Naina Song: ਸਿੱਧੂ ਕਿਰਮਚ ਦੀ ਆਵਾਜ਼ ਵਿੱਚ ਰਿਲੀਜ਼ ਹੋਇਆ ਗੀਤ 'ਨੈਣਾਂ', ਦਿਖਾਈ ਦਿੱਤੀਆਂ ਸੁੰਦਰ ਵਾਦੀਆਂ

Naina Song: ਸਿੱਧੂ ਕਿਰਮਚ ਦੀ ਆਵਾਜ਼ ਵਿੱਚ ਰਿਲੀਜ਼ ਹੋਇਆ ਗੀਤ 'ਨੈਣਾਂ', ਦਿਖਾਈ ਦਿੱਤੀਆਂ ਸੁੰਦਰ ਵਾਦੀਆਂ
ਹਾਲ ਹੀ ਵਿੱਚ ਹਰਿਆਣਵੀ ਗਾਇਕ ਸਿੱਧੂ ਕਿਰਮਚ ਦਾ ਗੀਤ 'ਨੈਣਾਂ' ਗੀਤ ਹੋਇਆ। ਗੀਤ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।
ਚੰਡੀਗੜ੍ਹ: ਹਰਿਆਣਵੀ ਗਾਇਕ ਸਿੱਧੂ ਕਿਰਮਚ ਹਾਲ ਹੀ ਵਿੱਚ ਗੀਤ ਨੈਣਾਂ ਰਿਲੀਜ਼ ਹੋਇਆ। ਗੀਤ ਨੂੰ ਲੋਕ ਕਾਫ਼ੀ ਪਸੰਦ ਕਰ ਰਹੇ ਹਨ, ਗੀਤ ਦੀ ਖਾਸੀਅਤ ਇਹ ਹੈ ਇਹ ਗੀਤ ਕਸ਼ਮੀਰ ਦੀਆਂ ਵਾਦੀਆਂ ਉਤੇ ਸ਼ੂਟ ਕੀਤਾ ਗਿਆ ਹੈ।
ਗੀਤ ਬਾਰੇ: ਨੈਣਾਂ ਵੀਡੀਓ ਟਰੈਕ ਭਾਰਤ ਦੇ ਸਭ ਤੋਂ ਖੂਬਸੂਰਤ ਸਥਾਨ ਕਸ਼ਮੀਰ ਘਾਟੀ ਵਿੱਚ ਸ਼ੂਟ ਕੀਤਾ ਗਿਆ ਹੈ, ਜਿਸਨੂੰ ਪ੍ਰਸਿੱਧ ਗਾਇਕ ਦੀਪ ਓਸ਼ਾਨ ਦੁਆਰਾ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਗਿਆ ਹੈ। ਸਿੱਧੂ ਕਿਰਮਚ ਦੁਆਰਾ ਇਸ ਗੀਤ ਨੂੰ ਗਾਇਆ ਗਿਆ ਹੈ ਅਤੇ ਰਾਜੇਸ਼ ਜਾਂਗੜਾ ਦੁਆਰਾ ਪ੍ਰੋਡਿਊਸ ਕੀਤਾ ਗਿਆ ਹੈ। ਗੀਤ ਕੱਲ੍ਹ ਯਾਨੀ ਕਿ 19 ਜਨਵਰੀ ਨੂੰ ਰਿਲੀਜ਼ ਕੀਤਾ ਗਿਆ ਸੀ। ਗੀਤ ਨੂੰ ਹੁਣ ਤੱਕ 270 ਹਜ਼ਾਰ ਲੋਕਾਂ ਦੁਆਰਾ ਦੇਖਿਆ ਜਾ ਚੁੱਕਾ ਹੈ। ਗੀਤ ਦੇ ਰਿਲੀਜ਼ ਸਮਾਰੋਹ ਵਿੱਚ ਸੁਖਵਿੰਦਰ ਸੋਹੀ, ਸਮਿਤਾ ਗੋਂਡਕਰ, ਅਨਿਰੁਧ ਮਨਹਾਸ ਹਾਜ਼ਰ ਸਨ।
