ਜ਼ਮੀਨੀ ਵਿਵਾਦ ਨੂੰ ਲੈਕੇ 'ਆਪ' ਦੇ ਵਿਧਾਇਕ ਅਤੇ ਉਸ ਦੇ ਭਰਾਵਾਂ ’ਤੇ ਲੱਗੇ ਇਲਜ਼ਾਮ !

author img

By

Published : Aug 6, 2022, 4:41 PM IST

'ਆਪ' ਦੇ ਵਿਧਾਇਕ ਅਤੇ ਉਸ ਦੇ ਭਰਾਵਾਂ ’ਤੇ ਲੱਗੇ ਇਲਜ਼ਾਮ

ਲੁਧਿਆਣਾ ’ਚ ਜ਼ਮੀਨੀ ਵਿਵਾਦ ਨੂੰ ਲੈਕੇ ਆਪ ਦੇ ਵਿਧਾਇਕ ਅਤੇ ਉਸ ਦੇ ਭਰਾਵਾਂ ’ਤੇ ਇਲਜ਼ਾਮ ਲੱਗੇ ਹਨ। ਨੌਜਵਾਨ ਨੇ ਕਿਹਾ ਕਿ ਉਸ ਨੂੰ ਜਾਣੋ ਮਾਰਨ ਦੀ ਧਮਕੀਆਂ ਮਿਲ ਰਹੀਆਂ ਹਨ। ਦੂਜੇ ਪਾਸੇ ਵਿਧਾਇਕ ਨੇ ਕਿਹਾ ਉਨ੍ਹਾਂ ਦਾ ਆਪਸੀ ਪਰਿਵਾਰਕ ਵਿਵਾਦ ਹੈ।

ਲੁਧਿਆਣਾ: ਜ਼ਿਲ੍ਹੇ ਦੇ ਇੱਕ ਨੌਜਵਾਨ ਵੱਲੋਂ ਪ੍ਰੈਸ ਕਾਨਫਰੰਸ ਕਰ ਮੌਜੂਦਾ ਵਿਧਾਇਕ ਉਪਰ ਗੰਭੀਰ ਇਲਜ਼ਾਮ ਲਗਾਏ ਗਏ ਹਨ, ਜਿਸ ਵਿਚ ਇਹ ਕਿਹਾ ਜਾ ਰਿਹਾ ਹੈ ਕੀ ਦੂਜੀ ਪਾਰਟੀ ਵਿਚ ਮੌਜੂਦਾ ਆਮ ਆਦਮੀ ਪਾਰਟੀ ਦਾ ਵਿਧਾਇਕ ਅਤੇ ਉਸਦੇ ਭਰਾ ਹਨ ਜਿਸ ਦੇ ਚਲਦਿਆਂ ਰਾਜਨੀਤੀਕ ਦਬਾਅ ਦੇ ਕਾਰਨ ਪੁਲਸ ਵੱਲੋਂ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ।

ਉਨ੍ਹਾਂ ਅੱਗੇ ਨੇ ਕਿਹਾ ਕਿ ਉਹ ਮੁੱਖ ਮੰਤਰੀ ਪੰਜਾਬ ਤੱਕ ਨੂੰ ਗੁਹਾਰ ਲਗਾ ਚੁੱਕੇ ਹਨ, ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ । ਇੰਨਾ ਹੀ ਨਹੀਂ ਉਹਨਾਂ ਨੇ ਮੌਜੂਦਾ ਵਿਧਾਇਕ ਦੇ ਭਰਾ ਇੱਥੇ ਰਾਜਨੀਤਕ ਦਬਾਅ ਦੇ ਚਲਦਿਆਂ ਪਰਚਾ ਦਰਜ ਨਾ ਹੋਣ ਦੀ ਗੱਲ ਕਹੀ ਹੈ।

