ਮਾਨ ਨੇ ਕੈਬਨਿਟ ਨੂੰ ਵੰਡੇ ਮੰਤਰਾਲੇ, ਹੋਮ ਤੇ ਪਰਸੋਨਲ ਰੱਖਿਆ ਆਪਣੇ ਕੋਲ

author img

By

Published : Mar 21, 2022, 5:36 PM IST

Updated : Mar 21, 2022, 6:57 PM IST

ਮਾਨ ਨੇ ਕੈਬਨਿਟ ਨੂੰ ਮੰਤਰਾਲੇ ਵੰਡੇ

ਭਗਵੰਤ ਮਾਨ ਦੇ ਮੰਤਰੀਆਂ ਨੂੰ ਆਖਰ ਮਹਿਕਮੇ ਮਿਲ ਗਏ ਹਨ (maan cabinet get departments)। ਮੁੱਖ ਮੰਤਰੀ ਨੇ ਪ੍ਰਮੁੱਖ ਵਿਭਾਗਾਂ ਵਿੱਚੋਂ ਗ੍ਰਹਿ, ਵਿਜੀਲੈਂਸ ਤੇ ਪਰਸੋਨਲ ਵਿਭਾਗ ਆਪਣੇ ਕੋਲ ਰੱਖੇ ਹਨ (cm kept home and excise)।

ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਬਣਨ ਉਪਰੰਤ ਮੰਤਰੀਆਂ ਨੂੰ ਸਹੁੰ ਚੁੱਕਣ ਦੇ ਦੋ ਦਿਨ ਬਾਅਦ ਆਖਰਕਾਰ ਮਹਿਕਮੇ ਮਿਲ ਗਏ ਹਨ (maan cabinet get departments)। ਮੁੱਖ ਮੰਤਰੀ ਭਗਵੰਤ ਮਾਨ ਨੇ ਗ੍ਰਹਿ, ਵਿਜੀਲੈਂਸ ਤੇ ਪਰਸੋਨਲ ਵਿਭਾਗ ਆਪਣੇ ਕੋਲ ਰੱਖੇ (cm kept home and excise)ਹੈ। ਇਸ ਤੋਂ ਇਲਾਵਾ ਹੋਰ ਪ੍ਰਮੁੱਖ ਮਹਿਕਮੇ ਵੀ ਦੋਵੇਂ ਪੁਰਾਣੇ ਚਿਹਰਿਆਂ ਨੂੰ ਹੀ ਦਿੱਤੇ ਗਏ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਕੈਪਟਨ ਸਰਕਾਰ ਵਿੱਚ ਵਿਰੋਧੀ ਧਿਰ ਦੇ ਆਗੂ ਦੀ ਸਫਲ ਭੂਮਿਕਾ ਨਿਭਾਉਣ ਵਾਲੇ ਹਰਪਾਲ ਸਿੰਘ ਚੀਮਾ ਨੂੰ ਵਿੱਤ ਤੇ ਮਾਲ ਵਿਭਾਗ (harpal cheema is finance minister)ਦਿੱਤੇ ਗਏ ਹਨ। ਇਸੇ ਤਰ੍ਹਾਂ ਦੂਜੀ ਵਾਰ ਵਿਧਾਇਕ ਬਣੇ ਮੀਤ ਹੇਅਰ ਨੂੰ ਸਿੱਖਿਆ ਮੰਤਰਾਲਾ ਦਿੱਤਾ (meet hayer gets education dept) ਗਿਆ ਹੈ। ਕਾਂਗਰਸ ਸਰਕਾਰ ਦੇ ਸਪੀਕਰ ਰਾਣਾ ਕੇਪੀ ਸਿੰਘ ਨੂੰ ਹਰਾਉਣ ਵਾਲੇ ਹਰਜੋਤ ਬੈਂਸ ਨੂੰ ਆਮ ਆਦਮੀ ਪਾਰਟੀ ਨੇ ਕਾਨੂੰਨ ਤੇ ਸੈਰਸਪਾਟਾ ਮੰਤਰਾਲਿਆਂ ਦੀ ਜਿੰਮੇਵਾਰੀ ਸੌਂਪੀ ਗਈ ਹੈ।

