ਨਾਭਾ ’ਚ ਟਰੱਕ ਨੇ ਲੈਕਚਰਾਰ ਕੁਚਲਿਆ

author img

By

Published : Sep 11, 2021, 7:42 PM IST

ਨਾਭਾ ਵਿੱਚ ਟਰੱਕ ਨੇ ਲੈਕਚਰਾਰ ਕੁਚਲਿਆ

ਚੜ੍ਹਦੇ ਸੂਰਜ ਹੀ ਤੇਜ਼ ਰਫ਼ਤਾਰ ਟਰੱਕ ਚਾਲਕ ਨੇ ਪਟਿਆਲਾ ਵਾਸੀ ਲੈਕਚਰਾਰ ਰਵਿੰਦਰ ਸਿੰਘ ਦੇ ਉੱਪਰ ਟਰੱਕ ਚੜ੍ਹਾ ਦਿੱਤਾ ਅਤੇ ਜਿਸ ਦੀ ਮੌਕੇ ਤੇ ਮੌਤ ਹੋ ਗਈ ਰਵਿੰਦਰ ਸਿੰਘ ਨਾਭਾ ਬਲਾਕ ਦੇ ਪਿੰਡ ਮੰਡੌਡ਼ ਦੇ ਸਰਕਾਰੀ ਸਕੂਲ ਵਿੱਚ ਅੰਗਰੇਜ਼ੀ ਦਾ ਲੈਕਚਰਾਰ ਸੀ।

ਨਾਭਾ: ਤੜਕ ਸਾਰ ਇੱਕ ਤੇਜ਼ ਰਫ਼ਤਾਰ ਟਰੱਕ ਸੈਰ ਕਰਨ ਗਏ ਇੱਕ ਵਿਅਕਤੀ ‘ਤੇ ਚੜ੍ਹ ਗਿਆ, ਜਿਸ ਕਾਰਨ ਇਸ ਵਿਅਕਤੀ ਦੀ ਮੌਕੇ ‘ਤੇ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪਟਿਆਲਾ ਵਾਸੀ ਰਵਿੰਦਰ ਸਿੰਘ ਵਜੋਂ ਹੋਈ ਹੈ। ਉਸ ਦੀ ਉਮਰ 50 ਸਾਲ ਦੇ ਕਰੀਬ ਸੀ। ਟਰੱਕ ਚਾਲਕ (Truck driver) ਮੌਕੇ ਤੋਂ ਫਰਾਰ ਹੋ ਗਿਆ ਹੈ। ਪੁਲਿਸ ਨੇ ਇਸ ਘਟਨਾ ਦੇ ਸਬੰਧ ਵਿੱਚ ਕਾਰਵਾਈ ਸ਼ੁਰੂ ਕਰਕੇ ਦੋਸ਼ੀ ਟਰੱਕ ਚਾਲਕ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਲਾਸ਼ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ।

ਇਹ ਵੀ ਪੜੋ: ਮੀਂਹ ਨੇ ਖੋਲ੍ਹੀ ਜਲ੍ਹਿਆਂਵਾਲੇ ਬਾਗ ਦੇ ਨਵੀਨੀਕਰਨ ਦੀ ਪੋਲ, ਲੋਕਾਂ ਨੇ ਦਿੱਤੀ ਇਹ ਚਿਤਾਵਨੀ

ਨਾਭਾ ਦੇ ਬੋੜਾ ਚੌਕ ਵਿਖੇ ਹੋਇਆ ਹਾਦਸਾ

ਹਾਦਸਾ ਨਾਭਾ ਦੇ ਬੋੜਾ ਚੌਕ ਵਿਖੇ ਹੋਇਆ। ਰਵਿੰਦਰ ਸਿੰਘ ਸੈਰ ਕਰਕੇ ਆ ਰਿਹਾ ਸੀ ਤੇ ਪਿੱਛੋਂ ਆਇਆ ਇੱਕ ਟਰੱਕ ਉਸ ਨੂੰ ਫੇਟ ਮਾਰ ਕੇ ਚਲਾ ਗਿਆ। ਮ੍ਰਿਤਕ ਰਵਿੰਦਰ ਸਿੰਘ ਪਟਿਆਲਾ ਦਾ ਰਹਿਣ ਵਾਲਾ ਸੀ ਤੇ ਉਹ ਨਾਭਾ ਬਲਾਕ ਦੇ ਪਿੰਡ ਮੰਡੌਡ਼ ਦੇ ਸਰਕਾਰੀ ਸਕੂਲ ਵਿੱਚ ਅੰਗਰੇਜ਼ੀ ਦਾ ਲੈਕਚਰਾਰ ਸੀ। ਉਹ ਆਪਣੇ ਸਹੁਰੇ ਘਰ ਆਇਆ ਹੋਇਆ ਸੀ ਤੇ ਸਵੇਰ ਵੇਲੇ ਸੈਰ ਕਰਨ ਗਿਆ ਸੀ ਪਰ ਮੁੜ ਘਰ ਨਾ ਪਰਤਿਆ।

