IIFA Awards 2023: ਅਬੂ ਧਾਬੀ 'ਚ ਬੀ-ਟਾਊਨ ਦੇ ਸਿਤਾਰਿਆਂ ਦੀ ਮਹਿਫ਼ਲ, ਵੱਖਰੇ ਸਵੈਗ 'ਚ ਨਜ਼ਰ ਆਏ ਸਲਮਾਨ ਸਮੇਤ ਇਹ ਸਿਤਾਰੇ
Updated: May 26, 2023, 3:52 PM |
Published: May 26, 2023, 3:52 PM
Published: May 26, 2023, 3:52 PM

ਇੰਟਰਨੈਸ਼ਨਲ ਇੰਡੀਅਨ ਫਿਲਮ ਅਕੈਡਮੀ (ਆਈਫਾ) ਅਵਾਰਡਸ ਸ਼ੁੱਕਰਵਾਰ (26 ਮਈ) ਅਤੇ ਸ਼ਨੀਵਾਰ (27 ਮਈ) ਨੂੰ ਅਬੂ ਧਾਬੀ ਦੇ ਯਾਸ ਆਈਲੈਂਡ ਵਿਖੇ ਆਯੋਜਿਤ ਹੋਣ ਜਾ ਰਹੇ ਹਨ। ਇਸ ਐਵਾਰਡ ਫੰਕਸ਼ਨ ਲਈ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ, ਅਭਿਸ਼ੇਕ ਬੱਚਨ, ਵਿੱਕੀ ਕੌਸ਼ਲ, ਨੋਰਾ ਫਤੇਹੀ, ਫਰਾਹ ਖਾਨ, ਰਕੁਲ ਪ੍ਰੀਤ ਸਿੰਘ ਸਮੇਤ ਕਈ ਮਸ਼ਹੂਰ ਹਸਤੀਆਂ ਅਬੂ ਧਾਬੀ ਪਹੁੰਚੀਆਂ ਹਨ। ਆਈਫਾ ਰੌਕਸ ਈਵੈਂਟ ਦੀ ਮੇਜ਼ਬਾਨੀ ਫਰਾਹ ਖਾਨ ਅਤੇ ਰਾਜਕੁਮਾਰ ਰਾਓ ਕਰਨਗੇ, ਜਦੋਂ ਕਿ ਮੁੱਖ ਪੁਰਸਕਾਰ ਅਭਿਸ਼ੇਕ ਬੱਚਨ ਅਤੇ ਵਿੱਕੀ ਕੌਸ਼ਲ ਹੋਸਟ ਕਰਨਗੇ। ਦੂਜੇ ਪਾਸੇ ਬਾਲੀਵੁੱਡ ਦੇ 'ਭਾਈਜਾਨ' ਸਲਮਾਨ ਖਾਨ ਐਵਾਰਡ ਨਾਈਟ 'ਚ ਆਪਣੀ ਦਮਦਾਰ ਪਰਫਾਰਮੈਂਸ ਦੇਣਗੇ। ਦੂਜੇ ਪਾਸੇ ਬਾਦਸ਼ਾਹ ਸੁਨਿਧੀ ਚੌਹਾਨ ਅਤੇ ਸੁਖਬੀਰ ਸਿੰਘ ਵਰਗੇ ਨਾਮਵਰ ਗਾਇਕ ਆਪਣੀ ਸੁਰੀਲੀ ਗਾਇਕੀ ਨਾਲ ਦਰਸ਼ਕਾਂ ਦਾ ਮਨ ਮੋਹ ਲੈਣਗੇ।

1/ 11
ਬੀਤੇ ਵੀਰਵਾਰ 'ਕਿਸੀ ਕਾ ਭਾਈ ਕਿਸੀ ਕੀ ਜਾਨ' ਸਟਾਰ ਸਲਮਾਨ ਖਾਨ ਅਤੇ ਅਭਿਸ਼ੇਕ ਬੱਚਨ, ਵਿੱਕੀ ਕੌਸ਼ਲ, ਨੋਰਾ ਫਤੇਹੀ, ਫਰਾਹ ਖਾਨ, ਰਕੁਲ ਪ੍ਰੀਤ ਸਿੰਘ, ਰਾਜਕੁਮਾਰ ਰਾਓ ਪ੍ਰੈੱਸ ਕਾਨਫਰੰਸ 'ਚ ਨਜ਼ਰ ਆਏ। ਫਰਾਹ ਖਾਨ ਅਤੇ ਰਾਜਕੁਮਾਰ ਰਾਓ ਜਿੱਥੇ ਮੀਡੀਆ ਦੇ ਸਾਹਮਣੇ ਮਸਤੀ ਕਰਦੇ ਨਜ਼ਰ ਆਏ, ਉੱਥੇ ਹੀ ਮਰੂਨ ਸ਼ਰਟ 'ਚ ਪਹੁੰਚੇ 'ਭਾਈਜਾਨ' ਸਲਮਾਨ ਖਾਨ ਪੂਰੇ ਸਵੈਗ 'ਚ ਨਜ਼ਰ ਆਏ। ਇਸ ਦੌਰਾਨ ਰਕੁਲ ਪ੍ਰੀਤ, ਰਾਜਕੁਮਾਰ ਰਾਓ, ਫਰਾਹ ਖਾਨ, ਅਭਿਸ਼ੇਕ ਬੱਚਨ ਸਮੇਤ ਕਈ ਸੈਲੇਬਸ ਪਾਪਰਾਜ਼ੀ ਲਈ ਪੋਜ਼ ਦਿੰਦੇ ਨਜ਼ਰ ਆਏ। ਇਸ ਦੇ ਨਾਲ ਹੀ ਵਰੁਣ ਧਵਨ ਵੀ ਆਈਫਾ ਨਾਲ ਪੋਜ਼ ਦਿੰਦੇ ਨਜ਼ਰ ਆਏ। ਤਾਂ ਆਓ ਇੱਕ ਨਜ਼ਰ ਮਾਰੀਏ ਆਈਫਾ ਐਵਾਰਡਸ ਲਈ ਅਬੂ ਧਾਬੀ ਪਹੁੰਚੇ ਬੀ-ਟਾਊਨ ਸੈਲੇਬਸ ਦੀਆਂ ਤਸਵੀਰਾਂ...।

Loading...