ਹੁਣ ਇਸ ਫਿਲਮ ਨਾਲ ਦਰਸ਼ਕਾਂ ਦੇ ਸਨਮੁੱਖ ਹੋਵੇਗੀ ਅਦਾਕਾਰਾ ਮੈਂਡੀ ਤੱਖਰ, ਰਿਲੀਜ਼ ਹੋਇਆ ਪਹਿਲਾ ਲੁੱਕ
Published: Nov 18, 2023, 10:23 AM

ਹੁਣ ਇਸ ਫਿਲਮ ਨਾਲ ਦਰਸ਼ਕਾਂ ਦੇ ਸਨਮੁੱਖ ਹੋਵੇਗੀ ਅਦਾਕਾਰਾ ਮੈਂਡੀ ਤੱਖਰ, ਰਿਲੀਜ਼ ਹੋਇਆ ਪਹਿਲਾ ਲੁੱਕ
Published: Nov 18, 2023, 10:23 AM
Mandy Takhar Upcoming Film: ਮੈਂਡੀ ਤੱਖਰ ਦੀ ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਪੰਜਾਬੀ ਫਿਲਮ ਵੱਡਾ ਘਰ ਦਾ ਪਹਿਲਾ ਲੁੱਕ ਰਿਲੀਜ਼ ਹੋ ਗਿਆ ਹੈ, ਆਓ ਇਸ ਫਿਲਮ ਦੀ ਸਟਾਰ ਕਾਸਟ ਅਤੇ ਰਿਲੀਜ਼ ਮਿਤੀ ਬਾਰੇ ਜਾਣੀਏ।
ਚੰਡੀਗੜ੍ਹ: ਪੰਜਾਬੀ ਸਿਨੇਮਾ ਦੀ ਖੂਬਸੂਰਤ ਅਤੇ ਮੰਝੀ ਹੋਈ ਅਦਾਕਾਰਾ ਮੈਂਡੀ ਤੱਖਰ ਇੱਕ ਵਾਰ ਫਿਰ ਦਰਸ਼ਕਾਂ ਅਤੇ ਆਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਹੋਣ ਜਾ ਰਹੀ ਹੈ, ਜਿਸ ਦੀ ਨਵੀਂ ਫਿਲਮ 'ਵੱਡਾ ਘਰ' ਦਾ ਪਲੇਠਾ ਲੁੱਕ ਜਾਰੀ ਕਰ ਦਿੱਤਾ ਗਿਆ ਹੈ, ਜਿਸ ਵਿੱਚ ਫੀਮੇਲ ਲੀਡ ਕਿਰਦਾਰ ਵਿੱਚ ਨਜ਼ਰ ਆਵੇਗੀ ਇਹ ਹੋਣਹਾਰ ਅਦਾਕਾਰਾ।
'ਰੌਬੀ ਐਂਡ ਲਾਡੀ ਫਿਲਮ ਪ੍ਰੋਡੋਕਸ਼ਨ' ਅਤੇ ਜਸਬੀਰ ਗੁਣਾਚੌਰੀਆ ਪ੍ਰੋਡੋਕਸ਼ਨਜ਼ ਦੇ ਬੈਨਰਜ਼' ਹੇਠ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਦੇਸ਼ਨ ਕਮਲਜੀਤ ਸਿੰਘ ਅਤੇ ਗੋਲਡੀ ਢਿੱਲੋਂ ਵੱਲੋਂ ਕੀਤਾ ਗਿਆ ਹੈ, ਜਦਕਿ ਇਸਦਾ ਸਟੋਰੀ-ਸਕਰੀਨ ਪਲੇ-ਡਾਇਲਾਗ ਅਤੇ ਗੀਤਕਾਰੀ ਲੇਖਨ ਜਸਬੀਰ ਗੁਣਾਚੌਰੀਆ ਦਾ ਹੈ, 'ਜੋ 'ਸਾਡਿਆਂ ਪਰਾ ਤੋਂ ਸਿੱਖੀ ਉੱਡਣਾ', (ਸਵ.ਸਰਦੂਲ ਸਿਕੰਦਰ) ਤੋਂ ਇਲਾਵਾ 'ਸ਼ਗਨਾਂ ਦਾ ਦਿਨ', 'ਤੇਰੇ ਕਰਕੇ ਗੰਡਾਸੀ' ਆਦਿ ਜਿਹੇ ਬੇਸ਼ੁਮਾਰ ਗੀਤਾਂ ਦੀ ਰਚਨਾ ਦੁਆਰਾ ਗੀਤਕਾਰੀ ਅਤੇ ਸੰਗੀਤਕ ਖੇਤਰ ਵਿੱਚ ਚੋਖੀ ਭੱਲ ਸਥਾਪਿਤ ਕਰ ਚੁੱਕੇ ਹਨ।
ਕੈਨੇਡਾ, ਚੰਡੀਗੜ੍ਹ ਅਤੇ ਪੰਜਾਬ ਦੀਆਂ ਵੱਖ-ਵੱਖ ਲੋਕੇਸ਼ਨਜ਼ ਉੱਤੇ ਫਿਲਮਬੱਧ ਕੀਤੀ ਗਈ ਅਤੇ ਮਨਿੰਦਰ ਸਿੰਘ ਕੰਵਲ, ਸੰਦੀਪ ਸਿੰਘ ਧੰਜਲ, ਜਸਬੀਰ ਗੁਣਾਚੌਰੀਆ ਵੱਲੋਂ ਨਿਰਮਤ ਕੀਤੀ ਗਈ ਇਸ ਫਿਲਮ ਦੀ ਸਟਾਰ-ਕਾਸਟ ਵਿੱਚ ਜੋਬਨਪ੍ਰੀਤ ਸਿੰਘ, ਸਰਦਾਰ ਸੋਹੀ, ਅਮਰ ਨੂਰੀ, ਨਿਰਮਲ ਰਿਸ਼ੀ, ਭਿੰਦਾ ਔਜਲਾ, ਤਰਸੇਮ ਪਾਲ, ਸਤਵੰਤ ਕੌਰ, ਬਲਵੀਰ ਬੋਪਾਰਾਏ, ਗੁਰਬਾਜ ਸੰਧੂ ਅਤੇ ਸੁਖਵਿੰਦਰ ਰੋਡੇ ਸ਼ਾਮਿਲ ਹਨ।
- Zindagi Zindabaad Trailer Out: ਨਿੰਜਾ ਅਤੇ ਮੈਂਡੀ ਤੱਖਰ ਦੀ ਫਿਲਮ 'ਜ਼ਿੰਦਗੀ ਜ਼ਿੰਦਾਬਾਦ' ਦਾ ਟ੍ਰੇਲਰ ਹੋਇਆ ਰਿਲੀਜ਼, ਫਿਲਮ ਇਸ ਦਿਨ ਸਿਨੇਮਾਘਰਾਂ ਵਿੱਚ ਦੇਵੇਗੀ ਦਸਤਕ
- ਕੀ ਤੁਸੀਂ ਮੈਂਡੀ ਤੱਖਰ ਨੂੰ ਇਸ ਡਰੈੱਸ ਵਿੱਚ ਦੇਖਿਆ? ਜੇ ਨਹੀਂ ਤਾਂ ਦੇਖੋ ਤਸਵੀਰਾਂ...
