ਇਸ ਗੈਂਗਸਟਰ ਦੇ ਗੈਂਗ ਵੱਲੋਂ ਕੀਤੀ ਜਾ ਰਹੀ ਭਰਤੀ, ਜਾਰੀ ਕੀਤਾ ਨੰਬਰ !

author img

By

Published : Sep 23, 2022, 4:37 PM IST

Updated : Sep 23, 2022, 5:06 PM IST

Online recruitment of gangsters

ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਵੱਲੋਂ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਪਾ ਕੇ ਸ਼ਰੇਆਮ ਲੋਕਾਂ ਨੂੰ ਗਰੁੱਪ ਨਾਲ ਜੋੜਨ ਦੇ ਲਈ ਪੋਸਟ ਪਾਈ ਗਈ ਹੈ। ਇਸ ਪੋਸਟ ਨਾਲ ਉਨ੍ਹਾਂ ਵੱਲੋਂ ਨੰਬਰ ਵੀ ਜਾਰੀ ਕੀਤਾ ਗਿਆ ਹੈ।

ਚੰਡੀਗੜ੍ਹ: ਪੰਜਾਬ ਵਿੱਚ ਨੌਜਵਾਨਾਂ ਨੂੰ ਗੈਂਗਸਟਰਾਂ ਵੱਲੋਂ ਆਪਣੇ ਗੈਂਗ ਦੇ ਨਾਲ ਜੋੜਨ ਦੇ ਲਈ ਆਨਲਾਈਨ ਭਰਤੀ ਹੋ ਰਹੀ ਹੈ। ਦੱਸ ਦਈਏ ਕਿ ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਵੱਲੋਂ ਆਪਣੀ ਇੱਕ ਫੇਸਬੁੱਕ ਪੋਸਟ ਲਿਖ ਕੇ ਵਾਟਸਐਪ ਨੰਬਰ ਜਾਰੀ ਕੀਤਾ ਗਿਆ ਹੈ। ਇਸ ਪੋਸਟ ਨਾਲ ਕਿਹਾ ਗਿਆ ਹੈ ਕਿ ਜਿਸ ਨੇ ਵੀ ਉਨ੍ਹਾਂ ਦੇ ਗੈਂਗ ਦੇ ਨਾਲ ਜੁੜਨਾ ਉਹ ਉਨ੍ਹਾਂ ਦੇ ਨਾਲ ਸਪੰਰਕ ਕਰ ਸਕਦਾ ਹੈ।

Online recruitment of gangsters
ਗੈਂਗਸਟਰ ਦੇ ਗੈਂਗ ਵੱਲੋਂ ਕੀਤੀ ਜਾ ਰਹੀ ਭਰਤੀ

ਦੱਸ ਦਈਏ ਕਿ ਸੋਸ਼ਲ ਮੀਡੀਆ ਗਰੁੱਪ ਉੱਤੇ ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਵੱਲੋਂ ਇੱਕ ਪੋਸਟ ਸ਼ੇਅਰ ਕੀਤੀ ਗਈ ਹੈ। ਇਸ ਪੋਸਟ ਵਿੱਚ ਕਿਹਾ ਗਿਆ ਹੈ ਕਿ ਹੈਲੋ ਸਾਰੇ ਵੀਰਾਂ ਨੂੰ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੋ ਮੇਰੇ ਵੀਰ ਆਪਣਾ ਗਰੁੱਪ ਜੁਆਇਨ ਕਰਨਾ ਚਾਹੁੰਦੇ ਹਨ ਉਹ ਵੀਰ ਵਾਟਸਐਪ ਮੈਸੇਜ ਕਰਨ। ਇਸ ਪੋਸਟ ਦੇ ਨਾਲ ਵਾਟਸਐਪ ਮੈਸੇਜ ਵੀ ਸਾਂਝਾ ਕੀਤਾ ਹੈ।

ਇਹ ਵੀ ਪੜੋ: ਪੰਜਾਬ ਸਰਕਾਰ ਨੂੰ ਵੱਡਾ ਝਟਕਾ: NGT ਨੇ ਲਗਾਇਆ 2000 ਕਰੋੜ ਦਾ ਜੁਰਮਾਨਾ, ਲੱਗੇ ਇਹ ਇਲਜ਼ਾਮ

Last Updated :Sep 23, 2022, 5:06 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.