ਮੁੱਖ ਮੰਤਰੀਆਂ ਨੇ ਦਿੱਤੀ ਝੰਡੀ, ਪੰਜਾਬ ਤੋਂ ਦਿੱਲੀ ਏਅਰਪੋਰਟ ਦੇ ਲਈ ਸਰਕਾਰੀ ਬੱਸਾਂ ਰਵਾਨਾ

author img

By

Published : Jun 15, 2022, 1:27 PM IST

Updated : Jun 15, 2022, 2:50 PM IST

ਪੰਜਾਬ ਤੋਂ ਦਿੱਲੀ ਏਅਰਪੋਰਟ ਦੇ ਲਈ ਸਰਕਾਰੀ ਬੱਸਾਂ ਰਵਾਨਾ

ਜਲੰਧਰ ਦੇ ਬੱਸ ਸਟੈਂਡ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਹਵਿੰਦ ਕੇਜਰੀਵਾਲ ਵੱਲੋਂ ਦਿੱਲੀ ਏਅਰਪੋਰਟ ਦੇ ਲਈ ਵੋਲਵੋ ਬੱਸਾਂ ਨੂੰ ਰਵਾਨਾ ਕੀਤਾ ਗਿਆ। ਬੱਸਾਂ ਨੂੰ ਰਵਾਨਾਂ ਕਰਨ ਤੋਂ ਪਹਿਲਾਂ ਦੋਵੇਂ ਮੁੱਖ ਮੰਤਰੀਆਂ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਬੁੱਤ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।

ਜਲੰਧਰ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਤੋਂ ਪੰਜਾਬ ਦੇ ਲਈ ਜਾਣ ਵਾਲੀਆਂ ਬੱਸਾਂ ਨੂੰ ਹਰੀ ਝੰਡੀ ਵਿਖਾ ਰਵਾਨਾ ਕੀਤਾ। ਦੱਸ ਦਈਏ ਕਿ ਸੀਐੱਮ ਮਾਨ, ਸੀਐੱਮ ਕੇਜਰੀਵਾਲ ਅਤੇ ਸੂਬਾ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਜਲੰਧਰ ਬੱਸ ਅੱਡੇ ਤੋਂ ਬੱਸਾਂ ਨੂੰ ਰਵਾਨਾ ਕੀਤੀਆਂ ਗਈਆਂ।

ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਭੇਂਟ ਕੀਤੇ ਸ਼ਰਧਾ ਦੇ ਫੁੱਲ: ਦੱਸ ਦਈਏ ਕਿ ਬੱਸਾਂ ਨੂੰ ਰਵਾਨਾਂ ਕਰਨ ਤੋਂ ਪਹਿਲਾਂ ਦੋਵੇਂ ਮੁੱਖ ਮੰਤਰੀਆਂ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਬੁੱਤ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਤੋਂ ਬਾਅਦ ਉਨ੍ਹਾਂ ਨੇ ਬੱਸਾਂ ਨੂੰ ਰਵਾਨਾ ਕੀਤਾ।

ਪੰਜਾਬ ਤੋਂ ਦਿੱਲੀ ਏਅਰਪੋਰਟ ਦੇ ਲਈ ਸਰਕਾਰੀ ਬੱਸਾਂ ਰਵਾਨਾ

ਪੰਜਾਬ ਤੋਂ ਦਿੱਲੀ ਏਅਰਪੋਰਟ ਦੇ ਲਈ ਸਿੱਧੀਆਂ ਬੱਸਾਂ: ਇਸ ਮੌਕੇ ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਸਾਰੀ ਦੁਨੀਆ ਚ ਪੰਜਾਬੀ ਵਸਦੇ ਹਨ। ਬਾਹਰ ਤੋਂ ਆਉਣ ਵਾਲੇ ਪੰਜਾਬੀਆਂ ਨੂੰ ਕਾਫੀ ਕਿਰਾਇਆ ਦੇਣਾ ਪੈਂਦਾ ਸੀ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਵਧੀਆ ਸਹੂਲਤਾਂ ਅਤੇ ਘੱਟ ਕਿਰਾਇਆ ਨਾਲ ਬੱਸਾਂ ਪੰਜਾਬ ਤੋਂ ਦਿੱਲੀ ਏਅਰਪੋਰਟ ਲਈ ਰਵਾਨਾ ਕੀਤੀਆਂ ਗਈਆਂ ਹਨ।

'ਬੱਸਾਂ ਮਾਫੀਆਂ ਨੇ ਲੋਕਾਂ ਨੂੰ ਲੁੱਟਿਆ': ਸੀਐੱਮ ਮਾਨ ਨੇ ਅੱਗੇ ਕਿਹਾ ਕਿ ਵਿਰੋਧੀਆਂ ਪਾਰਟੀਆਂ ਨੇ ਲੋਕਾਂ ਨੂੰ ਕੋਈ ਸਹੂਲਤ ਨਹੀਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ਪੰਜਾਬ ਤੋਂ 55 ਬੱਸਾਂ ਨੂੰ ਰਵਾਨਾ ਕੀਤਾ ਜਾਵੇਗਾ। ਜਿਸ ਦਾ ਫਾਇਦਾ ਲੋਕਾਂ ਨੂੰ ਮਿਲੇਗਾ। ਬੱਸਾਂ ਮਾਫੀਆ ਦੀਆਂ ਲੁੱਟ ਖਸੁੱਟ ਤੋਂ ਬਚਣਗੇ। ਨਾਲ ਹੀ ਕਿਹਾ ਕਿ ਬੱਸ ਮਾਫੀਆ ਵੱਲੋਂ ਦਿੱਤੀ ਜਾਣ ਵਾਲੀਆਂ ਸਹੂਲਤਾਂ ਤੋਂ ਵੀ ਵਧ ਸਹੂਲਤਾਂ ਦਿੱਤੀਆਂ ਜਾਣਗੀਆਂ।

ਬੱਸਾਂ ਦੇ ਨਾਲ ਹੋਵੇਗੀ ਇਨਫੋਰਸਮੈਂਟ ਦੀ ਟੀਮ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਬੱਸਾਂ ਜਦੋ ਦਿੱਲੀ ਪਹੁੰਚਣਗੀਆਂ ਤਾਂ ਦਿੱਲੀ ਸਰਕਾਰ ਦੀ ਇਨਫੋਰਸਮੈਂਟ ਦੀ ਟੀਮ ਇਨ੍ਹਾਂ ਦੇ ਨਾਲ ਨਾਲ ਚੱਲੇਗੀ ਤਾਂ ਕਿ ਇਨ੍ਹਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਚ ਜਿਨ੍ਹੀ ਤੇਜ਼ੀ ਦੇ ਨਾਲ ਵੱਡੇ ਫੈਸਲੇ ਲਏ ਗਏ ਹਨ ਅਜਿਹਾ ਪਿਛਲੇ 70 ਸਾਲਾਂ ਚ ਨਹੀਂ ਹੋਇਆ ਹੈ।

ਕੇਜਰੀਵਾਲ ਨੇ ਵਿਰੋਧੀਆੰ ’ਤੇ ਸਾਧਿਆ ਨਿਸ਼ਾਨਾ: ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਚ ਭ੍ਰਿਸ਼ਟਾਟਾਰ ਪੂਰੀ ਤਰ੍ਹਾਂ ਨਾਲ ਖਤਮ ਹੋ ਚੁੱਕਿਆ ਹੈ। ਜਿਨ੍ਹੇ ਸਖਤ ਅਤੇ ਸਖਤ ਕਦਮ ਭ੍ਰਿਸ਼ਟਾਚਾਰ ਦੇ ਖਿਲਾਫ ਕਦਮ ਚੁੱਕੇ ਗਏ ਹਨ ਅਜਿਹਾ ਦੇਸ਼ ’ਚ ਕਿਧਰੇ ਵੀ ਨਹੀਂ ਹੋਇਆ ਹੈ। ਜੇਕਰ ਅਸੀਂ ਵੀ ਬੇਈਮਾਨ ਹੁੰਦੇ ਤਾਂ ਅਜਿਹਾ ਨਾ ਹੁੰਦਾ। ਅਸੀਂ ਇਮਾਨਦਾਰੀ ਦੇ ਨਾਲ ਸਰਕਾਰ ਚਲਾ ਰਹੇ ਹਾਂ।

