ਬੱਸੀ ਪਠਾਣਾ ਦੀ ਧੀ ਨੇ ਪੇਂਟਿੰਗ ਬਣਾ ਖੱਟਿਆ ਸਨਮਾਨ

author img

By

Published : Sep 24, 2022, 1:38 PM IST

Updated : Sep 24, 2022, 4:44 PM IST

Painter Sukhmani Kaur

ਸ਼ਹਿਰ ਬੱਸੀ ਪਠਾਣਾ ਦੀ ਰਾਹੀਂ ਵਾਲੀ ਸੁਖਮਨੀ ਕੌਰ ਦੀਆਂ ਪੇਟਿੰਗਾਂ ਦੇ (Paintings by Sukhmani Kaur) ਨੈਸ਼ਨਲ ਇੰਟਰਨੈਸ਼ਨਲ ਪੱਧਰ ਉਤੇ ਬਹੁਤ ਸਨਮਾਣ ਪ੍ਰਾਪਤ ਕੀਤਾ ਹੈ। ਉਸ ਦੀਆਂ ਇਹ ਪੇਂਟਿੰਗਾਂ ਦਿੱਲੀ, ਮੁੰਬਈ ਆਦਿ ਸੂਬਿਆਂ ਦੀਆਂ ਆਰਟ ਗੈਲਰੀਆਂ ਵਿੱਚ ਪ੍ਰਦਰਸ਼ਿਤ ਹੋ ਚੁੱਕੀਆਂ ਹਨ।

ਸ੍ਰੀ ਫਤਿਹਗੜ੍ਹ ਸਾਹਿਬ: ਸ਼ਹਿਰ ਬੱਸੀ ਪਠਾਣਾ ਦੀ ਰਾਹੀਂ ਵਾਲੀ ਸੁਖਮਨੀ ਕੌਰ ਆਪਣੀ ਕਲਾ ਕਾਰਨ ਕਈ ਥਾਵਾਂ ਤੋਂ ਸਨਮਾਨ ਪਾ ਚੁੱਕੀ ਹੈ। ਉਸ ਦੀ ਕਲਾ ਨੂੰ ਵੱਖ-ਵੱਖ ਪ੍ਰਦਰਸ਼ਨੀਆਂ ਵਿੱਚ ਕਾਫ਼ੀ ਪਸੰਦ ਕੀਤਾ ਗਿਆ। ਸੁਖਮਨੀ ਕੌਰ ਵੱਖ- ਵੱਖ ਤਰੀਕੇ ਨਾਲ ਪੇਂਟਿੰਗ ਕਰਦੀ ਹੈ। ਇਸੇ ਕਾਰਨ ਸੁਖਮਨੀ ਨੂੰ ਇੰਟਰਨੈਸ਼ਨਲ ਗਲੋਰੀ ਅਵਾਰਡ 2022 (International Glory Award 2022) ਵੀ ਦਿੱਤਾ ਗਿਆ ਹੈ।ਇਸ ਸਬੰਧੀ ਸੁਖਮਨੀ ਨੇ ਦੱਸਿਆ ਕਿ ਉਸਨੇ ਇਹ ਸਭ ਖੁਦ ਇੰਟਰਨੈਟ ਦੀ ਮਦਦ ਨਾਲ ਸਿੱਖਿਆ ਹੈ ਉਸਦਾ ਕੋਈ ਉਸਤਾਦ ਨਹੀਂ ਹੈ, ਹੁਣ ਤੱਕ ਸੁਖਮਨੀ ਵੱਲੋਂ 200 ਵੱਖ-ਵੱਖ ਕਲਾਂ ਕ੍ਰਿਤੀਆ ਤਿਆਰ ਕੀਤੀਆਂ ਗਈਆਂ ਹਨ।

