ਗਾਜ਼ਾ ਦੇ ਹਸਪਤਾਲ ਨੇੜੇ ਮਿਲੀ ਇੱਕ ਹੋਰ ਇਜ਼ਰਾਈਲੀ ਫੌਜੀ ਦੀ ਲਾਸ਼, ਹਮਲੇ ਤੋਂ ਬਾਅਦ ਹਮਾਸ ਨੇ ਬਣਾਇਆ ਸੀ ਬੰਧਕ
Published: Nov 18, 2023, 10:06 AM

ਗਾਜ਼ਾ ਦੇ ਹਸਪਤਾਲ ਨੇੜੇ ਮਿਲੀ ਇੱਕ ਹੋਰ ਇਜ਼ਰਾਈਲੀ ਫੌਜੀ ਦੀ ਲਾਸ਼, ਹਮਲੇ ਤੋਂ ਬਾਅਦ ਹਮਾਸ ਨੇ ਬਣਾਇਆ ਸੀ ਬੰਧਕ
Published: Nov 18, 2023, 10:06 AM
ਮੱਧ ਇਜ਼ਰਾਈਲ ਦੇ ਮੋਡਿਨ 'ਚ ਰਹਿਣ ਵਾਲੇ ਮਾਰਸੀਆਨੋ ਨੂੰ 7 ਅਕਤੂਬਰ ਨੂੰ ਕਿਬੁਟਜ਼ ਨਾਹਲ ਓਜ਼ ਤੋਂ ਅਗਵਾ ਕਰ ਲਿਆ ਗਿਆ ਸੀ। ਬਿਆਨ 'ਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਸਥਾਨਕ ਸਮੇਂ ਮੁਤਾਬਕ ਸ਼ੁੱਕਰਵਾਰ ਨੂੰ ਦਫਨਾਇਆ ਜਾਵੇਗਾ। (ISRAEL RECOVERS SECOND BODY OF HOSTAGE IN TWO DAYS)
ਤੇਲ ਅਵੀਵ: ਹਮਾਸ ਅਤੇ ਇਜ਼ਰਾਈਲ ਜੰਗ ਵਿਚਾਲੇ ਲਗਾਤਾਰ ਲੋਕਾਂ ਦੀਆਂ ਹੋ ਰਹੀਆਂ ਮੌਤਾਂ ਚਿੰਤਾ ਦਾ ਵਿਸ਼ਾ ਬਣੀਆਂ ਹਨ। ਇਸ ਵਿਚਾਲੇ ਜਿੱਥੇ ਆਮ ਨਾਗਰਿਕਾਂ ਦੀਆਂ ਜਾਨਾਂ ਗਈਆਂ ਹਨ ਉਸ ਹੀ ਤਰ੍ਹਾਂ ਹੁਣ ਸੈਨਿਕਾਂ ਦੀਆਂ ਮਿਲ ਰਹੀਆਂ ਲਾਸ਼ਾਂ ਨਾਲ ਸਹਿਮ ਬਰਕਰਾਰ ਹੈ। ਦਰਅਸਲ ਇਜ਼ਰਾਈਲ ਰੱਖਿਆ ਬਲਾਂ ਨੇ ਘੋਸ਼ਣਾ ਕੀਤੀ ਕਿ ਸ਼ੁੱਕਰਵਾਰ ਸਵੇਰੇ ਗਾਜ਼ਾ ਵਿੱਚ ਇੱਕ ਹੋਰ ਬੰਧਕ ਦੀ ਲਾਸ਼ ਬਰਾਮਦ ਕੀਤੀ। ਆਈਡੀਐਫ ਮੁਤਾਬਕ ਦੋ ਦਿਨਾਂ ਵਿੱਚ ਇਹ ਦੂਜੀ ਲਾਸ਼ ਮਿਲੀ ਹੈ। IDF ਨੇ ਇੱਕ ਬਿਆਨ ਵਿੱਚ ਕਿਹਾ ਕਿ 19 ਸਾਲਾ IDF ਸਿਪਾਹੀ ਕਾਰਪੋਰਲ ਨੂਹ ਮਾਰਸੀਆਨੋ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਹਮਾਸ ਨੇ ਕਾਰਪੋਰਲ ਨੂਹ ਮਾਰਸੀਆਨੋ ਨੂੰ ਅਗਵਾ ਕਰ ਲਿਆ ਸੀ। ਬਿਆਨ ਵਿੱਚ ਕਿਹਾ ਗਿਆ ਹੈ ਕਿ IDF ਸੈਨਿਕਾਂ ਨੂੰ ਉੱਤਰੀ ਗਾਜ਼ਾ ਵਿੱਚ ਸ਼ਿਫਾ ਹਸਪਤਾਲ ਦੇ ਨਾਲ ਲੱਗਦੀ ਇੱਕ ਇਮਾਰਤ ਵਿੱਚ ਸੂਨਿਕ ਦੀ ਲਾਸ਼ ਮਿਲੀ ਹੈ। (ISRAEL RECOVERS SECOND BODY OF HOSTAGE IN TWO DAYS)
ਫੌਜੀ ਅਧਿਕਾਰੀਆਂ ਨੇ ਕੀਤਾ ਵਿਸ਼ਲੇਸ਼ਣ: ਇਸ ਤੋਂ ਪਹਿਲਾਂ ਸੋਮਵਾਰ ਨੂੰ ਹਮਾਸ ਵੱਲੋਂ ਜਾਰੀ ਵੀਡੀਓ 'ਚ ਦਾਅਵਾ ਕੀਤਾ ਗਿਆ ਸੀ ਕਿ ਹਮਾਸ ਦੇ ਇੱਕ ਬੇਸ 'ਤੇ ਇਜ਼ਰਾਇਲੀ ਹਵਾਈ ਹਮਲੇ ਕਾਰਨ ਮਾਰਸੀਆਨੋ ਦੀ ਮੌਤ ਹੋ ਗਈ ਸੀ। ਪਰ ਉੱਥੇ ਹੀ ਵੀਡੀਓ ਦਾ ਵਿਸ਼ਲੇਸ਼ਣ ਕਰਨ ਵਾਲੇ ਫੌਜੀ ਅਧਿਕਾਰੀਆਂ ਨੇ ਕਿਹਾ ਕਿ ਮਾਰਸੀਆਨੋ ਦੀਆਂ ਸੱਟਾਂ ਹਵਾਈ ਹਮਲਿਆਂ ਵਿੱਚ ਲੱਗੀਆਂ ਸੱਟਾਂ ਨਾਲ ਮੇਲ ਨਹੀਂ ਖਾਂਦੀਆਂ।(attack on southern Israeli communities)
ਸੱਟਾਂ ਤੋਂ ਬਣਿਆ ਮੌਤ ਦਾ ਭੇਦ : ਵੀਡੀਓ ਦੇ ਜਾਰੀ ਹੋਣ ਤੋਂ ਬਾਅਦ, IDF ਨੇ ਉਸ ਸਮੇਂ ਇੱਕ ਬਿਆਨ ਵਿੱਚ ਕਿਹਾ ਕਿ ਦੇਖੇ ਗਏ ਜ਼ਖ਼ਮ ਗੋਲੀ ਦੀਆਂ ਸੱਟਾਂ ਨਾਲ ਵਧੇਰੇ ਮੇਲ ਖਾਂਦੇ ਹਨ। ਇੱਕ ਅੰਦੇਸ਼ਾ ਇਹ ਵੀ ਹੈ ਕਿ ਉਹ ਉਚਾਈ ਤੋਂ ਡਿੱਗਣ ਨਾਲ ਸਬੰਧਤ ਸੱਟਾਂ ਤੋਂ ਪੀੜਤ ਹੋ ਸਕਦੀ ਹੈ। ਵੀਰਵਾਰ ਰਾਤ ਨੂੰ, IDF ਨੇ ਘੋਸ਼ਣਾ ਕੀਤੀ ਕਿ ਉਸਨੇ ਯਹੂਦਿਤ ਵੇਸ ਦੀ ਲਾਸ਼ ਬਰਾਮਦ ਕੀਤੀ ਹੈ। ਕਿਬੂਤਜ਼ ਬੇਰੀ ਦੇ ਰਹਿਣ ਵਾਲੇ 64 ਸਾਲਾ ਵੇਸ ਕੈਂਸਰ ਤੋਂ ਪੀੜਤ ਸਨ। ਉਸ ਦੀ ਲਾਸ਼ ਸ਼ਿਫਾ ਹਸਪਤਾਲ ਦੇ ਕੋਲ ਇੱਕ ਇਮਾਰਤ ਵਿੱਚੋਂ ਮਿਲੀ।
- San Francisco Consulate Attack: ਭਾਰਤ ਨੇ ਅਮਰੀਕਾ ਤੋਂ ਸਾਨ ਫਰਾਂਸਿਸਕੋ ਕੌਂਸਲੇਟ ਹਮਲੇ ਦੇ ਮਾਮਲੇ 'ਚ ਮੰਗੇ ਸਬੂਤ
- JAISHANKAR HOLDS GOOD DISCUSSION: ਜੈਸ਼ੰਕਰ ਨੇ ਖੇਤਰੀ ਅਤੇ ਗਲੋਬਲ ਚੁਣੌਤੀਆਂ 'ਤੇ ਬ੍ਰਿਟਿਸ਼ ਐਨਐਸਏ ਬੈਰੋ ਨਾਲ ਕੀਤੀ ਸਾਰਥਕ ਚਰਚਾ
- ਨਿੱਝਰ ਵਿਵਾਦ 'ਤੇ ਵਿਦੇਸ਼ ਮੰਤਰੀ ਜੈਸ਼ੰਕਰ ਦੀ ਕੈਨੇਡਾ ਨੂੰ ਦੋ ਟੁੱਕ, ਕਿਹਾ- ਕੈਨੇਡਾ ਕਰੇ ਸਬੂਤ ਪੇਸ਼,ਅਸੀਂ ਜਾਂਚ ਲਈ ਹਾਂ ਤਿਆਰ
ਆਈਡੀਐਫ ਨੇ ਕਿਹਾ ਕਿ ਰਾਈਫਲਾਂ, ਰਾਕੇਟ ਨਾਲ ਚੱਲਣ ਵਾਲੇ ਗ੍ਰਨੇਡ ਅਤੇ ਹੋਰ ਫੌਜੀ ਸਾਜ਼ੋ-ਸਾਮਾਨ ਵੀ ਸ਼ਿਫਾ ਹਸਪਤਾਲ ਤੋਂ ਮਿਲੇ ਹਨ, ਜਿੱਥੇ ਵੇਸ ਦੀ ਲਾਸ਼ ਮਿਲੀ ਸੀ। ਦੱਸ ਦਈਏ ਕਿ 7 ਅਕਤੂਬਰ ਨੂੰ ਹਮਾਸ ਨੇ ਦੱਖਣੀ ਇਜ਼ਰਾਇਲੀ ਭਾਈਚਾਰਿਆਂ 'ਤੇ ਆਪਣੇ ਹਮਲੇ 'ਚ 1,200 ਲੋਕਾਂ ਦੀ ਹੱਤਿਆ ਕਰ ਦਿੱਤੀ ਸੀ ਅਤੇ ਕਰੀਬ 240 ਲੋਕਾਂ ਨੂੰ ਬੰਧਕ ਬਣਾ ਲਿਆ ਸੀ।(Hamas killed 1,200 people and took about 240 hostages in)
