ਪੰਜਾਬ ਚ ਪਸ਼ੂਆਂ ’ਤੇ ਲੰਪੀ ਸਕਿਨ ਦਾ ਕਹਿਰ, ਕੀ ਹੈ ਲੰਪੀ ਸਕਿਨ ਬੀਮਾਰੀ, ਜਾਣੋ ਇਸਦੇ ਲੱਛਣ...

author img

By

Published : Aug 6, 2022, 2:17 PM IST

ਪੰਜਾਬ ਚ ਪਸ਼ੂਆਂ ’ਤੇ ਲੰਪੀ ਸਕਿਨ ਦਾ ਕਹਿਰ

ਗੁਜਰਾਤ ਅਤੇ ਰਾਜਸਥਾਨ ਤੋਂ ਬਾਅਦ ਹੁਣ ਪੰਜਾਬ ’ਚ ਲੰਪੀ ਸਕਿੰਨ ਦੀ ਬੀਮਾਰੀ ਦੇ ਕਾਰਨ ਪਸ਼ੂਆਂ ਦੀ ਮੌਤ ਹੋ ਰਹੀ ਹੈ। ਜਦਕਿ ਕਈ ਪਸ਼ੂ ਇਸ ਦੇ ਸ਼ਿਕਾਰ ਹਨ। ਆਖਿਰ ਕੀ ਹੈ ਲੰਪੀ ਸਕਿਨ ਬੀਮਾਰੀ ਅਤੇ ਕੀ ਹੈ ਇਸਦਾ ਇਲਾਜ.. ਪੜੋ ਪੂਰੀ ਖ਼ਬਰ...

ਚੰਡੀਗੜ੍ਹ: ਪੰਜਾਬ ’ਚ ਲੰਪੀ ਸਕਿਨ ਬੀਮਾਰੀ ਦੇ ਕਾਰਨ ਅਲਰਟ ਜਾਰੀ ਹੋ ਗਿਆ ਹੈ। ਦੱਸ ਦਈਏ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਕਈ ਗਾਵਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਕਈ ਗਾਵਾਂ ਇਸ ਬੀਮਾਰੀ ਦਾ ਸ਼ਿਕਾਰ ਹੋਈਆਂ ਪਈਆਂ ਹਨ ਜਿਸ ਕਾਰਨ ਕਿਸਾਨ ਪਰੇਸ਼ਾਨ ਹੋਏ ਪਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਮੀਂਹ ਕਾਰਨ ਉਨ੍ਹਾਂ ਦਾ ਝੋਨਾ ਬਰਬਾਦ ਹੋ ਗਿਆ ਅਤੇ ਹੁਣ ਉਨ੍ਹਾਂ ਦੇ ਪਸ਼ੂ ਦੀ ਬੀਮਾਰੀ ਨਾਲ ਮੌਤ ਹੋ ਰਹੀ ਹੈ।

ਕੈਬਨਿਟ ਮੰਤਰੀ ਨੇ ਕੀਤਾ ਸੀ ਦੌਰਾ: ਦੱਸ ਦਈਏ ਕਿ ਬੀਤੇ ਦਿਨ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਪਸ਼ੂ ਪਾਲਣ ਡਾਇਰੈਕਟਰ ਪੰਜਾਬ ਸੁਭਾਸ਼ ਚੰਦਰ ਗੋਇਲ ਤੇ ਵੈਟਰਨਰੀ ਇੰਸਪੈਕਟਰਾਂ ਨੇ ਗਾਵਾਂ ਦੇ ਮਾਲਕਾਂ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨੇ ਪੀੜਤ ਗਾਵਾਂ ਦੇ ਮਾਲਕਾਂ ਦੀ ਮੁਸ਼ਕਿਲਾਂ ਸੁਣੀਆਂ ਤੇ ਲੋੜੀਂਦੀ ਵੈਕਸੀਨ ਵੀ ਦਿੱਤੀ ਗਈ। ਨਾਲ ਹੀ ਉਨ੍ਹਾਂ ਨੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਵਾਹਿਗੁਰੂ ਜੀ ਕਿਰਪਾ ਕਰਨ ਇਸ ਬੀਮਾਰੀ ਤੋਂ ਨਿਜਾਤ ਮਿਲੇ ਪਰ ਜੇ ਕਿਸੇ ਜਾਨਵਰ ਦੀ ਮੌਤ ਹੁੰਦੀ ਹੈ ਤਾਂ ਉਸ ਨੂੰ ਖੁੱਲੇ ਵਿੱਚ ਨਾ ਸੁੱਟਿਆ ਜਾਵੇ ਟੋਆ ਪੁੱਟ ਕੇ ਮਰੇ ਜਾਨਵਰ ਨੂੰ ਦਬਾ ਦਿੱਤਾ ਜਾਵੇ ਤਾਂ ਜੋ ਇਹ ਬੀਮਾਰੀ ਹੋਰ ਨਾ ਅੱਗੇ ਕਿਸੇ ਜਾਨਵਰ ਨੂੰ ਆਪਣੀ ਲਪੇਟ ਵਿੱਚ ਲਏ।

