ਚੰਡੀਗੜ੍ਹ ਸਾਲ 2023 ਨੂੰ ਮੰਨੋਰੰਜਨ ਦੇ ਨਜ਼ਰੀਏ ਤੋਂ ਦੇਖੀਏ ਤਾਂ ਇਹ ਸਾਲ ਪੰਜਾਬੀ ਫਿਲਮ ਜਗਤ ਲਈ ਕਾਫੀ ਚੰਗਾ ਰਿਹਾ ਹੈ ਬਹੁਤ ਸਾਰੀਆਂ ਫਿਲਮਾਂ ਨੇ ਸੁਪਰਹਿੱਟ ਫਿਲਮਾਂ ਦੀ ਲਿਸਟ ਵਿੱਚ ਜਗ੍ਹਾਂ ਪ੍ਰਾਪਤ ਕੀਤੀ ਹੈ। ਅਜੇ ਇਸ ਸਾਲ ਦੇ ਪੰਜ ਮਹੀਨੇ ਹੀ ਬੀਤੇ ਹਨ ਅਤੇ ਬਹੁਤ ਸਾਰੀਆਂ ਫਿਲਮਾਂ ਅਜੇ ਰਿਲੀਜ਼ ਲਈ ਤਿਆਰ ਹਨ। ਹੁਣ ਇਥੇ ਅਸੀਂ ਕੁੱਝ ਅਜਿਹੀਆਂ ਫਿਲਮਾਂ ਦੀ ਸੂਚੀ ਤਿਆਰ ਕੀਤੀ ਹੈ ਜੋ ਆਉਣ ਵਾਲੇ ਮਹੀਨੇ ਵਿੱਚ ਰਿਲੀਜ਼ ਹੋਣ ਜਾ ਰਹੀਆਂ ਹਨ। ਜੀ ਹਾਂਅਸੀਂ ਜੂਨ ਮਹੀਨੇ ਦੀ ਗੱਲ ਕਰ ਰਹੇ ਹਨ ਇਸ ਜੂਨ ਗਿੱਪੀ ਗਰੇਵਾਲ ਦੀ ਕੈਰੀ ਆਨ ਜੱਟਾ 3 ਤੋਂ ਲੈ ਕੇ ਰਣਜੀਤ ਬਾਵਾ ਦੀ ਲੈਂਬਰਗਿੰਨੀ ਵੀ ਰਿਲੀਜ਼ ਲਈ ਤਿਆਰ ਹਨ। ਆਓ ਇਥੇ ਫਿਲਮਾਂ ਦੀ ਪੂਰੀ ਸੂਚੀ ਦੇਖੀਏ।ਮੈਡਲ ਫਿਲਮ ਚੋਬਰ ਤੋਂ ਬਾਅਦ ਹੁਣ ਜੈ ਰੰਧਾਵਾ ਫਿਲਮ ਮੈਡਲ ਨਾਲ ਵੱਡੇ ਪਰਦੇ ਤੇ ਆਉਣ ਲਈ ਤਿਆਰ ਹਨ। ਇੰਨਾ ਹੀ ਨਹੀਂ ਇਹ ਫਿਲਮ ਪੰਜਾਬੀ ਗਾਇਕਾ ਬਾਣੀ ਸੰਧੂ ਦੀ ਪੰਜਾਬੀ ਫਿਲਮ ਇੰਡਸਟਰੀ ਚ ਡੈਬਿਊ ਵੀ ਕਰਦੀ ਹੈ। ਮੈਡਲ ਦੇ ਪੋਸਟਰ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਉੱਚ ਵੋਲਟੇਜ ਡਰਾਮਾ ਪ੍ਰਦਰਸ਼ਨ ਕਰੇਗੀ। ਮੈਡਲ 2 ਜੂਨ 2023 ਨੂੰ ਪਰਦੇ ਤੇ ਆਉਣ ਲਈ ਤਿਆਰ ਹੈ।ਲੈਂਬਰਗਿੰਨੀ ਪੰਜਾਬੀ ਫਿਲਮ ਇੰਡਸਟਰੀ ਵਿੱਚ ਮਾਹਿਰਾ ਸ਼ਰਮਾ ਦੀ ਸ਼ੁਰੂਆਤ ਕਰਨ ਵਾਲੀ ਫਿਲਮ ਲੈਂਬਰਗਿੰਨੀ ਦੀ ਸਭ ਤੋਂ ਵੱਧ ਉਮੀਦ ਕੀਤੀ ਜਾਣ ਵਾਲੀ ਫਿਲਮ ਵਿੱਚ ਰਣਜੀਤ ਬਾਵਾ ਵੀ ਮੁੱਖ ਭੂਮਿਕਾ ਵਿੱਚ ਹੈ। ਈਸ਼ਾਨ ਚੋਪੜਾ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਇਸ ਫਿਲਮ ਦੇ ਸੰਵਾਦ ਉਪਿੰਦਰ ਵੜੈਚ ਦੇ ਹਨ। ਫਿਲਮ ਵਿੱਚ ਇੱਕ ਸ਼ਾਨਦਾਰ ਸਟਾਰ ਕਾਸਟ ਹੈ ਜਿਸ ਵਿੱਚ ਰਣਜੀਤ ਬਾਵਾ ਮਾਹਿਰਾ ਸ਼ਰਮਾ ਸਰਬਜੀਤ ਚੀਮਾ ਨਿਰਮਲ ਰਿਸ਼ੀ ਕਿੰਮੀ ਵਰਮਾ ਅਤੇ ਹੋਰ ਸ਼ਾਮਲ ਹਨ। ਇਹ ਫਿਲਮ 2 ਜੂਨ 2023 ਨੂੰ ਵੱਡੇ ਪਰਦੇ ਉਤੇ ਰਿਲੀਜ਼ ਕਰ ਦਿੱਤੀ ਜਾਵੇਗੀ।