'ਕਿੰਗ ਕੋਹਲੀ' ਦੀ ਤਾਰੀਫ਼ ਕਰਨ ਤੋਂ ਬਾਅਦ ਬੋਲੀ ਕੰਗਨਾ ਰਣੌਤ, ਕਿਹਾ- ਮੈਂ ਪਹਿਲਾਂ ਹੀ ਕਹਿ ਚੁੱਕੀ ਹਾਂ...
Published: Nov 17, 2023, 4:14 PM

'ਕਿੰਗ ਕੋਹਲੀ' ਦੀ ਤਾਰੀਫ਼ ਕਰਨ ਤੋਂ ਬਾਅਦ ਬੋਲੀ ਕੰਗਨਾ ਰਣੌਤ, ਕਿਹਾ- ਮੈਂ ਪਹਿਲਾਂ ਹੀ ਕਹਿ ਚੁੱਕੀ ਹਾਂ...
Published: Nov 17, 2023, 4:14 PM
Kangana Ranaut: ਟੀਮ ਇੰਡੀਆ ਦੇ ਸਟਾਰ ਕ੍ਰਿਕਟਰ ਵਿਰਾਟ ਕੋਹਲੀ ਦੀ ਤਾਰੀਫ਼ ਕਰਨ ਤੋਂ ਬਾਅਦ ਬਾਲੀਵੁੱਡ ਦੀ ਕੁਈਨ ਕੰਗਨਾ ਰਣੌਤ ਨੇ ਵਿਸ਼ਵ ਕੱਪ ਨੂੰ ਲੈ ਕੇ ਭਵਿੱਖਬਾਣੀ ਕੀਤੀ ਹੈ।
ਮੁੰਬਈ (ਬਿਊਰੋ): ਬਾਲੀਵੁੱਡ ਦੀ 'ਕੁਈਨ' ਕੰਗਨਾ ਰਣੌਤ ਵੀ ਇਨ੍ਹੀਂ ਦਿਨੀਂ ਕ੍ਰਿਕਟ 'ਚ ਦਿਲਚਸਪੀ ਦਿਖਾ ਰਹੀ ਹੈ। ਕੰਗਨਾ ਨੇ ਟੀਮ ਇੰਡੀਆ ਦੇ ਸਟਾਰ ਕ੍ਰਿਕਟਰ ਵਿਰਾਟ ਕੋਹਲੀ ਦੇ ਰਿਕਾਰਡ 50ਵੇਂ ਵਨਡੇ ਸੈਂਕੜੇ ਦੀ ਤਾਰੀਫ਼ ਕਰਦੇ ਹੋਏ ਉਨ੍ਹਾਂ ਨੂੰ ਮਹਾਨ ਇਨਸਾਨ ਕਿਹਾ।
ਕੰਗਨਾ ਰਣੌਤ ਨੇ ਬੀਤੀ ਰਾਤ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਪਾ ਕੇ ਵਿਰਾਟ ਕੋਹਲੀ ਦੀ ਤਾਰੀਫ ਕੀਤੀ ਸੀ। ਹੁਣ ਕੰਗਨਾ ਰਣੌਤ ਨੂੰ ਏਅਰਪੋਰਟ 'ਤੇ ਸਪਾਟ ਕੀਤਾ ਗਿਆ ਹੈ। ਇੱਥੇ ਕੰਗਨਾ ਰਣੌਤ ਗੁਲਾਬੀ ਰੰਗ ਦੀ ਸਾੜੀ ਵਿੱਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਕੰਗਨਾ ਨੂੰ ਦੇਖ ਕੇ ਪਾਪਰਾਜ਼ੀ ਨੇ ਪੁੱਛਿਆ, 'ਕੀ ਭਾਰਤ ਵਿਸ਼ਵ ਕੱਪ ਜਿੱਤੇਗਾ? ਤਾਂ ਆਓ ਜਾਣਦੇ ਹਾਂ ਕੰਗਨਾ ਰਣੌਤ ਨੇ ਕੀ ਕਿਹਾ?