ਇਸ ਤੋਂ ਇਲਾਵਾ ਅਫਸਰਸ਼ਾਹੀ ਵਿੱਚ ਰਹੇ ਈਟੀਓ ਹਰਭਜਨ ਸਿੰਘ ਨੂੰ ਬਿਜਲੀ ਮੰਤਰੀ ਬਣਾਇਆ ਗਿਆ ਹੈ ਜਦੋਂਕਿ ਮਲੋਟ ਤੋਂ ਵਿਧਾਇਕ ਤੇ ਇਕਲੌਤੀ ਮਹਿਲਾ ਮੰਤਰੀ ਡਾਕਟਰ ਬਲਜੀਤ ਕੌਰ ਨੂੰ ਸਮਾਜਕ ਸੁਰੱਖਿਆ ਅਤੇ ਮਹਿਲਾ ਤੇ ਬਾਲ ਵਿਕਾਸ ਮੰਤਰਾਲਾ ਦਿੱਤਾ ਗਿਆ ਹੈ। ਭੋਆ ਤੋਂ ਵਿਦਾਇਕ ਲਾਲ ਚੰਦ ਕਟਾਰੂਚੱਕ ਨੂੰ ਖੁਰਾਕ ਸੇ ਸਪਲਾਈ ਮੰਤਰੀ ਬਣਾਇਆ ਗਿਆ ਹੈ।

ਜਦੋਂਕਿ ਲਾਲਜੀਤ ਸਿੰਘ ਭੁੱਲਰ ਨੂੰ ਟਰਾਂਸਪੋਰਟ ਮੰਤਰੀ (laljit bhullar is transport minister) ਬਣਾਇਆ ਗਿਆ ਹੈ। ਹੁਸ਼ਿਆਰਪੁਰ ਤੋਂ ਚੋਣ ਜਿੱਤ ਕੇ ਆਏ ਬ੍ਰਹਮ ਸ਼ੰਕਰ ਜਿੰਪਾ ਨੂੰ ਜਲ ਅਤੇ ਕੁਦਰਤੀ ਆਫਤ ਪ੍ਰਬੰਧ ਮਹਿਕਮਾ ਦਿੱਤਾ ਗਿਆ ਹੈ, ਜਦੋਂਕਿ ਮਾਨਸਾ ਤੋਂ ਵਿਧਾਇਕ ਬਣੇ ਡਾਕਟਰ ਵਿਜੈ ਸਿੰਗਲਾ ਨੂੰ ਵੀ ਅਹਿਮ ਵਿਭਾਗ ਦਿੱਤਾ ਗਿਆ ਹੈ, ਉਨ੍ਹਾਂ ਨੂੰ ਸਿਹਤ ਮੰਤਰੀ ਬਣਾਇਆ ਗਿਆ ਹੈ। ਕੁਲਦੀਪ ਸਿੰਘ ਧਾਲੀਵਾਲ ਨੂੰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦਾ ਮੰਤਰਾਲਾ ਦਿੱਤਾ ਗਿਆ ਹੈ।

ਜਿਕਰਯੋਗ ਹੈ ਕਿ ਦੋ ਦਿਨ ਪਹਿਲਾਂ 10 ਮੰਤਰੀਆਂ ਨੇ ਸਹੁੰ ਚੁੱਕ ਲਈ ਸੀ ਪਰ ਅਜੇ ਤੱਕ ਵਿਭਾਗਾਂ ਦੀ ਵੰਡ ਨਹੀਂ ਕੀਤੀ ਗਈ ਸੀ। ਇਸੇ ਦੌਰਾਨ ਉਹ ਇੱਕ ਕੈਬਨਿਟ ਮੀਟਿੰਗ ਕਰ ਚੁੱਕੇ ਸੀ ਤੇ ਦੋ ਦਿਨ ਵਿਧਾਨ ਸਭਾ ਸੈਸ਼ਨ ਵਿੱਚ ਵੀ ਹਿੱਸਾ ਲੈ ਚੁੱਕੇ ਸੀ। ਸੋਮਵਾਰ ਸਵੇਰੇ ਹੀ ਇਨ੍ਹਾਂ ਮੰਤਰੀਆਂ ਨਾਲ ਨਿਜੀ ਸਕੱਤਰ ਤੇ ਨਿਜੀ ਸਹਾਇਕਾਂ ਤੋਂ ਇਲਾਵਾ ਇੱਕ ਹੋਰ ਸਟਾਫ ਮੈਂਬਰ ਲਗਾਉਣ ਦਾ ਹੁਕਮ ਜਾਰੀ ਹੋ ਗਿਆ ਸੀ ਤੇ ਹੁਣ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਕਰਨ ਦੀ ਗੱਲ ਸਾਹਮਣੇ ਆਈ ਹੈ।

ਇਹ ਵੀ ਪੜ੍ਹੋ:ਰਾਜ ਸਭਾ ਦੇ ਮੈਂਬਰਾਂ ਨੂੰ ਲੈ ਕੇ ਖਹਿਰਾ ਨੇ ਘੇਰੀ 'ਆਪ', ਕਿਹਾ-'ਆਮ ਆਦਮੀ ਪਾਰਟੀ ਦੇ ਵਰਕਰਾਂ ਨਾਲ ਮਜ਼ਾਕ'

Last Updated :Mar 21, 2022, 6:57 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.