'ਅਸੀਂ ਇਮਾਨਦਾਰੀ ਦੇ ਨਾਲ ਚਲਾ ਰਹੇ ਹਾਂ ਸਰਕਾਰ': ਸੀਐੱਮ ਕੇਜਰੀਵਾਲ ਨੇ ਅੱਗੇ ਕਿਹਾ ਕਿ ਜਿਹੜੀ ਸਰਕਾਰ ਆਪਣੇ ਕੈਬਨਿਟ ਮੰਤਰੀ ਨੂੰ ਜੇਲ੍ਹ ਭੇਜ ਸਕਦੀ ਹੈ ਉਹ ਕਿਸੇ ਨੂੰ ਵੀ ਨਹੀਂ ਛੱਡੇਗੀ। ਅੱਜ ਪੰਜਾਬ ਵਿੱਚ ਕੋਈ ਦੀ ਬਦਲੀ ਪੈਸੇ ਦੇ ਸਿਰ ਤੇ ਨਹੀਂ ਹੁੰਦੀ। ਅਸੀਂ ਉਨ੍ਹਾਂ ਅਧਿਕਾਰੀਆਂ ਨੂੰ ਅੱਗੇ ਲਗਾਇਆ ਹੋਇਆ ਹੈ ਜੋ ਇਮਾਨਦਾਰ ਸੀ ਅਤੇ ਪੁਰਾਣੀਆਂ ਸਰਕਾਰਾਂ ਨੇ ਉਨ੍ਹਾਂ ਦੀ ਇਮਾਨਦਾਰੀ ਕਰਕੇ ਉਨ੍ਹਾਂ ਨੂੰ ਪਿੱਛੇ ਕੀਤਾ ਹੋਇਆ ਸੀ।

'ਗੈਂਗਸਟਰਵਾਦ ਪੁਰਾਣੀਆਂ ਪਾਰਟੀਆਂ ਦੀ ਦੇਣ': ਕੇਜਰੀਵਾਲ ਨੇ ਅੱਗੇ ਕਿਹਾ ਕਿ ਸੂਬੇ ’ਚ ਲੋਕਾਂ ਵੱਲੋਂ ਜਿਹੜਾ ਗੈਂਗਸਟਰਵਾਦ ਦੀ ਗੱਲ ਕੀਤੀ ਜਾ ਰਹੀ ਹੈ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪੰਜਾਬ ’ਚ ਇਨ੍ਹਾਂ ਗੈਗਸਟਰਾਂ ਨੂੰ ਭਗਵੰਤ ਮਾਨ ਨਹੀਂ ਲੈ ਕੇ ਆਏ ਹਨ , ਇਹ ਪੁਰਾਣੀਆਂ ਪਾਰਟੀਆਂ ਅਤੇ ਸਰਕਾਰਾਂ ਦੀ ਦੇਣ ਹੈ, ਪਰ ਹੁਣ ਅਜਿਹਾ ਨਹੀਂ ਹੋਵੇਗਾ।

'ਮੂਸੇਵਾਲਾ ਮਾਮਲੇ ’ਚ ਪੁਲਿਸ ਕਰ ਰਹੀ ਕੰਮ': ਪੰਜਾਬ ਚ ਹੁਣ ਜੇਕਰ ਕੋਈ ਅਪਰਾਧ ਹੁੰਦਾ ਹੈ ਤਾਂ ਉਸਦਾ ਦੋਸ਼ੀ ਫੜੇ ਜਾਂਦੇ ਹਨ ਅਤੇ ਉਸ ਨੂੰ ਸਜ਼ਾ ਵੀ ਮਿਲਦੀ ਹੈ। ਪੁਲਿਸ ਨੇ ਸੰਦੀਪ ਨੰਗਲ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਸਿੱਧੂ ਮੂਸੇਵਾਲਾ ਕਤਲ ਮਾਮਲੇ ’ਚ ਵੀ ਪੁਲਿਸ ਪੂਰਾ ਕੰਮ ਕਰ ਰਹੀ ਹੈ। ਮੁਹਾਲੀ ਬੰਬ ਹਮਲੇ ਦੇ ਮੁਲਜ਼ਮਾਂ ਨੂੰ ਵੀ ਤਿੰਨ ਦਿਨਾਂ ’ਚ ਗ੍ਰਿਫਤਾਰ ਕੀਤਾ ਗਿਆ।

