Song Supne Sjaa Lye: 31 ਮਾਰਚ ਨੂੰ ਰਿਲੀਜ਼ ਹੋ ਜਾਵੇਗਾ ਰਾਜ ਕੌਰ ਦਾ ਗੀਤ 'ਸੁਪਨਾ ਸਜਾ ਲਏ'
Published: Mar 17, 2023, 3:42 PM


Song Supne Sjaa Lye: 31 ਮਾਰਚ ਨੂੰ ਰਿਲੀਜ਼ ਹੋ ਜਾਵੇਗਾ ਰਾਜ ਕੌਰ ਦਾ ਗੀਤ 'ਸੁਪਨਾ ਸਜਾ ਲਏ'
Published: Mar 17, 2023, 3:42 PM
Song Supne Sjaa Lye: ਪੰਜਾਬੀ ਸੰਗੀਤ ਜਗਤ ਦੇ ਝੋਲੀ ਕਈ ਸੁਪਰਹਿੱਟ ਪੰਜਾਬੀ ਗੀਤ ਪਾਉਣ ਵਾਲੀ ਪੰਜਾਬੀ ਗਾਇਕਾ ਰਾਜ ਕੌਰ ਜਲਦ ਹੀ ਨਵੇਂ ਗੀਤ ਨਾਲ ਪ੍ਰਸ਼ੰਸਕਾਂ ਦੇ ਸਨਮੁੱਖ ਹੋਵੇਗੀ।
ਚੰਡੀਗੜ੍ਹ: ਪੰਜਾਬੀ ਮੰਨੋਰੰਜਨ ਜਗਤ ਵਿਚ ਬਤੌਰ ਅਦਾਕਾਰਾ ਪੜ੍ਹਾਅ ਦਰ ਪੜ੍ਹਾਅ ਮਾਣਮੱਤੀ ਪਹਿਚਾਣ ਕਾਇਮ ਕਰ ਰਹੀ ਰਾਜ ਕੌਰ ਆਪਣੀ ਗਾਇਕੀ ਸ਼ੌਕ ਨੂੰ ਵੀ ਬਰਾਬਰ ਤਰਜ਼ੀਹ ਦੇ ਰਹੀ ਹੈ, ਜੋ ਹੁਣ ਆਪਣਾ ਨਵਾਂ ਗੀਤ ‘ਸੁਪਨੇ ਸਜਾ ਲਏ’ ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਸਨਮੁੱਖ ਹੋਣ ਜਾ ਰਹੀ ਹੈ, ਜਿਸ ਨੂੰ 31 ਮਾਰਚ ਨੂੰ ਸੰਗੀਤਕ ਮਾਰਕੀਟ ਵਿਚ ਅਤੇ ਵੱਖ ਵੱਖ ਚੈਨਲਜ਼ 'ਤੇ ਜਾਰੀ ਕੀਤਾ ਜਾਵੇਗਾ।
‘ਏ.ਕੇ ਰਿਕਾਰਡਜ਼ ਅਤੇ ਬਿੱਟੂ ਬੱਲੋਵਾਲ’ ਵੱਲੋਂ ਪੇਸ਼ ਕੀਤੇ ਜਾਣ ਵਾਲੇ ਇਸ ਟਰੈਕ ਦੇ ਗੀਤਕਾਰ ਬਲਵਿੰਦਰ ਬਜੂਹਾ, ਸੰਗੀਤਕਾਰ ਪ੍ਰੀਤ ਹੈਰੀ ਅਤੇ ਨਿਰਮਾਤਾ ਸੀਰਾ ਜਸਵੀਰ ਹਨ। ਨਿਰਦੇਸ਼ਕ ਅਜੇ ਸਿੰਘ ਵੱਲੋਂ ਪੰਜਾਬ ਦੀਆਂ ਵੱਖ ਵੱਖ ਲੋਕੇਸ਼ਨਾਂ 'ਤੇ ਫ਼ਿਲਮਾਏ ਗਏ ਇਸ ਗੀਤ ਸਬੰਧਤ ਮਿਊਜ਼ਿਕ ਵੀਡੀਓਜ਼ ਵਿਚ ਅਦਾਕਾਰਾ-ਗਾਇਕਾ ਰਾਜ ਕੌਰ ਖੁਦ ਵੀ ਪ੍ਰੋਫਾਰਮ ਕਰਦੀ ਆਵੇਗੀ।
ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਅਧੀਨ ਆਉਂਦੇ ਇਤਿਹਾਸਿਕ ਅਤੇ ਧਾਰਮਿਕ ਸ਼ਹਿਰ ਸੁਲਤਾਨਪੁਰ ਲੋਧੀ ਨਾਲ ਤਾਲੁਕ ਰੱਖਦੀ ਇਸ ਹੋਣਹਾਰ ਗਾਇਕਾ-ਅਦਾਕਾਰਾ ਦੇ ਹੁਣ ਤੱਕ ਦੇ ਕਰੀਅਰ ਅਤੇ ਜੀਵਨ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਗਾਇਕਾ ਦੇ ਤੌਰ 'ਤੇ ਉਨ੍ਹਾਂ ਦੇ ਹਾਲੀਆ ਹੋਰਨਾਂ ਟਰੈਕ ਵਿਚ ‘ਨਖ਼ਰਾ’ ਨੂੰ ਵੀ ਸੰਗੀਤ ਪ੍ਰੇਮੀਆਂ ਦਾ ਭਰਵਾ ਹੁੰਗਾਰਾਂ ਅਤੇ ਮਕਬੂਲੀਅਤ ਮਿਲੀ, ਜਿਸ ਦਾ ਸੰਗੀਤ ਸੀਰਾ ਜਸਵੀਰ ਵੱਲੋਂ ਦਿੱਤਾ ਗਿਆ ਸੀ।
