ਸਪੈਸ਼ਲ ਬੱਚਿਆਂ ਦੀ ਜ਼ਿੰਦਗੀ 'ਚੋਂ ਹਨੇਰਾ ਕੱਢਣ ਲਈ ਅੱਗੇ ਆਇਆ ਚਾਨਣ ਵੋਕੇਸ਼ਨਲ ਅਤੇ ਸਕਿੱਲ ਸੈਂਟਰ

author img

By

Published : Oct 2, 2022, 11:49 AM IST

Updated : Oct 2, 2022, 12:54 PM IST

Chaanan vocational and skill center Jalandhar, Special Care Center For Special Children

ਸਪੈਸ਼ਲ ਬੱਚੇ ਆਮ ਤੌਰ 'ਤੇ ਉਹ ਬੱਚੇ ਹੁੰਦੇ ਹਨ, ਜੋ ਨਾਰਮਲ ਬੱਚਿਆਂ ਤੋਂ ਕੁਝ ਅਲੱਗ ਹੁੰਦੇ ਹਨ। ਬੱਚਿਆਂ ਵਿੱਚ ਸਰੀਰਕ ਤੌਰ ਅਤੇ ਦਿਮਾਗੀ ਤੌਰ 'ਤੇ ਆਮ ਬੱਚਿਆਂ ਵਾਂਗ ਨਾ ਤਾਂ ਤਾਕਤ ਹੁੰਦੀ ਹੈ ਨਾ ਹੀ ਸੋਚਣ ਸਮਝਣ ਦੀ ਸ਼ਕਤੀ। ਆਮ ਤੌਰ 'ਤੇ ਅਜਿਹੇ ਬੱਚੇ ਕਈ ਮਾਂ-ਬਾਪ ਵੱਲੋਂ ਹਰ ਪਾਸੇ ਇਲਾਜ ਦੀ ਕੋਸ਼ਿਸ਼ ਤੋਂ ਬਾਅਦ ਰੱਬ ਦੇ ਭਰੋਸੇ ਛੱਡ ਦਿੱਤੇ ਜਾਂਦੇ ਹਨ। ਪਰ, ਜਲੰਧਰ ਸ਼ਹਿਰ ਦੇ ਬਟਾਲਾ ਪਿੰਡ ਵਿਖੇ ਚਾਨਣ ਵੋਕੇਸ਼ਨਲ ਅਤੇ ਸਕਿੱਲ ਸੈਂਟਰ ਇਕ ਅਜਿਹਾ ਸੈਂਟਰ ਹੈ, ਜੋ ਇਨ੍ਹਾਂ ਬੱਚਿਆਂ ਦਾ ਅੱਗੇ ਹੋ ਕੇ ਸਹਾਰਾ ਬਣੀ ਹੋਈ ਹੈ।

ਜਲੰਧਰ: ਸ਼ਹਿਰ ਦੇ ਬਟਾਲਾ ਪਿੰਡ ਵਿਖੇ ਚਾਨਣ ਵੋਕੇਸ਼ਨਲ ਅਤੇ ਸਕਿੱਲ ਸੈਂਟਰ ਇਕ ਅਜਿਹਾ ਸੈਂਟਰ ਹੈ ਜਿਸ ਵਿੱਚ ਸਪੈਸ਼ਲ ਬੱਚੇ (ਕਿਸੇ ਐਸੀ ਬੀਮਾਰੀ ਨਾਲ ਪੀੜਤ ਬੱਚੇ ਜੋ ਜਾਂ ਤੇ ਸਹੀ ਤਰੀਕੇ ਨਾਲ ਸੁਣ, ਬੋਲ ਅਤੇ ਦੇਖ ਨਹੀਂ ਸਕਦੇ ਜਾਂ ਫਿਰ ਉਨ੍ਹਾਂ ਦਿਮਾਗ ਤੌਰ 'ਤੇ ਬਿਮਾਰ ਹਨ) ਆਪਣੀ ਜ਼ਿੰਦਗੀ ਵਿੱਚ ਕੁਝ ਸਿੱਖ ਰਹੇ ਹਨ ਕਿ ਉਹ ਆਪਣੀ ਜ਼ਿੰਦਗੀ ਵਿੱਚ ਅੱਗੇ ਵਧ (Chaanan vocational and skill center Jalandhar) ਸਕਦੇ ਹਨ।






