਾਈ ਹੈ। ਚੇਨਈ ਸੁਪਰ ਕਿੰਗਜ਼ ਵੱਲੋਂ ਦਿੱਤੇ 173 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਗੁਜਰਾਤ ਟਾਈਟਨਜ਼ ਦੀ ਟੀਮ ਨਿਰਧਾਰਤ 20 ਓਵਰਾਂ ਵਿੱਚ ਸਿਰਫ਼ 157 ਦੌੜਾਂ ’ਤੇ ਆਲ ਆਊਟ ਹੋ ਗਈ ਅਤੇ 15 ਦੌੜਾਂ ਨਾਲ ਮੈਚ ਹਾਰ ਗਈ। ਗੁਜਰਾਤ ਟਾਈਟਨਸ ਦੇ ਖਿਲਾਫ ਚੇਨਈ ਸੁਪਰ ਕਿੰਗਜ਼ ਦੀ ਇਹ ਪਹਿਲੀ ਜਿੱਤ ਹੈ, ਇਸ ਤੋਂ ਪਹਿਲਾਂ ਖੇਡੇ ਗਏ ਤਿੰਨੋਂ ਮੈਚ ਗੁਜਰਾਤ ਨੇ ਜਿੱਤੇ ਸਨ। ਗੁਜਰਾਤ ਟਾਈਟਨਸ ਕੋਲ ਅਜੇ ਵੀ ਫਾਈਨਲ ਵਿੱਚ ਪਹੁੰਚਣ ਦਾ ਮੌਕਾ ਹੈ। ਇਸਦੇ ਲਈ ਉਸਨੂੰ ਕੁਆਲੀਫਾਇਰ-2 ਵਿੱਚ ਐਲੀਮੀਨੇਟਰ ਮੈਚ ਦੀ ਜੇਤੂ ਟੀਮ ਨੂੰ ਹਰਾਉਣਾ ਹੋਵੇਗਾ।
ਚੇਨਈ ਸੁਪਰ ਕਿੰਗਜ਼ ਦਾ ਸਕੋਰ 6 ਓਵਰਾਂ ਤੋਂ ਬਾਅਦ (49/0) ਹੈ। ਸਲਾਮੀ ਜੋੜੀ ਨੇ ਚੇਨਈ ਸੁਪਰ ਕਿੰਗਜ਼ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ ਹੈ। ਪਹਿਲੀ ਬੱਲੇਬਾਜ਼ੀ ਪਾਵਰਪਲੇਅ ਦੇ ਅੰਤ 'ਤੇ ਰੁਤੂਰਾਜ ਗਾਇਕਵਾੜ (33) ਅਤੇ ਡੇਵੋਨ ਕੋਨਵੇ (14) ਦੌੜਾਂ ਬਣਾ ਕੇ ਕ੍ਰੀਜ਼ 'ਤੇ ਮੌਜੂਦ ਹਨ। ਰੁਤੁਰਾਜ-ਕੋਨਵੇ ਦੀ ਸਲਾਮੀ ਜੋੜੀ ਨੇ ਇਸ ਮਹਾਨ ਮੈਚ ਵਿੱਚ ਚੇਨਈ ਸੁਪਰ ਕਿੰਗਜ਼ ਨੂੰ ਸੁਪਨੇ ਦੀ ਸ਼ੁਰੂਆਤ ਦਿੱਤੀ ਹੈ। 10 ਓਵਰਾਂ ਦੇ ਅੰਤ 'ਤੇ ਰੁਤੂਰਾਜ ਗਾਇਕਵਾੜ () ਅਤੇ ਡੇਵੋਨ ਕੋਨਵੇ () ਦੌੜਾਂ ਬਣਾ ਕੇ ਮੈਦਾਨ 'ਤੇ ਹਨ। CSK ਇੱਥੋਂ ਵੱਡਾ ਸਕੋਰ ਬਣਾਉਣਾ ਚਾਹੇਗਾ।
ਚੇਨਈ ਸੁਪਰ ਕਿੰਗਜ਼ ਨੂੰ ਪਹਿਲਾ ਝਟਕਾ 11ਵੇਂ ਓਵਰ 'ਚ ਲੱਗਾ, ਗੁਜਰਾਤ ਟਾਈਟਨਜ਼ ਦੇ ਤੇਜ਼ ਗੇਂਦਬਾਜ਼ ਮੋਹਿਤ ਸ਼ਰਮਾ ਨੇ 11ਵੇਂ ਓਵਰ ਦੀ ਤੀਜੀ ਗੇਂਦ 'ਤੇ ਵਧੀਆ ਬੱਲੇਬਾਜ਼ੀ ਕਰ ਰਹੇ ਰੁਤੁਰਾਜ ਗਾਇਕਵਾੜ ਨੂੰ 58 ਦੌੜਾਂ ਦੇ ਨਿੱਜੀ ਸਕੋਰ 'ਤੇ ਡੇਵਿਡ ਮਿਲਰ ਹੱਥੋਂ ਕੈਚ ਕਰਵਾ ਦਿੱਤਾ।
- Couple Committed Suicide: ਪ੍ਰੇਮੀ ਜੋੜੇ ਨੇ ਜ਼ਹਿਰੀਲੀ ਵਸਤੂ ਨਿਗਲ ਕੇ ਕੀਤੀ ਖ਼ੁਦਕੁਸ਼ੀ, ਜਾਣੋ ਮਾਮਲਾ
- Aaj ka Panchang: ਅੱਜ ਦਾ ਸ਼ੁਭ ਅਤੇ ਅਸ਼ੁਭ ਸਮਾਂ, ਰਾਹੂਕਾਲ ਅਤੇ ਵਿਸ਼ੇਸ਼ ਮੰਤਰ-ਉਪਾਅ
12ਵੇਂ ਓਵਰ ਵਿੱਚ ਚੇਨਈ ਸੁਪਰ ਕਿੰਗਜ਼ ਦੀ ਦੂਜੀ ਵਿਕਟ ਡਿੱਗੀ। ਗੁਜਰਾਤ ਟਾਈਟਨਜ਼ ਦੇ ਸਟਾਰ ਸਪਿਨਰ ਨੂਰ ਅਹਿਮਦ ਨੇ 12ਵੇਂ ਓਵਰ ਦੀ ਤੀਜੀ ਗੇਂਦ 'ਤੇ ਸ਼ੁਵਮ ਦੁਬੇ (1) ਨੂੰ ਕਲੀਨ ਬੋਲਡ ਕਰ ਦਿੱਤਾ। CSK ਨੇ ਆਖਰੀ 7 ਗੇਂਦਾਂ 'ਤੇ ਆਪਣੀਆਂ 2 ਵਿਕਟਾਂ ਗੁਆ ਦਿੱਤੀਆਂ ਹਨ। ਚੇਨਈ ਸੁਪਰ ਕਿੰਗਜ਼ ਨੇ 7 ਖਿਡਾਰੀ ਗਵਾ ਕੇ 172 ਦੌੜਾਂ ਬਣਾਈਆਂ ਹਨ।
