ਸਿੱਧੂ ਮੂਸੇਵਾਲਾ ਦੇ ਹਿੱਟ ਗੀਤ 295 ਬਿਲਬੋਰਡ ਗਲੋਬਲ 200 ਚਾਰਟ ਵਿੱਚ ਹੋਇਆ ਐਂਟਰ

author img

By

Published : Jun 20, 2022, 10:28 AM IST

Sidhu Moosewala hit song 295 has entered the Billboard Global 200 Chart

ਉਹਨਾਂ ਦੀ ਮੌਤ ਤੋਂ ਕੁੱਝ ਦਿਨ ਬਾਅਦ ਹੀ ਬਿਲਬੋਰਡ ਗਲੋਬਲ 200 ਚਾਰਟ (Billboard Global 200 Chart) ਵਿੱਚ ਦਾਖਲ ਹੋਇਆ ਹੈ। ਇਹ ਗੀਤ ਸੂਚੀ ਵਿੱਚ ਇੱਕ ਨਵਾਂ ਜੋੜ ਹੈ, ਜੋ ਮੌਜੂਦਾ ਸਮੇਂ ਵਿੱਚ 154ਵੇਂ ਨੰਬਰ 'ਤੇ ਹੈ।

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਹਿੱਟ ਗੀਤ 295 (Sidhu Moosewala hit song 295) ਉਹਨਾਂ ਦੀ ਮੌਤ ਤੋਂ ਕੁੱਝ ਦਿਨ ਬਾਅਦ ਹੀ ਬਿਲਬੋਰਡ ਗਲੋਬਲ 200 ਚਾਰਟ (Billboard Global 200 Chart) ਵਿੱਚ ਦਾਖਲ ਹੋਇਆ ਹੈ। ਇਹ ਗੀਤ ਸੂਚੀ ਵਿੱਚ ਇੱਕ ਨਵਾਂ ਜੋੜ ਹੈ, ਜੋ ਮੌਜੂਦਾ ਸਮੇਂ ਵਿੱਚ 154ਵੇਂ ਨੰਬਰ 'ਤੇ ਹੈ। ਬਿਲਬੋਰਡ ਦੀ ਵਿਸ਼ਵਵਿਆਪੀ ਸੂਚੀ ਵਿੱਚ ਚਾਰਟ ਕਰਨ ਵਾਲਾ ਮਰਹੂਮ ਕਲਾਕਾਰ ਸਿੱਧੂ ਮੂਸੇਵਾਲਾ (Sidhu Moosewala) ਦਾ ਇਹ ਪਹਿਲਾ ਗੀਤ ਹੈ।

ਜੁਲਾਈ 2021 'ਚ ਰਿਲੀਜ਼ ਹੋਏ ਇਸ ਗੀਤ ਨੂੰ ਇਕੱਲੇ ਯੂਟਿਊਬ 'ਤੇ 198 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਮੂਸੇਵਾਲਾ ਦੇ ਗੀਤਾਂ ਨੂੰ 5 ਬਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ ਅਤੇ ਪਿਛਲੇ ਸਾਲ ਯੂਕੇ ਚਾਰਟ ਵਿੱਚ ਚੋਟੀ ਦੇ 5 ਵਿੱਚ ਪਹੁੰਚਿਆ ਹੈ। ਦਿ ਗਾਰਡੀਅਨ ਨੇ ਉਹਨਾਂ ਨੂੰ 2020 ਦੇ ਉੱਤਮ ਉੱਭਰ ਰਹੇ ਸੰਗੀਤਕਾਰਾਂ ਵਿੱਚੋਂ ਇੱਕ ਦਾ ਨਾਮ ਦਿੱਤਾ।

ਇਹ ਵੀ ਪੜ੍ਹੋ : ਗੁਲਾਬੀ ਪਹਿਰਾਵੇ 'ਚ ਕਮਲ ਵਰਗੀ ਲੱਗ ਰਹੀ ਸੀ ਉਰਵਸ਼ੀ ਰੌਤੇਲਾ

ETV Bharat Logo

Copyright © 2024 Ushodaya Enterprises Pvt. Ltd., All Rights Reserved.