ਗੁੱਸੇ ’ਚ ਆਏ ਰਣਜੀਤ ਬਾਵਾ ਨੇ ਕਿਹਾ, ਪੰਜਾਬ ਨੂੰ ਬਸ ਹੁਣ ਬਾਲੀਵੁੱਡ ਫਿਲਮਾਂ ’ਚ ਡਰੱਗ ਸਟੇਟ ਹੀ ਦਿਖਾਓਂਗੇ, ਗਾਇਕ ਜੱਸੀ ਨੇ ਵੀ ਕੀਤਾ ਵਿਰੋਧ

author img

By

Published : Aug 2, 2022, 4:20 PM IST

ਗੁੱਡ ਲੱਕ ਜੈਰੀ ਫਿਲਮ ਨੂੰ ਲੈਕੇ ਨਵਾਂ ਵਿਵਾਦ

ਬਾਲੀਵੁੱਡ ਫਿਲਮ ਉੱੜਤਾ ਪੰਜਾਬ ਤੋਂ ਬਾਅਦ ਗੁੱਡ ਲੱਕ ਜੈਰੀ ਫਿਲਮ ਨੂੰ ਲੈਕੇ ਨਵਾਂ ਵਿਵਾਦ ਖੜ੍ਹਾ ਹੁੰਦਾ ਵਿਖਾਈ ਦੇ ਰਿਹਾ ਹੈ। ਪਾਲੀਵੁੱਡ ਇੰਡਸਟਰੀ ਦੇ ਨਾਮੀ ਗਾਇਕਾਂ ਵੱਲੋਂ ਇਸਦਾ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ। ਪੰਜਾਬੀ ਗਾਇਕ ਰਣਜੀਤ ਬਾਵਾ ਵਿਰੋਧ ਕਰਦਿਆਂ ਹੈ ਕਿ ਫਿਲਮ ’ਚ ਪੰਜਾਬ ਨੂੰ ਫਿਰ ਚਿੱਟਾ (ਨਸ਼ੇ ) ਵਾਲਾ ਦਿਖਾਇਆ ਗਿਆ ਹੈ। ਉਨ੍ਹਾਂ ਸਵਾਲ ਖੜ੍ਹਾ ਕਰਦਿਆਂ ਕਿਹਾ ਹੈ ਕਿ ਕੀ ਪੰਜਾਬ ਨੂੰ ਬਸ ਹੁਣ ਬਾਲੀਵੁੱਡ ਫਿਲਮਾਂ ’ਚ ਡਰੱਗ ਸਟੇਟ ਹੀ ਦਿਖਾਓਗੇ ?

ਚੰਡੀਗੜ੍ਹ: ਬਾਲੀਵੁੱਡ ਫਿਲਮ Goodluckjeery ਨੂੰ ਲੈਕੇ ਵਿਵਾਦ ਭਖਦਾ ਜਾ ਰਿਹਾ ਹੈ। ਇਸ ਫਿਲਮ ਨੂੰ ਲੈਕੇ ਪਾਲੀਵੁੱਡ ਅਤੇ ਬਾਲੀਵੁੱਡ ਇੱਕ ਵਾਰ ਫਿਰ ਆਹਮੋ-ਸਾਹਮਣੇ ਹੁੰਦਾ ਵਿਖਾਈ ਦੇ ਰਿਹਾ ਹੈ। ਪੰਜਾਬੀ ਗਾਇਕ ਅਤੇ ਅਦਾਕਾਰ ਰਣਜੀਤ ਬਾਵਾ ਨੇ ਬਾਲੀਵੁੱਡ ਫਿਲਮ 'ਗੁੱਡ ਲੱਕ ਜੈਰੀ' ਖਿਲਾਫ਼ ਜੰਮਕੇ ਭੜਾਸ ਕੱਢੀ ਹੈ। ਬਾਵਾ ਨੇ ਕਿਹਾ ਕਿ ਇਸ ਫਿਲਮ ਵਿੱਚ ਇੱਕ ਵਾਰ ਫਿਰ ਪੰਜਾਬ ਨੂੰ ਚਿੱਟਾ (ਨਸ਼ੇ) ਵਾਲਾ ਦਿਖਾਇਆ ਗਿਆ ਹੈ। ਇਸਦੇ ਨਾਲ ਹੀ ਉਨ੍ਹਾਂ ਵੱਡਾ ਸਵਾਲ ਚੁੱਕਦਿਆਂ ਕਿਹਾ ਹੈ ਕਿ ਬਾਲੀਵੁੱਡ ਫਿਲਮਾਂ 'ਚ ਪੰਜਾਬ ਨੂੰ ਸਿਰਫ ਨਸ਼ੇ ਵਾਲੇ ਸੂਬੇ ਹੀ ਦਿਖਾਇਆ ਜਾਵੇਗਾ।

ਇਸਦੇ ਨਾਲ ਹੀ ਹੋਰ ਪਾਲੀਵੁੱਡ ਇੰਡਸਟਰੀ ਦੇ ਨਾਮੀ ਸਿਤਾਰੇ ਇਸ ਫਿਲਮ ਦੇ ਵਿਰੋਧ ਵਿੱਚ ਉੱਤਰੇ ਆਏ ਹਨ। ਪੰਜਾਬੀ ਗਾਇਕ ਜੱਸੀ ਨੇ ਕਿਹਾ ਕਿ ਬਾਲੀਵੁੱਡ ਹਮੇਸ਼ਾ ਹੀ ਪੰਜਾਬ ਨੂੰ ਵਿਚਾਰਹੀਣ ਪੇਸ਼ ਕਰਦਾ ਆ ਰਿਹਾ ਹੈ। ਉਨ੍ਹਾਂ ਇਸਦਾ ਕਾਰਨ ਦੱਸਦਿਇਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਕੋਈ ਪਾਲਿਸੀ ਨਹੀਂ ਬਣਾਈ ਗਈ ਜਿਸ ਕਾਰਨ ਅਜਿਹਾ ਹੋ ਰਿਹਾ ਹੈ।

ਇੱਥੇ ਦੱਸ ਦਈਏ ਕਿ ਪੰਜਾਬ ਵਿੱਚ ਨਸ਼ਿਆਂ ਦੇ ਮੁੱਦੇ ’ਤੇ ਇਸ ਤੋਂ ਪਹਿਲਾਂ ਵੀ ਬਾਲੀਵੁੱਡ ਫਿਲਮ ਬਣੀ ਸੀ। ਉੱੜਤ ਪੰਜਾਬ ਫਿਲਮ ਵਿੱਚ ਪੰਜਾਬ ਵਿੱਚ ਨਸ਼ੇ ਨੂੰ ਦਰਸਾਇਆ ਗਿਆ ਸੀ। ਇਸ ਫਿਲਮ ਤੋਂ ਬਾਅਦ ਪੰਜਾਬ ਨੂੰ ਕਈ ਲੋਕਾਂ ਵੱਲੋਂ ਹੋਰ ਨਜ਼ਰੀਏ ਨਾਲ ਦੇਖਿਆ ਜਾਣ ਲੱਗਾ ਸੀ।

ਇਸ ਤੋਂ ਇਲਾਵਾ ਕਿਸਾਨੀ ਅੰਦੋਲਨ ਦੌਰਾਨ ਵੀ ਪੰਜਾਬ ਦੇ ਗਾਇਕਾਂ ਤੋਂ ਇਲਾਵਾ ਪੰਜਾਬ ਦੇ ਲੋਕਾਂ ਵੱਲੋਂ ਬਾਲੀਵੁੱਡ ਅਦਾਕਾਰਾਂ ਖਿਲਾਫ ਰੋਸ ਜਤਾਇਆ ਜਾ ਰਿਹਾ ਸੀ ਕਿਉਂਕਿ ਕਈ ਬਾਲੀਵੁੱਡ ਦੇ ਕਈ ਅਦਾਕਾਰਾਂ ਵੱਲੋਂ ਖੇਤੀ ਕਾਨੂੰਨ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਗਈ ਸੀ ਅਤੇ ਕਈਆਂ ਵੱਲੋਂ ਤਾਂ ਕਿਸਾਨੀ ਅੰਦੋਲਨ ਨੂੰ ਲੈਕੇ ਵਿਵਾਦਿਤ ਬਿਆਨ ਦਿੱਤੇ ਗਏ ਸਨ ਜਿਸ ਤੋਂ ਬਾਅਦ ਪਾਲੀਵੁੱਡ ਇੰਡਸਟਰੀ ਦੇ ਨਾਮੀ ਚਿਹਰਿਆਂ ਵਲੋਂ ਬਾਲੀਵੁੱਡ ਅਦਾਕਾਰਾਂ ਦਾ ਖੁੱਲ੍ਹ ਕੇ ਵਿਰੋਧ ਕੀਤਾ ਗਿਆ ਸੀ।

ਇਹ ਵੀ ਪੜ੍ਹੋ: Koffee with Karan 7: ਕਰਨ ਜੌਹਰ ਨੇ ਕਰੀਨਾ ਕਪੂਰ ਨੂੰ ਕੁਆਲਿਟੀ ਸੈਕਸ 'ਤੇ ਕੀਤੇ ਸਵਾਲ, ਅਦਾਕਾਰਾ ਨੇ ਦਿੱਤਾ ਇਹ ਜੁਆਬ

ETV Bharat Logo

Copyright © 2024 Ushodaya Enterprises Pvt. Ltd., All Rights Reserved.