'ਆਪ' ਵਰਕਰ ਕਤਲ ਮਾਮਲਾ: ਪੁਲਿਸ ਨੇ ਸਾਜ਼ਿਸ਼ਕਰਤਾ ਸਣੇ ਤਿੰਨ ਲੋਕਾਂ ਨੂੰ ਕੀਤਾ ਗ੍ਰਿਫਤਾਰ

author img

By

Published : Aug 2, 2022, 2:12 PM IST

Updated : Aug 2, 2022, 2:31 PM IST

ਪੁਲਿਸ ਨੇ ਸਾਜ਼ਿਸ਼ਕਰਤਾ ਸਣੇ ਤਿੰਨ ਲੋਕਾਂ ਨੂੰ ਕੀਤਾ ਗ੍ਰਿਫਤਾਰ

ਮਲੇਰਕੋਟਲਾ 'ਚ ਕੁਝ ਦਿਨ ਪਹਿਲਾਂ ਆਪ ਕੌਂਸਲਰ ਦਾ ਦੋ ਨੋਜਵਾਨਾਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਨੂੰ ਪੁਲਿਸ ਵੱਲੋਂ ਸੁਲ਼ਝਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਮਾਮਲੇ ਚ ਪੁਲਿਸ ਨੇ ਮੁੱਖ ਸਾਜ਼ਿਸ਼ਕਰਤਾ ਸਣੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।

ਸੰਗਰੂਰ: ਮਲੇਰਕੋਟਲਾ ਚ ਆਮ ਆਦਮੀ ਪਾਰਟੀ ਦੀ ਵਰਕਰ ਦਾ ਅਕਬਰ ਅਲੀ ਭੋਲੇ ਦੇ ਕਤਲ ਮਾਮਲੇ ਨੂੰ ਪੁਲਿਸ ਵੱਲੋਂ ਸੁਲਝਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਿਕ ਇਸ ਮਾਮਲੇ ਦੇ ਵਿੱਚ ਮੁੱਖ ਸਾਜ਼ਿਸ਼ਕਰਤਾ ਸਣੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਦਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਦੋ ਸ਼ੂਟਰ ਫਰਾਰ ਦੱਸੇ ਜਾ ਰਹੇ ਹਨ।

ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਆਈਜੀ ਸੁਖਵਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਇਸ ਕਤਲ ਪਿੱਛੇ ਪੈਸੇ ਦਾ ਲੈਣ ਦੇਣ ਦਾ ਮੁੱਖ ਕਾਰਨ ਸਾਹਮਣੇ ਆਇਆ ਹੈ। ਆਈਜੀ ਛੀਨਾ ਨੇ ਦੱਸਿਆ ਕਿ ਅਕਬਰ ਅਲੀ ਭੋਲਾ ਆਪਣੀ ਇੱਕ ਦੁਕਾਨ 14 ਸਾਲ ਪਹਿਲਾਂ ਵਸੀਮ ਇਕਬਾਲ ਨੂੰ ਕਿਰਾਏ ’ਤੇ ਦਿੱਤੀ ਸੀ। ਜਿੱਥੇ ਉਹ ਦੋ ਪਹੀਆ ਵਾਹਨ ਵੇਚਣ ਅਤੇ ਖ਼ਰੀਦਣ ਦਾ ਕੰਮ ਕਰਦਾ ਸੀ। ਜਿਸ ਦੇ ਚੱਲਦੇ ਅਕਬਰ ਅਲੀ ਦੇ ਨਾਲ ਉਸ ਨੇ ਪੈਸੇ ਲੈ ਲੈਣ ਦੇਣ ਦਾ ਕਾਰੋਬਾਰ ਸ਼ੁਰੂ ਕਰ ਲਿਆ। ਇਸ ਦੌਰਾਨ ਦੋ ਕਰੋੜ ਰੁਪਏ ਤੋਂ ਜ਼ਿਆਦਾ ਦਾ ਲੈਣ ਦੇਣ ਇਨ੍ਹਾਂ ਦੋਨਾਂ ਦੇ ਵਿੱਚ ਹੋ ਗਿਆ ਸੀ ਜਦੋਂ ਅਕਬਰ ਅਲੀ ਨੇ ਆਪਣੇ ਪੈਸੇ ਵਾਪਸ ਮੰਗਣੇ ਸ਼ੁਰੂ ਕੀਤੇ ਤਾਂ ਆਰੋਪੀਆਂ ਨੇ ਵਾਪਸ ਨਹੀਂ ਕੀਤੇ।

ਪੁਲਿਸ ਨੇ ਸਾਜ਼ਿਸ਼ਕਰਤਾ ਸਣੇ ਤਿੰਨ ਲੋਕਾਂ ਨੂੰ ਕੀਤਾ ਗ੍ਰਿਫਤਾਰ

ਇਸ ਤੋਂ ਬਾਅਦ ਅਕਬਰ ਅਲੀ ਦਾ ਕਤਲ ਕਰਨ ਲਈ ਮੁਲਜ਼ਮ ਆਪਣੇ ਰਿਸ਼ਤੇਦਾਰਾਂ ਦੇ ਨਾਲ ਗਿਆ ਅਤੇ ਦੇਸੀ ਕੱਟਾ ਲੈ ਕੇ ਆਇਆ ਅਤੇ ਇਸ ਘਟਨਾ ਨੂੰ ਅੰਜਾਮ ਦੇ ਦਿੱਤਾ। ਜਿਨ੍ਹਾਂ ਨੂੰ ਹਿਰਾਸਤ ਚ ਲੈ ਲਿਆ ਗਿਆ ਹੈ। ਮਾਮਲੇ ’ਚ 2 ਸ਼ੂਟਰ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

ਇਹ ਵੀ ਪੜੋ: ਘਰੇਲੂ ਝਗੜੇ ਕਾਰਨ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਪੁਲਿਸ 'ਤੇ ਲੱਗੇ ਧਮਕਾਏ ਜਾਣ ਦੇ ਦੋਸ਼

Last Updated :Aug 2, 2022, 2:31 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.