ਗੀਤ ਦਾ ਵਿਸ਼ਾ: ਗੀਤ ਵਿੱਚ ਅਨਿਰੁਧ ਮਨਹਾਸ ਅਤੇ ਹਿੰਦੀ-ਮਰਾਠੀ ਫਿਲਮਾਂ ਵਿੱਚ ਆਪਣੇ ਕੰਮ ਲਈ ਜਾਣੀ ਜਾਂਦੀ ਖੂਬਸੂਰਤ ਅਦਾਕਾਰਾ ਸਮਿਤਾ ਗੋਂਡਕਰ ਦੀ ਖੂਬਸੂਰਤ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ, ਗੀਤ ਦੀ ਵੰਨਗੀ ਪਿਆਰ ਹੈ, ਗੀਤ ਦੋ ਪਿਆਰ ਕਰਨ ਵਾਲੇ ਮੁੰਡੇ-ਕੁੜੀ ਦੇ ਆਲੇ ਦੁਆਲੇ ਘੁੰਮਦੀ ਹੈ, ਗੀਤ ਦੇ ਖੂਬਸੂਰਤ ਸਥਾਨ ਸਭ ਦਾ ਦਿਲ ਜਿੱਤਣ ਵਿੱਚ ਸਫ਼ਲ ਰਹੇ ਹਨ। ਗੀਤ ਦਾ ਅੰਤ ਜੋੜੇ ਦੇ ਮਿਲਾਪ ਨਾਲ ਹੁੰਦਾ ਹੈ।
ਇਸ ਮੌਕੇ ਸਿੱਧੂ ਕਿਰਮਚ ਨੇ ਮੀਡੀਆ ਨਾਲ ਗੱਲ਼ਬਾਤ ਕਰਦੇ ਕਿਹਾ ਕਿ ਪੰਜਾਬੀ ਇੰਡਸਟਰੀ ਹੁਣ ਉਸ ਮੁਕਾਮ 'ਤੇ ਪਹੁੰਚ ਚੁੱਕੀ ਹੈ, ਜਿੱਥੋਂ ਇਸ ਨੂੰ ਹੋਰ ਅੱਗੇ ਵਧਣ ਦੀ ਲੋੜ ਹੈ। ਪੰਜਾਬੀ ਫਿਲਮ ਇੰਡਸਟਰੀ ਹੁਣ ਪੂਰੇ ਦੇਸ਼ 'ਤੇ ਰਾਜ ਕਰਨ ਲਈ ਤਿਆਰ ਹੈ। ਅਸੀਂ ਸਾਰੇ ਇਸ ਵਿਚਾਰ ਨਾਲ ਅੱਗੇ ਵਧ ਰਹੇ ਹਾਂ।
ਜ਼ਿਕਰਯੋਗ ਹੈ ਕਿ ਸਿੱਧੂ ਕਿਰਮਚ ਦੇ ਹੁਣ ਤੱਕ ਕਾਫ਼ੀ ਗੀਤ ਰਿਲੀਜ਼ ਹੋ ਚੁੱਕੇ ਹਨ, ਜਿਹਨਾਂ ਵਿੱਚ 'ਸੂਟ ਪਟਿਆਲਾ', 'ਤੇਰੇ ਬਿਨ੍ਹਾਂ', 'ਲਾਲ ਚੁੰਨੀ' ਆਦਿ।
ਇਹ ਵੀ ਪੜ੍ਹੋ:ਟੋਰਾਂਟੋ ਦੀਆਂ ਸੜਕਾਂ ਉਤੇ ਮਸਤੀ ਕਰਦੀ ਨਜ਼ਰ ਆਈ ਤਾਨੀਆ, ਦੇਖੋ ਵੀਡੀਓ