- ਮੈਂਡੀ ਤੱਖਰ ਅਤੇ ਜੋਬਨਪ੍ਰੀਤ ਸਿੰਘ ਦੀ ਫਿਲਮ 'ਵੱਡਾ ਘਰ' ਦੀ ਰਿਲੀਜ਼ ਮਿਤੀ ਦਾ ਐਲਾਨ, ਅਗਲੇ ਸਾਲ ਮਾਰਚ 'ਚ ਹੋਵੇਗੀ ਰਿਲੀਜ਼
ਅਗਲੇ ਵਰ੍ਹੇ 2024 ਦੇ ਮਾਰਚ ਮਹੀਨੇ ਰਿਲੀਜ਼ ਕੀਤੀ ਜਾਣ ਵਾਲੀ ਇਸ ਫਿਲਮ ਦੇ ਹੋਰਨਾਂ ਅਹਿਮ ਪਹਿਲੂਆਂ ਅਨੁਸਾਰ ਇਸ ਦੇ ਕਲਾ ਨਿਰਦੇਸ਼ਕ ਵਿਜੇ ਗਿਰੀ, ਕਾਰਜਕਾਰੀ ਨਿਰਮਾਤਾ ਹਰਲੀਨ ਕੌਰ ਕੈਨੇਡਾ, ਕਾਸਟਿਊਮ ਡਿਜ਼ਾਈਨਰ ਸ਼ਰੂਤੀ ਜਮਾਲ ਅਤੇ ਲਵਰੋਜ ਬਾਵਾ, ਐਡੀਟਰ ਰੋਹਿਤ ਧੀਮਾਨ ਹਨ, ਜਦ ਕਿ ਸਿਨੇਮਾਟੋਗ੍ਰਾਫ਼ਰੀ ਪੱਖ ਕਾਰਤਿਕ ਅਸ਼ੋਕਨ ਵੱਲੋਂ ਸੰਭਾਲਿਆ ਗਿਆ ਹੈ।
ਆਪਣੇ ਨਿਵੇਕਲੇ ਅਤੇ ਪ੍ਰਭਾਵੀ ਮੁਹਾਂਦਰੇ ਕਾਰਨ ਪਾਲੀਵੁੱਡ ਗਲਿਆਰਿਆਂ ਵਿੱਚ ਚਰਚਾ ਦਾ ਕੇਂਦਰ ਬਿੰਦੂ ਬਣੀ ਇਸ ਫਿਲਮ ਦੀ ਨਿਰਮਾਣ ਟੀਮ ਅਨੁਸਾਰ ਨੌਜਵਾਨ ਮਨਾਂ ਦੀ ਤਰਜ਼ਮਾਨੀ ਕਰਦੀ ਇਸ ਫਿਲਮ ਵਿੱਚ ਪਰਿਵਾਰਿਕ ਰੀਤੀ ਰਿਵਾਜਾਂ, ਕਦਰਾਂ ਕੀਮਤਾਂ ਦੇ ਨਾਲ-ਨਾਲ ਆਪਸੀ ਰਿਸ਼ਤਿਆਂ ਨੂੰ ਵੀ ਪਹਿਲ ਨਾਲ ਪ੍ਰਤੀਬਿੰਬ ਕੀਤਾ ਗਿਆ ਹੈ, ਤਾਂਕਿ ਵਿਦੇਸ਼ਾਂ ਵਿੱਚ ਵੱਸਦੀ ਅਤੇ ਆਪਣੇ ਪੁਰਾਤਨ ਵਿਰਸੇ ਤੋਂ ਦੂਰ ਹੁੰਦੀ ਜਾ ਰਹੀ ਨਵੀਂ ਪੀੜੀ ਨੂੰ ਉਹਨਾਂ ਦੀਆਂ ਅਸਲ ਜੜਾਂ ਨਾਲ ਜੋੜਿਆ ਜਾ ਸਕੇ।
ਉਹਨਾਂ ਦੱਸਿਆ ਕਿ ਇਸ ਫਿਲਮ ਦੇ ਜਸਬੀਰ ਗੁਣਾਚੌਰੀਆ ਵੱਲੋਂ ਲਿਖੇ ਗੀਤ ਵੀ ਇਸ ਫਿਲਮ ਨੂੰ ਚਾਰ ਚੰਨ ਲਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ, ਜੋ ਫਿਲਮਾਂਕਣ ਪੱਖੋਂ ਵੀ ਵਿਲੱਖਣਤਾ ਦਾ ਇਜ਼ਹਾਰ ਕਰਾਉਣਗੇ।
