Zwigato Trailer OUT: ਕਪਿਲ ਸ਼ਰਮਾ ਦੀ ਫਿਲਮ 'Zwigato' ਦਾ ਟ੍ਰੇਲਰ ਰਿਲੀਜ਼, ਕਾਮੇਡੀਅਨ ਨੇ ਜਿੱਤਿਆ ਦਿਲ

author img

By

Published : Sep 19, 2022, 3:34 PM IST

Zwigato Trailer

ਕਪਿਲ ਸ਼ਰਮਾ ਦੀ ਨਵੀਂ ਫਿਲਮ 'ਜਵਿਗਾਟੋ' ਦਾ ਟ੍ਰੇਲਰ(Zwigato Trailer OUT) ਸੋਮਵਾਰ (19 ਸਤੰਬਰ) ਨੂੰ ਰਿਲੀਜ਼ ਹੋ ਗਿਆ ਹੈ। ਫਿਲਮ 'ਚ ਕਪਿਲ ਸ਼ਰਮਾ ਫੂਡ ਡਿਲੀਵਰੀ ਬੁਆਏ ਦੀ ਭੂਮਿਕਾ ਨਿਭਾਅ ਰਹੇ ਹਨ।

ਹੈਦਰਾਬਾਦ: ਕਾਮੇਡੀ ਸਟਾਰ ਕਪਿਲ ਸ਼ਰਮਾ ਦੀ ਨਵੀਂ ਫਿਲਮ 'ਜਵਿਗਾਟੋ' ਦਾ ਟ੍ਰੇਲਰ(Zwigato Trailer OUT) ਸੋਮਵਾਰ (19 ਸਤੰਬਰ) ਨੂੰ ਰਿਲੀਜ਼ ਹੋ ਗਿਆ ਹੈ। ਹਾਲ ਹੀ ਵਿੱਚ ਇਸ ਫਿਲਮ ਦਾ ਵਰਲਡ ਪ੍ਰੀਮੀਅਰ ਹੋਇਆ। ਫਿਲਮ ਦਾ ਨਿਰਦੇਸ਼ਨ ਅਦਾਕਾਰ ਅਤੇ ਨਿਰਦੇਸ਼ਕ ਨੰਦਿਤਾ ਦਾਸ ਨੇ ਕੀਤਾ ਹੈ। ਇਸ ਫਿਲਮ 'ਚ ਕਪਿਲ ਸ਼ਰਮਾ ਫੂਡ ਡਿਲੀਵਰੀ ਬੁਆਏ ਦੀ ਭੂਮਿਕਾ ਨਿਭਾਅ ਰਹੇ ਹਨ।

ਕਪਿਲ ਦੀ ਐਕਟਿੰਗ: 1.40 ਮਿੰਟ ਦੇ ਟ੍ਰੇਲਰ ਵਿੱਚ ਕਪਿਲ ਸ਼ਰਮਾ ਨੇ ਆਪਣੀ ਅਦਾਕਾਰੀ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ। ਕਪਿਲ ਸ਼ਰਮਾ ਨੇ ਆਪਣਾ ਹਸਮੁੱਖ ਅੰਦਾਜ਼ ਬਦਲ ਕੇ ਆਪਣੀ ਅਦਾਕਾਰੀ ਦਾ ਸਬੂਤ ਦਿੱਤਾ ਹੈ। ਟ੍ਰੇਲਰ 'ਚ ਦੇਖਿਆ ਜਾ ਰਿਹਾ ਹੈ ਕਿ ਅਦਾਕਾਰਾ ਸ਼ਹਾਨਾ ਗੋਸਵਾਮੀ ਅਦਾਕਾਰ ਕਪਿਲ ਸ਼ਰਮਾ ਦੀ ਪਤਨੀ ਦੀ ਭੂਮਿਕਾ 'ਚ ਹੈ।




