Ind vs NZ 1st ODI : ਭਾਰਤ ਨੇ ਨਿਊਜ਼ੀਲੈਂਡ ਨੂੰ ਦਿੱਤਾ 350 ਦਾ ਟੀਚਾ, ਗਿੱਲ ਨੇ ਪੂਰਾ ਕੀਤਾ ਦੋਹਰਾ ਛਤਕ

Ind vs NZ 1st ODI : ਭਾਰਤ ਨੇ ਨਿਊਜ਼ੀਲੈਂਡ ਨੂੰ ਦਿੱਤਾ 350 ਦਾ ਟੀਚਾ, ਗਿੱਲ ਨੇ ਪੂਰਾ ਕੀਤਾ ਦੋਹਰਾ ਛਤਕ
ਭਾਰਤ ਬਨਾਮ ਨਿਊਜ਼ੀਲੈਂਡ ਦਾ ਪਹਿਲਾ ਵਨਡੇ ਮੈਚ 18 ਜਨਵਰੀ 2023 ਨੂੰ ਦੁਪਹਿਰ 1:30 ਵਜੇ ਤੋਂ ਸ਼ੁਰੂ ਹੋਇਆ। ਇਹ ਮੁਕਾਬਲਾ ਰਾਜੀਵ ਗਾਂਧੀ ਕੌਮਾਂਤਰੀ ਕ੍ਰਿਕਟ ਸਟੇਡੀਅਮ ਹੈਰਦਾਬਾਦ ਵਿਚ ਖੇਡਿਆ ਗਿਆ। ਇਸ ਦੌਰਾਨ ਭਾਰਤ ਨੇ ਆਪਣੀ ਪਹਿਲੀ ਪਾਰੀ ਖੇਡਦਿਆਂ ਨਿਊਜ਼ੀਲੈਂਡ ਨੂੰ 350 ਦੌੜਾਂ ਦਾ ਟੀਚਾ ਦਿੱਤਾ ਹੈ। ਉਧਰ ਸ਼ੁਭਮਨ ਗਿੱਲ ਨੇ ਆਪਣੇ ਤੂਫ਼ਾਨੀ ਬੱਲੇਬਾਜ਼ੀ ਨਾਲ ਲਗਾਤਾਰ 3 ਛੱਕੇ ਲਾ ਕੇ ਦੋਹਰਾ ਛਤਕ ਬਣਾਇਆ ਹੈ।
ਹੈਦਰਾਬਾਦ : ਰਾਜੀਵ ਗਾਂਧੀ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿਚ ਟੀਮ ਇੰਡੀਆ ਤੇ ਨਿਊਜ਼ੀਲੈਂਡ ਵਿਚਕਾਰ ਅੱਜ ਵਨਡੇਅ ਮੈਚ ਖੇਡਿਆ ਗਿਆ। ਭਾਰਤ ਨੇ ਮੈਚ ਤੋਂ ਪਹਿਲਾਂ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਇਸ ਦੌਰਾਨ ਭਾਰਤ ਨੇ ਆਪਣੀ ਪਾਰੀ ਖੇਡਦਿਆਂ ਨਿਊਜ਼ੀਲੈਂਡ ਨੂੰ 350 ਦੌੜਾਂ ਦਾ ਟੀਚਾ ਦਿੱਤਾ ਹੈ। ਇਸ ਦੌਰਾਨ ਸ਼ੁਭਮਨ ਗਿੱਲ ਨੇ ਆਪਣੀ ਤੂਫ਼ਾਨੀ ਬੱਲੇਬਾਜ਼ੀ ਖੇਡਦਿਆਂ ਲਗਾਤਾਰ 3 ਛੱਕੇ ਲਗਾ ਕੇ ਆਪਣਾ ਦੋਹਰਾ ਛਤਮ ਬਣਾਇਆ ਹੈ।
-
All in readiness for the #INDvNZ ODI series starting today 💪🏻#TeamIndia | @mastercardindia pic.twitter.com/bVN0QPLjG2
— BCCI (@BCCI) January 18, 2023
ਭਾਰਤ-ਨਿਊਜ਼ੀਲੈਂਡ ਵਿਚਕਾਰ ਖੇਡੇ ਜਾਣ ਵਾਲੇ ਮੈਚ ਦੀ ਪਿਚ ਉਤੇ ਔਸਤ ਸਕੋਰ 270 ਹਨ, ਇਸ ਲਈ ਪਹਿਲਾਂ ਹੀ ਕਿਆਸ ਲੱਗ ਗਏ ਸਨ ਕਿ ਇਹ ਮੈਚ 300 ਤੋਂ ਜ਼ਿਆਦਾ ਦੌੜਾਂ ਦਾ ਰਹੇਗਾ। ਹੈਦਰਾਬਾਦ ਦਾ ਉੱਪਲ ਮੈਦਾਨ ਭਾਰਤੀ ਟੀਮ ਦੇ ਅਨੁਕੂਲ ਰਿਹਾ ਹੈ। ਇਸ ਤੋਂ ਪਹਿਲਾਂ ਵੀ ਭਾਰਤੀ ਟੀਮ ਨੇ ਇਸ ਮੈਦਾਨ ਵਿਚ ਪਿਛਲੇ ਤਿੰਨ ਮੈਚ ਜਿੱਤੇ ਹਨ। ਹੁਣ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਹੈਟ੍ਰਿਕ ਪੂਰੀ ਕਰਨ ਤੋਂ ਬਾਅਦ ਭਾਰਤ ਇਸੇ ਮੈਦਾਨ ਉਤੇ ਦੂਸਰੀ ਹੈਟ੍ਰਿਕ ਲਾਉਣ ਦੀ ਕੋਸ਼ਿਸ਼ ਕਰੇਗਾ।
-
Innings Break!
