ਐਮਾ ਰਾਡੁਕਾਨੂ ਨੇ ਲੀਲਹ ਫਰਨਾਂਡੀਜ਼ ਨੂੰ ਹਰਾ ਕੇ ਮਹਿਲਾ ਸਿੰਗਲਜ਼ ਯੂਐਸ ਓਪਨ ਦਾ ਖਿਤਾਬ ਜਿੱਤਿਆ

author img

By

Published : Sep 12, 2021, 8:54 AM IST

ਐਮਾ ਰਾਡੁਕਾਨੂ ਨੇ  ਲੀਲਹ ਫਰਨਾਂਡੀਜ਼ ਨੂੰ ਹਰਾ ਕੇ ਮਹਿਲਾ ਸਿੰਗਲਜ਼ ਯੂਐਸ ਓਪਨ ਦਾ ਖਿਤਾਬ ਜਿੱਤਿਆ

ਬ੍ਰਿਟੇਨ ਦੀ ਐਮਾ ਰਾਡੁਕਾਨੂ ਨੇ ਕੈਨੇਡਾ ਦੀ ਲੀਲਾ ਫਰਨਾਂਡੀਜ਼ ਨੂੰ ਹਰਾ ਕੇ ਮਹਿਲਾ ਸਿੰਗਲਜ਼ ਯੂਐਸ ਓਪਨ ਦਾ ਖਿਤਾਬ ਜਿੱਤ ਲਿਆ ਹੈ।

ਨਵੀਂ ਦਿੱਲੀ: ਬ੍ਰਿਟੇਨ ਦੀ ਐਮਾ ਰਾਡੁਕਾਨੂ ਨੇ ਕੈਨੇਡਾ ਦੀ ਲੀਲਾ ਫਰਨਾਂਡੀਜ਼ ਨੂੰ ਹਰਾ ਕੇ ਮਹਿਲਾ ਸਿੰਗਲਜ਼ ਯੂਐਸ ਓਪਨ ਦਾ ਖਿਤਾਬ ਜਿੱਤ ਲਿਆ ਹੈ। ਇਸ ਨਾਲ ਉਹ 53 ਸਾਲਾਂ ਵਿੱਚ ਇਹ ਖਿਤਾਬ ਜਿੱਤਣ ਵਾਲੀ ਪਹਿਲੀ ਬ੍ਰਿਟਿਸ਼ ਮਹਿਲਾ ਬਣ ਗਈ ਹੈ। ਇਸ ਤੋਂ ਇਲਾਵਾ ਰਾਡੁਕਾਨੂ 44 ਸਾਲਾਂ ਵਿੱਚ ਗ੍ਰੈਂਡ ਸਲੈਮ ਸਿੰਗਲਜ਼ ਖਿਤਾਬ ਜਿੱਤਣ ਵਾਲੀ ਪਹਿਲੀ ਬ੍ਰਿਟਿਸ਼ ਮਹਿਲਾ ਵੀ ਹੈ।

ਰਾਡੁਕਾਨੂ ਨੇ ਕੈਨੇਡਾ ਦੀ ਲੀਲਾ ਫਰਨਾਂਡੀਜ਼ ਨੂੰ 6-4, 6-3 ਨਾਲ ਹਰਾਇਆ।

ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ ਨੇ ਰਾਡੁਕਾਨੂ ਨੂੰ ਉਸਦੀ ਸਫਲਤਾ ਲਈ ਵਧਾਈ ਦਿੱਤੀ। ਮਹਾਰਾਣੀ ਨੇ ਕਿਹਾ ਕਿ ਇਹ ਉਸਦੀ ਮਿਹਨਤ ਅਤੇ ਸਮਰਪਣ ਦਾ ਪ੍ਰਮਾਣ ਹੈ। ਇਸ ਤੋਂ ਇਲਾਵਾ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਵੀ ਟਵੀਟ ਕਰਕੇ ਰਾਡੁਕਾਨੂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕੀਤਾ ਅਤੇ ਲਿਖਿਆ ਕਿ ਰਾਡੁਕਾਡੂ ਨੇ ਖੇਡ ਵਿੱਚ ਬੇਮਿਸਾਲ ਹੁਨਰ ਦਿਖਾਇਆ।

ਦੱਸ ਦਈਏ ਕਿ ਰਾਡੁਕਾਨੂ ਨੇ ਸੈਮੀਫਾਈਨਲ ਵਿੱਚ ਯੂਨਾਨ ਦੀ 17ਵੀਂ ਤਰਜੀਹ ਪ੍ਰਾਪਤ ਮਾਰੀਆ ਸਾਕਰੀ ਨੂੰ 6-1, 6-4 ਨਾਲ ਹਰਾਇਆ।

ਇਹ ਵੀ ਪੜ੍ਹੋ:ਇੰਗਲੈਂਡ ਤੇ ਭਾਰਤ ਵਿਚਕਾਰ 5ਵਾਂ ਟੈਸਟ ਮੈਚ ਰੱਦ

ਯੂਐਸ ਓਪਨ ਵਿੱਚ 1999 ਤੋਂ ਬਾਅਦ ਇਹ ਪਹਿਲੀ ਵਾਰ ਸੀ ਜਦੋਂ ਦੋ ਕਿਸ਼ੋਰ ਲੜਕੀਆਂ ਫਾਈਨਲ ਵਿੱਚ ਖੇਡੀਆਂ, ਉਸ ਸਮੇਂ 17 ਸਾਲਾ ਸੇਰੇਨਾ ਵਿਲੀਅਮਜ਼ ਨੇ 18 ਸਾਲਾ ਮਾਰਟੀਨਾ ਹਿੰਗਿਸ ਨੂੰ ਹਰਾਇਆ ਸੀ।

ਬ੍ਰਿਟੇਨ ਦੇ ਰਾਡੁਕਾਨੂ ਦੀ ਵਿਸ਼ਵ ਰੈਂਕਿੰਗ 150 ਅਤੇ ਫਰਨਾਂਡੀਜ਼ ਦੀ 73 ਹੈ।

ਇਸ ਤੋਂ ਪਹਿਲਾਂ ਰਾਡੁਕਾਨੂ ਨੇ ਕਿਹਾ ਸੀ ਕਿ ਮੈਂ ਇੱਕ ਸਮੇਂ ਵਿੱਚ ਇੱਕ ਮੈਚ 'ਤੇ ਧਿਆਨ ਦਿੱਤਾ ਅਤੇ ਹੁਣ ਤਿੰਨ ਹਫਤਿਆਂ ਬਾਅਦ ਮੈਂ ਫਾਈਨਲ ਵਿੱਚ ਹਾਂ। ਮੈਨੂੰ ਇਸ 'ਤੇ ਵਿਸ਼ਵਾਸ ਨਹੀਂ ਹੋ ਰਿਹਾ ਹੈ।

ਇਹ ਵੀ ਪੜ੍ਹੋ:IPL 2021: ਪੰਜਾਬ ਕਿੰਗਜ਼ ਨੂੰ ਝਟਕਾ, ਇਹ ਖ਼ਿਡਾਰੀ ਨਹੀਂ ਖੇਡਣਗੇ ਮੈਚ

ETV Bharat Logo

Copyright © 2024 Ushodaya Enterprises Pvt. Ltd., All Rights Reserved.