ਦੋਵੇਂ ਆਪਣੀਆਂ ਭੂਮਿਕਾਵਾਂ ਵਿੱਚ ਇੰਨੇ ਰੁੱਝੇ ਹੋਏ ਹਨ ਕਿ ਇਹ ਫਰਕ ਕਰਨਾ ਮੁਸ਼ਕਲ ਹੋ ਜਾਂਦਾ ਹੈ ਕਿ ਇਹ ਕਹਾਣੀ ਅਸਲ ਹੈ ਜਾਂ ਸਿਨੇਮੇਟਿਕ। ਇਹ ਫਿਲਮ ਅਦਾਕਾਰਾ ਨੰਦਿਤਾ ਦਾਸ ਨੇ ਬਣਾਈ ਹੈ। ਇਸ ਫ਼ਿਲਮ ਰਾਹੀਂ ਨੰਦਿਤਾ ਨੇ ਸਮਾਜ ਵਿੱਚ ਫੈਲੀ ਗਰੀਬੀ ਅਤੇ ਗ਼ਰੀਬ ਲੋਕਾਂ ਦੀਆਂ ਨਿੱਤ ਦਿਨ ਦੀਆਂ ਸਮੱਸਿਆਵਾਂ 'ਤੇ ਧਿਆਨ ਕੇਂਦਰਿਤ ਕੀਤਾ ਹੈ।



  • " class="align-text-top noRightClick twitterSection" data="">




'ਜਵਿਗਾਟੋ' ਦੀ ਕਹਾਣੀ:
ਦੱਸ ਦਈਏ ਕਿ ਕਪਿਲ ਦੀ ਫਿਲਮ 'ਜਵਿਗਾਟੋ' ਦੀ ਕਹਾਣੀ ਫੂਡ ਡਿਲੀਵਰੀ ਬੁਆਏ ਅਤੇ ਉਸ ਦੀ ਭਿਆਨਕ ਗਰੀਬੀ 'ਤੇ ਆਧਾਰਿਤ ਹੈ। ਯਕੀਨ ਕਰੋ ਟ੍ਰੇਲਰ 'ਚ ਡਿਲੀਵਰੀ ਬੁਆਏ ਦੀ ਇਹ ਹਾਲਤ ਦੇਖ ਕੇ ਤੁਹਾਡਾ ਗਲਾ ਰੁੱਕ ਜਾਵੇਗਾ। ਇਸ ਤੋਂ ਪਹਿਲਾਂ ਫਿਲਮ ਦੇ ਰਿਲੀਜ਼ ਹੋਏ ਟੀਜ਼ਰ 'ਚ ਕਪਿਲ ਕਾਫੀ ਹਲੀਮੀ ਨਾਲ ਐਕਟਿੰਗ ਕਰਦੇ ਨਜ਼ਰ ਆਏ ਸਨ। ਯਕੀਨ ਕਰਨਾ ਮੁਸ਼ਕਲ ਹੈ ਕਿ ਇਹ ਉਹੀ ਵਿਅਕਤੀ ਹੈ ਜਿਸ ਦੇ ਮਜ਼ਾਕ 'ਤੇ ਪੂਰੀ ਦੁਨੀਆ ਹੱਸਦੀ ਹੈ।



ਕਪਿਲ ਸ਼ਰਮਾ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਜਾਰੀ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਦੀ ਫਿਲਮ ਜਵਿਗਾਟੋ ਦਾ ਪ੍ਰੀਮੀਅਰ 47ਵੇਂ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਹੋਵੇਗਾ। ਹਾਲ ਹੀ 'ਚ ਇਸ ਦੇ ਪ੍ਰੀਮੀਅਰ ਤੋਂ ਬਾਅਦ ਕਪਿਲ ਸ਼ਰਮਾ ਨੇ ਫਿਲਮ ਦਾ ਟ੍ਰੇਲਰ ਰਿਲੀਜ਼ ਕੀਤਾ ਹੈ। ਫਿਲਮ ਦਾ ਪ੍ਰੀਮੀਅਰ ਸਮਕਾਲੀ ਵਿਸ਼ਵ ਸਿਨੇਮਾ ਵਿੱਚ ਹੋਇਆ।

ਇਹ ਵੀ ਪੜ੍ਹੋ:ਚੰਗੀਆਂ ਸਮੀਖਿਆਵਾਂ ਤੋਂ ਬਾਅਦ ਵੀ ਫਿਲਮ 'ਮੋਹ' ਦੀ ਕਲੈਕਸ਼ਨ ਤੋਂ ਨਾ ਖੁਸ਼ ਨੇ ਜਗਦੀਪ ਸਿੱਧੂ, ਕੀਤੀ ਪੋਸਟ ਸਾਂਝੀ

ETV Bharat Logo

Copyright © 2024 Ushodaya Enterprises Pvt. Ltd., All Rights Reserved.