ਸਰਕਾਰ ਵੱਲੋਂ ਕੀਤੀ ਜਾਵੇਗੀ ਮਦਦ: ਕੈਬਿਨਟ ਮੰਤਰੀ ਭੁੱਲਰ ਨੇ ਦੱਸਿਆ ਕਿ ਮਾਨ ਸਰਕਾਰ ਵੱਲੋਂ ਹਿਦਾਇਤ ਦਿੱਤੀ ਗਈ ਹੈ ਕਿ ਗਾਵਾਂ ਤੇ ਮੱਝਾਂ ਦੇ ਹਰੇਕ ਫ਼ਾਰਮ ਤੇ ਫੀਲਡ ਵਿੱਚ ਜਾ ਕੇ ਇਲਾਜ ਕੀਤਾ ਜਾਵੇ ਤੇ ਲੋੜੀਂਦੀ ਵੈਕਸੀਨ ਵੀ ਦਿੱਤੀ ਜਾਵੇ। ਇਸ ਤੋਂ ਇਲਾਵਾ ਸਰਕਾਰ ਵੱਲੋਂ ਜ਼ਿਲ੍ਹਾਂ ਜੋ ਸਰਹੱਦੀ ਹੈ ਉਸ ਨੂੰ 5 ਲੱਖ ਅਤੇ ਦੂਜੇ ਜ਼ਿਲ੍ਹੇ ਨੂੰ 3 ਲੱਖ ਦੀ ਰਾਸ਼ੀ 23 ਜ਼ਿਲ੍ਹਿਆਂ ਵਿੱਚ ਕੁੱਲ 76 ਲੱਖ ਰੁਪਏ ਜਾਰੀ ਕਰ ਦਿੱਤੇ ਗਏ ਹਨ ਜਿਸ ਨੂੰ ਲੋੜ ਮੁਤਾਬਕ ਹੋਰ ਰਾਸ਼ੀ ਵੀ ਦਿੱਤੀ ਜਾਵੇਗੀ।

ਕੀ ਹੈ ਲੰਪੀ ਸਕਿਨ ਬੀਮਾਰੀ: ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਹ ਇੱਕ ਵਾਇਰਸ ਦੇ ਚੱਲਦੇ ਪਸ਼ੂਆਂ ਚ ਫੈਲਦਾ ਹੈ। ਇਸ ਨੂੰ ਨੋਡੂਲਰ ਵਾਇਰਸ ਵੀ ਕਿਹਾ ਜਾਂਦਾ ਹੈ। ਇਸ ਦੀਆਂ ਤਿੰਨ ਕਿਸਮਾਂ ਹਨ ਪਹਿਲੀ ਕੈਪ੍ਰੀਪੋਕਸ ਵਾਇਰਸ, ਦੂਜੀ ਗੋਟਪੌਕਸ ਵਾਇਰਲ ਅਤੇ ਤੀਜੀ ਸ਼ੀਪੌਕਸ ਵਾਇਰਸ ਹੈ।

ਲੰਪੀ ਸਕਿਨ ਬੀਮਾਰੀ ਦੇ ਲੱਛਣ: ਦੱਸ ਦਈਏ ਕਿ ਲੰਪੀ ਸਕਿੰਨ ਬੀਮਾਰੀ ਦੇ ਸ਼ੁਰੂਆਤੀ ਸਮੇਂ ’ਚ ਪਸ਼ੂ ਦਾ ਤਾਪਮਾਨ ਵਧ ਜਾਂਦਾ ਹੈ। ਇਸ ਤੋਂ ਬਾਅਦ ਉਨ੍ਹਾਂ ਦੀ ਸਕਿੰਨ ’ਤੇ ਨਿਸ਼ਾਨ ਬਣਦੇ ਹਨ ਅਤੇ ਬਾਅਦ ਚ ਉਹ ਜ਼ਖਮ ਬਣ ਜਾਂਦੇ ਹਨ। ਫਿਰ ਪਸ਼ੂਆਂ ਦੇ ਮੂੰਹ ਚੋਂ ਲਾਰ ਟਪਕਣੀ ਸ਼ੁਰੂ ਹੋ ਜਾਂਦੀ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਹ ਬੀਮਾਰੀ ਸਭ ਤੋਂ ਜਿਆਦਾ ਗਾਵਾਂ ਨੂੰ ਸਭ ਤੋਂ ਜਿਆਦਾ ਹੋਣ ਦੀ ਪੁਸ਼ਟੀ ਹੋਈ ਹੈ।

ਇਲਾਜ: ਦੱਸ ਦਈਏ ਕਿ ਇਹ ਇੱਕ ਕਿਸਮ ਦਾ ਵਾਇਰਸ ਹੈ। ਇਸ ਦਾ ਕੋਈ ਠੋਸ ਹੱਲ ਨਹੀਂ ਹੈ। ਪਸ਼ੂ ਮਾਲਕਾਂ ਨੂੰ ਆਪਣੇ ਪਸ਼ੂਆਂ ਨੂੰ ਸੰਕਰਮਿਤ ਜਾਨਵਰਾਂ ਤੋਂ ਦੂਰ ਰੱਖਣਾ ਚਾਹੀਦਾ ਹੈ। ਮੈਡੀਕਲ ਅਧਿਕਾਰੀ ਦੀ ਸਲਾਹ ਤੋਂ ਬਾਅਦ ਹੀ ਪਸ਼ੂਆਂ ਨੂੰ ਕੋਈ ਵੈਕਸੀਨ ਦੇਣੀ ਚਾਹੀਦੀ ਹੈ।

ਇਹ ਵੀ ਪੜੋ: ਪੰਜਾਬ 'ਚ ਚਿੱਟਾ ਅਜੇ ਖ਼ਤਮ ਨਹੀਂ ! ਆਈਆਂ 2 ਕਹਾਣੀਆਂ ਸਾਹਮਣੇ...

ETV Bharat Logo

Copyright © 2024 Ushodaya Enterprises Pvt. Ltd., All Rights Reserved.