ਸਪੈਸ਼ਲ ਬੱਚਿਆਂ ਲਈ ਖਾਸ ਇੰਤਜ਼ਾਮ : ਸਪੈਸ਼ਲ ਬੱਚੇ ਆਮ ਤੌਰ 'ਤੇ ਉਹ ਬੱਚੇ ਹੁੰਦੇ ਹਨ, ਜੋ ਨਾਰਮਲ ਬੱਚਿਆਂ ਤੋਂ ਕੁਝ ਅਲੱਗ ਹੁੰਦੇ ਹਨ। ਬੱਚਿਆਂ ਵਿੱਚ ਸਰੀਰਕ ਤੌਰ ਅਤੇ ਦਿਮਾਗੀ ਤੌਰ 'ਤੇ ਆਮ ਬੱਚਿਆਂ ਵਾਂਗ ਨਾ ਤਾਂ ਤਾਕਤ ਹੁੰਦੀ ਹੈ ਨਾ ਹੀ ਸੋਚਣ ਸਮਝਣ ਦੀ ਸ਼ਕਤੀ। ਇਨ੍ਹਾਂ ਵਿੱਚੋਂ ਕੁਝ ਬੱਚੇ ਐਸੇ ਹੁੰਦੇ ਹਨ, ਜੋ ਸਰੀਰਿਕ ਤੌਰ 'ਤੇ ਤੀਕ ਹੁੰਦੇ ਹਨ, ਪਰ ਉਨ੍ਹਾਂ ਦਾ ਦਿਮਾਗ ਆਮ ਬੱਚਿਆਂ ਵਾਂਗ ਕੰਮ ਨਹੀਂ ਕਰਦਾ। ਕੁਝ ਬੱਚੇ ਅਜਿਹੇ ਹੁੰਦੇ ਹਨ, ਜੋ ਦਿਮਾਗੀ ਤੌਰ 'ਤੇ ਬਿਲਕੁਲ ਠੀਕ ਹੁੰਦੇ ਹਨ, ਪਰ ਉਨ੍ਹਾਂ ਦਾ ਸਰੀਰ ਆਮ ਬੱਚਿਆਂ ਦਾ ਹੀ ਕੰਮ ਨਹੀਂ ਕਰਦਾ। ਆਮ ਤੌਰ 'ਤੇ ਅਜਿਹੇ ਬੱਚੇ ਕਈ ਮਾਂ-ਬਾਪ ਵੱਲੋਂ ਹਰ ਪਾਸੇ ਇਲਾਜ ਦੀ ਕੋਸ਼ਿਸ਼ ਤੋਂ ਬਾਅਦ ਰੱਬ ਦੇ ਭਰੋਸੇ ਛੱਡ ਦਿੱਤੇ ਜਾਂਦੇ ਹਨ। ਪਰਿਵਾਰ ਵੱਲੋਂ ਨਕਾਰੇ ਜਾਣ ਉੱਤੇ ਇਹ ਖ਼ਾਸ ਬੱਚੇ ਗਲੀਆਂ-ਮੁਹੱਲਿਆਂ ਵਿਚ ਘੁੰਮਦੇ ਹੋਏ ਨਜ਼ਰ ਆਉਂਦੇ ਹਨ, ਜਾਂ ਫਿਰ ਮਾਂ ਬਾਪ ਇਨ੍ਹਾਂ ਨੂੰ ਘਰ ਵਿੱਚ ਹੀ ਬੰਦ ਕਰਕੇ ਰੱਖ ਦਿੰਦੇ ਹਨ।







