ਹੈਵਾਨੀਅਤ: ਸਾਬਕਾ ਪੁਲਿਸ ਅਫਸਰ ਨੇ 80 ਤੋਂ ਵੱਧ ਮਹਿਲਾਵਾਂ ਦਾ ਕੀਤਾ ਜਿਨਸੀ ਸੋਸ਼ਣ, 12 ਮਹਿਲਾਵਾਂ ਨੂੰ ਬਣਾਇਆ ਗੁਲਾਮ, ਮੁਲਜ਼ਮ ਨੇ ਕਬੂਲੇ ਗੁਨਾਹ
Published: Jan 17, 2023, 7:23 PM


ਹੈਵਾਨੀਅਤ: ਸਾਬਕਾ ਪੁਲਿਸ ਅਫਸਰ ਨੇ 80 ਤੋਂ ਵੱਧ ਮਹਿਲਾਵਾਂ ਦਾ ਕੀਤਾ ਜਿਨਸੀ ਸੋਸ਼ਣ, 12 ਮਹਿਲਾਵਾਂ ਨੂੰ ਬਣਾਇਆ ਗੁਲਾਮ, ਮੁਲਜ਼ਮ ਨੇ ਕਬੂਲੇ ਗੁਨਾਹ
Published: Jan 17, 2023, 7:23 PM
ਇੰਗਲੈਂਡ ਵਿੱਚ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਆਪਣੀ ਨੌਕਰੀ ਦੇ 20 ਸਾਲਾਂ ਦੌਰਾਨ 80 ਤੋਂ ਵੱਧ ਜਿਨਸੀ ਅਪਰਾਧ ਕਰਨ ਦੀ ਗੱਲ ਸਵੀਕਾਰ ਕੀਤੀ। ਸਾਬਕਾ ਪੁਲਿਸ ਅਧਿਕਾਰੀ ਦੇ ਇਸ ਕਬੂਲਨਾਮੇ ਨੇ ਪੂਰੇ ਬ੍ਰਿਟੇਨ ਦੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਤੋਂ ਇਲਾਵਾ ਉਸ ਨੇ ਇਹ ਗੱਲ ਵੀ ਕਬੂਲੀ ਕਿ ਉਸ ਨੇ 12 ਮਹਿਲਾਵਾਂ ਨੂੰ ਸੈਕਸ ਗੁਲਾਮ ਬਣਾ ਕੇ ਵੀ ਰੱਖਿਆ।
ਚੰਡੀਗੜ੍ਹ: ਹੈਵਾਨੀਅਤ ਦੇ ਬਹੁਤ ਸਾਰੇ ਕਿੱਸਾ ਸਮੇਂ ਸਮੇਂ ਉੱਤੇ ਸਾਹਮਣੇ ਆਉਂਦੇ ਰਹੇ ਹਨ, ਪਰ ਹੁਣ ਇੰਗਲੈਂਡ ਤੋਂ ਹੈਵਾਨੀਅਤ ਦਾ ਅਜਿਹਾ ਕਬੂਲਨਾਮਾ ਸਾਹਮਣੇ ਆਇਆ ਹੈ ਜਿਸ ਨੇ ਪੂਰੇ ਦੇਸ਼ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ ਇਗਲੈਂਡ ਵਿੱਚ ਪੁਲਿਸ ਦੇ ਸੀਨੀਅਰ ਅਧਿਕਾਰੀ ਰਹੇ ਡੇਵਿਡ ਕੈਰਿਕ ਨੂੰ 2003 ਤੋਂ 2020 ਦਰਮਿਆਨ ਨੌਕਰੀ ਦੌਰਾਨ 24 ਔਰਤਾਂ ਨਾਲ ਬਲਾਤਕਾਰ ਕਰਨ ਅਤੇ 12 ਤੋਂ ਵੱਧ ਔਰਤਾਂ ਨੂੰ ਸੈਕਸ ਗੁਲਾਮ ਬਣਾਉਣ ਦਾ ਦੋਸ਼ੀ ਠਹਿਰਾਇਆ ਗਿਆ ਹੈ।
ਔਰਤਾਂ ਨੂੰ ਗੁਲਾਮ ਬਣਾਇਆ: ਇਸ ਪੂਰੇ ਮਾਮਲੇ 'ਚ ਸਭ ਤੋਂ ਭਿਆਨਕ ਗੱਲ ਇਹ ਹੈ ਕਿ 48 ਸਾਲਾ ਡੇਵਿਡ ਨੇ ਜਿਸ ਤਰੀਕੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਦਰਅਸਲ ਉਹ ਬਹੁਤ ਹੀ ਬੇਰਹਿਮ ਤਰੀਕੇ ਨਾਲ ਔਰਤਾਂ ਨੂੰ ਗੁਲਾਮ ਬਣਾ ਕੇ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਕਰਦਾ ਸੀ। ਪੁਲਿਸ ਮੁਤਾਬਕ ਕੈਰਿਕ ਆਪਣੇ ਅਹੁਦੇ ਦਾ ਫਾਇਦਾ ਚੁੱਕ ਕੇ ਔਰਤਾਂ ਨੂੰ ਆਪਣੇ ਜਾਲ ਵਿੱਚ ਫਸਾ ਲੈਂਦਾ ਸੀ ਅਤੇ ਜਦੋਂ ਔਰਤਾਂ ਉਸ ਦੇ ਜਾਲ ਵਿੱਚ ਫਸ ਜਾਂਦੀਆਂ ਸਨ ਤਾਂ ਉਹ ਉਨ੍ਹਾਂ ਔਰਤਾਂ ਦਾ ਬਹੁਤ ਹੀ ਬੇਰਹਿਮ ਤਰੀਕੇ ਨਾਲ ਸ਼ੋਸ਼ਣ ਕਰਦਾ ਸੀ। ਫਿਰ ਉਹ ਆਪਣੇ ਪੁਲਿਸ ਅਫਸਰ ਹੋਣ ਦੀਆਂ ਧਮਕੀਆਂ ਦੇ ਕੇ ਔਰਤਾਂ ਨੂੰ ਚੁੱਪ ਕਰਾਉਂਦਾ ਸੀ। ਡੇਲੀ ਮੇਲ ਦੀ ਰਿਪੋਰਟ ਮੁਤਾਬਕ ਪੀੜਤਾਂ 'ਚੋਂ ਇਕ ਮਹਿਲਾ ਨੂੰ ਡੇਵਿਡ ਨੇ 10 ਘੰਟੇ ਤੱਕ ਬਿਨਾਂ ਖਾਧੇ ਇਕ ਛੋਟੀ ਅਲਮਾਰੀ 'ਚ ਕੈਦ ਰੱਖਿਆ। ਉਹ ਗੁਲਾਮ ਬਣਾ ਕੇ ਰੱਖੀਆਂ ਔਰਤਾਂ ਨੂੰ ਬੈਲਟ ਨਾਲ ਕੁੱਟਦਾ ਸੀ ਅਤੇ ਉਨ੍ਹਾਂ ਦੇ ਕੱਪੜੇ ਲਾਹ ਕੇ ਘਰ ਸਾਫ਼ ਕਰਦਾ ਸੀ।
ਇਹ ਵੀ ਪੜ੍ਹੋ: NIA ਕੋਲ ਅਲੀਸ਼ਾਹ ਦਾ ਵੱਡਾ ਖੁਲਾਸਾ : ਦਾਊਦ ਇਬਰਾਹਿਮ ਨੇ ਕਰਵਾਇਆ ਦੂਜਾ ਵਿਆਹ !
ਨਹੀਂ ਹੋਈ ਕਾਰਵਾਈ: ਇਸ ਮਾਮਲੇ 'ਚ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ 2000 ਤੋਂ 2021 ਦਰਮਿਆਨ ਬ੍ਰਿਟੇਨ ਦੀ ਮੈਟਰੋਪੋਲੀਟਨ ਪੁਲਸ ਨੂੰ ਕੈਰਿਕ ਖਿਲਾਫ 9 ਵਾਰ ਜਿਣਸੀ ਸ਼ੋਸ਼ਣ ਦੀਆਂ ਸ਼ਿਕਾਇਤਾਂ ਮਿਲੀਆਂ ਹਨ। ਇਸ ਦੇ ਬਾਵਜੂਦ ਪੁਲੀਸ ਨੇ ਉਸ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਇਸ ਦਾ ਮੁੱਖ ਕਾਰਨ ਇਹ ਸੀ ਕਿ ਬਾਅਦ ਵਿੱਚ ਸ਼ਿਕਾਇਤ ਕਰਨ ਵਾਲੀਆਂ ਔਰਤਾਂ ਨੇ ਜਾਂ ਤਾਂ ਆਪਣੀਆਂ ਸ਼ਿਕਾਇਤਾਂ ਵਾਪਸ ਲੈ ਲਈਆਂ ਜਾਂ ਫਿਰ ਜਾਂਚ ਵਿੱਚ ਪੁਲਿਸ ਦੀ ਮਦਦ ਨਹੀਂ ਕੀਤੀ। ਹੁਣ, ਮੈਟਰੋਪੋਲੀਟਨ ਪੁਲਿਸ ਨੇ ਮੰਨਿਆ ਹੈ ਕਿ ਕੈਰਿਕ ਨੇ ਪੁਲਿਸ ਸੇਵਾ ਵਿੱਚ ਆਪਣੇ ਕਰੀਬ 20 ਸਾਲਾਂ ਦੌਰਾਨ ਕਥਿਤ ਤੌਰ 'ਤੇ ਕਈ ਅਪਰਾਧ ਕੀਤੇ ਹਨ। ਨਾਲ ਹੀ ਕਿਹਾ ਕਿ ਉਸ ਸਮੇਂ ਦੌਰਾਨ ਪੁਲਿਸ ਉਸ ਦੇ ਜੁਰਮ ਨੂੰ ਫੜਨ ਵਿੱਚ ਨਾਕਾਮ ਰਹੀ ਸੀ।
