ਪਹਿਲਗਾਮ 'ਚ ਇਮਰਾਨ ਹਾਸ਼ਮੀ 'ਤੇ ਪਥਰਾਅ

author img

By

Published : Sep 19, 2022, 10:21 PM IST

Updated : Sep 19, 2022, 10:38 PM IST

Emraan Hashmi

ਜੰਮੂ-ਕਸ਼ਮੀਰ 'ਚ ਆਪਣੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਖਤਮ ਕਰਨ ਤੋਂ ਬਾਅਦ ਅਭਿਨੇਤਾ ਇਮਰਾਨ ਹਾਸ਼ਮੀ 'ਤੇ ਪੱਥਰਬਾਜ਼ੀ ਕੀਤੀ ਗਈ। ਜਾਣਕਾਰੀ ਮੁਤਾਬਿਕ ਬਦਮਾਸ਼ਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।Stone pelting on Emraan Hashmi in Pahalgam.

ਸ਼੍ਰੀਨਗਰ: ਇਮਰਾਨ ਹਾਸ਼ਮੀ ਇਨ੍ਹੀਂ ਦਿਨੀਂ ਜੰਮੂ-ਕਸ਼ਮੀਰ 'ਚ ਮੌਜੂਦ ਹਨ, ਜਿੱਥੇ ਉਨ੍ਹਾਂ ਨੇ ਹਾਲ ਹੀ 'ਚ ਆਪਣੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਪੂਰੀ ਕੀਤੀ ਹੈ। ਇਸ ਦੌਰਾਨ ਤਾਜ਼ਾ ਰਿਪੋਰਟਾਂ ਮੁਤਾਬਿਕ ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ ਇਮਰਾਨ ਹਾਸ਼ਮੀ 'ਤੇ ਪਥਰਾਅ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਫਿਲਮ ਦੀ ਸ਼ੂਟਿੰਗ ਖਤਮ ਕਰਨ ਤੋਂ ਬਾਅਦ ਅਦਾਕਾਰ ਪਹਿਲਗਾਮ ਦੇ ਬਾਜ਼ਾਰ 'ਚ ਸੈਰ ਕਰਨ ਲਈ ਨਿਕਲੇ ਸਨ। ਇਸ ਦੌਰਾਨ ਕੁਝ ਅਣਪਛਾਤੇ ਲੋਕਾਂ ਨੇ ਉਸ 'ਤੇ ਜ਼ੋਰਦਾਰ ਪੱਥਰ ਸੁੱਟੇ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।Stone pelting on Emraan Hashmi in Pahalgam.

ਖਬਰਾਂ ਦੀ ਮੰਨੀਏ ਤਾਂ ਇਮਰਾਨ ਹਾਸ਼ਮੀ ਦੀ ਗਰਾਊਂਡ ਜ਼ੀਰੋ ਦੀ ਸ਼ੂਟਿੰਗ ਦੌਰਾਨ ਅਜਿਹੀ ਕੋਈ ਘਟਨਾ ਨਹੀਂ ਵਾਪਰੀ। ਪਰ ਜਿਵੇਂ ਹੀ ਸ਼ੂਟਿੰਗ ਖਤਮ ਹੋਈ, ਫਿਲਮ ਦੇ ਮੇਕਰਸ ਦੇ ਨਾਲ ਕਲਾਕਾਰ ਬਾਜ਼ਾਰ ਵਿੱਚ ਸੈਰ ਕਰਨ ਲਈ ਨਿਕਲ ਗਏ। ਉਦੋਂ ਉੱਥੇ ਮੌਜੂਦ ਕੁਝ ਅਣਪਛਾਤੇ ਲੋਕਾਂ ਨੇ ਅਚਾਨਕ ਉਸ 'ਤੇ ਪਥਰਾਅ ਸ਼ੁਰੂ ਕਰ ਦਿੱਤਾ। ਫਿਲਹਾਲ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਨਾਲ ਹੀ ਪਥਰਾਅ ਕਰਨ ਵਾਲੇ ਬਦਮਾਸ਼ਾਂ ਦੇ ਖਿਲਾਫ ਧਾਰਾ 147, 148, 370, 336, 323 ਦੇ ਤਹਿਤ FIR ਦਰਜ ਕੀਤੀ ਗਈ ਹੈ।