ਸਪੈਸ਼ਲ ਬੱਚਿਆਂ ਲਈ ਵੋਕੇਸ਼ਨਲ ਅਤੇ ਸਕਿੱਲ ਸੈਂਟਰ : ਵਡਾਲਾ ਪਿੰਡ ਵਿਖੇ ਅਜਿਹੇ ਬੱਚਿਆਂ ਲਈ ਜਲੰਧਰ ਦੇ ਰਹਿਣ ਵਾਲੇ ਅਮਰਜੀਤ ਸਿੰਘ ਆਨੰਦ ਵੱਲੋ ਇਕ ਵੋਕੇਸ਼ਨਲ ਅਤੇ ਸਕਿੱਲ ਸੈਂਟਰ ਬਣਾਇਆ ਗਿਆ ਹੈ। ਇਸ ਸੈਂਟਰ ਵਿੱਚ ਇਸ ਤਰ੍ਹਾਂ ਦੇ ਬੱਚੇ ਆ ਕੇ ਆਪਣੀ ਇੱਛਾ ਦੇ ਮੁਤਾਬਕ ਕੰਮ ਕਰਨਾ ਸਿੱਖਦੇ ਹਨ। ਇੱਥੇ ਬੱਚਿਆਂ ਨੂੰ ਟਰੇਨਿੰਗ ਦੇਣ ਵਾਲੀ ਇਕ ਟ੍ਰੇਨਰ ਅਧਿਆਪਕ ਪੂਜਾ ਦੱਸਦੀ ਹੈ ਕਿ ਇਹ ਬੱਚੇ ਹੋਰਾਂ ਆਮ ਬੱਚਿਆਂ ਨਾਲੋਂ ਕਾਫ਼ੀ ਅਲੱਗ ਹੁੰਦੇ ਹਨ। ਇਸ ਕਰਕੇ ਇਨ੍ਹਾਂ ਨੂੰ ਸੰਭਾਲਣਾ ਥੋੜ੍ਹਾ ਮੁਸ਼ਕਿਲ ਹੋ ਜਾਂਦਾ ਹੈ, ਪਰ ਜੇਕਰ ਮਾਂ ਬਾਪ ਇਨ੍ਹਾਂ ਨੂੰ ਸਹੀ ਸਮੇਂ ਇਨ੍ਹਾਂ ਦੇ ਸ਼ੌਕ ਮੁਤਾਬਕ ਇਨ੍ਹਾਂ ਨੂੰ ਪਾਲਣ ਤਾਂ ਇਹ ਬੱਚੇ ਵੀ ਆਮ ਬੱਚਿਆਂ ਵਾਂਗ ਸਮਾਜ ਦਾ ਹਿੱਸਾ ਬਣ ਸਕਦੇ ਹਨ। ਪੂਜਾ ਨੇ ਕਿਹਾ ਕਿ ਅਸੀਂ ਜਦੋਂ ਵੀ ਬੱਚੇ ਆਉਂਦੇ ਹਨ, ਉਨ੍ਹਾਂ ਸਾਰਿਆਂ ਦਾ ਸੁਭਾਅ ਇੱਕ ਦੂਜੇ ਤੋਂ ਅਲੱਗ ਹੁੰਦਾ ਹੈ। ਕੋਈ ਕੰਮ ਕਰਨ ਵਿੱਚ ਬਿਲਕੁਲ ਸ਼ਾਂਤ ਹੁੰਦਾ ਹੈ ਤੇ ਕੋਈ ਬਹੁਤ ਜ਼ਿਆਦਾ ਅਗ੍ਰੈਸਿਵ ਹੋ ਜਾਂਦਾ। ਇਨ੍ਹਾਂ ਬੱਚਿਆਂ ਨੂੰ ਇਨ੍ਹਾਂ ਦੀ ਇੱਛਾ ਦੇ ਹਿਸਾਬ ਨਾਲ ਟ੍ਰੇਨਿੰਗ ਦਿੱਤੀ ਜਾਂਦੀ ਹੈ। ਪੂਜਾ ਦਾ ਕਹਿਣਾ ਹੈ ਕਿ ਐਸੇ ਬੱਚਿਆਂ ਨੂੰ ਜੇਕਰ ਉਨ੍ਹਾਂ ਦੀ ਇੱਛਾ ਦੇ ਹਿਸਾਬ ਨਾਲ ਚਲਾਇਆ ਜਾਵੇ ਤਾਂ ਇਹ ਬੱਚੇ ਵੀ ਸਮਾਜ ਦੇ ਬਾਕੀ ਬੱਚਿਆਂ ਵਾਂਗ ਬਹੁਤ ਕੁਝ ਕਰ ਸਕਦੇ ਹਨ। ਉਸ ਦਾ ਕਹਿਣਾ ਹੈ ਕਿ ਮਾਪਿਆਂ ਨੂੰ ਇਨ੍ਹਾਂ ਬੱਚਿਆਂ ਲਈ ਸਮਾਂ ਕੱਢਣਾ ਚਾਹੀਦਾ ਹੈ, ਤਾਂ ਕਿ ਇਹ ਬੱਚੇ ਉਸ ਹਿਸਾਬ ਨਾਲ ਤਿਆਰ ਹੋ ਸਕਣ।





