ਵਿਰੋਧੀਆਂ ਦੇ ਨਿਸ਼ਾਨੇ ’ਤੇ ਸੀਐੱਮ ਮਾਨ, ਕਿਹਾ- 'ਕੇਜਰੀਵਾਲ ਦੇ ਨਵੇਂ ਬਾਡੀਗਾਰਡ ਭਗਵੰਤ ਮਾਨ'

author img

By

Published : Jun 21, 2022, 12:03 PM IST

ਵਿਰੋਧੀਆਂ ਦੇ ਨਿਸ਼ਾਨੇ ’ਤੇ ਸੀਐੱਮ ਮਾਨ

ਪੰਜਾਬ ਦੇ ਸੀਐੱਮ ਭਗਵੰਤ ਮਾਨ ਅਤੇ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਵੱਲੋਂ ਬੀਤੇ ਦਿਨ ਸੰਗਰੂਰ ਜ਼ਿਮਨੀ ਚੋਣ ਨੂੰ ਲੈ ਕੇ ਉਮੀਦਵਾਰ ਦੇ ਹੱਕ ’ਚ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਅਰਵਿੰਦ ਕੇਜਰੀਵਾਲ ਸਨਰੂਫ ਚ ਖੜੇ ਹੋਏ ਦਿਖਾਈ ਦਿੱਤੇ ਸਗੋਂ ਪੰਜਾਬ ਦੇ ਮੁੱਖ ਮੰਤਰੀ ਗੱਡੀ ਦੀ ਖਿੜਕੀ ਚ ਲਟਕੇ ਹੋਏ ਦਿਖਾਈ ਦਿੱਤੇ, ਜਿਸ ਤੋਂ ਬਾਅਦ ਉਹ ਵਿਰੋਧੀਆਂ ਦੇ ਨਿਸ਼ਾਨੇ ’ਤੇ ਆ ਗਏ ਹਨ।

ਚੰਡੀਗੜ੍ਹ: ਬੀਤੇ ਦਿਨ ਸੰਗਰੂਰ ਜ਼ਿਮਨੀ ਚੋਣ ਪ੍ਰਚਾਰ ਦੇ ਲਈ ਦਿੱਲੀ ਦੇ ਸੀਐੱਮ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬ ਆਏ। ਇਸ ਦੌਰਾਨ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਚੋਣ ਪ੍ਰਚਾਰ ਕੀਤਾ। ਪਰ ਹੁਣ ਇਹ ਚੋਣ ਪ੍ਰਚਾਰ ਵਿਰੋਧੀਆਂ ਦੇ ਨਿਸ਼ਾਨੇ ’ਤੇ ਆ ਗਿਆ ਹੈ। ਵਿਰੋਧੀਆਂ ਵੱਲੋਂ ਸੀਐੱਮ ਮਾਨ ਨੂੰ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਦੇ ਅੰਦਾਜ ਦੇ ਕਾਰਨ ਘੇਰਿਆ ਜਾ ਰਿਹਾ ਹੈ।

ਅਰਵਿੰਦ ਕੇਜਰੀਵਾਲ ਅਤੇ ਸੀਐੱਮ ਮਾਨ ਦੀ ਤਸਵੀਰ ਵਾਇਰਲ: ਦਰਅਸਲ ਚੋਣ ਪ੍ਰਚਾਰ ਦੌਰਾਨ ਅਰਵਿੰਦ ਕੇਜਰੀਵਾਲ ਗੱਡੀ ਦੇ ਸਨਰੂਫ ਚ ਖੜੇ ਸੀ ਜਦਕਿ ਮੁੱਖ ਮੰਤਰੀ ਭਗਵੰਤ ਮਾਨ ਗੱਡੀ ਦੀ ਖਿੜਕੀ ’ਤੇ ਲਟਕੇ ਹੋਏ ਸੀ। ਜਿਨ੍ਹਾਂ ਨੂੰ ਡਿੱਗਣ ਤੋਂ ਬਚਾਉਣ ਦੇ ਲਈ ਇੱਕ ਸੁਰੱਖਿਆ ਗਾਰਡ ਵੀ ਉਨ੍ਹਾਂ ਦੇ ਪਿੱਛੇ ਲਟਕਿਆ ਹੋਇਆ ਸੀ। ਇਸ ਦੌਰਾਨ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ’ਤੇ ਬਹੁਤ ਵਾਇਰਲ ਹੋ ਰਹੀਆਂ ਹਨ। ਵਿਰੋਧੀਆਂ ਵੱਲੋਂ ਇਨ੍ਹਾਂ ਤਸਵੀਰਾਂ ਅਤੇ ਵੀਡੀਓ ਨੂੰ ਸਾਂਝਾ ਕਰ ਆਮ ਆਦਮੀ ਪਾਰਟੀ ਅਤੇ ਸੀਐੱਮ ਮਾਨ ’ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ।

ਕਾਂਗਰਸ ਪਾਰਟੀ ਦਾ ਟਵੀਟ
ਕਾਂਗਰਸ ਪਾਰਟੀ ਦਾ ਟਵੀਟ

'ਕੇਜਰੀਵਾਲ ਦੇ ਨਵੇਂ ਬਾਡੀਗਾਰਡ ਭਗਵੰਤ ਮਾਨ': ਕਾਂਗਰਸ ਪਾਰਟੀ ਨੇ ਚੋਣ ਪ੍ਰਚਾਰ ਦੀ ਤਸਵੀਰ ਨੂੰ ਸਾਂਝੀ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਅਸਲੀ ਮੁੱਖ ਮੰਤਰੀ ਦੇ ਪੰਜਾਬ ਚ ਆਉਣ ਕਾਰਨ ਭਗਵੰਤ ਮਾਨ ਜੀ ਨੇ ਕੁਰਸੀ ਬਦਲ ਲਈ ਹੈ। ਨਾਲ ਹੀ ਸਾਂਝੀ ਕੀਤੀ ਗਈ ਤਸਵੀਰ ’ਚ ਲਿਖਿਆ ਕਿ ਅੱਜ ਤੋਂ ਪਹਿਲਾਂ ਪੰਜਾਬ ਦਾ ਕੋਈ ਮੁੱਖ ਮੰਤਰੀ ਐਨਾਂ ਥੱਲੇ ਨਹੀਂ ਲੱਗਾ। ਕੇਜਰੀਵਾਲ ਦੇ ਨਵੇਂ ਬਾਡੀਗਾਰਡ ਭਗਵੰਤ ਮਾਨ ਜੀ।

  • "A picture is worth a thousand words"

    ਇਸ ਇੱਕ ਫ਼ੋਟੋ ਤੋਂ ਬਾਅਦ ਪੰਜਾਬੀਆਂ ਨੂੰ ਸਭ ਕੁੱਝ CLEAR ਹੋ ਗਿਆ।@BhagwantMann 😂 pic.twitter.com/oTyuxKQ2AV

    — Shiromani Akali Dal (@Akali_Dal_) June 21, 2022 " class="align-text-top noRightClick twitterSection" data=" ">

'ਪੰਜਾਬ ਦੇ ਲੋਕਾਂ ਨੂੰ ਹੋ ਗਿਆ ਸਭ ਕੁਝ ਸਾਫ': ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਤਸਵੀਰ ਨੂੰ ਸਾਂਝੀ ਕਰਦੇ ਹੋਏ ਕਿਹਾ ਕਿ ਇਕ ਤਸਵੀਰ ਹਜ਼ਾਰਾਂ ਸ਼ਬਦਾਂ ਤੋਂ ਬਿਹਤਰ ਹੈ। ਇਸ ਫੋਟੋ ਤੋਂ ਬਾਅਦ ਪੰਜਾਬੀਆਂ ਨੂੰ ਸਭ ਕੁਝ ਸਾਫ ਹੋ ਗਿਆ ਹੈ।

  • ਤਸਵੀਰਾਂ ਮੂੰਹੋਂ ਬੋਲਦੀਆਂ!
    ਮੁੱਖ ਮੰਤਰੀ ਕੌਣ ਤੇ ਸੰਤਰੀ ਕੌਣ? pic.twitter.com/OOlOb2BS2d

    — Partap Singh Bajwa (@Partap_Sbajwa) June 20, 2022 " class="align-text-top noRightClick twitterSection" data=" ">

'ਮੁੱਖ ਮੰਤਰੀ ਕੌਣ ਅਤੇ ਸੰਤਰੀ ਕੌਣ ?': ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਤਸਵੀਰ ਨੂੰ ਸਾਂਝੀ ਕਰਦੇ ਹੋਏ ਕਿਹਾ ਕਿ ਤਸਵੀਰਾਂ ਮੂੰਹੋ ਬੋਲਦੀਆਂ ਹਨ ਮੁੱਖ ਮੰਤਰੀ ਕੌਣ ਅਤੇ ਸੰਤਰੀ ਕੌਣ ?

  • Is there an iota of doubt as to who calls the shots in Punjab? This picture explains it all! Although @BhagwantMann could easily fit with @ArvindKejriwal in the sun roof or stand in another car but hanging by the window only shows his place in the hierarchy of Aap! True “Badlav” pic.twitter.com/VuaaiWDVEF

    — Sukhpal Singh Khaira (@SukhpalKhaira) June 21, 2022 " class="align-text-top noRightClick twitterSection" data=" ">

'ਸੀਐੱਮ ਮਾਨ ਦੇ ਸਥਾਨ ਨੂੰ ਦਰਸਾਉਂਦਾ ਹੈ': ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰਦੇ ਹੋਏ ਕਿਹਾ ਕਿ ਇਹ ਤਸਵੀਰ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਪੰਜਾਬ ਨੂੰ ਕੇਜਰੀਵਾਲ ਵਰਗੇ ਬਾਹਰ ਦੇ ਲੋਕਾਂ ਵੱਲੋਂ ਚਲਾਇਆ ਜਾ ਰਿਹਾ ਹੈ। ਭਗਵੰਤ ਮਾਨ ਸਨਰੂਫ ਚ ਫਿੱਟ ਹੋ ਸਕਦੇ ਸੀ ਜਾਂ ਕਿਸੇ ਹੋਰ ਗੱਡੀ ’ਚ ਖੜੇ ਹੋ ਸਕਦੇ ਸੀ ਪਰ ਉਹ ਖਿੜਕੀ ਚ ਲਮਕੇ ਜੋ ਕਿ ਉਨ੍ਹਾਂ ਦੇ ਸਥਾਨ ਨੂੰ ਦਰਸਾਉਂਦਾ ਹੈ। ਸੱਚਾ ਬਦਲਾਅ।

  • संगरूर के रोड शो की यह तस्वीर बता रही है की पंजाब के @CMOPb का दर्जा क्या है ? अपनी ना सही , भगत सिंह की पगडी की ही लाज रख लेते @BhagwantMann साहिब pic.twitter.com/W77KvjQHlp

    — Subhash Sharma (@DrSubhash78) June 20, 2022 " class="align-text-top noRightClick twitterSection" data=" ">

'ਭਗਤ ਸਿੰਘ ਦੀ ਪਗੜੀ ਦੀ ਹੀ ਇੱਜ਼ਤ ਰੱਖ ਲੈਂਦੇ ਭਗਵੰਤ ਮਾਨ': ਇਨ੍ਹਾਂ ਤੋਂ ਇਲਾਵਾ ਬੀਜੇਪੀ ਆਗੂ ਸੁਭਾਸ਼ ਸ਼ਰਮਾ ਨੇ ਕਿਹਾ ਕਿ ਸੰਗਰੂਰ ਰੋਡ ਸ਼ੋਅ ਦੀ ਇਹ ਤਸਵੀਰ ਦੱਸ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਦਰਜਾ ਕੀ ਹੈ ? ਖੁਦ ਦੀ ਨਾ ਸਹੀ, ਭਗਤ ਸਿੰਘ ਦੀ ਪਗੜੀ ਦੀ ਹੀ ਇੱਜ਼ਤ ਰੱਖ ਲੈਂਦੇ ਭਗਵੰਤ ਮਾਨ ਸਾਬ੍ਹ।

  • भगवंत मान को तो लटका दिया केजरीवाल ने
    .
    .
    . pic.twitter.com/qMQMkgZvYQ

    — Manjinder Singh Sirsa (@mssirsa) June 20, 2022 " class="align-text-top noRightClick twitterSection" data=" ">

'ਕੇਜਰੀਵਾਲ ਨੇ ਭਗਵੰਤ ਮਾਨ ਨੂੰ ਲਟਕਾ ਦਿੱਤਾ': ਬੀਜੇਪੀ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਸੀਐੱਮ ਭਗਵੰਤ ਮਾਨ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਲਟਕਾ ਦਿੱਤਾ ਹੈ। ਨਾਲ ਹੀ ਉਨ੍ਹਾਂ ਨੇ ਚੋਣ ਪ੍ਰਚਾਰ ਦੀ ਤਸਵੀਰ ਨੂੰ ਸਾਂਝੀ ਕੀਤਾ ਹੈ ਜਿਸ ’ਚ ਕੇਜਰੀਵਾਲ ਗੱਡੀ ਦੇ ਸਨਰੂਫ ਚ ਖੜੇ ਹੋਏ ਹਨ ਅਤੇ ਭਗਵੰਤ ਮਾਨ ਗੱਡੀ ਦੀ ਖਿੜਕੀ ਚ ਲਟਕੇ ਹੋਏ ਹਨ।

ਇਹ ਵੀ ਪੜੋ: ਜੇਲ੍ਹ ’ਚ ਬੰਦ ਗੈਂਗਸਟਰ ਸਾਰਜ ਮਿੰਟੂ ਨੇ ਅਪਲੋਡ ਕੀਤੀਆਂ ਫੋਟੋਆਂ, ਜੇਲ੍ਹ ਪ੍ਰਸ਼ਾਸਨ ਨੂੰ ਪਈਆਂ ਭਾਜੜਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.