ਕਾਬੁਲ ਏਅਰਸਟ੍ਰਾਈਕ ਬਾਰੇ ਪੈਂਟਾਗਨ ਨੇ ਖੋਲ੍ਹਿਆ ਰਾਜ

author img

By

Published : Sep 18, 2021, 12:16 PM IST

ਕਾਬੁਲ ਏਅਰਸਟ੍ਰਾਈਕ

ਅਫਗਾਨਿਸਤਾਨ (Afghanistan) ਵਿਚ ਪਿਛਲੇ ਮਹੀਨੇ ਕੀਤੇ ਗਏ ਡਰੋਨ ਹਮਲਿਆਂ (Airstrike) ਦਾ ਬਚਾਅ ਕਰ ਚੁਕਾ ਪੈਂਟਾਗਨ ਹੁਣ ਆਪਣੇ ਬਿਆਨ ਤੋਂ ਪਲਟ ਗਿਆ ਹੈ। ਉਸ ਨੇ ਕਿਹਾ ਕਿ ਅੰਦਰੂਨੀ ਜਾਂਚ ਤੋਂ ਖੁਲਾਸਾ ਹੋਇਆ ਹੈ ਕਿ ਇਸ ਹਮਲੇ ਵਿਚ ਸਿਰਫ 10 ਆਮ ਨਾਗਰਿਕ ਹੀ ਮਾਰੇ ਗਏ ਨਾ ਕਿ ਇਸਲਾਮਿਕ ਸਟੇਟ ਦੇ ਵੱਖਵਾਦੀ, ਜਿਵੇਂ ਪਹਿਲਾਂ ਵਿਸ਼ਵਾਸ ਕੀਤਾ ਗਿਆ ਸੀ।

ਵਾਸ਼ਿੰਗਟਨ: ਅਫਗਾਨਿਸਤਾਨ (Afghanistan) ਵਿਚ ਜਦੋਂ ਤੋਂ ਤਾਲਿਬਾਨ (Taliban) ਵਲੋਂ ਕੰਟਰੋਲ ਲਿਆ ਗਿਆ ਹੈ ਉਦੋਂ ਤੋਂ ਉਥੇ ਆਮ ਲੋਕਾਂ ਦੀ ਜ਼ਿੰਦੰਗੀ ਕਾਫੀ ਪ੍ਰਭਾਵਿਤ ਹੋਈ ਹੈ। ਇਸ ਦੌਰਾਨ ਉਥੇ ਮੌਜੂਦ ਅਮਰੀਕੀ ਫੌਜ ਵਲੋਂ ਵੀ ਵਾਪਸੀ ਕਰ ਲਈ ਗਈ। ਇਸ ਦੌਰਾਨ ਅਮਰੀਕੀ ਫੌਜ (US Military) ਵਲੋਂ ਉਥੇ ਕੀਤੇ ਗਏ ਏਅਰਸਟ੍ਰਾਈਕ 'ਤੇ ਸੱਚ ਸਾਹਮਣੇ ਆਇਆ ਹੈ।

ਆਪਣੇ ਬਿਆਨ ਤੋਂ ਪਲਟਿਆ ਪੈਂਟਾਗਨ

ਅਫਗਾਨਿਸਤਾਨ ਵਿਚ ਪਿਛਲੇ ਮਹੀਨੇ ਕੀਤੇ ਗਏ ਡਰੋਨ ਹਮਲਿਆਂ ਦਾ ਬਚਾਅ ਕਰ ਚੁਕਾ ਪੈਂਟਾਗਨ (Pentagon) ਹੁਣ ਆਪਣੇ ਬਿਆਨ ਤੋਂ ਪਲਟ ਗਿਆ ਹੈ। ਉਸ ਨੇ ਕਿਹਾ ਕਿ ਅੰਦਰੂਨੀ ਜਾਂਚ ਤੋਂ ਖੁਲਾਸਾ ਹੋਇਆ ਹੈ ਕਿ ਇਸ ਹਮਲੇ ਵਿਚ ਸਿਰਫ 10 ਆਮ ਨਾਗਰਿਕ ਹੀ ਮਾਰੇ ਗਏ ਨਾ ਕਿ ਇਸਲਾਮਿਕ ਸਟੇਟ ਦੇ ਵੱਖਵਾਦੀ, ਜਿਵੇਂ ਪਹਿਲਾਂ ਵਿਸ਼ਵਾਸ ਕੀਤਾ ਗਿਆ ਸੀ। ਦੱਸ ਦਈਏ ਕਿ ਮਾਰੇ ਗਏ 10 ਲੋਕਾਂ ਵਿਚ 7 ਬੱਚੇ ਵੀ ਸ਼ਾਮਲ ਸਨ।

