ਪੰਜਾਬ ਲੋਕ ਕਾਂਗਰਸ ਨੇ ਕੀਤਾ ਅਹੁਦੇਦਾਰਾਂ ਦਾ ਐਲਾਨ

author img

By

Published : Jan 9, 2022, 8:52 PM IST

ਪੰਜਾਬ ਲੋਕ ਕਾਂਗਰਸ ਨੇ ਕੀਤਾ ਅਹੁਦੇਦਾਰਾਂ ਦਾ ਐਲਾਨ

ਅੱਜ ਐਤਵਾਰ ਨੂੰ ਪੰਜਾਬ ਲੋਕ ਕਾਂਗਰਸ ਨੇ ਅਹੁਦੇਦਾਰ ਦਾ ਐਲਾਨ ਕੀਤਾ, ਜਿਸ ਵਿੱਚ 5 ਮੀਤ ਪ੍ਰਧਾਨ, 17 ਜਨਰਲ ਸਕੱਤਰ ਨਿਯੁਕਤ ਕੀਤੇ ਹਨ।

ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਤੋਂ ਵੱਖਰੀ ਪਾਰਟੀ ਬਣਾ 2022 ਵਿਧਾਨ ਸਭਾ ਚੋਣਾਂ 'ਚ ਉਤਰੇ ਹਨ। ਇਸੇ ਤਰ੍ਹਾਂ ਹੀ ਪਾਰਟੀ ਚੋਣਾਂ ਨੂੰ ਲੈ ਕੇ ਸਰਗਰਮ ਨਜ਼ਰ ਆ ਰਹੀ ਹੈ। ਅੱਜ ਐਤਵਾਰ ਨੂੰ ਪੰਜਾਬ ਲੋਕ ਕਾਂਗਰਸ ਨੇ ਅਹੁਦੇਦਾਰ ਦਾ ਐਲਾਨ ਕੀਤਾ, ਜਿਸ ਵਿੱਚ 5 ਮੀਤ ਪ੍ਰਧਾਨ, 17 ਜਨਰਲ ਸਕੱਤਰ ਨਿਯੁਕਤ ਕੀਤੇ ਹਨ।

ਇਹ ਨਿਯੁਕਤੀ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕੀਤੀ ਗਈ। ਸੰਗਠਨ ਦੇ ਜਨਰਲ ਸਕੱਤਰ ਇੰਚਾਰਜ ਕਮਲ ਸੈਣੀ ਅਨੁਸਾਰ ਅੱਜ ਇਹ ਹੁਕਮ ਜਾਰੀ ਕੀਤੇ ਗਏ ਹਨ।

ਨਿਯੁਕਤ ਕੀਤੇ ਗਏ ਪੰਜ ਮੀਤ ਪ੍ਰਧਾਨ

ਪੰਜ ਮੀਤ ਪ੍ਰਧਾਨਾਂ ਵਿੱਚ ਅਮਰੀਕ ਸਿੰਘ ਆਲੀਵਾਲ, ਪ੍ਰੇਮ ਮਿੱਤਲ, ਫਰਜ਼ਾਨਾ ਆਲਮ, ਹਰਜਿੰਦਰ ਸਿੰਘ ਠੇਕੇਦਾਰ ਅਤੇ ਸੰਜੇ ਇੰਦਰ ਸਿੰਘ ਬੰਨੀ ਚਾਹਲ ਸ਼ਾਮਲ ਹਨ।

ਜਰਨਲ ਸਕੱਤਰ

ਜਨਰਲ ਸਕੱਤਰਾਂ ਵਿੱਚ ਰਾਜਵਿੰਦਰ ਕੌਰ ਭਾਗੀਕੇ, ਸ.ਰਜਿੰਦਰ ਸਿੰਘ ਰਾਜਾ, ਪੁਸ਼ਪਿੰਦਰ ਸਿੰਘ ਭੰਡਾਰੀ, ਅਨੂ ਗੰਡੋਤਰਾ, ਜਗਜੀਵਨ ਪਾਲ ਸਿੰਘ ਗਿੱਲ, ਸੰਦੀਪ ਸੀਕਰੀ, ਜਗਦੀਸ਼ ਕੁਮਾਰ ਜੱਸਲ, ਰਘੁਬੀਰ ਪ੍ਰਧਾਨ, ਸੰਜੀਵ ਰੌਕੀ ਭਾਰਗਵ, ਜਗਦੀਸ਼ ਕੁਮਾਰ ਜੱਗਾ, ਅਵਤਾਰ ਸਿੰਘ ਗੋਨਿਆਣਾ, ਕੇ.ਕੇ.ਸ਼ਰਮਾ, ਹਰਪ੍ਰੀਤ ਸਿੰਘ ਹੀਰੋ, ਐਸ.ਐਮ.ਸੰਧੂ, ਅਮਰੀਕ ਸਿੰਘ ਹੈਪੀ, ਸਰਦਾਰ ਅਲੀ ਅਤੇ ਸਰਿਤਾ ਸ਼ਰਮਾ ਸ਼ਾਮਿਲ ਹਨ।

ਰੋਹਿਤ ਕੁਮਾਰ ਸ਼ਰਮਾ ਨੂੰ ਜ਼ਿਲ੍ਹਾ ਪ੍ਰਧਾਨ ਮੁਹਾਲੀ ਅਤੇ ਐਡਵੋਕੇਟ ਸੰਦੀਪ ਗੋਰਸੀ ਨੂੰ ਚੇਅਰਮੈਨ ਲੀਗਲ ਸੈੱਲ ਪੰਜਾਬ ਲੋਕ ਕਾਂਗਰਸ ਨਿਯੁਕਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ:PM ਵੱਲੋਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ 'ਵੀਰ ਬਾਲ ਦਿਵਸ' ਐਲਾਨਣ 'ਤੇ SGPC ਨੂੰ ਇਤਰਾਜ਼

ETV Bharat Logo

Copyright © 2024 Ushodaya Enterprises Pvt. Ltd., All Rights Reserved.