Omjee Star Studios: ਲਓ ਜੀ...‘ਓਮਜੀ ਸਟਾਰ ਸਟੂਡੀਓਜ਼’ ਨੇ ਸ਼ੁਰੂ ਕੀਤੀ ਸਿਨੇਮਾ ਚੇਨ, ਜਗਰਾਓ ’ਚ ਸਥਾਪਿਤ ਕੀਤਾ ਪਹਿਲਾ ਸਿਨੇਮਾ
Published: Mar 16, 2023, 4:26 PM


Omjee Star Studios: ਲਓ ਜੀ...‘ਓਮਜੀ ਸਟਾਰ ਸਟੂਡੀਓਜ਼’ ਨੇ ਸ਼ੁਰੂ ਕੀਤੀ ਸਿਨੇਮਾ ਚੇਨ, ਜਗਰਾਓ ’ਚ ਸਥਾਪਿਤ ਕੀਤਾ ਪਹਿਲਾ ਸਿਨੇਮਾ
Published: Mar 16, 2023, 4:26 PM
ਪੰਜਾਬ ਦਾ ਸਫ਼ਲ ‘ਓਮਜੀ ਸਟਾਰ ਸਟੂਡੀਓਜ਼' ਹੁਣ ਸਿਨੇਮਾ ਚੇਨ ਸਥਾਪਿਤ ਕਰਨ ਜਾ ਰਿਹਾ ਹੈ, ਇਸ ਦਾ ਪਹਿਲਾ ਥੀਏਟਰ ਜਾਂ ਕਹਿ ਲੋ ਸਿਨੇਮਾਘਰ ਜਗਰਾਓ ਵਿੱਚ ਸਥਾਪਿਤ ਕਰ ਦਿੱਤਾ ਹੈ।
ਚੰਡੀਗੜ੍ਹ: ਨਾਰਥ ਇੰਡੀਆ ਦੇ ਸਭ ਤੋਂ ਮੋਹਰੀ ਫ਼ਿਲਮ ਡਿਸਟੀਬਿਊਸ਼ਨ ਗਰੁੱਪ ਵੱਲੋਂ ਆਪਣੀ ਪਹਿਚਾਣ ਸਥਾਪਿਤ ਕਰਨ ਵਿਚ ਸਫ਼ਲ ਰਿਹਾ ‘ਓਮਜੀ ਸਟਾਰ ਸਟੂਡੀਓਜ਼’, ਜਿਸ ਵੱਲੋਂ ਆਪਣੀ ਸਿਨੇਮਾ ਚੇਨ ਦੀ ਵੀ ਸ਼ੁਰੂਆਤ ਕਰ ਦਿੱਤੀ ਗਈ ਹੈ, ਜੋ ਲੁਧਿਆਣਾ ਦੇ ਜਗਰਾਓ ਤੋਂ ਸਥਾਪਿਤ ਕੀਤੇ ਆਪਣੇ ਪਹਿਲੇ ਰਸਮੀ ਸਿਨੇਮਾ ਉਦਮ ਨਾਲ ਆਪਣੇ ਅਗਲੇ ਪੜ੍ਹਾਅ ਵੱਲ ਵਧੇਗੀ।
ਪੰਜਾਬ ਦੇ ਜ਼ਿਲ੍ਹੇ ਜਲੰਧਰ ਨਾਲ ਸੰਬੰਧਤ ਸਿਨੇਮਾ ਸ਼ਖ਼ਸ਼ੀਅਤ ਮੁਨੀਸ਼ ਸਾਹਨੀ ਵੱਲੋਂ ਮੁੱਖ ਪ੍ਰਬੰਧਕ ਵਜੋਂ ਸੰਚਾਲਿਤ ਕੀਤੇ ਜਾ ਰਹੇ ਉਕਤ ਸਟੂਡਿਓਜ਼ ਵੱਲੋਂ ਹੁਣ ਤੱਕ ਬੇਸ਼ੁਮਾਰ ਪੰਜਾਬੀ ਫ਼ਿਲਮਾਂ ਦੀ ਰਿਲੀਜਿੰਗ ਕੀਤੀ ਜਾ ਚੁੱਕੀ ਹੈ। ਦੇਸ਼ ਵਿਦੇਸ਼ ਵਿਚ ਸਫ਼ਲਤਾਪੂਰਵਕ ਜਾਰੀ ਕੀਤੀਆਂ ਗਈਆਂ, ਇੰਨ੍ਹਾਂ ਫ਼ਿਲਮਾਂ ਵਿਚ 'ਲਾਵਾਂ ਫ਼ੇਰੇ', 'ਦਾਣਾ ਪਾਣੀ', 'ਸੱਜਣ ਸਿੰਘ ਰੰਗਰੂਟ', 'ਲੌਂਗ ਲਾਚੀ', 'ਗੋਲਕ ਬੁਗਨੀ ਬੈਂਕ ਤੇ ਬਟੂਆ', 'ਹਰਜੀਤਾ', 'ਕੰਡੇ', 'ਸਿੰਘਮ', 'ਵਧਾਈਆਂ ਜੀ ਵਧਾਈਆਂ', 'ਰਾਂਝਾ ਰਫ਼ਿਊਜ਼ੀ', 'ਆਟੇ ਦੀ ਚਿੜ੍ਹੀ', 'ਨਨਕਾਣਾ', 'ਮਿਸਟਰ ਐਂਡ ਮਿਸਿਜ਼ 420 ਰਿਟਰਨ', 'ਕੁੜਮਾਈਆਂ', 'ਅਸ਼ਕੇ', 'ਮਰ ਗਏ ਓ ਲੋਕੋ', 'ਡਾਕੂਆ ਦਾ ਮੁੰਡਾ', 'ਟੈਲੀਵਿਜ਼ਨ', 'ਵੱਡਾ ਕਲਾਕਾਰ', 'ਕਾਲਾ ਸ਼ਾਹ ਕਾਲਾ', 'ਓ ਅ ੲ', 'ਮੁੰਡਾ ਫ਼ਰੀਦਕੋਟੀਆ', 'ਅਫ਼ਸਰ', 'ਹਾਈ ਐਂਡ ਯਾਰੀਆਂ', 'ਬੈਂਡ ਵਾਜੇ', 'ਭੱਜੋਂ ਵੀਰੇ ਵੇ', 'ਦਿਲ ਦੀਆਂ ਗੱਲਾਂ', 'ਨੌਕਰ ਵਹੁਟੀ ਦਾ'।
ਇਸ ਤੋਂ ਇਲਾਵਾ 'ਮੈਰਿਜ਼ ਪੈਲੇਸ', 'ਮਿੰਦੋ ਤਹਿਸੀਲਦਾਰਨੀ', 'ਰੱਬ ਦਾ ਰੇਡਿਓ 2', 'ਮੁੰਡਾ ਹੀ ਚਾਹੀਦਾ', 'ਛੜਾ', 'ਪ੍ਰਹੁਣਿਆਂ ਨੂੰ ਦਫ਼ਾ ਕਰੋ', 'ਗੋਰਿਆ ਨੂੰ ਦਫ਼ਾ ਕਰੋ', 'ਜਿੰਦੇ ਮੇਰੀਏ', '15 ਲੱਖ ਕਦੋਂ ਆਊਗਾ', 'ਅਰਦਾਸ 2', 'ਜੱਦੀ ਸਰਦਾਰ', 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ', 'ਲਾਈਏ ਜੇ ਯਾਰੀਆਂ', 'ਸ਼ੂਟਰ', 'ਚੱਲ ਮੇਰਾ ਪੁੱਤ', 'ਚੱਲ ਮੇਰਾ ਪੁੱਤ 2', 'ਝੱਲੇ', 'ਗਿੰਦੜ੍ਹਸਿੰਘੀ', 'ਨਿੱਕਾ ਜ਼ੈਲਦਾਰ 3', 'ਮਾਂ', 'ਗੱਲਵਕੜ੍ਹੀ', 'ਵੈਲਕਮ ਭੂਆ ਜੀ', 'ਇਕ ਸੰਧੂ ਹੁੰਦਾ ਸੀ', 'ਜ਼ਖਮੀ', 'ਖ਼ਤਰੇ ਦਾ ਘੁੱਗੂ', 'ਕਿੱਟੀ ਪਾਰਟੀ', 'ਜਿੰਦੇ ਮੇਰੀਏ', 'ਕੁੜੀਆਂ ਜਵਾਨ ਬਾਪੂ ਪਰੇਸ਼ਾਨ', 'ਕੋਕਾ', 'ਗੋਲ ਗੱਪੇ', 'ਨਿਸ਼ਾਨਾ' ਆਦਿ ਸ਼ਾਮਿਲ ਰਹੀਆਂ ਹਨ।
