ਵੰਡ ਤੋਂ ਸੱਤ ਦਹਾਕਿਆਂ ਬਾਅਦ ਭਰਾਵਾਂ ਦੇ ਮਿਲਾਪ ਦੀਆਂ ਭਾਵੁਕ ਤਸਵੀਰਾਂ

author img

By

Published : Jan 13, 2022, 10:45 AM IST

Updated : Jan 13, 2022, 11:33 AM IST

ਵੰਡ ਤੋਂ ਸੱਤ ਦਹਾਕਿਆਂ ਬਾਅਦ ਭਰਾਵਾਂ ਦੇ ਮਿਲਾਪ ਦੀਆਂ ਭਾਵੁਕ ਤਸਵੀਰਾਂ

ਪਾਕਿਸਤਾਨ 'ਚ ਕਰਤਾਰਪੁਰ ਸਾਹਿਬ 'ਚ 74 ਸਾਲਾਂ ਬਾਅਦ ਵੰਡ ਸਮੇਂ ਵੱਖ ਹੋਏ ਦੋ ਭਰਾ ਮਿਲੇ ਹਨ। ਪਾਕਿਸਤਾਨ ਦੇ ਮੁਹੰਮਦ ਸਦੀਕ ਅਤੇ ਭਾਰਤ ਦੇ ਹਬੀਬ ਉਰਫ਼ ਚੀਲਾ 7 ਦਹਾਕਿਆਂ ਬਾਅਦ ਮਿਲੇ ਅਤੇ ਭਾਵੁਕ ਹੋ ਗਏ। ਇਨ੍ਹਾਂ ਦੋਵਾਂ ਭਰਾਵਾਂ ਦੀ ਮੁਲਾਕਾਤ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਚੰਡੀਗੜ੍ਹ : ਭਾਰਤ ਪਾਕਿਸਤਾਨ ਦੀ ਵੰਡ ਦੌਰਾਨ ਕਈ ਪਰਿਵਾਰ ਵਿਛੜ ਗਏ। ਕਈ ਅਜਿਹੇ ਵੀ ਸੀ ਜਿਨ੍ਹਾਂ ਦੇ ਪਰਿਵਾਰ ਦਾ ਇਕ ਜੀਅ ਦੂਸਰੇ ਦੇਸ਼ 'ਚ ਉਸ ਵੰਡ ਸਮੇਂ ਰਹਿ ਗਿਆ ਹੋਵੇ। ਅਜਿਹੇ 'ਚ ਕਈ ਪਰਿਵਾਰ ਜੋ ਵੰਡ ਤੋਂ ਬਾਅਦ ਆਪਣਿਆਂ ਨੂੰ ਮਿਲੇ ਬਿਨਾਂ ਹੀ ਇਸ ਦੁਨੀਆ ਤੋਂ ਰੁਖਸਤ ਹੋ ਗਏ।

ਸੱਤ ਦਹਾਕਿਆਂ ਬਾਅਦ ਮੇਲ

ਅਜਿਹੀਆਂ ਤਸਵੀਰਾਂ ਪਾਕਿਸਤਾਨ ਕਰਤਾਰਪੁਰ ਸਾਹਿਬ ਤੋਂ ਸਾਹਮਣੇ ਆਈਆਂ ਜਿਥੇ ਵੰਡ ਦੇ 74 ਸਾਲਾਂ ਬਾਅਦ ਦੋ ਭਰਾ ਮਿਲੇ। ਦੋਵੇਂ ਭਰਾ ਮਿਲਣ ਤੋਂ ਬਾਅਦ ਭਾਵੁਕ ਹੋ ਗਏ ਅਤੇ ਇੱਕ ਦੂਸਰੇ ਦੇ ਗਲ ਲੱਗ ਰੋਣ ਲੱਗ ਪਏ।

'ਇੱਕ ਪਾਕਿਸਤਾਨ ਤਾਂ ਇੱਕ ਭਾਰਤ 'ਚ ਰਹਿ ਰਿਹਾ'

ਦੋਹਾਂ ਭਰਾਵਾਂ ਦੀ ਇਹ ਮੁਲਾਕਾਤ ਕਰਤਾਰਪੁਰ ਕੋਰਿਡੋਰ ਵਿੱਚ ਬੁਧਵਾਰ ਨੂੰ ਹੋਈ। ਦੇਸ਼ ਜਦੋਂ ਆਜ਼ਾਦ ਹੋਇਆ ਤਾਂ ਹਬੀਬ ਅਤੇ ਸਦੀਕ ਨਾਮ ਦੇ ਦੋ ਬੱਚੇ ਸਨ। ਸਦੀਕ ਆਪਣੇ ਪਰਿਵਾਰ ਦੇ ਨਾਲ ਵੰਡ ਸਮੇਂ ਭਾਰਤ ਤੋਂ ਪਾਕਿਸਤਾਨ ਪਹੁੰਚ ਗਿਆ ਸੀ। ਜਦੋਂ ਕਿ ਉਨ੍ਹਾਂ ਦਾ ਵੱਡਾ ਭਰਾ ਹਬੀਬ ਉਰਫ ਚੀਲਾ ਭਾਰਤ ਵਿੱਚ ਰਹਿ ਗਿਆ ਸੀ। ਹੁਣ 74 ਸਾਲ ਬਾਅਦ ਪਾਕਿਸਤਾਨ ਵਿੱਚ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਨੂੰ ਭਾਰਤ ਤੋਂ ਜੋੜਨ ਵਾਲੇ ਕਰਤਾਰਪੁਰ ਕੋਰਿਡੋਰ ਨੇ ਦੋਵਾਂ ਭਰਾਵਾਂ ਨੂੰ ਫਿਰ ਤੋਂ ਮਿਲਾ ਦਿੱਤਾ।