'103 ਤੋਂ ਜਿਆਦਾ ਗੈਂਗਸਟਰਾਂ ਨੂੰ ਕਾਬੂ ਕੀਤਾ': ਕੇਜਰੀਵਾਲ ਨੇ ਅੱਗੇ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ’ਚ 103 ਤੋਂ ਜਿਆਦਾ ਗੈਂਗਸਟਰਾਂ ਨੂੰ ਕਾਬੂ ਕੀਤਾ ਗਿਆ ਹੈ। ਪੰਜਾਬ ਚ ਇੱਕ ਵੀ ਗੈਂਗਸਟਰ ਨਹੀਂ ਬੱਚੇਗਾ। ਜੇਲ੍ਹਾਂ ਚੋਂ ਇਹ ਗੈਂਗਸਟਰ ਆਪਣਾ ਗੈਂਗ ਚਲਾਉਂਦੇ ਸੀ ਪਰ ਹੁਣ ਸਾਡੀ ਸਰਕਾਰ ਨੇ ਉਨ੍ਹਾਂ ਦਾ ਇਹ ਨੈੱਟਵਾਰਕ ਨੂੰ ਤੋੜ ਦਿੱਤਾ ਹੈ। ਜੇਲ੍ਹ ਦੇ ਅੰਦਰ ਕਿਸੇ ਨੂੰ ਵੀ ਵੀਆਈਪੀ ਟ੍ਰੀਟਮੈਂਟ ਨਹੀਂ ਮਿਲਦਾ ਚਾਹੇ ਉਹ ਆਮ ਅਪਰਾਧੀ ਹੋਵੇ ਜਾਂ ਫਿਰ ਕੋਈ ਆਗੂ। ਐਮਐਸਪੀ ਤੇ ਸੀਐੱਮ ਕੇਜਰੀਵਾਲ ਨੇ ਕਿਹਾ ਕਿ ਮੂੰਗੀ ’ਤੇ ਐਮਐਸਪੀ ਦਾ ਸੁਪਨਾ ਜਲਦ ਹੀ ਪੂਰਾ ਹੋਵੇਗਾ। ਮਾਨ ਸਰਕਾਰ ਮੂੰਗੀ ’ਤੇ ਐਮਐਸਪੀ ਦਵੇਗੀ।

'ਗਰੰਟੀਆਂ ਕੀਤੀਆਂ ਜਾਣਗੀਆਂ ਪੂਰੀਆਂ': ਨਸ਼ੇ ਦੇ ਮਾਮਲੇ ਚ ਪੁਲਿਸ ਅਧਿਕਾਰੀਆਂ ਨੂੰ ਸੰਦੇਸ਼ ਦਿੱਤਾ ਜਾ ਚੁੱਕਿਆ ਹੈ। ਨਸ਼ੇ ਵੇਚਣ ਵਾਲੇ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਹਾਲਾਂਕਿ ਇਸ ਚ ਥੋੜਾ ਸਮਾਂ ਲੱਗੇਗਾ ਕਿਉਂਕਿ ਇਹ ਵੱਡਾ ਕੰਮ ਹੈ। ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੀ ਇੱਕ-ਇੱਕ ਗਰੰਟੀ ਪੂਰੀ ਕਰ ਲੋਕਾਂ ਦੀ ਹਰ ਇੱਕ ਉਮੀਦ ਪੂਰੀ ਕਰੇਗੀ।

'ਕਿਰਾਇਆ ਘੱਟ , ਸਹੂਲਤਾਂ ਜਿਆਦਾ': ਇਸ ਸਬੰਧ ’ਚ ਸੀਐੱਮ ਭਗੰਵਤ ਮਾਨ ਨੇ ਕਿਹਾ ਸੀ ਕਿ ਪੰਜਾਬ ਤੋਂ ਦਿੱਲੀ ਏਅਰਪੋਰਟ ਦੇ ਲਈ ਬੱਸਾਂ ਨੂੰ ਚਲਾਇਆ ਜਾਵੇਗਾ। ਨਾਲ ਕਿਹਾ ਕਿ ਸਰਕਾਰੀ ਬੱਸਾਂ ਦੇ ਚਲਾਉਣ ਦੇ ਨਾਲ ਨਿੱਜੀ ਬੱਸਾਂ ਵੱਲੋਂ ਕੀਤੀ ਜਾ ਰਹੀ ਲੁੱਟ ਖਸੁੱਟ ਤੋਂ ਲੋਕਾਂ ਨੂੰ ਰਾਹਤ ਦਿੱਤੀ ਮਿਲੇਗੀ। ਸਰਕਾਰੀ ਬੱਸਾਂ ਦਾ ਕਿਰਾਇਆ ਬੇਸ਼ਕ ਘੱਟ ਹੋਵੇਗਾ ਪਰ ਸਹੂਲਤਾਂ ਜਾਂਦੀਆਂ ਹੋਣਗੀਆਂ।

ਬੱਸਾਂ ਦਾ ਇਸ ਤਰ੍ਹਾਂ ਦਾ ਹੋਵੇਗਾ ਸਮਾਂ: ਪੰਜਾਬ ਤੋਂ ਦਿੱਲੀ ਏਅਰਪੋਰਟ ਤੱਕ ਜਾਣ ਵਾਲੀਆਂ ਬੱਸਾਂ ਦਾ ਟਾਈਮ ਟੇਬਲ ਪੰਜਾਬ ਸਰਕਾਰ ਵੱਲੋਂ ਤਿਆਰ ਕੀਤਾ ਗਿਆ ਹੈ। ਇਨ੍ਹਾਂ ਬੱਸਾਂ ਦਾ ਸਮਾਂ ਦਿੱਲੀ ਏਅਰਪੋਰਟ ਤੋਂ ਲੈਂਡ ਹੋਣ ਵਾਲੀਆਂ ਫਲਾਈਟਾਂ ਦੇ ਆਧਾਰ ’ਤੇ ਤਿਆਰ ਕੀਤਾ ਗਿਆ ਹੈ।

2018 'ਚ ਲਗਾਈ ਗਈ ਸੀ ਪਾਬੰਦੀ: ਦਿੱਲੀ ਦੇ ਟਰਾਂਸਪੋਰਟ ਵਿਭਾਗ ਵੱਲੋਂ ਸਾਲ 2018 'ਚ ਪੰਜਾਬ ਦੀਆਂ ਸਰਕਾਰੀ ਬੱਸਾਂ ਦੇ ਦਿੱਲੀ ਇੰਟਰਨੈਸ਼ਨਲ ਏਅਰਪੋਰਟ 'ਤੇ ਦਾਖਲੇ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਹਾਲਾਂਕਿ ਪੰਜਾਬ ਦੇ ਪ੍ਰਾਈਵੇਟ ਅਪਰੇਟਰਾਂ ਦੀਆਂ ਬੱਸਾਂ ਦਿੱਲੀ ਇੰਟਰਨੈਸ਼ਨਲ ਏਅਰਪੋਰਟ 'ਤੇ ਪਹੁੰਚਦੀਆਂ ਰਹੀਆਂ ਜਿਸ 'ਚ ਸਭ ਤੋਂ ਵੱਡੀ ਭੂਮਿਕਾ ਬਾਦਲ ਪਰਿਵਾਰ ਦੇ ਇੰਡੋਨੇਸ਼ੀਆ ਦੀ ਰਹੀ। ਕੈਨੇਡੀਅਨ ਬੱਸਾਂ ਹਨ ਇੰਡੋ ਕੈਨੇਡੀਅਨ ਦੇ ਲਗਭਗ 27 ਹਨ ਜੋ ਸਿੱਧੇ ਦਿੱਲੀ ਏਅਰਪੋਰਟ ਜਾਂਦੀਆਂ ਹਨ।

ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ ਮੰਗ: ਬੱਸਾਂ ਬੰਦ ਹੋਣ ਕਾਰਨ ਲਗਾਤਾਰ ਹੰਗਾਮਾ ਹੁੰਦਾ ਰਿਹਾ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਇਸ ਬਾਰੇ ਗੱਲ ਕਰਦਾ ਰਿਹਾ ਅਤੇ ਇਸ 'ਤੇ ਸਿਆਸਤ ਹੁੰਦੀ ਰਹੀ। ਪਹਿਲਾਂ ਕੈਪਟਨ ਅਮਰਿੰਦਰ ਸਿੰਘ ਅਤੇ ਫਿਰ ਪੰਜਾਬ ਦੇ ਸਾਬਕਾ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਇਸ ਮੁੱਦੇ ਨੂੰ ਚੁੱਕਦੇ ਰਹੇ ਕਿ ਪੰਜਾਬ ਦੀਆਂ ਸਰਕਾਰੀ ਬੱਸਾਂ ਨੂੰ ਦਿੱਲੀ ਏਅਰਪੋਰਟ 'ਤੇ ਐਂਟਰੀ ਦਿੱਤੀ ਜਾਵੇ।

ਇਹ ਵੀ ਪੜੋ: ਵੱਡੀ ਖ਼ਬਰ: ਮੁੱਖ ਮੰਤਰੀ ਦੇ ਦੌਰੇ ਤੋਂ ਪਹਿਲਾਂ ਮੰਦਰ ਨੇੜੇ ਲਿਖੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ

Last Updated :Jun 15, 2022, 2:50 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.