ਪੰਜਾਬ ਦੇ ਵਿੱਚ ਭਾਰੀ ਮੀਂਹ, ਕਿਸਾਨਾਂ ਦੇ ਸੁੱਕੇ ਸਾਹ

author img

By

Published : Sep 23, 2021, 11:52 AM IST

ਪੰਜਾਬ ਦਾ ਮੌਸਮ

ਪੰਜਾਬ ਦੇ ਵਿੱਚ ਭਾਰੀ ਬਾਰਿਸ਼ ਹੋ ਰਹੀ ਹੈ। ਜਿਸ ਦੇ ਚੱਲਦੇ ਤਾਪਮਾਨ ਵਿੱਚ ਭਾਰੀ ਗਿਰਾਵਟ ਆਈ ਹੈ।

ਲੁਧਿਆਣਾ : ਪੰਜਾਬ ਭਰ ਵਿਖੇ ਭਾਰੀ ਮੀਂਹ ਪੈ ਰਿਹਾ ਹੈ। ਜਿਸ ਦੇ ਚੱਲਦੇ ਮੌਸਮ ਵਿੱਚ ਤਬਦੀਲੀ ਆਈ ਹੈ। ਤਾਪਮਾਨ ਵਿੱਚ ਵੀ ਭਾਰੀ ਗਿਰਾਵਟ ਵੇਖਣ ਨੂੰ ਮਿਲ ਰਹੀ ਹੈ। ਇਸ ਦੇ ਚੱਲਦੇ ਹੀ ਸਵੇਰ ਤੋਂ ਲਗਾਤਾਰ ਤੇਜ਼ ਬਾਰਿਸ਼ ਹੋਣ ਨਾਲ ਲੁਧਿਆਣਾ ਅੰਦਰ ਸੂਰਜ ਨਹੀਂ ਨਿਕਲਿਆ ਅਤੇ ਘੁੱਪ ਹਨੇਰਾ ਛਾਇਆ ਰਿਹਾ।

ਪੰਜਾਬ ਦਾ ਮੌਸਮ

3 ਘੰਟਿਆਂ ਤੋਂ ਲਗਾਤਾਰ ਮੀਂਹ ਪੈਣ ਕਰਕੇ ਆਮ ਜਨਜੀਵਨ ਕਾਫੀ ਪ੍ਰਭਾਵਿਤ ਹੋਇਆ ਹੈ ਇਸ ਮੀਂਹ ਦੇ ਨਾਲ ਕਿਸਾਨਾਂ ਦੀ ਝੋਨੇ ਦੀ ਫਸਲ ਨੂੰ ਵੀ ਵੱਡੇ ਨੁਕਸਾਨ ਦਾ ਖ਼ਦਸ਼ਾ ਜਤਾਇਆ ਗਿਆ ਹੈ। ਕਿਉਂਕਿ ਝੋਨੇ ਦੀ ਫ਼ਸਲ ਹੁਣ ਪੱਕ ਚੁੱਕੀ ਹੈ ਅਤੇ ਵਾਢੀ ਲਈ ਤਿਆਰ ਹੈ ਪਰ ਵਾਢੀ ਤੋਂ ਪਹਿਲਾਂ ਇਸ ਤਰ੍ਹਾਂ ਤੇਜ਼ ਮੀਂਹ ਨਾਲ ਝੋਨੇ ਦੇ ਝਾੜ ਤੇ ਮਾੜਾ ਅਸਰ ਪੈ ਸਕਦਾ ਹੈ।

ਪੰਜਾਬ ਦਾ ਮੌਸਮ
ਪੰਜਾਬ ਦਾ ਮੌਸਮ
ਹਾਲਾਂਕਿ ਅਗਸਤ ਮਹੀਨੇ ਦੇ ਵਿੱਚ ਮੌਨਸੂਨ ਕਾਫੀ ਕਮਜ਼ੋਰ ਰਿਹਾ ਸੀ ਪਰ ਸਤੰਬਰ ਮਹੀਨੇ ਵਿੱਚ ਆਮ ਤੌਰ ਤੇ 100 ਐਮ ਐਮ ਦੇ ਕਰੀਬ ਬਾਰਿਸ਼ ਹੁੰਦੀ ਹੈ ਪਰ ਸਤੰਬਰ ਮਹੀਨੇ ਵਿੱਚ ਮੌਨਸੂਨ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਅਤੇ ਆਮ ਨਾਲੋਂ ਕਿਤੇ ਜ਼ਿਆਦਾ ਬਾਰਿਸ਼ ਹੋ ਚੁੱਕੀ ਹੈ।
ਪੰਜਾਬ ਦਾ ਮੌਸਮ
ਪੰਜਾਬ ਦਾ ਮੌਸਮ

ਇਸ ਦੇ ਨਾਲ ਹੀ ਪੰਜਾਬ ਦੇ ਕੁੱਝ ਜ਼ਿਲੇ ਹਨ ਜਿੱਥੇ ਘੱਟ ਮੀਂਹ ਪੈ ਰਿਹਾ ਹੈ ਮੌਸਮ ਵਿਭਾਗ ਦੇ ਮੁਤਾਬਰਕ ਚੰਡੀਗੜ੍ਹ ਅੰਮ੍ਰਿਤਸਰ, ਬਠਿੰਡਾ, ਫਰੀਦਕੋਟ, ਫਿਰੋਜ਼ਪੁਰ, ਜਲੰਧਰ, ਗੁਰਦਾਸਪੁਰ, ਮੋਗਾ, ਰੂਪਨਗਰ, ਮੋਹਾਲੀ ਅਤੇ ਕੁੱਝ ਹੋਰ ਖੇਤਰਾਂ ਵਿੱਚ ਘੱਟ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਪੰਜਾਬ ਦਾ ਮੌਸਮ
ਪੰਜਾਬ ਦਾ ਮੌਸਮ

ਪੰਜਾਬ ਦੇ ਨਾਲ ਲੱਗਦੇ ਹੋਏ ਗੁਆਢੀ ਸੂਬੇ ਹਿਮਾਚਲ ਪ੍ਰਦੇਸ਼, ਉਤਰਾਖੰਡ, ਦੇ ਕਈ ਖੇਤਰਾਂ ਵਿੱਚ ਵੀ ਭਾਰੀ ਬਾਰਿਸ਼ ਹੋ ਰਹੀ ਹੈ।

ਇਹ ਵੀ ਪੜ੍ਹੋਂ : ਚੰਡੀਗੜ੍ਹ 'ਚ ਹੋਇਆ ਏਅਰ ਸ਼ੋਅ, ਰਾਫੇਲ ਤੇ ਚਿਨੂਕ ਨੇ ਵਿਖਾਏ ਕਰਤਬ

ETV Bharat Logo

Copyright © 2024 Ushodaya Enterprises Pvt. Ltd., All Rights Reserved.