ਕਿਸੇ ਦੇ ਵੀ ਮੂਡ ਨੂੰ ਤਰੋ-ਤਾਜ਼ਾ ਕਰਨ ਦੇਣਗੀਆਂ ਸਿੰਮੀ ਚਾਹਲ ਦੀਆਂ ਇਹ ਤਸਵੀਰਾਂ, ਕਰੋ ਫਿਰ ਕਲਿੱਕ
Updated: Jan 23, 2023, 3:56 PM |
Published: Jan 23, 2023, 3:56 PM
Published: Jan 23, 2023, 3:56 PM

'ਰੱਬ ਦਾ ਰੇਡੀਓ', 'ਗੋਲਕ ਬੁਗਨੀ ਬੈਂਕ ਤੇ ਬਟੂਆ','ਦਾਣਾ ਪਾਣੀ', 'ਭੱਜੋ ਵੇ ਵੀਰੋ', 'ਰੱਬ ਦਾ ਰੇਡੀਓ-2', 'ਮੰਜੇ ਬਿਸਤਰੇ-2' ਆਦਿ ਸੁਪਰਹਿੱਟ ਫਿਲਮਾਂ ਵਿੱਚ ਆਪਣੀ ਅਦਾਕਾਰੀ ਲਈ ਜਾਣੀ ਜਾਂਦੀ ਅਦਾਕਾਰਾ ਸਿੰਮੀ ਚਾਹਲ ਇੰਨੀ ਦਿਨੀਂ ਕਈ ਫਿਲਮਾਂ ਨੂੰ ਲੈ ਕੇ ਚਰਚਾ ਵਿੱਚ ਹੈ। ਅਦਾਕਾਰਾ ਆਏ ਦਿਨ ਆਪਣੀਆਂ ਇਸ ਸਾਲ ਰਿਲੀਜ਼ ਹੋਣ ਵਾਲੀਆਂ ਫਿਲਮਾਂ ਦੀ ਜਾਣਕਾਰੀ ਦਿੰਦੀ ਰਹਿੰਦੀ ਹੈ, ਇਸੇ ਤਰ੍ਹਾਂ ਹੀ ਅੱਜ ਕੱਲ਼ ਸਿੰਮੀ ਚਾਹਲ ਫਿਲਮ 'ਮਸਤਾਨੇ' ਅਤੇ 'ਰੱਬ ਦਾ ਰੇਡੀਓ 3' ਦੀ ਸ਼ੂਟਿੰਗ ਵਿੱਚ ਰੁੱਝੀ ਹੋਈ ਹੈ। ਇਸ ਤੋਂ ਇਲਾਵਾ ਅਦਾਕਾਰਾ ਆਪਣੀਆਂ ਤਸਵੀਰਾਂ ਸਾਂਝੀਆਂ ਕਰਕੇ ਵੀ ਸੁਰਖ਼ੀਆਂ ਵਿੱਚ ਬਣੀ ਰਹਿੰਦੀ ਹੈ, ਜੇਕਰ ਤੁਸੀਂ ਅਦਾਕਾਰਾ ਦੇ ਸ਼ੋਸਲ ਮੀਡੀਆ ਦੇ ਅਕਾਊਂਟ ਉਤੇ ਜਾਵੋਗੇ ਤਾਂ ਤੁਹਾਨੂੰ ਅਦਾਕਾਰਾ ਦਾ ਅਕਾਊਂਟ ਵੱਖਰੇ ਵੱਖਰੇ ਮੂੰਹਾਂ ਦੇ ਪੋਜਾਂ ਵਿੱਚ ਤਸਵੀਰਾਂ ਨਾਲ ਭਰਿਆ ਦਿਖੇਗਾ। ਕਿਤੇ ਜੀਭ ਅਤੇ ਨੱਕ ਨੂੰ ਟੇਢਾ ਕਰਕੇ ਅਦਾਕਾਰਾ ਪੋਜ਼ ਦਿੰਦੀ ਨਜ਼ਰ ਆ ਰਹੀ ਹੈ, ਇਸ ਤਰ੍ਹਾਂ ਦੇ ਮੂੰਹ ਦੇ ਪੋਜ਼ ਦੇਖ ਕੇ ਹਰ ਕਿਸੇ ਦਾ ਖਰਾਬ ਮੂਡ ਠੀਕ ਹੋ ਜਾਂਦਾ ਹੈ, ਆਓ ਪਾਲੀਵੁੱਡ ਦੀ ਇਸ ਖੂਬਸੂਰਤ ਅਦਾਕਾਰਾ ਦੀਆਂ ਇਸ ਤਰ੍ਹਾਂ ਦੀਆਂ ਖੂਬਸੂਰਤ ਤਸਵੀਰਾਂ ਦੇਖੀਏ...।

1/ 17
Simi Chahal pics

Loading...