ਉਕਤ ਫ਼ਿਲਮਜ਼ ਡਿਸਟੀਬਿਊਸ਼ਨ ਕਾਰਜਾਂ ਦੇ ਨਾਲ ਨਾਲ ਬਤੌਰ ਫ਼ਿਲਮ ਨਿਰਮਾਣਕਾਰ ਵਜੋਂ ਵੀ ‘ਓਮਜੀ ਸਟਾਰ ਸਟੂਡੀਓਜ਼' ਗਰੁੱਪ ਲਗਾਤਾਰ ਮਲਟੀਸਟਾਰਰ ਪੰਜਾਬੀ ਫ਼ਿਲਮਾਂ ਦਾ ਨਿਰਮਾਣ ਵਧ ਚੜ੍ਹ ਕੇ ਕਰ ਰਿਹਾ ਹੈ, ਜਿੰਨ੍ਹਾਂ ਦੀਆਂ ਹਾਲੀਆ ਨਿਰਮਿਤ ਫ਼ਿਲਮਾਂ ਵਿਚ ‘ਮੈਂ ਤੇ ਬਾਪੂ , 'ਰੱਬ ਦਾ ਰੇਡਿਓ 3', 'ਲਹਿੰਬਰਗਿੰਨੀ', 'ਮਸਤਾਨੇ', 'ਚੱਲ ਜਿੰਦੀਏ' ਆਦਿ ਪ੍ਰਮੁੱਖ ਹਨ ਅਤੇ ਆਉਣ ਵਾਲੇ ਦਿਨ੍ਹਾਂ ਵਿਚ ਵੀ ਇਸ ਫਿਲਮ ਕੰਪਨੀ ਦੀਆਂ ਕਈ ਫ਼ਿਲਮਾਂ ਤੇਜ਼ੀ ਨਾਲ ਨਿਰਮਾਣ ਅਧੀਨ ਪੜਾਅ ਵੱਲ ਵੱਧ ਰਹੀਆਂ ਹਨ।
ਫ਼ਿਲਮਜ਼ ਡਿਸਟੀਬਿਊਸ਼ਨ, ਫ਼ਿਲਮਜ਼ ਨਿਰਮਾਣ ਤੋਂ ਬਾਅਦ ਹੁਣ ‘ਓਮਜੀ ਸਟਾਰ ਸਟੂਡੀਓਜ਼' ਗਰੁੱਪ ਹੁਣ ਸਿਨੇਮਾ ਚੇਨ ਨੂੰ ਲੈ ਕੇ ਵੀ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਿਹਾ ਹੈ, ਜੋ ਜਗਰਾਓ ਤੋਂ ਬਾਅਦ ਪੰਜਾਬ ਵਿਚ ਸ਼ੁਰੂ ਕੀਤੇ ਜਾਣ ਵਾਲੇ ਹੋਰ ਸਿਨੇਮਿਆਂ ਦੀਆਂ ਤਿਆਰੀਆਂ ਨੂੰ ਤੇਜ਼ੀ ਨਾਲ ਸੰਪੂਰਨ ਕਰਨ ਵਿਚ ਜੁਟਿਆ ਨਜ਼ਰ ਆ ਰਿਹਾ ਹੈ।
ਇਹ ਵੀ ਪੜ੍ਹੋ:Aman Dhaliwal attacked Video: ਅਮਰੀਕਾ ਵਿਚ ਹੋਇਆ ਅਦਾਕਾਰ ਅਮਨ ਧਾਲੀਵਾਲ 'ਤੇ ਹਮਲਾ, ਵੀਡੀਓ ਵਾਇਰਲ