ਪੰਜਾਬੀ ਕਦਰਾਂ-ਕੀਮਤਾਂ ਨਾਲ ਵਰਸੋਏ ਗੀਤ ਸੰਗੀਤ ਨੂੰ ਆਪਣੇ ਹਰ ਸੰਗੀਤ ਪ੍ਰੋਜੈਕਟ ਵਿਚ ਪਹਿਲਕਦਮੀ ਦੇਣ ਦਾ ਇਰਾਦਾ ਰੱਖਦੀ ਇਸ ਗਾਇਕਾ-ਅਦਾਕਾਰਾ ਨੇ ਦੱਸਿਆ ਕਿ ਫ਼ਿਲਮ ਹੋਵੇ ਜਾਂ ਫ਼ਿਰ ਗਾਇਕੀ, ਉਨ੍ਹਾਂ ਦੀ ਸੋਚ ਹਮੇਸ਼ਾ ਅਜਿਹਾ ਮਿਆਰੀ ਕੰਮ ਕਰਨ ਦੀ ਰਹਿੰਦੀ ਹੈ, ਜਿਸਦਾ ਆਨੰਦ ਹਰ ਪਰਿਵਾਰ ਇਕੱਠਿਆਂ ਬੈਠ ਕੇ ਮਾਣ ਸਕੇ।
ਉਨ੍ਹਾਂ ਕਿਹਾ ਕਿ ਇਕ ਸਾਧਾਰਨ ਜਿੰਮੀਦਾਰ ਪਰਿਵਾਰ ਨਾਲ ਸਬੰਧਤ ਹੋਣ ਕਾਰਨ ਉਨ੍ਹਾਂ ਨੇ ਜੀਵਨ ਅਤੇ ਕਰੀਅਰ ਵਿਚ ਬਹੁਤ ਸਾਰੇ ਉਤਰਾਅ ਚੜ੍ਹਾਅ ਦਾ ਸਾਹਮਣਾ ਕੀਤਾ ਹੈ, ਪਰ ਉਹ ਆਪਣੇ ਮਾਪਿਆਂ ਦਾ ਅਤਿ ਸ਼ੁਕਰਗੁਜ਼ਾਰ ਹੈ, ਜਿੰਨ੍ਹਾਂ ਉਸ ਦੇ ਕੁਝ ਕਰ ਗੁਜਰਣ ਦੇ ਸੁਪਨਿਆਂ ਨੂੰ ਕਦੀ ਮਰਨ ਨਹੀਂ ਦਿੱਤਾ ਅਤੇ ਹਰ ਕਦਮ ਤੇ ਉਸਦੀ ਹੌਂਸਲਾ ਅਫ਼ਜਾਈ ਕੀਤੀ, ਜਿੰਨਾਂ ਦੇ ਦਿੱਤੇ ਹੌਸਲੇ ਦੀ ਬਦੌਂਲਤ ਹੀ ਉਹ ਅੱਜ ਕਲਾਂ ਅਤੇ ਸੰਗੀਤ ਖੇਤਰ ਵਿਚ ਨਿਵੇਕਲੀਆਂ ਪੈੜ੍ਹਾ ਸਿਰਜਣ ਦਾ ਮਾਣ ਹਾਸਿਲ ਕਰ ਪਾ ਰਹੀ ਹੈ।
ਬੀਤੇ ਦਿਨ੍ਹੀਂ ਹੀ ਲੰਦਨ ਦਾ ਸਫ਼ਲ ਟੂਰ ਕਰਕੇ ਵਾਪਸ ਪਰਤੀ ਇਸ ਹੋਣਹਾਰ ਗਾਇਕਾ, ਅਦਾਕਾਰਾ ਨੇ ਕਿਹਾ ਕਿ ਪਰਿਵਾਰ ਤੋਂ ਇਲਾਵਾ ਮੇਰੀ ਇਸ ਕਾਮਯਾਬੀ ਵਿਚ ਗਾਇਕੀ ਖੇਤਰ ਦੀ ਮਸ਼ਹੂਰ ਹਸਤੀ ਸੀਰਾ ਜਸਵੀਰ ਦਾ ਵੀ ਭਰਪੂਰ ਯੋਗਦਾਨ ਰਿਹਾ ਹੈ, ਜਿੰਨ੍ਹਾਂ ਉਸ ਨੂੰ ਯੋਗ ਮਾਰਗਦਰਸ਼ਨ ਦੇਣ ਅਤੇ ਸੰਗੀਤਕ ਬਾਰੀਕੀਆਂ ਤੋਂ ਜਾਣੂੰ ਕਰਵਾਉਣ ਵਿਚ ਆਪਣਾ ਹਮੇਸ਼ਾ ਅਣਮੁੱਲਾ ਯੋਗਦਾਨ ਦਿੱਤਾ।
ਇਹ ਵੀ ਪੜ੍ਹੋ:Chal Jindiye: ਸੱਚਖੰਡ ਸ੍ਰੀ ਦਰਬਾਰ ਸਾਹਿਬ ਪਹੁੰਚੀ ਫਿਲਮ 'ਚੱਲ ਜਿੰਦੀਏ' ਦੀ ਟੀਮ, ਫਿਲਮ ਇਸ ਦਿਨ ਹੋਵੇਗੀ ਰਿਲੀਜ਼