ਅਮਰੀਕੀ ਫੌਜ ਵਲੋਂ ਬਣਾਇਆ ਗਿਆ ਸੀ ਆਈ.ਐੱਸ.ਆਈ.ਐੱਸ. ਦੇ ਟਿਕਾਣਿਆਂ ਨੂੰ ਨਿਸ਼ਾਨਾ

ਅਫਗਾਨਿਸਤਾਨ 'ਤੇ ਤਾਲਿਬਾਨ ਦਾ ਰਾਜ ਹੋਣ ਤੋਂ ਬਾਅਦ ਕਾਬੁਲ ਏਅਰਪੋਰਟ ਦੇ ਬਾਹਰ ਹੋਏ ਬੰਬ ਧਮਾਕੇ ਵਿਚ 13 ਅਮਰੀਕੀ ਫੌਜੀਆਂ ਸਣੇ 200 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ। ਇਸ ਦੇ ਜਵਾਬ ਵਿਚ ਅਮਰੀਕਾ ਨੇ ਹਮਲੇ ਦੀ ਜ਼ਿੰਮੇਵਾਰੀ ਲੈਣ ਵਾਲੀ ਆਈ.ਐੱਸ.ਆਈ.ਐੱਸ. ਦੇ ਕਥਿਤ ਟਿਕਾਣਿਆਂ 'ਤੇ ਡਰੋਨ ਹਮਲਾ ਕੀਤਾ ਸੀ। ਉਸ ਨੇ ਦਾਅਵਾ ਕੀਤਾ ਸੀ ਕਿ ਕਾਬੁਲ ਹਮਲੇ ਦਾ ਮਾਸਟਰ ਮਾਈਂਡ ਇਸ ਹਮਲੇ ਵਿਚ ਮਾਰਿਆ ਗਿਆ ਹੈ। ਹਾਲਾਂਕਿ ਅਮਰੀਕਾ ਦੇ ਇਸ ਦਾਅਵੇ 'ਤੇ ਉਦੋਂ ਵੀ ਸਵਾਲ ਉਠੇ ਅਤੇ ਹੁਣ ਅਮਰੀਕਾ ਦੇ ਇਸ ਬਿਆਨ ਨੇ ਸਾਬਿਤ ਕਰ ਦਿੱਤਾ ਹੈ ਕਿ ਉਸ ਹਮਲੇ ਵਿਚ ਨਿਰਦੋਸ਼ ਲੋਕ ਹੀ ਮਾਰੇ ਗਏ ਸਨ।

ਦੱਸ ਦਈਏ ਕਿ 29 ਅਗਸਤ ਦੇ ਇਸ ਹਮਲੇ ਵਿਚ ਬੱਚਿਆਂ ਸਮੇਤ ਕਈ ਆਮ ਨਾਗਰਿਕ ਮਾਰੇ ਗਏ ਸਨ। ਪਰ ਉਸ ਤੋਂ ਬਾਅਦ ਵੀ ਚਾਰ ਦਿਨ ਬਾਅਦ ਪੈਂਟਾਗਨ (ਅਮਰੀਕੀ ਰੱਖਿਆ ਵਿਭਾਗ ਦਾ ਦਫਤਰ) ਅਧਿਕਾਰੀਆਂ ਨੇ ਕਿਹਾ ਸੀ ਕਿ ਇਹ ਬਿਲਕੁਲ ਸਟੀਕ ਹਮਲਾ ਸੀ।

ਮੀਡੀਆ ਨੇ ਬਾਅਦ ਵਿਚ ਇਸ ਘਟਨਾ 'ਤੇ ਜਾਰੀ ਅਮਰੀਕੀ ਬਿਆਨਾਂ 'ਤੇ ਸ਼ੱਕ ਪ੍ਰਗਟ ਕਰਨਾ ਸ਼ੁਰੂ ਕਰ ਦਿੱਤਾ ਅਤੇ ਖਬਰ ਦਿੱਤੀ ਕਿ ਜਿਸ ਵਾਹਨ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਉਸ ਦਾ ਚਾਲਕ ਕਿਸੇ ਅਮਰੀਕੀ ਮਨੁੱਖੀ ਸੰਗਠਨ ਦਾ ਮੁਲਾਜ਼ਮ ਸੀ। ਖਬਰ ਵਿਚ ਇਹ ਵੀ ਦੱਸਿਆ ਗਿਆ ਕਿ ਇਸ ਵਾਹਨ ਵਿਚ ਧਮਾਕਾਖੇਜ਼ ਹੋਣ ਦੇ ਪੈਂਟਾਗਨ ਦੇ ਦਾਅਵੇ ਦੇ ਪੱਖ ਵਿਚ ਕੋਈ ਸਬੂਤ ਨਹੀਂ ਹੈ।

ਇਹ ਵੀ ਪੜ੍ਹੋ-ਅਫਗਾਨਿਸਤਾਨ ਨਾਲ ਫਿਲਹਾਲ ਆਈ.ਐਮ.ਐੱਫ. ਨਹੀਂ ਰੱਖੇਗਾ ਸਬੰਧ

ETV Bharat Logo

Copyright © 2024 Ushodaya Enterprises Pvt. Ltd., All Rights Reserved.