ਚੰਗੀਆਂ ਸਮੀਖਿਆਵਾਂ ਤੋਂ ਬਾਅਦ ਵੀ ਫਿਲਮ 'ਮੋਹ' ਦੀ ਕਲੈਕਸ਼ਨ ਤੋਂ ਨਾ ਖੁਸ਼ ਨੇ ਜਗਦੀਪ ਸਿੱਧੂ, ਕੀਤੀ ਪੋਸਟ ਸਾਂਝੀ

author img

By

Published : Sep 19, 2022, 1:43 PM IST

Etv Bharat

ਫਿਲਮ 'ਮੋਹ' ਦੀ ਚੰਗੀ ਕਲੈਕਸ਼ਨ ਨਾ ਹੋਣ ਕਾਰਨ ਨਿਰਦੇਸ਼ਕ ਜਗਦੀਪ ਸਿੱਧੂ(Jagdeep Sidhu) ਨਾ ਖੁਸ਼ ਹਨ, ਇਸ ਭਾਵ ਨੂੰ ਸਾਂਝਾ ਕਰਨ ਲਈ ਉਹਨਾਂ ਨੇ ਸ਼ੋਸਲ ਮੀਡੀਆ ਦਾ ਸਹਾਰਾ ਲਿਆ।

ਚੰਡੀਗੜ੍ਹ: ਸਰਗੁਣ ਮਹਿਤਾ ਅਤੇ ਗਿਤਾਜ਼ ਬਿੰਦਰਖੀਆ ਸਟਾਰਰ ਪੰਜਾਬੀ ਫਿਲਮ ਮੋਹ 16 ਸਤੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ, ਫਿਲਮ ਬਾਰੇ ਕਈ ਤਰ੍ਹਾਂ ਦੇ ਚੰਗੇ ਰਿਵੀਊਜ਼ ਆ ਰਹੇ ਹਨ, ਫਿਲਮ ਨੂੰ ਚੰਗੀਆਂ ਫਿਲਮਾਂ ਵਿੱਚ ਗਿਣਿਆ ਜਾ ਰਿਹਾ ਹੈ ਪਰ ਫਿਰ ਵੀ ਫਿਲਮ ਨੂੰ ਕਲੈਕਸ਼ਨ ਨੂੰ ਲੈ ਕੇ ਫਿਲਮ ਦੇ ਨਿਰਦੇਸ਼ਕ ਜਗਦੀਪ ਸਿੱਧੂ ਦੁਖੀ ਹਨ, ਸਿੱਧੂ ਨੇ ਇਨ੍ਹਾਂ ਭਾਵਾਂ ਨੂੰ ਵਿਅਕਤ ਕਰਨ ਲਈ ਸ਼ੋਸ਼ਲ ਮੀਡੀਆ ਦਾ ਸਹਾਰਾ ਲਿਆ।

ਸਿੱਧੂ ਨੇ ਆਪਣੀ ਇੰਸਟਾਗ੍ਰਾਮ ਪੋਸਟ ਰਾਹੀਂ ਫਿਲਮ ਮੋਹ ਬਾਰੇ ਲਿਖਿਆ ਕਿ " ਸਭ ਤੋਂ ਚੰਗੇ ਰਿਵੀਊਜ਼...ਸੰਦੇਸ਼, ਸਟੋਰੀ ਟੈਗ...ਮੇਰੀ ਅੱਜ ਤੱਕ ਦੀ ਸਭ ਤੋਂ ਵਧੀਆ ਫਿਲਮ ਦੱਸਿਆ ਜਾ ਰਿਹਾ ਹੈ ਮੋਹ ਨੂੰ...ਪੰਜਾਬੀ ਸਿਨੇਮਾ ਲਈ ਨਾਜ਼ ਪਲ ਕਿਹਾ ਜਾ ਰਿਹਾ ਹੈ...ਪਰ ਇਮਾਨਦਾਰੀ ਨਾਲ ਕਹਾਂ ਤਾਂ ਬਾਕਸ ਆਫਿਸ ਕਲੈਕਸ਼ਨ ਠੀਕ ਹੀ ਰਿਹਾ ਹੈ...ਅਤੇ ਮੈਨੂੰ ਲੱਗਿਆ ਤੁਹਾਨੂੰ ਸੰਦੇਸ਼ ਲਿਖਣਾ ਜਿਆਦਾ ਠੀਕ ਹੈ...ਪ੍ਰੋਡਿਊਸਰ ਨੂੰ ਹਮਦਰਦੀ ਦੇ ਸੰਦੇਸ਼ ਲਿਖਣ ਨਾਲੋਂ, ਇਹੋ ਜਿਹੀਆਂ ਫਿਲਮਾਂ ਬਣਾਉਣ ਦਾ ਫਾਇਦਾ ਕੀ ਜਦੋਂ ਤੁਸੀਂ ਸਪੋਟ ਹੀ ਨਹੀਂ ਕਰਨਾ, ਕਿਉ ਮੈਂ ਕਿਸੇ ਪ੍ਰੋਡਿਊਸਰ ਦੇ ਪੈਸੇ ਖਰਾਬ ਕਰਾਂ..."