Punjabi Actresses ਨੀਰੂ ਬਾਜਵਾ ਤੋਂ ਲੈ ਕੇ ਹਿਮਾਂਸ਼ੀ ਖੁਰਾਣਾ ਤੱਕ ਜਾਣੋ ਕਿੰਨੀਆਂ ਅਮੀਰ ਹਨ ਪੰਜਾਬੀ ਇੰਡਸਟਰੀ ਦੀਆਂ ਇਹ ਅਦਾਕਾਰਾਂਸ਼ਾਹਰੁਖ ਖਾਨ ਨੇ ਕੈਂਸਰ ਪੀੜਤ ਮਹਿਲਾ ਪ੍ਰਸ਼ੰਸਕ ਦੀ ਆਖਰੀ ਇੱਛਾ ਕੀਤੀ ਪੂਰੀ ਵੀਡੀਓ ਕਾਲ ਤੇ ਕੀਤੀ 40 ਮਿੰਟ ਗੱਲਬਾਤNeeru Bajwa ਨੀਰੂ ਬਾਜਵਾ ਨੇ ਕੀਤਾ ਨਵੀਂ ਫਿਲਮ ਦਾ ਐਲਾਨ ਫਰਵਰੀ 2024 ਚ ਹੋਵੇਗੀ ਰਿਲੀਜ਼ਮੌੜ ਆਉਣ ਵਾਲੀ ਫਿਲਮ ਮੌੜ ਜਿਸ ਵਿੱਚ ਐਮੀ ਵਿਰਕ ਅਤੇ ਦੇਵ ਖਰੌੜ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ ਇਹ ਫਿਲਮ 9 ਜੂਨ 2023 ਨੂੰ ਰਿਲੀਜ਼ ਹੋ ਰਹੀ ਹੈ। ਫਿਲਮ ਦਾ ਟੀਜ਼ਰ ਪਹਿਲਾਂ ਹੀ ਰਿਲੀਜ਼ ਹੋ ਚੁੱਕਿਆ ਹੈ। ਮੌੜ 80 ਦੇ ਦਹਾਕੇ ਦੇ ਪਿਛੋਕੜ ਵਿੱਚ ਬਣੀ ਹੈ। ਫਿਲਮ ਦਾ ਪਹਿਲਾਂ ਗੀਤ ਰਿਲੀਜ਼ ਹੋਣ ਕਾਰਨ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ।ਕੈਰੀ ਆਨ ਜੱਟਾ 3 ਕੈਰੀ ਆਨ ਜੱਟਾ 3 ਦਾ ਇੰਤਜ਼ਾਰ ਪ੍ਰਸ਼ੰਸਕ ਕਾਫ਼ੀ ਸਮੇਂ ਤੋਂ ਕਰ ਰਹੇ ਹਨ। ਪਹਿਲੇ ਦੋ ਭਾਗ ਲੋਕਾਂ ਦੀ ਜ਼ਿੰਦਗੀ ਦਾ ਮਜ਼ਬੂਤ ਹਿੱਸਾ ਬਣ ਚੁੱਕੇ ਹਨ ਅਤੇ ਹੁਣ ਤੀਜਾ ਵੱਡੇ ਪਰਦੇ ਤੇ ਆਉਣ ਲਈ ਤਿਆਰ ਹੈ। ਕੈਰੀ ਆਨ ਜੱਟਾ 3 29 ਮਈ 2023 ਨੂੰ ਵੱਡੇ ਪਰਦੇ ਤੇ ਆਉਣ ਲਈ ਤਿਆਰ ਹੈ। ਫਿਲਮ ਵਿੱਚ ਇੱਕ ਸ਼ਾਨਦਾਰ ਸਟਾਰ ਕਾਸਟ ਹੈ ਜਿਸ ਵਿੱਚ ਗੁਰਪ੍ਰੀਤ ਘੁੱਗੀ ਬਿੰਨੂ ਢਿੱਲੋਂ ਨਾਸਿਰ ਚਿਨਯੋਤੀ ਜਸਵਿੰਦਰ ਭੱਲਾ ਬੀਐਨ ਦੇ ਨਾਲ ਗਿੱਪੀ ਗਰੇਵਾਲ ਅਤੇ ਸੋਨਮ ਬਾਜਵਾ ਮੁੱਖ ਭੂਮਿਕਾਵਾਂ ਵਿੱਚ ਹਨ।