'ਕਲੀ ਜੋਟਾ' ਦੇ ਰਿਲੀਜ਼ ਤੋਂ ਪਹਿਲਾਂ ਹੀ ਨੀਰੂ-ਸਰਤਾਜ ਅਤੇ ਵਾਮਿਕਾ ਨੂੰ ਮਿਲਿਆ ਪਿਆਰ, ਤਸਵੀਰਾਂ
Published on: Jan 25, 2023, 4:17 PM IST |
Updated on: Jan 25, 2023, 4:17 PM IST
Updated on: Jan 25, 2023, 4:17 PM IST

ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਫਿਲਮ 'ਕਲੀ ਜੋਟਾ' 'ਚ ਇੱਕਠੇ ਨਜ਼ਰ ਆਉਣ ਵਾਲੇ ਹਨ। ਇਸ ਤੋਂ ਪਹਿਲਾਂ ਇਹ ਜੋੜੀ ਆਪਣਾ ਗਲੈਮਰਸ ਅੰਦਾਜ਼ ਦਿਖਾ ਰਹੀ ਹੈ, ਜੀ ਹਾਂ...ਸਦਾ ਬਹਾਰ ਗਾਇਕ ਸਤਿੰਦਰ ਸਰਤਾਜ ਅਤੇ ਦਿੱਗਜ ਅਦਾਕਾਰਾ ਨੀਰੂ ਬਾਜਵਾ ਇੰਨੀ ਦਿਨੀਂ ਫਿਲਮ 'ਕਲੀ ਜੋਟਾ' ਦੇ ਪ੍ਰਮੋਸ਼ਨ ਵਿੱਚ ਰੁੱਝੇ ਹੋਏ ਹਨ, ਤੁਹਾਨੂੰ ਦੱਸ ਦਈਏ ਫਿਲਮ ਦੇ ਹੁਣ ਤੱਕ ਤਿੰਨ ਗੀਤ 'ਨਿਹਾਰ ਲੈਣਦੇ', 'ਰੁਤਬਾ' ਅਤੇ 'ਨਾਚ' ਰਿਲੀਜ਼ ਹੋ ਗਏ ਹਨ, ਇਸ ਦੇ ਨਾਲ ਹੀ ਫਿਲਮ ਦਾ ਜ਼ਬਰਦਸਤ ਟ੍ਰੇਲਰ ਵੀ ਰਿਲੀਜ਼ ਹੋ ਗਿਆ ਹੈ। ਹੁਣ ਫਿਲਮ ਦੇ ਰਿਲੀਜ਼ ਦੇ ਕੁੱਝ ਕੁ ਦਿਨ ਬਾਕੀ ਹਨ, ਇਸ ਲਈ ਫਿਲਮ ਦੇ ਅਦਾਕਾਰ ਫਿਲਮ ਦੇ ਪ੍ਰਮੋਸ਼ਨ ਵਿੱਚ ਰੁੱਝੇ ਹੋਏ ਹਨ, ਇਸ ਤੋਂ ਪਹਿਲਾਂ ਕਾਸਟ ਨੇ ਕਪਿਲ ਸ਼ਰਮਾ ਸ਼ੋਅ ਵਿੱਚ ਸ਼ਿਰਕਤ ਕੀਤੀ ਸੀ, ਜਿਥੇ ਨੀਰੂ ਬਾਜਵਾ ਅਤੇ ਸਰਤਾਜ ਨੇ ਪ੍ਰਸ਼ੰਸਕਾਂ ਸਾਹਮਣੇ ਦਿਲ ਦੀਆਂ ਗੱਲਾਂ ਰੱਖੀਆਂ ਸਨ। ਹੇਠਾਂ ਦਿੱਤੀਆਂ ਤਸਵੀਰਾਂ ਵਿੱਚ ਨੀਰੂ ਬਾਜਵਾ, ਸਤਿੰਦਰ ਸਰਤਾਜ ਦੇ ਨਾਲ ਪਾਲੀਵੁੱਡ ਦੀ ਹੌਟ ਅਦਾਕਾਰਾ ਵਾਮਿਕਾ ਗੱਬੀ ਵੀ ਨਜ਼ਰ ਆਈ। ਇਹ ਫਿਲਮ 3 ਫਰਵਰੀ ਨੂੰ ਰਿਲੀਜ਼ ਹੋਣ ਵਾਲੀ ਹੈ। ਰਿਲੀਜ਼ ਤੋਂ ਪਹਿਲਾਂ ਦੇਖੋ ਸਿਤਾਰਿਆਂ ਦਾ ਗਲੈਮਰਸ ਰੂਪ...।
1/ 9
Kali Jotta lead actor

Loading...