Vegetable rates: ਪੰਜਾਬ ’ਚ ਵਧੇ ਸਬਜੀਆਂ ਦੇ ਭਾਅ

author img

By

Published : Aug 2, 2022, 8:16 AM IST

ਸਬਜੀਆਂ ਦੀਆਂ ਕੀਮਤਾਂ

Prices of vegetables: ਪੰਜਾਬ ’ਚ ਵਧ ਰਹੀਆਂ ਸਬਜੀਆਂ ਦੀਆਂ ਕੀਮਤਾਂ ਨੇ ਲੋਕਾਂ ਦੇ ਅੱਖਾਂ ’ਚ ਹਝੂੰ ਕੱਢਵਾ ਦਿੱਤੇ ਹਨ। ਲੋਕਾਂ ’ਤੇ ਪੈ ਰਹੀ ਮਹਿੰਗਾਈ ਦੀ ਮਾਰ ਕਾਰਨ ਲੋਕ ਪਰੇਸ਼ਾਨ ਹਨ। ਆਓ ਤੁਹਾਨੂੰ ਸਬਜੀਆਂ ਦੀਆਂ ਕੀਮਤਾਂ ਬਾਰੇ ਦੱਸਦੇ ਹਾਂ..ਪੜੋ ਪੂਰੀ ਖ਼ਬਰ

ਚੰਡੀਗੜ੍ਹ: ਆਮ ਲੋਕਾਂ ਦੇ ਮੋਢਿਆ ’ਤੇ ਪਹਿਲਾਂ ਹੀ ਤੇਲ ਦੀਆਂ ਵਧੀਆਂ ਕੀਮਤਾਂ ਦਾ ਭਾਰ ਪਿਆ ਹੋਇਆ ਹੈ, ਉੱਥੇ ਹੀ ਦੂਜੇ ਪਾਸੇ ਦਿਨੋਂ ਦਿਨ ਵਧ ਰਹੀਆਂ ਸਬਜੀਆਂ ਦੀਆਂ ਕੀਮਤਾਂ ਨੇ ਲੋਕਾਂ ਦੀ ਰਸੋਈ ਦਾ ਬਜਟ ਵੀ ਹਿਲਾ ਕੇ ਰੱਖ ਦਿੱਤਾ ਹੈ। ਜਿਸ ਕਾਰਨ ਲੋਕਾਂ ਦੀ ਜੇਬਾਂ ’ਤੇ ਕਾਫੀ ਅਸਰ ਪੈ ਰਿਹਾ ਹੈ।

ਇਹ ਵੀ ਪੜੋ: Petrol and Diesel Prices: ਜਾਣੋ, ਪੰਜਾਬ ਵਿੱਚ ਪੈਟਰੋਲ ਅਤੇ ਡੀਜ਼ਲ ਦੇ ਭਾਅ

ਲੁਧਿਆਣਾ ’ਚ ਸਬਜੀਆਂ ਦੀਆਂ ਕੀਮਤਾਂ: ਲੁਧਿਆਣਾ ਸ਼ਹਿਰ ’ਚ ਅੱਜ ਟਮਾਟਰ 40 ਰੁਪਏ ਕਿਲੋ, ਆਲੂ 30 ਰੁਪਏ ਕਿਲੋ, ਪਿਆਜ਼ 30 ਰੁਪਏ ਕਿਲੋ, ਭਿੰਡੀ 60 ਰੁਪਏ ਕਿਲੋ, ਮਸ਼ਰੂਮ 140 ਰੁਪਏ ਕਿਲੋ, ਨਿੰਬੂ 80 ਰੁਪਏ ਕਿਲੋ, ਹਰੀ ਮਿਰਚ 80 ਰੁਪਏ ਕਿਲੋ, ਕਰੇਲਾ 50 ਰੁਪਏ ਕਿਲੋ, ਫਲ੍ਹੀਆ 80 ਰੁਪਏ ਕਿਲੋ, ਬੰਦ ਗੋਭੀ 80 ਰੁਪਏ ਕਿਲੋ, ਬੈਂਗਨ 30 ਰੁਪਏ ਕਿਲੋ, ਲੱਸਨ 110 ਰੁਪਏ ਕਿਲੋ, ਅਦਰਕ 100 ਰੁਪਏ, ਘੀਆ 30 ਰੁਪਏ ਕਿਲੋ ਅਤੇ ਹਰੇ ਮਟਰ 80 ਰੁਪਏ ਕਿਲੋ ਹਨ।

