Britain ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਇਸ ਗੱਲ ਤੋਂ ਮੰਗੀ ਮੁਆਫ਼ੀ

Britain ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਇਸ ਗੱਲ ਤੋਂ ਮੰਗੀ ਮੁਆਫ਼ੀ
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਚਲਦੀ ਕਾਰ ਵਿੱਚ ਸੀਟ ਬੈਲਟ ਉਤਾਰਨ ਲਈ ਮੁਆਫੀ ਮੰਗੀ ਹੈ। ਤੁਹਾਨੂੰ ਦੱਸ ਦੇਈਏ ਕਿ ਬ੍ਰਿਟਿਸ਼ ਪੀਐਮ ਆਪਣੀ ਸਰਕਾਰ ਦੇ ਨਵੇਂ ਲੈਵਲਿੰਗ ਅੱਪ ਫੰਡ ਘੋਸ਼ਣਾਵਾਂ ਦਾ ਪ੍ਰਚਾਰ ਕਰਨ ਲਈ ਇੱਕ ਵੀਡੀਓ ਬਣਾ ਰਹੇ ਸਨ।
ਲੰਡਨ : ਬਰਤਾਨੀਆ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਵੀਰਵਾਰ ਨੂੰ ਉੱਤਰ-ਪੱਛਮੀ ਇੰਗਲੈਂਡ ਵਿੱਚ ਕਾਰ ਵਿਚ ਸਫਰ ਦੌਰਾਨ ਸੋਸ਼ਲ ਮੀਡੀਆ ਉਤੇ ਇੱਕ ਵੀਡੀਓ ਅਪਲੋਡ ਕੀਤੀ, ਜਿਸ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਪੀਐੱਮ ਵੱਲੋਂ ਸੀਟ ਬੈਲਟ ਨਹੀਂ ਪਾਈ ਗਈ। ਸੁਨਕ ਦੇ ਡਾਊਨਿੰਗ ਸਟ੍ਰੀਟ ਦੇ ਬੁਲਾਰੇ ਨੇ ਕਿਹਾ ਕਿ ਪੀਐੱਮ ਨੇ ਥੋੜ੍ਹੇ ਸਮੇਂ ਲਈ ਆਪਣੀ ਸੀਟ ਬੈਲਟ ਨੂੰ ਖੋਲ੍ਹਿਆ ਸੀ ਅਤੇ ਪੀਐੱਮ ਨੇ ਮੰਨਿਆ ਕਿ ਉਨ੍ਹਾਂ ਨੇ ਗਲਤੀ ਕੀਤੀ ਹੈ। ਯੂਕੇ ਵਿਚ ਇੱਕ ਕਾਰ ਵਿੱਚ ਸੀਟ ਬੈਲਟ ਨਾ ਲਾਉਣ 'ਤੇ 100 ਪਾਊਂਡ ਦਾ ਮੌਕੇ 'ਤੇ ਜੁਰਮਾਨਾ ਹੋ ਸਕਦਾ ਹੈ, ਜੇਕਰ ਮਾਮਲਾ ਅਦਾਲਤ ਵਿੱਚ ਜਾਂਦਾ ਹੈ ਤਾਂ ਇਹ ਵੱਧ ਕੇ 500 ਪਾਊਂਡ ਹੋ ਸਕਦਾ ਹੈ।
ਦਰਅਸਲ, ਬ੍ਰਿਟਿਸ਼ ਪੀਐੱਮ ਰਿਸ਼ੀ ਸੁਨਕ ਨੇ ਆਪਣੀ ਸਰਕਾਰ ਦੇ ਨਵੇਂ ਲੈਵਲਿੰਗ ਅਪ ਫੰਡ ਦੇ ਐਲਾਨਾਂ ਨੂੰ ਪ੍ਰਮੋਟ ਕਰਨ ਲਈ ਇੱਕ ਵੀਡੀਓ ਬਣਾਇਆ, ਜਿਸ ਵਿੱਚ ਉਨ੍ਹਾਂ ਦੀ ਕਾਰ ਪੁਲਿਸ ਦੇ ਮੋਟਰਸਾਈਕਲਾਂ ਦੇ ਨਾਲ ਦਿਖਾਈ ਦੇ ਰਹੀ ਹੈ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਵਿਰੋਧੀ ਲੇਬਰ ਪਾਰਟੀ ਨੇ ਪੀਐਮ ਰਿਸ਼ੀ ਸੁਨਕ 'ਤੇ ਨਿਸ਼ਾਨਾ ਸਾਧਿਆ ਹੈ। ਵਿਰੋਧੀ ਲੇਬਰ ਪਾਰਟੀ ਨੇ ਪੀਐੱਮ 'ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ, 'ਇਸ ਦੇਸ਼ ਵਿੱਚ ਪੀਐੱਮ ਰਿਸ਼ੀ ਸੁਨਕ ਦੀ ਸੀਟ ਬੈਲਟ, ਉਨ੍ਹਾਂ ਦਾ ਡੈਬਿਟ ਕਾਰਡ, ਟ੍ਰੇਨ ਸਰਵਿਸ ਅਤੇ ਅਰਥਵਿਵਸਥਾ ਨਹੀਂ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਪੀਐੱਮ ਸੁਨਕ ਦੇਸ਼ ਦੇ ਉੱਤਰ ਵਿੱਚ ਉਡਾਣ ਭਰਨ ਲਈ ਰਾਇਲ ਏਅਰ ਫੋਰਸ (ਆਰਏਐਫ) ਜੈੱਟ ਦੀ ਵਰਤੋਂ ਕਰ ਰਹੇ ਸਨ। ਇਸ ਕਾਰਨ ਰਿਸ਼ੀ ਸੁਨਕ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਆ ਗਏ।
ਇਹ ਵੀ ਪੜ੍ਹੋ : America : ਸਿੱਖ ਹੋਣ ਕਾਰਨ ਮੈਨੂੰ ਵਿਰੋਧੀ ਬਣਾ ਰਹੇ ਨੇ ਨਿਸ਼ਾਨਾ : ਹਰਮੀਤ ਢਿੱਲੋਂ
-
Nice to see Rishi travelling through #Blackpool whilst breaking the law 🤦♂️ pic.twitter.com/AtFJxcZlAf
— Chris Webb (@ChrisPWebb) January 19, 2023
ਰਿਸ਼ੀ ਸੁਨਕ ਕੌਣ ਹੈ ? : ਰਿਸ਼ੀ ਸੁਨਕ ਦੇ ਮਾਤਾ-ਪਿਤਾ ਮੂਲ ਰੂਪ ਵਿੱਚ ਪੰਜਾਬ ਦੇ ਰਹਿਣ ਵਾਲੇ ਸਨ, ਜੋ ਬਾਅਦ ਵਿੱਚ ਇੰਗਲੈਂਡ ਆ ਕੇ ਵਸ ਗਏ। ਸੁਨਕ ਦਾ ਜਨਮ ਹੈਂਪਸ਼ਾਇਰ, ਯੂਕੇ ਵਿੱਚ ਹੋਇਆ ਸੀ। ਇਸ ਤੋਂ ਬਾਅਦ ਰਿਸ਼ੀ ਨੇ ਅਮਰੀਕਾ ਦੀ ਸਟੈਨਫੋਰਡ ਯੂਨੀਵਰਸਿਟੀ ਤੋਂ ਐਮਬੀਏ ਕਰਨ ਦੇ ਨਾਲ-ਨਾਲ ਆਕਸਫੋਰਡ ਯੂਨੀਵਰਸਿਟੀ ਤੋਂ ਰਾਜਨੀਤੀ, ਦਰਸ਼ਨ ਅਤੇ ਅਰਥ ਸ਼ਾਸਤਰ ਦੀ ਪੜ੍ਹਾਈ ਕੀਤੀ। ਰਿਸ਼ੀ ਸੁਨਕ ਨੇ ਰਾਜਨੀਤੀ ਵਿਚ ਆਉਣ ਤੋਂ ਪਹਿਲਾਂ ਕਈ ਹੋਰ ਥਾਵਾਂ 'ਤੇ ਹੱਥ ਅਜ਼ਮਾਇਆ ਸੀ। ਸੁਨਕ ਨੇ ਪਹਿਲਾਂ ਨਿਵੇਸ਼ ਬੈਂਕ ਗੋਲਡਮੈਨ ਸਾਕਸ ਅਤੇ ਇੱਕ ਹੇਜ ਫੰਡ ਵਿੱਚ ਕੰਮ ਕਰਨ ਤੋਂ ਬਾਅਦ ਇੱਕ ਨਿਵੇਸ਼ ਫਰਮ ਦੀ ਸਥਾਪਨਾ ਕੀਤੀ ਸੀ। ਤੁਹਾਨੂੰ ਦੱਸ ਦੇਈਏ ਕਿ ਰਿਸ਼ੀ ਸੁਨਕ ਦੀ ਮਾਂ ਇੱਕ ਫਾਰਮਾਸਿਸਟ ਹੈ ਅਤੇ ਨੈਸ਼ਨਲ ਹੈਲਥ ਸਰਵਿਸ (NHS) ਵਿੱਚ ਕੰਮ ਕਰਦੀ ਹੈ। ਜਦੋਂ ਕਿ ਰਿਸ਼ੀ ਸੁਨਕ ਦੇ ਪਿਤਾ ਆਕਸਫੋਰਡ ਯੂਨੀਵਰਸਿਟੀ ਅਤੇ ਸਟੈਨਫੋਰਡ ਯੂਨੀਵਰਸਿਟੀ ਤੋਂ ਗ੍ਰੈਜੂਏਟ ਦੱਸੇ ਜਾਂਦੇ ਹਨ।