ਸਪੈਸ਼ਲ ਬੱਚਿਆਂ ਦੀ ਜ਼ਿੰਦਗੀ 'ਚੋਂ ਹਨੇਰਾ ਕੱਢਣ ਲਈ ਅੱਗੇ ਆਇਆ ਚਾਨਣ ਵੋਕੇਸ਼ਨਲ ਅਤੇ ਸਕਿੱਲ ਸੈਂਟਰ






ਉੱਧਰ ਇਸ ਸਕਿੱਲ ਸੈਂਟਰ ਨੂੰ ਚਲਾਉਣ ਵਾਲੇ ਅਮਰਜੀਤ ਸਿੰਘ ਆਨੰਦ ਦਾ ਕਹਿਣਾ ਹੈ ਕਿ ਉਨ੍ਹਾਂ ਲਈ ਆਪਣੀ ਜ਼ਿੰਦਗੀ ਬਿਲਕੁਲ ਇੱਕ ਆਮ ਇਨਸਾਨ ਦੀ ਚਰਚਾ ਚੱਲ ਰਹੀ ਸੀ, ਪਰ ਜਦੋਂ ਉਨ੍ਹਾਂ ਦੇ ਘਰ ਇਕ ਬੇਟੀ ਨੇ ਜਨਮ ਲਿਆ ਤਾਂ ਉਨ੍ਹਾਂ ਦੀ ਜ਼ਿੰਦਗੀ ਬਦਲ ਗਈ। ਉਨ੍ਹਾਂ ਦੀ ਬੇਟੀ ਵੀ ਸਰੀਰਕ ਅਤੇ ਦਿਮਾਗੀ ਤੌਰ 'ਤੇ ਇਕ ਸਪੈਸ਼ਲ ਚਾਈਲਡ ਸੀ। ਅਨੰਦ ਦੱਸਦੇ ਨੇ ਕਿ ਬੇਟੀ ਦੇ ਜਨਮ ਤੋਂ ਬਾਅਦ ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਮਕਸਦ ਬਣਾ ਲਿਆ ਕੇ ਉਹ ਐਸੇ ਬੱਚਿਆਂ ਲਈ ਹੀ ਕੰਮ ਕਰਨਗੇ ਜੋ ਸਪੈਸ਼ਲ ਬੱਚੇ ਹਨ। ਅਮਰਜੀਤ ਸਿੰਘ ਆਨੰਦ ਦੇ ਮੁਤਾਬਕ ਉਨ੍ਹਾਂ ਦਾ ਇਹ ਸਕਿੱਲ ਸੈਂਟਰ ਪੰਜਾਬ ਵਿੱਚ ਪਹਿਲਾ ਐੱਸਾ ਸਕਿੱਲ ਸੈਂਟਰ ਹੈ, ਜੋ ਬੱਚਿਆਂ ਦੇ ਮਾਪਿਆਂ ਕੋਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਫੀਸ ਨਹੀਂ ਲੈਂਦਾ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਸਕਿੱਲ ਸੈਂਟਰ ਵਿੱਚ ਬਾਰਾਂ ਤੋਂ ਪੰਦਰਾਂ ਤੋਂ ਲੈ ਕੇ ਪੱਚੀ ਤੀਹ ਬੱਚੇ ਵੀ ਹੁੰਦੇ ਹਨ, ਜੋ ਇੱਥੇ ਰਹਿ ਕੇ ਆਪਣੀ ਜ਼ਿੰਦਗੀ ਨੂੰ ਆਪਣੇ ਹਿਸਾਬ ਨਾਲ ਬਣਾ ਕੇ ਸਮਾਜ ਦਾ ਇੱਕ ਮੁੱਖ ਹਿੱਸਾ ਬਣਦੇ ਹਨ।