ਸਬਜੀਆਂ ਦੀਆਂ ਕੀਮਤਾਂ
ਸਬਜੀਆਂ ਦੀਆਂ ਕੀਮਤਾਂ

ਜਲੰਧਰ ’ਚ ਸਬਜੀਆਂ ਦੀਆਂ ਕੀਮਤਾਂ: ਜ਼ਿਲ੍ਹਾ ਜਲੰਧਰ ’ਚ ਟਮਾਟਰ 40 ਰੁਪਏ ਕਿਲੋ, ਆਲੂ 25 ਰੁਪਏ ਕਿਲੋ, ਪਿਆਜ਼ 25 ਰੁਪਏ ਕਿਲੋ, ਭਿੰਡੀ 70 ਰੁਪਏ ਕਿਲੋ, ਮਸ਼ਰੂਮ 140 ਰੁਪਏ ਕਿਲੋ, ਨਿੰਬੂ 100 ਰੁਪਏ ਕਿਲੋ, ਹਰੀ ਮਿਰਚ 70 ਰੁਪਏ ਕਿਲੋ, ਕਰੇਲਾ 45 ਰੁਪਏ ਕਿਲੋ, ਫਲ੍ਹੀਆ 80 ਰੁਪਏ ਕਿਲੋ, ਬੰਦ ਗੋਭੀ 80 ਰੁਪਏ ਕਿਲੋ, ਬੈਂਗਨ 35 ਰੁਪਏ ਕਿਲੋ, ਲੱਸਨ 110 ਰੁਪਏ ਕਿਲੋ ਅਤੇ ਅਦਰਕ 110 ਰੁਪਏ ਕਿਲੋ ਵਿਕ ਰਹੇ ਹਨ।

ਬਠਿੰਡਾ ’ਚ ਸਬਜੀਆਂ ਦੀਆਂ ਕੀਮਤਾਂ: ਬਠਿੰਡਾ ਸ਼ਹਿਰ ’ਚ ਟਮਾਟਰ 60 ਰੁਪਏ ਕਿਲੋ, ਆਲੂ 30 ਰੁਪਏ ਕਿਲੋ, ਪਿਆਜ਼ 30 ਰੁਪਏ ਕਿਲੋ, ਭਿੰਡੀ 60 ਰੁਪਏ ਕਿਲੋ, ਮਸ਼ਰੂਮ 130 ਰੁਪਏ ਕਿਲੋ, ਨਿੰਬੂ 100 ਰੁਪਏ ਕਿਲੋ, ਹਰੀ ਮਿਰਚ 60 ਰੁਪਏ ਕਿਲੋ, ਕਰੇਲਾ 60 ਰੁਪਏ ਕਿਲੋ, ਫਲ੍ਹੀਆ 80 ਰੁਪਏ ਕਿਲੋ, ਬੰਦ ਗੋਭੀ 80 ਰੁਪਏ ਕਿਲੋ, ਘੀਆ 60 ਰੁਪਏ ਕਿਲੋ, ਬੈਂਗਨ 50 ਰੁਪਏ ਕਿਲੋ, ਲੱਸਨ 100 ਰੁਪਏ ਕਿਲੋ ਅਤੇ ਅਦਰਕ 100 ਰੁਪਏ ਕਿਲੋ ਹੈ।

ਇਹ ਵੀ ਪੜੋ: Weather Update: ਮੀਂਹ ਤੋਂ ਬਾਅਦ ਮੌਸਮ ਸਾਫ਼, ਜਾਣੋ ਆਪਣੇ ਸ਼ਹਿਰ ਦਾ ਤਾਪਮਾਨ

ETV Bharat Logo

Copyright © 2024 Ushodaya Enterprises Pvt. Ltd., All Rights Reserved.