ਆਪ ਵਿਧਾਇਕ ਉੱਤੇ ਸਖ਼ਤ ਚੰਡੀਗੜ੍ਹ ਪੁਲਿਸ, ਕੱਟਿਆ ਚਲਾਨ, ਜਾਣੋ ਕਾਰਨ
Updated on: Sep 26, 2022, 1:01 PM IST

ਆਪ ਵਿਧਾਇਕ ਉੱਤੇ ਸਖ਼ਤ ਚੰਡੀਗੜ੍ਹ ਪੁਲਿਸ, ਕੱਟਿਆ ਚਲਾਨ, ਜਾਣੋ ਕਾਰਨ
Updated on: Sep 26, 2022, 1:01 PM IST
ਚੰਡੀਗੜ੍ਹ ਪੁਲਿਸ ਨੇ ਲੁਧਿਆਣਾ ਦੇ ਹਲਕਾ ਪੱਛਮ ਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਦਾ ਚਲਾਨ ਕੱਟਿਆ (Ludhiana MLA Gogi was issued a challan) ਹੈ। ਵਿਧਾਇਕ ਗੋਗੀ ਬਿਨਾਂ ਹੈਲਮੇਟ ਚੰਡੀਗੜ੍ਹ ਵਿੱਚ ਮੋਟਰਸਾਈਕਲ ਚਲਾ ਰਹੇ ਸਨ, ਜਿਸ ਕਾਰਨ ਉਹਨਾਂ ਦਾ ਚਲਾਨ ਕੱਟਿਆ ਗਿਆ ਹੈ।
ਚੰਡੀਗੜ੍ਹ: ਲੁਧਿਆਣਾ ਦੇ ਹਲਕਾ ਪੱਛਮ ਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਦਾ ਚੰਡੀਗੜ੍ਹ ਪੁਲਿਸ ਨੇ ਚਲਾਨ ਕੱਟਿਆ (Ludhiana MLA Gogi was issued a challan) ਹੈ। ਦੱਸ ਦੇਈਏ ਕਿ ਵਿਧਾਇਕ ਗੋਗੀ ਬਿਨਾਂ ਹੈਲਮੇਟ ਮੋਟਰਸਾਈਕਲ ਚਲਾ ਰਹੇ ਸਨ, ਜਿਸ ਕਾਰਨ ਉਹਨਾਂ ਦਾ ਚਲਾਨ ਕੱਟਿਆ ਗਿਆ ਹੈ।
ਇਹ ਵੀ ਪੜੋ: ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਤੋਂ ਪਹਿਲਾਂ ਕੈਬਨਿਟ ਮੀਟਿੰਗ, ਸੈਸ਼ਨ ਦੇ ਏਜੰਡੇ ਉੱਤੇ ਲੱਗੇਗੀ ਮੋਹਰ
ਨਿਯਮਾਂ ਦੀ ਕੀਤੀ ਉਲੰਘਣਾ: ਦੱਸ ਦਈਏ ਕਿ 4 ਦਿਨ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਚੰਡੀਗੜ੍ਹ ਵਿੱਚ ਰਾਜਪਾਲ ਖਿਲਾਫ ਰੋਸ ਮਾਰਚ ਕੱਢਿਆ ਗਿਆ ਸੀ ਤੇ ਇਸ ਰੋਸ ਮਾਰਚ ਦੌਰਾਨ ਵਿਧਾਇਕ ਗੋਗੀ ਨੇ ਬਿਨਾਂ ਹੈਲਮੇਟ ਪਾਏ ਮੋਟਰਸਾਈਕਲ ਚਲਾਇਆ ਸੀ, ਇਸ ਦੀ ਫੋਟੋ ਕਾਫੀ ਵਾਇਰਲ ਹੋ ਰਹੀ ਸੀ ਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ, ਜਿਸ ਕਾਰਨ ਹੁਣ ਉਹਨਾਂ ਦਾ ਚਲਾਨ ਕਰ (Chandigarh police challan issued punjab MLA) ਦਿੱਤਾ ਗਿਆ ਹੈ।
ਇਹ ਵੀ ਪੜੋ: Shardiya Navratri 2022 ਜਾਣੋ ਪੂਜਾ ਦੀ ਵਿਧੀ ਅਤੇ ਮਹੂਰਤ
ਵਿਧਾਇਕ ਨੇ ਮੰਗੀ ਮੁਆਫੀ: ਲੁਧਿਆਣਾ ਦੇ ਵਿਧਾਇਕ ਗੁਰਪ੍ਰੀਤ ਗੋਗੀ ਦਾ ਚੰਡੀਗੜ੍ਹ 'ਚ ਮੋਟਰਸਾਈਕਲ ਚਲਾਉਂਦੇ ਸਮੇਂ ਹੈਲਮੇਟ ਨਾ ਪਾਉਣ 'ਤੇ ਚਲਾਨ ਕੱਟਿਆ ਗਿਆ, ਗੁਰਪ੍ਰੀਤ ਗੋਗੀ ਨੇ ਇਸ ਮਾਮਲੇ 'ਤੇ ਮੰਗੀ ਮਾਫੀ, ਕਿਹਾ ਕਿ ਉਹ ਜਲਦਬਾਜ਼ੀ 'ਚ ਹੈਲਮੇਟ ਪਾਉਣਾ ਭੁੱਲ ਗਏ, ਜੋ ਵੀ ਜੁਰਮਾਨਾ ਚੰਡੀਗੜ੍ਹ ਪ੍ਰਸ਼ਾਸਨ ਅਦਾ ਕਰੇਗਾ, ਉਹਨਾਂ ਨੇ ਕਿਹਾ ਕਿ ਮੈਂ ਕਿੱਥੇ ਮੈਂ ਸਹਿਮਤ ਹਾਂ ਅਤੇ ਇਸ ਲਈ ਸ਼ਰਮਿੰਦਾ ਹਾਂ ਅਤੇ ਹੱਥ ਜੋੜ ਕੇ ਮੁਆਫੀ ਵੀ ਮੰਗਦਾ ਹਾਂ।