ਉਨ੍ਹਾਂ ਦੇ ਮੁਤਾਬਕ ਉਹ ਸਿਰਫ ਜਲੰਧਰ ਵਿਚ ਹੀ ਨਹੀਂ ਬਲਕਿ ਹਿੰਦੁਸਤਾਨ ਦੇ ਕਈ ਸੂਬਿਆਂ ਵਿੱਚ ਸਿਰਫ਼ ਇਨ੍ਹਾਂ ਬੱਚਿਆਂ ਲਈ ਹੀ ਕੰਮ ਕਰਦੇ ਹਨ। ਭਾਰਤ ਦੇ ਇਸ ਕੰਮ ਵਿੱਚ ਉਨ੍ਹਾਂ ਕੋਲ ਹੁਣ ਤਕ ਹਜ਼ਾਰਾਂ ਐਸੇ ਮਾਪੇ ਹਨ, ਜੋ ਆਪਣੇ ਸਪੈਸ਼ਲ ਬੱਚਿਆਂ ਲਈ ਉਨ੍ਹਾਂ ਕੋਲੋਂ ਟ੍ਰੇਨਿੰਗ ਲੈਂਦੇ ਹਨ। ਅਮਰਜੀਤ ਸਿੰਘ ਆਨੰਦ ਦੇ ਮੁਤਾਬਕ ਹੁਣ ਉਨ੍ਹਾਂ ਦੀ ਜ਼ਿੰਦਗੀ ਦਾ ਮਕਸਦ ਇਨ੍ਹਾਂ ਬੱਚਿਆਂ ਦੀ ਜ਼ਿੰਦਗੀ ਵਿੱਚ ਚਾਨਣ ਲਿਆਉਣਾ ਹੀ ਰਹਿ ਗਿਆ ਹੈ। ਇਹੀ ਕਾਰਨ ਹੈ ਕਿ ਉਹ ਖੁਦ ਨਾ ਸਿਰਫ਼ ਇੱਥੇ ਆਉਣ ਵਾਲੇ ਬੱਚਿਆਂ ਨੂੰ ਬਲਕਿ ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਵੀ ਕਹਿਣਾ ਚਾਹੁੰਦੇ ਹਨ ਕਿ ਇਹ ਬੱਚੇ ਸਮਾਜ ਦੇ ਬਾਕੀ ਬੱਚਿਆਂ ਤੋਂ ਥੋੜ੍ਹੇ ਅਲੱਗ ਜ਼ਰੂਰ ਹਨ, ਪਰ ਇਨ੍ਹਾਂ ਬੱਚਿਆਂ ਨੂੰ ਜੇ ਪੂਰੀ ਕੇਅਰ ਅਤੇ ਮਾਪਿਆਂ ਦਾ ਸਮਾਂ ਮਿਲੇ ਤਾਂ ਇਹ ਬੱਚੇ ਵੀ ਆਮ ਬੱਚਿਆਂ ਵਾਂਗ ਸਮਾਜ ਵਿੱਚ ਬਹੁਤ ਕੁਝ ਕਰਕੇ ਦਿਖਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਸਕਿਲ ਸੈਂਟਰ ਵਿੱਚ ਸਿਰਫ਼ ਵੱਡਿਆਂ ਬੱਚਿਆਂ ਨੂੰ ਹੀ ਟਰੇਨਿੰਗ ਦਿੱਤੀ ਜਾਂਦੀ ਹੈ ਕਿਉਂਕਿ ਛੋਟੀ ਉਮਰ ਵਿੱਚ ਇਹ ਬੱਚੇ ਆਪਣੇ ਮਾਪਿਆਂ ਦਾ ਸਾਥ ਘੱਟ ਛੱਡਦੇ ਹਨ।