ਮੀਡੀਆ ਰਿਪੋਰਟਾਂ ਮੁਤਾਬਿਕ ਇਮਰਾਨ ਹਾਸ਼ਮੀ ਪਿਛਲ੍ਹੇ ਕੁਝ ਦਿਨ੍ਹਾਂ ਤੋਂ ਕਸ਼ਮੀਰ 'ਚ ਹਨ। ਜਿੱਥੇ ਉਹ ਆਪਣੀ ਨਵੀਂ ਫਿਲਮ 'ਗਰਾਊਂਡ ਜ਼ੀਰੋ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਫਿਲਮ ਦਾ ਨਿਰਦੇਸ਼ਨ ਤੇਜਸ ਦਿਓਸਕਰ ਕਰ ਰਹੇ ਹਨ। ਇਮਰਾਨ ਹਾਸ਼ਮੀ ਇਸ ਫਿਲਮ 'ਚ ਆਰਮੀ ਅਫਸਰ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਅਦਾਕਾਰ ਇਸ ਫਿਲਮ ਰਾਹੀਂ ਆਪਣੇ ਪ੍ਰਸ਼ੰਸਕਾਂ ਲਈ ਕੁਝ ਵੱਡੇ ਸਰਪ੍ਰਾਈਜ਼ ਲੈ ਕੇ ਆ ਰਹੇ ਹਨ।

ਇਸ ਦੇ ਨਾਲ ਹੀ ਪਿਛਲ੍ਹੇ ਦਿਨ੍ਹੀਂ ਫਿਲਮ 'ਚ ਇਮਰਾਨ ਦੇ ਨਾਲ ਮੁੱਖ ਭੂਮਿਕਾ ਨਿਭਾਉਣ ਵਾਲੀ ਅਦਾਕਾਰਾ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫੀ ਹਲਚਲ ਮਚੀ ਹੋਈ ਸੀ। ਜਿਸ ਤੋਂ ਬਾਅਦ ਖਬਰਾਂ ਆਈਆਂ ਸਨ ਕਿ ਇਮਰਾਨ ਹਾਸ਼ਮੀ ਦੇ ਆਰਮੀ ਡਰਾਮੇ ਵਿੱਚ ਸਈ ਤਾਮਹੰਕਰ ਦੀ ਐਂਟਰੀ ਹੋ ਗਈ ਹੈ। ਇਸ ਫਿਲਮ 'ਚ ਉਹ ਅਹਿਮ ਭੂਮਿਕਾ 'ਚ ਨਜ਼ਰ ਆਉਣ ਵਾਲੀ ਹੈ। ਇੰਨਾ ਹੀ ਨਹੀਂ, ਖਬਰਾਂ ਮੁਤਾਬਿਕ ਫਿਲਮ 'ਚ ਜ਼ੋਇਆ ਹੁਸੈਨ ਵੀ ਮੌਜੂਦ ਹੈ। ਤੁਹਾਨੂੰ ਦੱਸ ਦੇਈਏ ਕਿ ਫਿਲਮ 'ਚ ਸਈ ਅਤੇ ਇਮਰਾਨ ਦੀ ਜ਼ਬਰਦਸਤ ਕੈਮਿਸਟਰੀ ਦਰਸ਼ਕਾਂ ਦਾ ਕਾਫੀ ਮਨੋਰੰਜਨ ਕਰਨ ਵਾਲੀ ਹੈ।

ਇਹ ਵੀ ਪੜ੍ਹੋ: Zwigato Trailer OUT: ਕਪਿਲ ਸ਼ਰਮਾ ਦੀ ਫਿਲਮ 'Zwigato' ਦਾ ਟ੍ਰੇਲਰ ਰਿਲੀਜ਼, ਕਾਮੇਡੀਅਨ ਨੇ ਜਿੱਤਿਆ ਦਿਲ

Last Updated :Sep 19, 2022, 10:38 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.