— BCCI (@BCCI) January 18, 2023
A massive knock of 208 by @ShubmanGill as #TeamIndia post a formidable total of 349/8 on the board.
Scorecard - https://t.co/DXx5mqRguU #INDvNZ @mastercardindia pic.twitter.com/wMsuCcBfm5
ਭਾਰਤ ਨੇ ਇਸ ਵਾਰ ਵਿਸ਼ਵ ਕਪ 2023 ਦੀ ਸਾਲ ਚੰਗੀ ਸ਼ੁਰੂਆਤ ਕੀਤੀ ਹੈ। ਭਾਰਤੀ ਟੀਮ ਨੇ ਹਾਲ ਹੀ ਵਿਚ ਆਪਣੇ ਘਰ ਵਿਚ ਹੀ ਵਨਡੇ ਮੈਚ ਵਿਚ ਸ਼੍ਰੀਲੰਕਾ ਨੂੰ 3-0 ਨਾਲ ਹਰਾਇਆ ਸੀ। ਹੁਣ ਭਾਰਤੀ ਟੀਮ ਨਿਊਜ਼ੀਲੈਂਡ ਨੂੰ ਵੀ ਹਰਾਉਣ ਦੀ ਤਿਆਰੀ ਵਿਚ ਹੈ। ਉਥੇ ਹੀ ਨਿਊਜ਼ੀਲੈਂਡ ਨੇ ਇਕ ਹਫ਼ਤਾ ਪਹਿਲਾਂ ਪਾਕਿਸਤਾਨ ਦੇ ਖਿਲਾਫ 2-1 ਦੀ ਜਿੱਤ ਦੇ ਨਾਲ ਵਨਡੇ ਦੀ ਸ਼ੁਰੂਆਤ ਕੀਤੀ ਸੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਮਿਥੇ 50 ਓਵਰਾਂ ਵਿਚ ਅੱਠ ਵਿਕਟਾਂ ਗੁਆ ਕੇ 349 ਦੌੜਾਂ ਬਣਾਈਆਂ। ਸ਼ੁਭਮਨ ਗਿੱਲ ਨੇ ਪਹਿਲੀ ਵਾਰ ਦੋਹਰਾ ਸ਼ਤਕ ਲਗਾਇਆ ਹੈ। ਉਹ ਸਭ ਤੋਂ ਤੇਜ਼ ਇਕ ਹਜ਼ਾਰ ਦੌੜਾਂ ਬਣਾਉਣ ਵਾਲੇ ਭਾਰਤੀ ਖਿਡਾਰੀ ਬਣੇ ਹਨ।
ਇਹ ਵੀ ਪੜ੍ਹੋ : ਵਨਡੇ ਇਤਿਹਾਸ ਵਿੱਚ ਭਾਰਤ ਦੀ ਸਭ ਤੋਂ ਵੱਡੀ ਜਿੱਤ, ਸੋਸ਼ਲ ਮੀਡੀਆ ਉੱਤੇ ਲੱਗੀ ਅੱਗ, ਦੇਖੋ ਲੋਕਾਂ ਦੇ ਪ੍ਰਤੀਕਰਮ
ਭਾਰਤ ਲਈ ਸ਼ੁਭਮਨ ਗਿੱਲ ਨੇ ਸਭ ਤੋਂ ਜ਼ਿਆਦਾ 208 ਦੌੜਾਂ ਦੀ ਪਾਰੀ ਖੇਡੀ, ਸ਼ੁਭਮਨ ਤੋਂ ਇਲਾਵਾ ਰੋਹਿਤ ਸ਼ਰਮਾ ਨੇ 34, ਸੂਰੀਆ ਕੁਮਾਰ ਯਾਦਵ ਨੇ 31, ਹਾਰਦਿਕ ਪਾਂਡੀਆ ਨੇ 28 ਤੇ ਵਾਸ਼ਿੰਗਟਨ ਸੁੰਦਰ ਨੇ 12 ਦੌੜਾਂ ਬਣਾਈਆਂ। ਵਿਰਾਟ ਕੋਹਲੀ ਅੱਠ ਤੇ ਈਸ਼ਾਨ ਕਿਸ਼ਨ 5 ਦੌੜਾਂ ਬਣਾ ਕੇ ਹੀ ਆਊਟ ਹੋ ਗਏ। ਗਿੱਲ ਨੇ ਆਪਣੀ ਪਾਰੀ ਦੌਰਾਨ ਹੈਟ੍ਰਿਕ ਛੱਕੇ ਵੀ ਲਾਏ