ਸਰਕਾਰਾਂ ਨਹੀਂ ਲੈ ਰਹੀਆਂ ਅਜਿਹੇ ਬੱਚਿਆਂ ਦੀ ਸਾਰ : ਡਾ. ਅਮਰਜੀਤ ਸਿੰਘ ਆਨੰਦ ਦਾ ਕਹਿਣਾ ਹੈ ਕਿ ਐਸੇ ਬੱਚਿਆਂ ਲਈ ਸਰਕਾਰਾਂ ਬਹੁਤ ਕੁਝ ਕਰ ਸਕਦੀਆਂ ਹਨ, ਪਰ ਸਰਕਾਰਾਂ ਦੀ ਨੀਅਤ ਇਨ੍ਹਾਂ ਬੱਚਿਆਂ ਵੱਲ ਹੈ ਹੀ ਨਹੀਂ। ਉਹ ਖ਼ੁਦ ਕਹਿੰਦੇ ਹਨ ਕਿ ਉਹ ਇਸ ਕੰਮ ਲਈ ਜਲੰਧਰ ਦੇ ਦੋ ਸਾਂਸਦਾਂ ਅਤੇ ਭਾਰਤ ਦੇ ਹੋਰ ਕਈ ਵੱਡੇ ਨੇਤਾਵਾਂ ਨਾਲ ਗੱਲਬਾਤ ਕਰ ਚੁੱਕੇ ਹਨ, ਪਰ ਇਸ ਦਾ ਕੋਈ ਨਤੀਜਾ ਨਹੀਂ ਨਿਕਲਿਆ। ਉਨ੍ਹਾਂ ਦੇ ਮੁਤਾਬਕ ਅੱਜ ਸਾਡੇ ਸਮਾਜ ਦੀ ਇਹ ਵਿਡੰਬਨਾ ਹੈ ਕਿ ਰੇਲਵੇ ਸਟੇਸ਼ਨ ਉੱਤੇ ਆਮ ਲੋਕ ਜਿਨ੍ਹਾਂ ਲਾਈਨਾਂ ਅਤੇ ਲੋਹੇ ਦੇ ਬਣੇ ਪੁਲਾਂ ਨੂੰ ਪੌੜੀਆਂ ਚੜ੍ਹ ਕੇ ਪਾਰ ਕਰ ਲੈਂਦੇ ਹਨ। ਪਰ, ਇਨ੍ਹਾਂ ਨੌਜਵਾਨਾਂ ਅਤੇ ਬੱਚਿਆਂ ਨੂੰ ਉੱਥੋਂ ਚਾਰ ਜਣੇ ਚੁੱਕ ਕੇ ਪਾਰ ਕਰਵਾਉਂਦੇ ਹਨ। ਅਮਰਜੀਤ ਸਿੰਘ ਆਨੰਦ ਮੁਤਾਬਕ ਸਰਕਾਰ ਨੂੰ ਇਨ੍ਹਾਂ ਨੌਜਵਾਨਾਂ ਅਤੇ ਬੱਚਿਆਂ ਨੂੰ ਹਰ ਜਗ੍ਹਾ 'ਤੇ ਬਣਦੀ ਸੁਵਿਧਾ ਦੇਣੀ ਚਾਹੀਦੀ ਹੈ, ਤਾਂ ਕਿ ਉਨ੍ਹਾਂ ਨੂੰ ਅਜਿਹੇ ਦਿਨ ਨਾ ਦੇਖਣੇ ਪੈਣ। ਜੇਕਰ ਸਰਕਾਰਾਂ ਇਨ੍ਹਾਂ ਬੱਚਿਆਂ ਦੀ ਭਲਾਈ ਲਈ ਸਹੀ ਕਦਮ ਚੁੱਕੇ, ਤਾਂ ਸ਼ਾਇਦ ਇਨ੍ਹਾਂ ਬੱਚੇ ਦਿਮਾਗ ਵਿੱਚ ਹੋਰ ਬਹੁਤ ਕੁਝ ਕਰਕੇ ਦਿਖਾ ਸਕਦੇ ਹਨ।