ਵੰਡ ਤੋਂ ਸੱਤ ਦਹਾਕਿਆਂ ਬਾਅਦ ਭਰਾਵਾਂ ਦੇ ਮਿਲਾਪ ਦੀਆਂ ਭਾਵੁਕ ਤਸਵੀਰਾਂ

ਇਹ ਵੀ ਪੜ੍ਹੋ : SKM ਦੀ ਮੀਟਿੰਗ 'ਚ ਚੋਣਾਂ ਲੜਨ ਵਾਲੀਆਂ ਜੱਥੇਬੰਦੀਆਂ ਨੂੰ ਕੀਤਾ ਜਾਵੇਗਾ ਬਾਹਰ !

ਮੁਲਾਕਾਤ ਦੀ ਵੀਡੀਓ ਵਾਇਰਲ

ਦੋਵਾਂ ਭਰਾਵਾਂ ਦੀ ਇਸ ਮੁਲਾਕਾਤ ਦਾ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਇਹ ਇਮੋਸ਼ਨਲ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਰਿਪੋਰਟਾਂ ਦੀ ਮੰਨੀਏ ਤਾਂ ਸਦੀਕ ਪਾਕਿਸਤਾਨ ਦੇ ਫੈਸਲਾਬਾਦ 'ਚ ਰਹਿੰਦਾ ਹੈ ਅਤੇ ਚੀਲਾ ਪੰਜਾਬ 'ਚ ਰਹਿੰਦਾ ਹੈ। ਵੀਡੀਓ 'ਚ ਦੋਵਾਂ ਨੂੰ ਇਕੱਠੇ ਜੱਫੀ ਪਾਉਂਦੇ ਅਤੇ ਰੋਂਦੇ ਦੇਖਿਆ ਜਾ ਸਕਦਾ ਹੈ।

'ਭਰਾਵਾਂ ਨੇ ਮਿਲਣ ਦੀ ਕੀਤੀ ਸੀ ਇੱਛਾ'

ਦੱਸਿਆ ਜਾ ਰਿਹਾ ਹੈ ਕਿ ਸਦੀਕ ਨੇ ਇੱਕ ਨਿੱਜੀ ਯੂ-ਟਿਊਬ ਚੈਨਲ ਰਾਹੀਂ ਆਪਣੇ ਭਰਾ ਨੂੰ ਮਿਲਣ ਦੀ ਬੇਨਤੀ ਕੀਤੀ ਸੀ, ਜਿਸ ਤੋਂ ਬਾਅਦ ਦੋਵਾਂ ਪਰਿਵਾਰਾਂ ਨੇ ਸੰਪਰਕ ਕਰਕੇ ਮੁਲਾਕਾਤ ਕੀਤੀ। ਚੀਲਾ ਨੇ ਸਦੀਕ ਨੂੰ ਦੱਸਿਆ ਕਿ ਉਨ੍ਹਾਂ ਦੀ ਮਾਂ ਹੁਣ ਇਸ ਦੁਨੀਆ ਵਿੱਚ ਨਹੀਂ ਹੈ ਅਤੇ ਚੀਲਾ ਨੇ ਅਜੇ ਤੱਕ ਵਿਆਹ ਨਹੀਂ ਕੀਤਾ ਹੈ।

'ਲਾਂਘਾ ਖੋਲ੍ਹਣ ਲਈ ਸਰਕਾਰਾਂ ਦਾ ਕੀਤਾ ਧੰਨਵਾਦ'

ਮੀਡੀਆ ਰਿਪੋਰਟਾਂ ਮੁਤਾਬਿਕ ਇਨ੍ਹਾਂ ਦੋਵਾਂ ਭਰਾਵਾਂ ਨੇ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਅਤੇ ਵੀਜ਼ਾ-ਮੁਕਤ ਯਾਤਰਾ ਦੀ ਸਹੂਲਤ ਦੇਣ ਲਈ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਦਾ ਕਹਿਣਾ ਕਿ ਸਰਕਾਰਾਂ ਦੇ ਇਸ ਉਪਰਾਲੇ ਕਾਰਨ ਹੀ ਦੋਵੇਂ ਭਰਾ 74 ਸਾਲ ਬਾਅਦ ਮਿਲ ਸਕੇ ਹਨ।

ਇਹ ਵੀ ਪੜ੍ਹੋ : Lohri 2022 : ਜਾਣੋ ਕਿਉਂ ਮਨਾਇਆ ਜਾਂਦਾ ਹੈ ਲੋਹੜੀ ਦਾ ਤਿਉਹਾਰ ਅਤੇ ਅੱਗ ਵਿੱਚ ਕਿਉਂ ਪਾਉਂਦੇ ਨੇ ਮੂੰਗਫਲੀ ਅਤੇ ਤਿਲ

Last Updated :Jan 13, 2022, 11:33 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.