ਜਗਦੀਪ ਨੇ ਅੱਗੇ ਲਿਖਿਆ "ਮੈਨੂੰ ਨਹੀਂ ਸਮਝ ਆਉਂਦੇ ਇਹ ਕਮਾਲ...ਕਮਾਲ...ਕਮਾਲ ਵਾਲੇ ਸੰਦੇਸ਼ ਜੇ ਮੇਰਾ ਪ੍ਰੋਡਿਊਸਰ ਹੀ ਸੇਵ ਨਹੀਂ ਆ, ਜੇ ਇਹ ਫਿਲਮ ਨੂੰ ਤੁਸੀਂ ਨਹੀਂ ਆਪਣਾਉਂਦੇ ਤਾਂ ਯੂਕੇ, ਸਬਸਾਇਡ, ਚੁਟਕਲੇ ਵਾਲੀਆ ਹੀ ਫਿਲਮਾਂ ਕਰੂਗਾ ਮੈਂ, ਜਿਸ ਵਿੱਚ ਮੇਰਾ ਪ੍ਰਡਿਊਸਰ ਸੇਵ ਹੋਵੇ, ਚੰਗਾ ਕੰਮ ਕਰਨ ਲਈ ਕਈ ਹੋਰ ਇੰਡਸਟਰੀ ਦੇਖਾਂਗੇ, ਪਰ ਇਥੇ ਢੰਗ ਦੀ ਫਿਲਮ ਬਣਾਉਣ ਦੀ ਗਲਤੀ ਨਹੀਂ ਕਰਦਾ...ਜਿਹਨਾਂ ਨੇ ਮੋਹ ਦੇਖ ਲਈ ਉਹਨਾਂ ਦਾ

ਸੁਕਰੀਆਂ..." ਫਿਲਮ 16 ਸਤੰਬਰ ਨੂੰ ਸਿਨੇਮਾਘਰਾਂ ਵਿੱਚ ਆਈ ਸੀ, ਫਿਲਮ ਨੂੰ ਨਿਰਦੇਸ਼ਤ ਜਗਦੀਪ ਸਿੱਧੂ ਨੇ ਕੀਤਾ।

ਇਹ ਵੀ ਪੜ੍ਹੋ :'ਕਬੂਲ ਹੈ' ਫੇਮ ਅਦਾਕਾਰਾ ਨਿਸ਼ੀ ਸਿੰਘ ਦਾ ਜਨਮ ਦਿਨ ਮਨਾਉਣ ਤੋਂ ਇਕ ਦਿਨ ਬਾਅਦ ਹੀ ਦੇਹਾਂਤ, ਟੀਵੀ ਜਗਤ 'ਚ ਸੋਗ ਦੀ ਲਹਿਰ

ETV Bharat Logo

Copyright © 2024 Ushodaya Enterprises Pvt. Ltd., All Rights Reserved.