'ਸਪੈਸ਼ਲ ਬੱਚੇ ਵੀ ਕਰ ਸਕਦੇ ਨੇ ਆਪਣੇ ਮਾਪਿਆਂ ਦਾ ਨਾਮ ਦੁਨੀਆਂ ਵਿਚ ਰੌਸ਼ਨ' : ਜੇਕਰ ਗੱਲ ਸਿਰਫ਼ ਜਲੰਧਰ ਦੀ ਕਰੀਏ ਤਾਂ ਜਲੰਧਰ ਵਿੱਚ ਹੀ ਐਸੇ ਕਈ ਉਦਾਹਰਣ ਹਨ, ਜਿਨ੍ਹਾਂ ਵਿੱਚ ਇਨ੍ਹਾਂ ਬੱਚਿਆਂ ਨੇ ਅਲੱਗ ਅਲੱਗ ਤਰ੍ਹਾਂ ਨਾਲ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ। ਜਲੰਧਰ ਦਾ ਇੱਕ ਨੌਜਵਾਨ ਵਿਵੇਕ ਜੋਸ਼ੀ ਇਸ ਦਾ ਪ੍ਰਮੁੱਖ ਉਦਾਹਰਣ ਹੈ। ਵਿਵੇਕ ਜੋਸ਼ੀ ਸਾਈਬਰ ਪੈਲਿਸੀ ਨਾਮ ਦੀ ਇਕ ਬੀਮਾਰੀ ਨਾਲ ਪੀੜਤ ਹੈ ਜਿਸ ਕਰਕੇ ਉਸ ਦੇ ਹੱਥ ਪੈਰ ਸਹੀ ਢੰਗ ਨਾਲ ਕੰਮ ਨਹੀਂ ਕਰਦੇ। ਉਸ ਲਈ ਬਿਨਾਂ ਵੀਲ੍ਹ ਚੇਅਰ ਤੋਂ ਚੱਲਣਾ ਵੀ ਬਹੁਤ ਔਖਾ ਹੈ, ਪਰ ਉਸ ਦਾ ਦਿਮਾਗ ਜਿੰਨਾ ਕੰਮ ਕਰਦਾ ਹੈ ਕਿ ਉਸ ਨੇ ਪੜ੍ਹਾਈ ਵਿੱਚ ਬੀਏ, ਐੱਲਐੱਲਬੀ ਤੇ ਐਮਬੀਏ ਤੱਕ ਕਰ ਲਈ ਹੈ। ਇਹੀ ਨਹੀਂ ਵਿਵੇਕ ਜੋਸ਼ੀ ਭਾਰਤ ਦੇ ਤਿੰਨ ਮਾਧੁਰੀ ਰਾਸ਼ਟਰਪਤੀ ਕੋਲੋਂ ਐਵਾਰਡ ਵੀ ਲੈ ਚੁੱਕਾ ਹੈ। ਇਸੇ ਤਰ੍ਹਾਂ ਦਾ ਇਕ ਨੌਜਵਾਨ ਹੈ ਰੁਪਿੰਦਰ ਸਿੰਘ ਜੋ ਨਾ ਤਾਂ ਸਹੀ ਤਰੀਕੇ ਨਾਲ ਚੱਲ ਫਿਰ ਸਕਦਾ ਹੈ ਅਤੇ ਨਾ ਹੀ ਬੋਲ ਸਕਦਾ ਹੈ, ਪਰ ਜਲੰਧਰ ਦੇ ਇਕ ਇਲਾਕੇ ਵਿਚ ਈ ਰਿਕਸ਼ਾ ਚਲਾ ਕੇ ਬਹੁਤ ਹੀ ਵਧੀਆ ਢੰਗ ਨਾਲ ਆਪਣੇ ਘਰ ਦਾ ਗੁਜ਼ਾਰਾ ਕਰ ਰਿਹਾ ਹੈ। ਇਹੀ ਨਹੀਂ ਬਹੁਤ ਸਾਰੇ ਐਸੇ ਸਪੈਸ਼ਲ ਬੱਚੇ ਹੋਰ ਵੀ ਨੇ ਜਿਨ੍ਹਾਂ ਨੇ ਵੱਖ ਵੱਖ ਖੇਡਾਂ ਵਿੱਚ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ।







ਫਿਲਹਾਲ ਲੋੜ ਹੈ ਸਿਰਫ਼ ਅਜਿਹੇ ਬੱਚਿਆਂ ਨੂੰ ਸਮਾਜ ਵਿੱਚ ਪੂਰੀ ਇੱਜ਼ਤ ਦੇਣ ਦੀ ਅਤੇ ਇਨ੍ਹਾਂ ਬੱਚਿਆਂ ਨੂੰ ਵੀ ਆਮ ਬੱਚਿਆਂ ਵਾਂਗ ਸਮਝ ਕੇ ਇਨ੍ਹਾਂ ਨੂੰ ਪੂਰਾ ਸਮਾਂ ਅਤੇ ਇਸ ਕੰਮ ਵਿਚ ਟਰੇਨਿੰਗ ਦੇਣ ਦੀ ਜੋ ਉਹ ਖੁਦ ਚਾਹੁੰਦੇ ਹਨ।




ਇਹ ਵੀ ਪੜ੍ਹੋ: ਚੰਨੀ ਤੋਂ ਬਾਅਦ ਚਰਚਾ ਵਿੱਚ ਮੁੱਖ ਮੰਤਰੀ ਮਾਨ, ਸਟੇਜ ਉੱਤੇ ਕੀਤਾ ਗਰਬਾ ਤੇ ਪਾਇਆ ਭੰਗੜਾ


Last Updated :Oct 2, 2022, 12:54 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.