'ਆਪ' ਦੇ ਵਿਧਾਇਕ ਅਤੇ ਉਸ ਦੇ ਭਰਾਵਾਂ ’ਤੇ ਲੱਗੇ ਇਲਜ਼ਾਮ



ਪ੍ਰੈਸ ਕਾਨਫਰੰਸ ਦੌਰਾਨ ਸ਼ਿਕਾਇਤਕਰਤਾ ਦਪਿੰਦਰ ਸਿੰਘ ਗਿੱਲ ਨੇ ਕਿਹਾ ਕਿ ਉਨ੍ਹਾਂ ਦਾ ਜ਼ਮੀਨੀ ਵਿਵਾਦ ਸੀ। ਜਿਸ ਦੇ ਚੱਲਦੇ ਉਨ੍ਹਾਂ ’ਤੇ ਹਮਲਾ ਵੀ ਕੀਤਾ ਗਿਆ । ਜਿਸ ਦੀ ਸੀਸੀਟੀਵੀ ਅਤੇ ਸਾਰੇ ਸਬੂਤ ਉਹ ਪੁਲਿਸ ਨੂੰ ਦੇ ਚੁੱਕੇ ਹਨ। ਇਸ ਹਮਲੇ ਵਿੱਚ ਗੋਲੀ ਵੀ ਚਲਾਈ ਗਈ ਸੀ, ਪਰ ਪੁਲਿਸ ਵੱਲੋਂ ਰਾਜਨੀਤੀਕ ਦਬਾਅ ਦੇ ਚਲਦਿਆਂ ਅੱਧੀ ਅਧੂਰੀ ਕਾਰਵਾਈ ਕੀਤੀ ਗਈ ਹੈ ਅਤੇ ਮੁਲਜ਼ਮਾਂ ਨੂੰ ਗ੍ਰਿਫਤਾਰ ਵੀ ਨਹੀਂ ਕੀਤਾ ਗਿਆ। ਕਿਉਂਕਿ ਮੁਲਜ਼ਮਾਂ ਦੇ ਵਿਚ ਮੋਜੂਦਾ ਵਿਧਾਇਕ ਦੇ ਭਰਾ ਵੀ ਹਨ। ਉਨ੍ਹਾਂ ਨੇ ਕਿਹਾ ਕਿ ਉਹਨਾਂ ਨੇ ਮੁੱਖ ਮੰਤਰੀ ਪੰਜਾਬ ਨੂੰ ਵੀ ਅਪੀਲ ਕੀਤੀ ਸੀ ਕਿ ਬਣਦੀ ਕਾਰਵਾਈ ਕੀਤੀ ਜਾਵੇ।



ਦੂਜੇ ਪਾਸੇ ਇਸ ਸਬੰਧ ਵਿਚ ਵਿਧਾਇਕ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਇਲਜ਼ਾਮਾਂ ਨੂੰ ਨਕਾਰਿਆ ਅਤੇ ਕਿਹਾ ਕਿ ਦੋਵੇਂ ਪਾਰਟੀਆਂ ਦਾ ਪਰਿਵਾਰਿਕ ਮਸਲਾ ਹੈ ਅਤੇ ਉਹਨਾਂ ਦਾ ਇਸ ਦਾ ਕੁਝ ਵੀ ਲੈਣਾ-ਦੇਣਾ ਨਹੀਂ , ਪਰ ਉਹ ਦੋਵਾਂ ਦਾ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਜ਼ਰੂਰ ਕਰਨਗੇ।

ਇਹ ਵੀ ਪੜੋ: ਨੀਤੀ ਆਯੋਗ ਦੀ ਮੀਟਿੰਗ 'ਚ ਸ਼ਾਮਲ ਹੋਣ ਲਈ CM ਦਿੱਲੀ ਰਵਾਨਾ, ਪਿਛਲੀ ਸਰਕਾਰ 'ਤੇ ਚੁੱਕੇ ਸਵਾਲ!

ETV Bharat Logo

Copyright © 2024 Ushodaya Enterprises Pvt. Ltd., All Rights Reserved.