ਉਸ ਨੂੰ ਕੀ ਪਤਾ ਸੀ, ਨਹੀਂ ਪਰਤਣਾ ਘਰ

ਰਵਿੰਦਰ ਸਿੰਘ ਲੈਕਚਰਾਰ ਨੂੰ ਬਿਲਕੁਲ ਨਹੀਂ ਸੀ ਕੀ ਪਤਾ ਕਿ ਉਹ ਸੈਰ ਕਰਨ ਤਾਂ ਜਾ ਰਿਹਾ ਹੈ ਪਰ ਉਸ ਦਾ ਅੱਜ ਆਖਰੀ ਦਿਨ ਹੋਏਗਾ। ਟਰੱਕ ਦੀ ਲਪੇਟ ਵਿੱਚ ਆਇਆ ਰਵਿੰਦਰ ਸਿੰਘ ਬੁਰੀ ਤਰ੍ਹਾਂ ਕੁਚਲਿਆ ਗਿਆ ਅਤੇ ਰਵਿੰਦਰ ਸਿੰਘ ਦੀ ਮੌਕੇ ਤੇ ਮੌਤ ਹੋ ਗਈ। ਰਵਿੰਦਰ ਸਿੰਘ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ। ਪਰਿਵਾਰਕ ਮੈਬਰਾਂ ਨੇ ਟਰੱਕ ਚਾਲਕ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ।

ਨਾਭਾ ‘ਚ ਸੜ੍ਹਕ ਹਾਦਸੇ ‘ਚ ਪਟਿਆਲਾ ਦੇ ਲੈਕਚਰਾਰ ਦੀ ਮੌਤ

ਰਿਸ਼ਤੇਦਾਰਾਂ ਨੇ ਦੱਸਿਆ ਸਹੁਰੇ ਆਇਆ ਸੀ ਰਵਿੰਦਰ ਸਿੰਘ

ਇਸ ਮੌਕੇ ਤੇ ਮ੍ਰਿਤਕ ਰਵਿੰਦਰ ਸਿੰਘ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਰਵਿੰਦਰ ਸਿੰਘ ਪਟਿਆਲੇ ਰਹਿੰਦਾ ਹੈ ਅਤੇ ਇਹ ਸਹੁਰੇ ਘਰ ਆਇਆ ਹੋਇਆ ਸੀ ਜਦੋਂ ਸਵੇਰੇ ਸੈਰ ਕਰਨ ਲਈ ਘਰੋਂ ਨਿਕਲਿਆ ਤਾਂ ਪਿੱਛੋਂ ਆ ਰਹੇ ਤੇਜ਼ ਰਫਤਾਰ ਟਰੱਕ ਨੇ ਉਸ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ ਅਤੇ ਜਿਸ ਦੀ ਮੌਕੇ ਤੇ ਮੌਤ ਹੋ ਗਈ। ਉਨ੍ਹਾਂ ਟਰੱਕ ਚਾਲਕ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਇਸ ਤਰ੍ਹਾਂ ਦੀਆਂ ਘਟਨਾਵਾਂ ਅੱਗੇ ਤੋਂ ਨਾ ਵਾਪਰਨ। ਮ੍ਰਿਤਕ ਦੇ ਦੋ ਬੱਚੇ ਵੀ ਹਨ।

ਪੁਲਿਸ ਨੇ ਮਾਮਲਾ ਦਰਜ ਕਰਕੇ ਸ਼ੁਰੂ ਕੀਤੀ ਕਾਰਵਾਈ

ਇਸ ਮੌਕੇ ਤੇ ਪੁਲਿਸ ਦੇ ਜਾਂਚ ਅਧਿਕਾਰੀ ਚਮਕੌਰ ਸਿੰਘ ਨੇ ਦੱਸਿਆ ਕਿ ਰਵਿੰਦਰ ਸਿੰਘ ਜੋ ਕਿ ਪੇਸ਼ੇ ਤੋਂ ਸਰਕਾਰੀ ਨੌਕਰੀ ਕਰਦਾ ਸੀ ਜੋ ਕਿ ਸਰਕਾਰੀ ਸਕੂਲ ਵਿੱਚ ਲੈਕਚਰਾਰ ਸੀ ਤੇਜ਼ ਰਫਤਾਰ ਟਰੱਕ ਨੇ ਇਸ ਦੀ ਜਾਨ ਲੈ ਲਈ ਤੇ ਇਸ ਸਬੰਧੀ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਅਤੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.