ਬੱਸੀ ਪਠਾਣਾ ਦੀ ਧੀ ਨੇ ਪੇਂਟਿੰਗ ਬਣਾ ਖੱਟਿਆ ਸਨਮਾਨ

ਸੁਖਮਨੀ ਕੌਰ ਨੂੰ ਬਚਪਨ ਤੋਂ ਹੀ ਪੇਂਟਿੰਗ ਦਾ ਸ਼ੌਕ ਹੈ ਜੋ ਆਪਣੀ ਇਸ ਕਲਾ ਦੇ ਚਲਦੇ ਕਈ ਸਨਮਾਨ ਹਾਸਿਲ ਕਰ ਚੁੱਕੀ ਹੈ। ਦੇਸ਼ ਦੀਆਂ ਬਹੁਤ ਸਾਰੀਆਂ ਆਰਟ ਗੈਲਰੀਆਂ ਵਿੱਚ ਉਸ ਦਾ ਕੰਮ ਪ੍ਰਦਰਸ਼ਿਤ ਹੋ ਚੁੱਕਾ ਹੈ। ਸੁਖਮਨੀ ਨੇ ਦੱਸਿਆ ਕਿ ਉਸਨੇ ਇਹ ਸਭ ਖੁਦ ਸਿੱਖਿਆ ਹੈ ਜਿਸ ਵਿੱਚ ਉਸ ਨੇ ਇੰਟਰਨੈਟ ਦੀ ਮਦਦ ਨਾਲ ਵੀ ਕਈ ਚੀਜ਼ਾ ਸਿੱਖਿਆ ਹਨ। ਉਸਦਾ ਕੋਈ ਉਸਤਾਦ ਨਹੀਂ ਹੈ,ਆਪਣੇ ਸ਼ੌਂਕ ਤੇ ਲਗਨ ਕਾਰਨ ਹੀ ਸੁਖਮਨੀ ਕੌਰ ਵੱਖ ਵੱਖ ਤਰੀਕੇ ਨਾਲ ਪੇਂਟਿੰਗ ਕਰਦੀ ਹੈ। ਜਿਸ ਦੀ ਬਦੌਲਤ ਸੁਖਮਨੀ ਇੰਟਰਨੈਸ਼ਨਲ ਗਲੋਰੀ ਅਵਾਰਡ 2022 ਵੀ ਹਾਸਿਲ ਕਰ ਚੁੱਕੀ ਹੈ।

ਹੁਣ ਤੱਕ ਸੁਖਮਨੀ ਵੱਲੋਂ 200 ਵੱਖ ਕਲਾਂ ਕ੍ਰਿਤੀਆ ਤਿਆਰ ਕੀਤੀਆਂ ਗਈਆਂ ਹਨ। ਵੱਖ-ਵੱਖ ਅਦਾਰਿਆਂ ਵੱਲੋਂ ਉਸ ਦੀ ਕਲਾ ਕਾਰਨ ਸਨਮਾਨਿਤ ਕੀਤਾ ਗਿਆ। ਸੁਖਮਨੀ ਕੌਰ ਆਪਣੇ ਇਸ ਸ਼ੌਕ ਦੇ ਨਾਲ ਨਾਲ ਫਾਇਨਾਂਸ ਦੀ ਪੀਐਚਡੀ ਵੀ ਕਰ ਰਹੇ ਹਨ। ਸੁਖਮਨੀ ਆਇਲ ਪੇਂਟਿੰਗ, ਅਕਰੇਲੀਕ ਪੇਂਟਿੰਗ, ਟੈਕਚਰ ਆਰਟ, ਰਸ਼ੀਅਨ ਕਲਚਰ ਪੇਂਟਿੰਗ ਅਤੇ ਰੇਜਨ ਜਿਓਡਸ ਆਦਿ ਆਰਟ ਸ਼੍ਰੇਣੀਆਂ ਦੀਆਂ ਪੇਟਿੰਗਾ ਬਣਾਉਦੀ ਹੈ।

ਇਹ ਵੀ ਪੜ੍ਹੋ: ਚੰਡੀਗੜ੍ਹ MMS ਮਾਮਲਾ: ਹਾਥਰਸ ਵਿੱਚ CBI ਦਾ ਛਾਪਾ, ਨੌਜਵਾਨ ਦੇ ਲੈਪਟਾਪ ਮੋਬਾਈਲ ਦੀ ਕੀਤੀ ਪੜਤਾਲ

Last Updated :Sep 24, 2022, 4:44 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.