IND vs AUS T20 Match: ਭਾਰਤ ਨੇ ਆਸਟਰੇਲੀਆ ਨੂੰ ਛੇ ਵਿਕਟਾਂ ਨਾਲ ਹਰਾਇਆ

author img

By

Published : Sep 24, 2022, 7:51 AM IST

India beat Australia by six wickets

ਭਾਰਤ ਨੇ ਦੂਜੇ ਟੀ 20 ਵਿੱਚ ਆਸਟਰੇਲੀਆ ਨੂੰ ਛੇ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 1-1 ਨਾਲ ਬਰਾਬਰ ਕਰ (India beat Australia by six wickets) ਲਈ ਹੈ।

ਨਾਗਪੁਰ: ਭਾਰਤ ਨੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਦੂਜੇ ਮੈਚ ਵਿੱਚ ਆਸਟਰੇਲੀਆ ਨੂੰ ਛੇ ਵਿਕਟਾਂ (India beat Australia by six wickets) ਨਾਲ ਹਰਾ ਦਿੱਤਾ। ਟੀਮ ਇੰਡੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਆਸਟਰੇਲੀਆ ਨੇ ਨਿਰਧਾਰਿਤ ਅੱਠ ਓਵਰਾਂ ਵਿੱਚ ਚਾਰ ਵਿਕਟਾਂ ਦੇ ਨੁਕਸਾਨ ’ਤੇ 90 ਦੌੜਾਂ ਬਣਾਈਆਂ ਅਤੇ ਭਾਰਤ ਨੂੰ 91 ਦੌੜਾਂ ਦਾ ਟੀਚਾ ਦਿੱਤਾ। ਜਵਾਬ 'ਚ ਟੀਮ ਇੰਡੀਆ ਨੇ 7.2 ਓਵਰਾਂ 'ਚ ਚਾਰ ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਭਾਰਤ ਲਈ ਕਪਤਾਨ ਰੋਹਿਤ ਸ਼ਰਮਾ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਉਸ ਨੇ 20 ਗੇਂਦਾਂ 'ਤੇ ਨਾਬਾਦ 46 ਦੌੜਾਂ ਦੀ ਪਾਰੀ ਖੇਡੀ।

ਇਹ ਵੀ ਪੜੋ: ਸਚਿਨ ਤੇਂਦੁਲਕਰ ਦੇ ਬੇਟੇ ਨੂੰ ਯੋਗਰਾਜ ਸਿੰਘ ਨੇ ਦਿੱਤੀ ਕ੍ਰਿਕਟ ਦੇ ਗੁਰ,ਟ੍ਰੇਨਿੰਗ ਦੀਆਂ ਤਸਵੀਰਾਂ ਆਈਆਂ ਸਾਹਮਣੇ

ਇਸ ਤੋਂ ਪਹਿਲਾਂ ਆਸਟ੍ਰੇਲੀਆ ਲਈ ਮੈਥਿਊ ਵੇਡ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਉਸ ਨੇ 20 ਗੇਂਦਾਂ ਵਿੱਚ 43 ਦੌੜਾਂ ਬਣਾਈਆਂ। ਉਸ ਤੋਂ ਇਲਾਵਾ ਕਪਤਾਨ ਆਰੋਨ ਫਿੰਚ ਨੇ 31 ਦੌੜਾਂ ਬਣਾਈਆਂ। ਇਨ੍ਹਾਂ ਦੋ ਖਿਡਾਰੀਆਂ ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਦੋਹਰੇ ਅੰਕ ਤੱਕ ਨਹੀਂ ਪਹੁੰਚ ਸਕਿਆ। ਭਾਰਤ ਲਈ ਅਕਸ਼ਰ ਪਟੇਲ ਨੇ ਦੋ ਅਤੇ ਜਸਪ੍ਰੀਤ ਬੁਮਰਾਹ ਨੇ ਇੱਕ ਵਿਕਟ ਲਈ। ਦੂਜੇ ਪਾਸੇ ਕੈਮਰਨ ਗ੍ਰੀਨ ਨੂੰ ਵਿਰਾਟ ਕੋਹਲੀ ਅਤੇ ਅਕਸ਼ਰ ਪਟੇਲ ਨੇ ਰਨ ਆਊਟ ਕੀਤਾ। ਸਟੀਵ ਸਮਿਥ ਨੂੰ ਹਰਸ਼ਲ ਪਟੇਲ ਨੇ ਰਨ ਆਊਟ ਕੀਤਾ।

ਮੀਂਹ ਕਾਰਨ ਜ਼ਮੀਨ ਗਿੱਲੀ ਹੋ ਗਈ ਤੇ ਟਾਸ ਵਿੱਚ ਦੇਰੀ ਹੋਈ। 7 ਵਜੇ ਪਿੱਚ ਦਾ ਨਿਰੀਖਣ ਕਰਨ ਤੋਂ ਬਾਅਦ ਅੰਪਾਇਰ ਮੈਦਾਨ ਦੇ ਹਾਲਾਤ ਤੋਂ ਖੁਸ਼ ਨਹੀਂ ਸਨ। ਮੈਚ ਅਧਿਕਾਰਤ ਤੌਰ 'ਤੇ ਜਾਮਠਾ ਦੇ ਵਿਦਰਭ ਕ੍ਰਿਕਟ ਐਸੋਸੀਏਸ਼ਨ (ਵੀਸੀਏ) ਸਟੇਡੀਅਮ ਵਿੱਚ ਸ਼ਾਮ 7 ਵਜੇ ਸ਼ੁਰੂ ਹੋਣਾ ਸੀ, ਜਿਸ ਦਾ ਟਾਸ ਸ਼ਾਮ 6.30 ਵਜੇ ਹੋਣਾ ਸੀ, ਪਰ ਮੀਂਹ ਕਾਰਨ ਲੇਟ ਹੋ ਗਿਆ।

ਇਹ ਵੀ ਪੜੋ: Petrol and diesel update rates ਜਾਣੋ, ਅੱਜ ਕੀ ਰੇਟ ਵਿਕ ਰਿਹੈ ਪੈਟਰੋਲ ਅਤੇ ਡੀਜ਼ਲ

ETV Bharat Logo

Copyright © 2024 Ushodaya Enterprises Pvt. Ltd., All Rights Reserved.