CRICKET WORLD CUP 2023: ਕਪਤਾਨ ਰੋਹਿਤ ਸ਼ਰਮਾ ਨੇ ਕੀਤੀ ਮੁਹੰਮਦ ਸ਼ਮੀ ਦੀ ਤਰੀਫ,ਕਿਹਾ-ਸ਼ਮੀ ਦੀ ਸ਼ਾਨਦਾਰ ਗੇਂਦਬਾਜ਼ੀ ਨੇ ਫਾਈਨਲ ਦਾ ਰਾਹ ਕੀਤਾ ਆਸਾਨ
Published: Nov 16, 2023, 8:43 AM

CRICKET WORLD CUP 2023: ਕਪਤਾਨ ਰੋਹਿਤ ਸ਼ਰਮਾ ਨੇ ਕੀਤੀ ਮੁਹੰਮਦ ਸ਼ਮੀ ਦੀ ਤਰੀਫ,ਕਿਹਾ-ਸ਼ਮੀ ਦੀ ਸ਼ਾਨਦਾਰ ਗੇਂਦਬਾਜ਼ੀ ਨੇ ਫਾਈਨਲ ਦਾ ਰਾਹ ਕੀਤਾ ਆਸਾਨ
Published: Nov 16, 2023, 8:43 AM
ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ (Praise of fast bowler Mohammad Shami) ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ ਤਾਰੀਫ ਕੀਤੀ, ਜੋ ਇੱਕ ਵਨਡੇ ਵਿੱਚ ਸੱਤ ਵਿਕਟਾਂ ਲੈਣ ਵਾਲਾ ਪਹਿਲਾ ਭਾਰਤੀ ਗੇਂਦਬਾਜ਼ ਬਣ ਗਿਆ। ਭਾਰਤ ਨੇ ਵਿਰਾਟ ਕੋਹਲੀ, ਸ਼੍ਰੇਅਸ ਅਈਅਰ ਅਤੇ ਸ਼ਮੀ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ 'ਤੇ ਪਹਿਲੇ ਸੈਮੀਫਾਈਨਲ 'ਚ ਨਿਊਜ਼ੀਲੈਂਡ ਨੂੰ 70 ਦੌੜਾਂ ਨਾਲ ਹਰਾ ਕੇ ਐਤਵਾਰ ਨੂੰ ਅਹਿਮਦਾਬਾਦ 'ਚ ਖੇਡੇ ਜਾਣ ਵਾਲੇ ਫਾਈਨਲ 'ਚ ਪ੍ਰਵੇਸ਼ ਕਰ ਲਿਆ।
ਦਿੱਲੀ: ਟੀਮ ਇੰਡੀਆ ਨੇ ਪਹਿਲਾਂ ਵਿਰਾਟ ਕੋਹਲੀ ਅਤੇ ਸ਼੍ਰੇਅਸ ਅਈਅਰ (Virat Kohli and Shreyas Iyer) ਦੇ ਸੈਂਕੜਿਆਂ ਦੀ ਮਦਦ ਨਾਲ 397/4 ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ ਅਤੇ ਫਿਰ ਗੇਂਦਬਾਜ਼ੀ ਸਮੇਂ ਮੁਹੰਮਦ ਸ਼ਮੀ ਨੇ ਸੱਤ ਵਿਕਟਾਂ ਲੈ ਕੇ ਨਿਊਜ਼ੀਲੈਂਡ ਨੂੰ 327 ਦੌੜਾਂ 'ਤੇ ਢੇਰ ਕਰ ਦਿੱਤਾ ਅਤੇ ਅਜਿਹਾ ਕਰਨ ਵਾਲਾ ਉਹ ਪਹਿਲਾ ਭਾਰਤੀ ਗੇਂਦਬਾਜ਼ ਬਣ ਗਿਆ। ਸ਼ਮੀ ਨੇ 57 ਦੌੜਾਂ ਦੇ ਕੇ 7 ਵਿਕਟਾਂ ਹਾਸਿਲ ਕੀਤੀਆਂ ਅਤੇ ਬੇਮਿਸਾਲ ਅੰਕੜਿਆਂ ਨਾਲ ਰਿਕਾਰਡ ਬੁੱਕ ਵਿੱਚ ਆਪਣਾ ਨਾਮ ਦਰਜ ਕੀਤਾ। ਇਹ ਸ਼ਮੀ ਦੀ ਚਲਾਕ ਖੇਡ ਦਾ ਨਤੀਜਾ ਸੀ ਕਿ ਭਾਰਤ ਨੇ ਖੇਡ ਵਿੱਚ ਵਾਪਸੀ ਕੀਤੀ, ਜੋ ਇੱਕ ਪੜਾਅ 'ਤੇ ਅਜਿਹਾ ਲੱਗ ਰਿਹਾ ਸੀ ਕਿ ਮੈਚ ਹੱਥੋਂ ਨਿਕਲ ਰਿਹਾ ਹੈ।
ਕਪਤਾਨ ਨੇ ਕੀਤੀ ਸ਼ਲਾਘਾ: ਰੋਹਿਤ ਸ਼ਰਮਾ ਨੇ ਮੈਚ ਤੋਂ ਬਾਅਦ ਕਿਹਾ ਕਿ, "ਮੈਂ ਵਾਨਖੇੜੇ 'ਤੇ ਬਹੁਤ ਜ਼ਿਆਦਾ ਕ੍ਰਿਕਟ ਖੇਡੀ ਹੈ, ਤੁਸੀਂ ਆਰਾਮ ਨਹੀਂ ਕਰ ਸਕਦੇ। ਤੁਹਾਨੂੰ ਜਿੰਨੀ ਜਲਦੀ ਹੋ ਸਕੇ ਕੰਮ ਪੂਰਾ ਕਰਨਾ ਚਾਹੀਦਾ ਹੈ। ਸਾਨੂੰ ਪਤਾ ਸੀ ਕਿ ਸਾਡੇ 'ਤੇ ਦਬਾਅ ਹੋਵੇਗਾ। ਅਸੀਂ ਥੋੜ੍ਹੇ ਜਿਹੇ ਸ਼ਾਂਤ ਸੀ ਪਰ ਪਤਾ ਸੀ ਕਿ ਇਹ ਚੀਜ਼ਾਂ ਹੋਣ ਵਾਲੀਆਂ ਹਨ, ਖੁਸ਼ੀ ਹੈ ਕਿ ਅਸੀਂ ਕੰਮ ਪੂਰਾ ਕਰ ਸਕਦੇ ਹਾਂ, "ਜਦੋਂ ਸਕੋਰਿੰਗ ਰੇਟ ਨੌਂ ਤੋਂ ਉੱਪਰ ਹੈ, ਤਾਂ ਤੁਹਾਨੂੰ ਮੌਕੇ ਲੈਣੇ ਚਾਹੀਦੇ ਹਨ। ਉਨ੍ਹਾਂ ਨੇ ਸਾਨੂੰ ਮੌਕੇ ਦਿੱਤੇ, ਅਸੀਂ ਉਨ੍ਹਾਂ ਨੂੰ ਨਹੀਂ ਲਿਆ। ਡੇਰਲ ਮਿਸ਼ੇਲ ਅਤੇ ਕੇਨ ਵਿਲੀਅਮਸਨ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਸਾਨੂੰ ਸ਼ਾਂਤ ਰਹਿਣਾ ਚਾਹੀਦਾ ਸੀ,'।
ਰੋਹਿਤ ਨੇ ਅੱਗੇ ਕਿਹਾ ਕਿ,' ਸ਼੍ਰੇਅਸ ਅਈਅਰ ਨੇ ਇਸ ਟੂਰਨਾਮੈਂਟ ਵਿੱਚ ਜੋ ਕੀਤਾ ਉਸ ਤੋਂ ਬਹੁਤ ਖੁਸ਼ ਹਾਂ। ਸ਼ੁਭਮਨ ਗਿੱਲ (Shubman Gill) ਨੇ ਜਿਸ ਤਰ੍ਹਾਂ ਅੱਗੇ ਹੋਕੇ ਬੱਲੇਬਾਜ਼ੀ ਕੀਤੀ ਉਹ ਸ਼ਾਨਦਾਰ ਸੀ, ਬਦਕਿਸਮਤੀ ਨਾਲ ਉਸ ਨੂੰ ਵਾਪਸ ਪਰਤਣਾ ਪਿਆ। ਕੋਹਲੀ, ਆਮ ਵਾਂਗ, ਸ਼ਾਨਦਾਰ ਸੀ, ਆਪਣੀ ਟ੍ਰੇਡਮਾਰਕ ਪਾਰੀ ਖੇਡੀ ਅਤੇ ਇਤਿਹਾਸਕ ਰਿਕਾਰਡ 'ਤੇ ਪਹੁੰਚ ਗਿਆ। ਕੁੱਲ ਮਿਲਾ ਕੇ, ਬੱਲੇਬਾਜ਼ੀ ਸ਼ਾਨਦਾਰ ਸੀ, ”।
- ਵਿਰਾਟ ਕੋਹਲੀ ਨੇ ਆਪਣਾ 50ਵਾਂ ਸੈਂਕੜਾ ਲਗਾ ਕੇ ਰਚਿਆ ਇਤਿਹਾਸ, ਸਚਿਨ ਤੇਂਦੁਲਕਰ ਨੂੰ ਪਛਾੜ ਕੇ ਬਣੇ ਦੁਨੀਆ ਦੇ ਨੰਬਰ 1 ਬੱਲੇਬਾਜ਼
- World Cup 2023 1st Semi-final LIVE : ਵਿਰਾਟ ਕੋਹਲੀ ਨੇ ਜੜਿਆ ਸ਼ਾਨਦਾਰ ਅਰਧ ਸੈਂਕੜਾ, 30 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ (214/1)
- WORLD CUP 2023: ਸ਼ੁਭਮਨ ਗਿੱਲ ਮੁੰਬਈ ਦੀ ਤੇਜ਼ ਧੁੱਪ ਅਤੇ ਗਰਮੀ ਕਾਰਣ ਹੋਏ ਬੇਹਾਲ,ਰਿਟਾਇਰਡ ਹਰਟ ਹੋਕੇ ਪਵੇਲੀਅਨ ਪਰਤੇ ਵਾਪਿਸ
ਰੋਹਿਤ ਨੇ ਮੰਨਿਆ ਕਿ ਖਿਡਾਰੀਆਂ 'ਤੇ ਦਬਾਅ ਸੀ: ਰੋਹਿਤ ਨੇ ਕਿਹਾ, "ਅੱਜ ਮੈਂ ਇਹ ਨਹੀਂ ਕਹਾਂਗਾ ਕਿ ਕੋਈ ਦਬਾਅ ਨਹੀਂ ਸੀ। ਖਿਡਾਰੀ ਕੰਮ ਕਰ ਰਹੇ ਸਨ। ਅਸੀਂ ਉਹੀ ਕਰਨਾ ਚਾਹੁੰਦੇ ਸੀ ਜੋ ਅਸੀਂ ਪਹਿਲੇ ਨੌਂ ਮੈਚਾਂ ਵਿੱਚ ਕਰਦੇ ਰਹੇ ਹਾਂ। ਚੀਜ਼ਾਂ ਬਹੁਤ ਵਧੀਆ ਰਹੀਆਂ। ਟੀਮ ਦੀ ਜਿੱਤ 'ਚ ਰੋਹਿਤ ਨੇ ਅਹਿਮ ਭੂਮਿਕਾ ਨਿਭਾਈ ਅਤੇ ਉਸ ਦੇ ਓਪਨਿੰਗ ਸਾਥੀ ਸ਼ੁਭਮਨ ਗਿੱਲ ਨੇ ਵੀ। ਭਾਰਤ, ਜੋ ਹੁਣ ਤੱਕ ਟੂਰਨਾਮੈਂਟ ਵਿੱਚ ਅਜੇਤੂ ਰਿਹਾ ਹੈ ਅਤੇ ਹੁਣ ਭਾਰਤ ਵਿਸ਼ਵ ਕੱਪ ਟਾਈਟਲ 2023 (World Cup Title 2023) ਨੂੰ ਚੁੱਕਣ ਤੋਂ ਸਿਰਫ਼ ਇੱਕ ਕਦਮ ਦੂਰ ਹੈ ਅਤੇ ਹੁਣ ਸਿਖਰਲਾ ਮੁਕਾਬਲਾ ਖੇਡਣ ਲਈ ਟੀਮ ਇੰਡੀਆ ਅਹਿਮਦਾਬਾਦ ਜਾਵੇਗੀ। 19 ਨਵੰਬਰ ਨੂੰ ਹੋਣ ਵਾਲੇ ਫਾਈਨਲ 'ਚ ਭਾਰਤ ਦਾ ਸਾਹਮਣਾ ਆਸਟ੍ਰੇਲੀਆ ਜਾਂ ਦੱਖਣੀ ਅਫਰੀਕਾ ਨਾਲ ਹੋਵੇਗਾ।