ਕੰਗਨਾ ਨੇ ਪਾਪਰਾਜ਼ੀ ਦੇ ਸਵਾਲ ਦਾ ਮੁਸਕਰਾਉਂਦੇ ਹੋਏ ਜਵਾਬ ਦਿੱਤਾ, 'ਮੈਂ ਪਹਿਲਾਂ ਹੀ ਕਹਿ ਚੁੱਕੀ ਹਾਂ ਕਿ ਭਾਰਤ ਹੀ ਵਿਸ਼ਵ ਕੱਪ ਜਿੱਤੇਗਾ'। ਇਸ ਦੇ ਨਾਲ ਹੀ ਕੰਗਨਾ ਨੇ ਟੀਮ ਇੰਡੀਆ ਲਈ ਅਜਿਹੇ ਪਿਆਰੇ ਸ਼ਬਦ ਬੋਲਦੇ ਹੋਏ ਉਨ੍ਹਾਂ ਦੇ ਚਿਹਰੇ 'ਤੇ ਵੱਡੀ ਮੁਸਕਰਾਹਟ ਸੀ। ਤੁਹਾਨੂੰ ਦੱਸ ਦੇਈਏ ਕਿ ਅਕਤੂਬਰ 2023 ਵਿੱਚ ਕੰਗਨਾ ਰਣੌਤ ਦਾ ਇੱਕ ਵੀਡੀਓ ਸਾਹਮਣੇ ਆਇਆ ਸੀ, ਜਿਸ ਵਿੱਚ ਕੰਗਨਾ ਇਹ ਕਹਿੰਦੀ ਨਜ਼ਰ ਆਈ ਸੀ ਕਿ ਭਾਰਤ ਹੀ ਵਿਸ਼ਵ ਕੱਪ ਜਿੱਤੇਗਾ।
-
100 Percent India Final Jitegi - Kangana Ranaut On #INDvsAUS World Cup Match pic.twitter.com/lYIAcGI6WQ
— Kangana Ranaut Fans (@KanganaRFans) November 17, 2023
'ਕੁਈਨ' ਨੇ ਕੀਤੀ 'ਕਿੰਗ' ਕੋਹਲੀ ਦੀ ਤਾਰੀਫ਼: ਕੰਗਨਾ ਰਣੌਤ ਨੇ ਬੀਤੀ ਰਾਤ ਇੱਕ ਪੋਸਟ ਪਾਈ ਸੀ। ਇਸ ਪੋਸਟ 'ਚ ਕੰਗਨਾ ਰਣੌਤ ਨੇ ਵਿਰਾਟ ਕੋਹਲੀ ਦੀ ਤਾਰੀਫ 'ਚ ਲਿਖਿਆ ਸੀ, 'ਕਮਾਲ ਹੈ, ਕੋਹਲੀ ਨੇ ਜੋ ਮਹਾਨ ਮਿਸਾਲ ਕਾਇਮ ਕੀਤੀ ਹੈ, ਉਸ ਜਗ੍ਹਾ ਦੀ ਪੂਜਾ ਕਰਨੀ ਚਾਹੀਦੀ ਹੈ, ਜਿੱਥੇ ਉਹ ਕਦਮ ਰੱਖਦਾ ਹੈ। ਉਹ ਅਦਭੁਤ ਹੈ, ਇੱਕ ਮਹਾਨ ਕਿਰਦਾਰ ਅਤੇ ਇੱਕ ਮਹਾਨ ਆਦਮੀ ਹੈ, ਉਹ ਇਸ ਦਾ ਹੱਕਦਾਰ ਹੈ।'
ਤੁਹਾਨੂੰ ਦੱਸ ਦੇਈਏ ਕਿ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਫਾਈਨਲ ਮੈਚ 19 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਹੋਵੇਗਾ।
