'ਚੋਣਾਂ ਤੋਂ ਬਾਅਦ ਮੁੱਖ ਮੰਤਰੀ ਸਿੱਧੂ ਬਣੇਗਾ, ਨਾ ਕਿ ਕੋਈ ਦਲਿਤ'

author img

By

Published : Sep 23, 2021, 7:38 PM IST

ਚੋਣਾਂ ਤੋਂ ਬਾਅਦ ਮੁੱਖ ਮੰਤਰੀ ਸਿੱਧੂ ਬਣੇਗਾ

ਅਸ਼ਵਨੀ ਸ਼ਰਮਾਂ (BJP leader Ashwani Sharma) ਨੇ ਕਾਂਗਰਸ (Congress) ਉੱਤੇ ਨਿਸ਼ਾਨਾਂ ਸਾਧਦੇ ਕਿਹਾ ਕਾਂਗਰਸ ਨੇ ਚੰਨੀ ਨੂੰ ਮੁੱਖ ਮੰਤਰੀ (CM Channi) ਬਣਾ ਕੇ ਦਲਿਤਾਂ ਦੇ ਵੋਟ ਬੈਂਕ ਨੂੰ ਯਕੀਨੀ ਬਣਾਇਆ ਹੈ, ਕਾਂਗਰਸ ਚੋਣਾਂ ਤੋਂ ਬਾਅਦ ਸਿੱਧੂ ਨੂੰ ਮੁੱਖ ਮੰਤਰੀ ਬਣਾਉਣਾ ਦਲਿਤ ਸਮਾਜ ਨਾਲ ਧੋਖਾ ਕਰੇਗੀ।

ਚੰਡੀਗੜ੍ਹ : 2022 ਦੀਆਂ ਚੋਣਾਂ (2022 elections) ਨੇੜ੍ਹੇ ਆਉਂਦੇ ਹੀ ਪੰਜਾਬ ਦੀ ਰਾਜਨੀਤੀ (Politics of Punjab) ਵਿੱਚ 'ਦਲਿਤ' (Dalit) ਸ਼ਬਦ ਦੀ ਆਪਣੀ ਹੀ ਮਹੱਤਤਾ ਬਣਦੀ ਜਾ ਰਹੀ ਹੈ। ਚੰਨੀ ਦੇ ਮੁੱਖ ਮੰਤਰੀ (CM Channi) ਬਣਨ ਤੋਂ ਇਹ ਸ਼ਬਦ ਵੀ ਵੀ ਰਾਜਨੀਤਿਕ ਰੰਗ ਫੜਦਾ ਨਜ਼ਰ ਆ ਰਿਹਾ ਹੈ। ਭਾਜਪਾ ਦੇ ਲੀਡਰ ਅਸ਼ਵਨੀ ਸ਼ਰਮਾ (BJP leader Ashwani Sharma) ਨੇ ਕਿਹਾ ਕਿ ਮੋਦੀ ਸਰਕਾਰ (Modi government) ਨੇ ਬਾਬਾ ਸਾਹਿਬ ਦੇ ਸੁਪਨਿਆਂ ਨੂੰ ਸਾਕਾਰ ਕੀਤਾ ਹੈ।

ਅਸ਼ਵਨੀ ਸ਼ਰਮਾਂ (Ashwani Sharma) ਨੇ ਕਾਂਗਰਸ (Congress) ਉੱਤੇ ਨਿਸ਼ਾਨਾਂ ਸਾਧਦੇ ਕਿਹਾ ਕਾਂਗਰਸ ਨੇ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਦਲਿਤਾਂ ਦੇ ਵੋਟ ਬੈਂਕ ਨੂੰ ਯਕੀਨੀ ਬਣਾਇਆ ਹੈ, ਕਾਂਗਰਸ ਚੋਣਾਂ ਤੋਂ ਬਾਅਦ ਸਿੱਧੂ ਨੂੰ ਮੁੱਖ ਮੰਤਰੀ ਬਣਾਉਣਾ ਦਲਿਤ ਸਮਾਜ (Dalit society) ਨਾਲ ਧੋਖਾ ਕਰੇਗੀ।

ਅਸ਼ਵਨੀ ਨੇ ਵਿਸ਼ਵਾਸ਼ ਜਤਾਉਂਦੇ ਹੋਏ ਕਿਹਾ ਕਿ ਭਾਜਪਾ ਪੰਜਾਬ ਵਿੱਚ ਕੇਂਦਰ ਸਰਕਾਰ ਵਰਗੀ ਮਜ਼ਬੂਤ ​​ਸਰਕਾਰ ਦੇਵੇਗੀ ਅਤੇ ਲੋਕ ਬਹੁਮਤ ਦੇ ਕੇ ਸੱਤਾ ਦੀ ਵਾਗਡੋਰ ਸੌਂਪਣਗੇ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕਾਂਗਰਸ (Congress) ਨੇ ਪੰਜਾਬ ਵਿੱਚ ਦਲਿਤ ਮੁੱਖ ਮੰਤਰੀ (Dalit Chief Minister in Punjab) ਬਣਾ ਕੇ ਦਲਿਤ ਸਮਾਜ (Dalit society) ਦੀਆਂ ਭਾਵਨਾਵਾਂ ਨਾਲ ਖੇਡਣ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਕਾਂਗਰਸ ਹਾਈ ਕਮਾਂਡ ਦਾ ਸੰਦੇਸ਼ ਹਰੀਸ਼ ਰਾਵਤ ਦੇ ਸ਼ਬਦਾਂ ਵਿੱਚ ਸਪੱਸ਼ਟ ਰੂਪ ਵਿੱਚ ਲਿਖਿਆ ਗਿਆ ਹੈ ਕਿ ਆਗਾਮੀ ਵਿਧਾਨ ਸਭਾ ਚੋਣਾਂ ਨਵਜੋਤ ਸਿੰਘ ਸਿੱਧੂ (Navjot Sidhu) ਦੇ ਚਿਹਰੇ ਨਾਲ ਲੜੀਆਂ ਜਾਣਗੀਆਂ।

ਉਨ੍ਹਾਂ ਕਿਹਾ ਕਿ ਇਸ ਤੋਂ ਇਹ ਸਪੱਸ਼ਟ ਹੈ ਕਿ ਕਾਂਗਰਸ ਦੀਆਂ ਨਜ਼ਰਾਂ ਵਿੱਚ ਦਲਿਤ ਸਮਾਜ ਦਾ ਮੁੱਲ ਸਿਰਫ ਵੋਟ ਬੈਂਕ ਤੱਕ ਹੀ ਸੀਮਤ ਹੈ, ਕਿਉਂਕਿ ਮੌਜੂਦਾ ਸਮੇਂ ਵਿੱਚ ਕਾਂਗਰਸ ਨੇ ਦਲਿਤ ਮੁੱਖ ਮੰਤਰੀ ਬਣਾ ਕੇ ਚੋਣਾਂ ਲਈ ਆਪਣਾ ਵੋਟ ਬੈਂਕ ਪੱਕਾ ਕਰਨ ਦਾ ਕੰਮ ਕੀਤਾ ਹੈ।

ਇਹ ਵੀ ਪੜ੍ਹੋ: ਮੁੱਖ ਮੰਤਰੀ ਚੰਨੀ ਨੇ ਦੋ ਦਰਜਨ ਤੋਂ ਵੱਧ ਸਲਾਹਕਾਰਾਂ ਤੇ ਓਐਸਡੀ ਦੀ ਕੀਤੀ ਛੁੱਟੀ

ਹਰੀਸ਼ ਰਾਵਤ ਦੇ ਬਿਆਨ ਨੂੰ ਅਧਾਰ ਬਣਾਉਂਦੇ ਹੋਏ ਕਿਹਾ ਕਿ 2022 ਦੀਆਂ ਚੋਣਾਂ (2022 elections) ਤੋਂ ਬਾਅਦ ਮੁੱਖ ਮੰਤਰੀ ਨਵਜੋਤ ਸਿੱਧੂ (Navjot Sidhu) ਬਣੇਗਾ, ਨਾ ਕਿ ਕੋਈ ਦਲਿਤ!

ETV Bharat Logo

Copyright © 2024 Ushodaya Enterprises Pvt. Ltd., All Rights Reserved.